Fact Check: ਕਾਅਬਾ ‘ਤੇ ਦੁੱਧ ਚੜਾਉਣ ਵਾਲਾ ਵੀਡੀਓ ਫਰਜ਼ੀ, ਵਿਅਕਤੀ ਨੇ ਕੀਤੀ ਸੀ ਆਤਮ ਹੱਤਿਆ ਦੀ ਕੋਸ਼ਿਸ਼
- By: Bhagwant Singh
- Published: Jul 12, 2019 at 06:10 PM
- Updated: Aug 29, 2020 at 03:47 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਸ਼ਕਸ ਨੂੰ ਕਾਅਬਾ ਦੇ ਉੱਤੇ ਕੁੱਝ ਸੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਇਰਾਨੀ ਵਿਅਕਤੀ ਨੇ ਮੱਕਾ ਵਿਚ ਦੁੱਧ ਚੜਾਉਂਦੇ ਹੋਏ ਦਾਅਵਾ ਕੀਤਾ ਕਿ ਇਹ ਸ਼ਿਵਲਿੰਗ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਵੀਡੀਓ 2017 ਦਾ ਹੈ। ਵੀਡੀਓ ਵਿਚ ਦਿਸ ਰਿਹਾ ਵਿਅਕਤੀ ਮਾਨਸਿਕ ਰੂਪ ਤੋਂ ਬਿਮਾਰ ਸੀ ਅਤੇ ਉਸਨੇ ਓਥੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਦੁੱਧ ਚੜਾਉਣ ਦਾ ਦਾਅਵਾ ਪੂਰੇ ਤਰੀਕੇ ਫਰਜ਼ੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਪ੍ਰਿਅੰਸ਼ੂ ਪੰਡਿਤ ਨਾਂ ਦੇ ਫੇਸਬੁੱਕ ਯੂਜ਼ਰ ਨੇ ਕਾਅਬਾ ਦਾ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ, “ਇਰਾਨ ਦੇ ਵਿਅਕਤੀ ਨੇ ਮੱਕਾ 🕋ਵਿਚ ਦੁੱਧ ਚੜਾਇਆ ਅਤੇ ਕਿਹਾ ਸਾਡੇ ਪੁਰਵਜ਼ ਹਿੰਦੂ ਸਨ💪ਅਤੇ ਇਹ ਇੱਕ ਪਵਿੱਤਰ ਸ਼ਿਵਲਿੰਗ ਹੈ।”
ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁਕਿਆ ਹੈ। ਜਦਕਿ ਸ਼ੇਅਰ ਕਰਨ ਵਾਲਿਆਂ ਦੀ ਗਿਣਤੀ 6.8 ਹਜ਼ਾਰ ਤੋਂ ਵੱਧ ਹੈ। ਇਸ ਪੋਸਟ ‘ਤੇ 400 ਤੋਂ ਵੀ ਵੱਧ ਲੋਕਾਂ ਨੇ ਕਮੈਂਟ ਕੀਤਾ ਹੈ। ਇਹੀ ਵੀਡੀਓ ਕਈ ਹੋਰ ਯੂਜ਼ਰ ਵੀ ਲਗਾਤਾਰ ਆਪਣੀ ਟਾਈਮਲਾਈਨ ‘ਤੇ ਅਪਲੋਡ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਵਿਅਕਤੀ ਦੇ ਹੱਥ ਵਿਚ ਇੱਕ ਬੋਤਲ ਹੈ। ਇਸ ਬੋਤਲ ਤੋਂ ਉਹ ਕਾਅਬਾ ਦੇ ਉੱਤੇ ਕੁੱਝ ਸੁੱਟਦੇ ਹੋਏ ਨਜ਼ਰ ਆ ਰਿਹਾ ਹੈ। ਇਸਦੇ ਬਾਅਦ ਉਸਨੂੰ ਉੱਥੇ ਮੌਜੂਦ ਲੋਕਾਂ ਨੇ ਕਬਜ਼ੇ ਵਿਚ ਕਰਲਿਆ।
ਸਬਤੋਂ ਪਹਿਲਾਂ ਅਸੀਂ InVID ਟੂਲ ਦੀ ਮਦਦ ਤੋਂ ਵਾਇਰਲ ਹੋ ਰਹੇ ਵੀਡੀਓ ਦੇ ਕਈ ਸਕ੍ਰੀਨਸ਼ੋਟ ਕੱਢੇ। ਇਸਦੇ ਬਾਅਦ ਇਨ੍ਹਾਂ ਸਕ੍ਰੀਨਸ਼ੋਟ ਦੀ ਮਦਦ ਨਾਲ ਅਸਲੀ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। ਇੰਟਰਨੈੱਟ ‘ਤੇ ਸਾਨੂੰ ਕਈ ਥਾਂ ਇਸ ਵੀਡੀਓ ਦੀ ਸੱਚਾਈ ਦਸਦੀਆਂ ਖਬਰਾਂ ਮਿਲੀਆਂ। Gulf News ਦੀ ਵੈੱਬਸਾਈਟ ‘ਤੇ ਸਾਨੂੰ ਇੱਕ ਖਬਰ ਮਿਲੀ। 7 ਫਰਵਰੀ 2017 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਸੁਰੱਖਿਆ ਫੋਰਸ ਦੇ ਹਵਾਲੋਂ ਦੱਸਿਆ ਗਿਆ ਸੀ ਅਲ-ਹਰਮ ਮਸਜਿਦ (Grand Mosque) ਵਿਚ ਇੱਕ ਵਿਅਕਤੀ ਨੂੰ ਕਾਅਬਾ ਦੇ ਕੋਲ ਆਤਮ-ਹੱਤਿਆ ਕਰਨ ਦੇ ਆਰੋਪ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਮੇਜਰ ਸਮੇਹ ਅਲ-ਸਲਮੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਸੀ, “ਸਾਊਦੀ ਅਰਬ ਦੇ 40 ਸਾਲ ਦੇ ਵਿਅਕਤੀ ਨੂੰ ਉਸ ਸਮੇਂ ਫੜ੍ਹਿਆ ਗਿਆ, ਜਦੋਂ ਉਹ ਕਾਅਬਾ ਦੇ ਕੋਲ ਆਤਮ-ਹੱਤਿਆ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਦੀ ਹਰਕਤਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਹ ਇੱਕ ਮਾਨਸਿਕ ਰੋਗੀ ਹੈ।”
ਪੜਤਾਲ ਦੌਰਾਨ ਸਾਨੂੰ Youtube ‘ਤੇ ਕਾਅਬਾ ਦੀ ਹੀ ਘਟਨਾ ਦਾ ਇੱਕ ਹੋਰ ਵੀਡੀਓ ਮਿਲਿਆ।
ਵੀਡੀਓ ਦੂਜੇ ਐਂਗਲ ‘ਤੇ ਬਣਿਆ ਹੋਇਆ ਸੀ। ਪੂਰਾ ਵੀਡੀਓ ਤੁਸੀਂ ਇੱਥੇ ਵੇਖ ਸਕਦੇ ਹੋ। ਇਹ ਵੀਡੀਓ 6 ਫਰਵਰੀ 2017 ਨੂੰ ਅਪਲੋਡ ਕੀਤਾ ਗਿਆ ਸੀ। ਘਟਨਾ ਵੀ ਓਸੇ ਦਿਨ ਹੀ ਹੋਈ ਸੀ।
ਇਸਦੇ ਬਾਅਦ ਇਹ ਖਬਰ ਸਾਨੂੰ ‘www.thenational.ae’ ‘ਤੇ ਮਿਲੀ। ਖਬਰ ਅਨੁਸਾਰ, ਸਾਊਦੀ ਨਾਗਰਿਕ ਜਿਸਦਾ ਮਾਨਸਿਕ ਸੰਤੁਲਨ ਖਰਾਬ ਸੀ, ਉਸਨੇ ਕਾਅਬਾ ‘ਤੇ ਪੈਟ੍ਰੋਲ ਸੁੱਟਕੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਸਦੀ ਉਮਰ 40 ਸਾਲ ਸੀ। ਤੁਸੀਂ ਇਹ ਖਬਰ ਹੇਠਾਂ ਪੜ੍ਹ ਸਕਦੇ ਹੋ।
ਅੰਤ ਵਿਚ ਅਸੀਂ ਕਾਅਬਾ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪ੍ਰਿਅੰਸ਼ੁ ਪੰਡਿਤ ਦੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚਲਿਆ ਕਿ ਇਹ ਪੇਜ 15 ਮਈ 2019 ਨੂੰ ਬਣਾਇਆ ਗਿਆ ਸੀ। ਇਸਨੂੰ ਤਿੰਨ ਹਜ਼ਾਰ ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਮੱਕਾ ਵਿਚ ਦੁੱਧ ਚੜਾਉਣ ਵਾਲਾ ਦਾਅਵਾ ਇੱਕਦਮ ਫਰਜ਼ੀ ਹੈ। ਸਾਊਦੀ ਅਰਬ ਦਾ ਇੱਕ ਨਾਗਰਿਕ ਕਾਅਬਾ ਦੇ ਕੋਲ ਪੈਟ੍ਰੋਲ ਲੈ ਕੇ ਆਤਮ-ਹੱਤਿਆ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਦਾਅਵਾ ਵੀ ਗਲਤ ਹੈ ਕਿ ਇਹ ਵਿਅਕਤੀ ਇਰਾਨ ਦਾ ਸੀ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਕਾਅਬਾ ‘ਤੇ ਵਿਅਕਤੀ ਨੇ ਚੜਾਇਆ ਦੁੱਧ
- Claimed By : FB User- Priyanshu Pandit
- Fact Check : ਫਰਜ਼ੀ