X
X

Fact Check: ਮੀਂਹ ਵਿਚ ਖੁਸ਼ ਹੁੰਦੇ ਕੰਗਾਰੂਆਂ ਦੀ ਇਹ ਤਸਵੀਰ 2014 ਦੀ ਹੈ, ਹਾਲ ਦੀ ਬੁਸ਼ਫ਼ਾਯਰ ਨਾਲ ਜੋੜਨ ਦਾ ਦਾਅਵਾ ਗਲਤ

ਦੋ ਕੰਗਾਰੂਆਂ ਦੀ ਇਸ ਵਾਇਰਲ ਤਸਵੀਰ ਨੂੰ ਗਲਤ ਦਾਅਵੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਦਾਅਵਾ ਗਲਤ ਹੈ ਕਿ ਆਸਟ੍ਰੇਲੀਆ ਬੁਸ਼ਫਾਯਰ ਦੌਰਾਨ ਪਏ ਮੀਂਹ ਬਾਅਦ ਕੰਗਾਰੂ ਖੁਸ਼ੀ ਵਿਚ ਛਾਲ ਮਾਰ ਰਹੇ ਹਨ। ਅਸਲ ਵਿਚ ਇਸ ਤਸਵੀਰ ਨੂੰ 2014 ਵਿਚ ਆਸਟ੍ਰੇਲੀਆ ਦੇ ਵਾਈਲਡ ਲਾਈਫ ਫੋਟੋਗ੍ਰਾਫਰ ਚਾਰਲਸ ਡੇਵਿਸ (Charles Davis) ਨੇ ਖਿਚਿਆ ਸੀ ਅਤੇ ਇਸਦਾ ਆਸਟ੍ਰੇਲੀਆ ਵਿਚ ਲੱਗੀ ਅੱਗ ਨਾਲ ਕੋਈ ਸਬੰਧ ਨਹੀਂ ਹੈ।

  • By: Urvashi Kapoor
  • Published: Jan 28, 2020 at 06:27 PM
  • Updated: Jan 29, 2020 at 05:48 PM

ਵਿਸ਼ਵਾਸ ਟੀਮ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਦੋ ਕੰਗਾਰੂਆਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਉਹ ਦੋਨੋਂ ਆਪਣੇ ਹੱਥਾਂ ਨੂੰ ਚੱਕ ਅਸਮਾਨ ਵਿਚ ਦੇਖ ਰਹੇ ਹਨ। ਇਸ ਪੋਸਟ ਨੂੰ 24 ਜਨਵਰੀ 2020 ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ। ਇਸ ਕੈਪਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਵਿਚ ਬੁਸ਼ਫ਼ਾਯਰ ਦੌਰਾਨ ਮੀਂਹ ਪਿਆ ਤਾਂ ਇਹ ਕੰਗਾਰੂ ਨੱਚਣ ਲੱਗੇ। ਵਿਸ਼ਵਾਸ ਟੀਮ ਨੇ ਇਸ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਤਸਵੀਰ ਭ੍ਰਮਕ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ। ਅਸਲ ਵਿਚ ਇਸ ਤਸਵੀਰ ਨੂੰ 2014 ਵਿਚ ਆਸਟ੍ਰੇਲੀਆ ਦੇ ਵਾਈਲਡ ਲਾਈਫ ਫੋਟੋਗ੍ਰਾਫਰ ਚਾਰਲਸ ਡੇਵਿਸ (Charles Davis) ਨੇ ਖਿਚਿਆ ਸੀ ਅਤੇ ਇਸਦਾ ਆਸਟ੍ਰੇਲੀਆ ਵਿਚ ਲੱਗੀ ਅੱਗ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

Sarmad Anand ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡਿਆ ‘ਤੇ 24 ਜਨਵਰੀ 2020 ਨੂੰ ਇੱਕ ਪੋਸਟ ਸ਼ੇਅਰ ਕੀਤਾ। ਇਸ ਪੋਸਟ ਵਿਚ ਇੱਕ ਤਸਵੀਰ ਹੈ ਜਿਸਦੇ ਵਿਚ ਦੋ ਕੰਗਾਰੂ ਆਪਣੇ ਹੱਥਾਂ ਨੂੰ ਚੱਕ ਅਸਮਾਨ ਵਿਚ ਦੇਖ ਰਹੇ ਹਨ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ:, ‘Kangaroos dancing in the rain in gratitude after the devastating bushfires…’। ਇਸ ਪੋਸਟ ਦਾ ਆਰਕਾਇਡ ਵਰਜ਼ਨ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਆਪਣੀ ਪੜਤਾਲ ਦੌਰਾਨ ਵਿਸ਼ਵਾਸ ਨਿਊਜ਼ ਨੇ ਪਾਇਆ ਕਿ ਇਹ ਪੋਸਟ ਸੋਸ਼ਲ ਮੀਡਿਆ ‘ਤੇ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਹੋ ਰਿਹਾ ਹੈ। ਅਸੀਂ ਵਾਇਰਲ ਤਸਵੀਰ ਨੂੰ Google Reverse Image ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਫੋਟੋਗ੍ਰਾਫਰ ਚਾਰਲਸ ਡੇਵਿਸ ਦੀ ਵੈੱਬਸਾਈਟ ‘ਤੇ ਵੀ ਮਿਲੀ। ਚਾਰਲਸ ਡੇਵਿਸ ਦੇ ਵੈੱਬਸਾਈਟ ‘ਤੇ ਮੌਜੂਦ ਇਸ ਤਸਵੀਰ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਅਸੀਂ ਅੱਗੇ ਆਪਣੀ ਪੜਤਾਲ ਜਾਰੀ ਰੱਖੀ। ਸਾਨੂੰ ਇਹੀ ਤਸਵੀਰ Charles Davis Photography ਨਾਂ ਦੇ ਫੇਸਬੁੱਕ ਪੇਜ ‘ਤੇ ਵੀ ਮਿਲੀ। ਇਸ ਤਸਵੀਰ ਨੂੰ 14 ਮਈ 2017 ਨੂੰ ਇਹ ਦੱਸਦੇ ਹੋਏ ਸ਼ੇਅਰ ਕੀਤਾ ਗਿਆ ਸੀ ਕਿ ਇਹ ਤਸਵੀਰ ਅਵਾਰਡ ਜਿੱਤ ਚੁੱਕੀ ਹੈ। ਇਸਦੇ ਕੈਪਸ਼ਨ ਵਿਚ ਲਿਖਿਆ ਹੈ, ‘ਮੀਂਹ ਦੀ ਖੁਸ਼ੀ, ਇਹ ਮੈਂਨੂੰ ਪਹਿਲਾ ਵੱਡਾ ਅਵਾਰਡ ਜਿਤਾਉਣ ਵਾਲਾ ਸ਼ੋਟ ਸੀ, ਜਿਸਨੂੰ 2014 ਦਾ ANZANG ਬਲੈਕ ਐਂਡ ਵਾਈਟ ਫੋਟੋਗ੍ਰਾਫਰ ਆਫ ਦ ਈਯਰ ਅਵਾਰਡ ਮਿਲਿਆ। ਜਦ ਵੀ ਮਨਪਸੰਦ ਤਸਵੀਰਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਹਮੇਸ਼ਾ ਇਹ ਮੇਰੇ ਦਿਮਾਗ ਵਿਚ ਆਉਂਦੀ ਹੈ। ਇਸ ਤਸਵੀਰ ਨੂੰ ਖਿੱਚਣ ਲਈ ਮੀਂਹ ਵਿਚ ਘੰਟਿਆਂ ਬੈਠਣਾ ਪਿਆ ਸੀ। ਮੈਂਨੂੰ ਅੱਜ ਵੀ ਭਰੋਸਾ ਨਹੀਂ ਹੈ ਕਿ ਇਹ ਦੋਵੇਂ ਨਾਲ ਹੀ ਆਏ। ਇਨ੍ਹਾਂ ਦੋ ਕੰਗਾਰੁਆਂ ਦੇ ਵਿਚਕਾਰ ਮੇਲ ਨਾਲ ਮੈਂਨੂੰ ਪਿਆਰ ਹੈ। ਇਹ ਪਰਫੈਕਟ ਦੇ ਨੇੜੇ ਹੀ ਹੈ।’

ਵਿਸ਼ਵਾਸ ਟੀਮ ਨੇ ਫੋਟੋਗ੍ਰਾਫਰ ਚਾਰਲਸ ਡੇਵਿਸ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਇਹ ਤਸਵੀਰ ਉਨ੍ਹਾਂ ਨੇ ਖਿੱਚੀ ਹੈ ਜਾਂ ਨਹੀਂ ਅਤੇ ਕੀ ਇਸਦਾ ਸਬੰਧ ਆਸਟ੍ਰੇਲੀਆ ਦੀ ਅੱਗ ਨਾਲ ਹੈ। ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਤਸਵੀਰ ਉਨ੍ਹਾਂ ਨੇ ਖਿੱਚੀ ਸੀ ਅਤੇ ਇਸਦਾ ਹਾਲ ਦੀ ਅੱਗ ਨਾਲ ਕੋਈ ਸਬੰਧ ਨਹੀਂ ਹੈ। ਤਸਵੀਰ 2014 ਦੀ ਹੈ। ਹਾਲ ਵਿਚ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿਚ ਮੀਂਹ ਪਿਆ ਹੈ, ਪਰ ਅੱਗ ਹਜੇ ਵੀ ਲੱਗੀ ਹੋਈ ਹੈ। ਉਨ੍ਹਾਂ ਦੇ ਈ-ਮੇਲ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ:

ਫੋਟੋਗ੍ਰਾਫਰ ਨੇ 14 ਜਨਵਰੀ 2020 ਨੂੰ ਇੰਸਟਾਗ੍ਰਾਮ ‘ਤੇ ਇੱਕ ਸਫਾਈ ਵੀ ਪੋਸਟ ਕੀਤੀ ਹੈ। ਇਸਦੇ ਵਿਚ ਲਿਖਿਆ ਹੋਇਆ ਹੈ, ‘ਇਹ ਮੇਰੇ ਲਈ ਦੁਖਦ ਹੈ ਕਿ ਮੈਂਨੂੰ ਇਸ ਪੋਸਟ ਨੂੰ ਓਦੋਂ ਵੀ ਲਿਖਣਾ ਪੈ ਰਿਹਾ ਹੈ ਜਦੋਂ ਮੇਰੇ ਘਰ ਦੇ ਕੋਲ ਸਾਰੀਆਂ ਚੀਜ਼ਾਂ ਸੜ ਰਹੀਆਂ ਹਨ। ਪਿਛਲੇ ਦੋ ਹਫਤਿਆਂ ਤੋਂ ਮੇਰੀ ਤਸਵੀਰ ਦਾ ਇਸਤੇਮਾਲ ਸੋਸ਼ਲ ਮੀਡੀਆ ‘ਤੇ ਝੂਠ ਫੈਲਾਉਣ ਵਿਚ ਕੀਤਾ ਜਾ ਰਿਹਾ ਹੈ। ਲੋਕ ਇਹ ਕਹਿੰਦੇ ਹੋਏ ਤਸਵੀਰ ਨੂੰ ਪੋਸਟ ਕਰ ਰਹੇ ਹਨ ਕਿ ਆਸਟ੍ਰੇਲੀਆ ਵਿਚ ਅੱਗ ਦੌਰਾਨ ਪਏ ਮੀਂਹ ਦੇ ਬਾਅਦ ਕੰਗਾਰੂ ਖੁਸ਼ੀ ਮਨਾ ਰਹੇ ਹਨ। ਮੈਂ ਇਸ ਤਸਵੀਰ ਨੂੰ 2014 ਵਿਚ ਖਿਚਿਆ ਸੀ। ਇਹ ਕੰਗਾਰੂ ਹੁਣ ਸ਼ਾਇਦ ਮਰ ਚੁੱਕੇ ਹਨ ਅਤੇ ਖੁਸ਼ੀ ਨਹੀਂ ਮਨਾ ਰਹੇ ਹਨ। ਮੈਂ ਦੱਸ ਸਕਦਾ ਹਾਂ ਕਿ ਮੀਂਹ ਘੱਟ ਪਿਆ ਹੈ ਅਤੇ ਹਰ ਚੀਜ਼ ਹੁਣ ਵੀ ਸੜ ਰਹੀ ਹੈ। ਜੇਕਰ ਤੁਹਾਨੂੰ ਕੋਈ ਵੀ ਇਸ ਤਸਵੀਰ ਨਾਲ ਝੂਠ ਫੈਲਾਉਂਦਾ ਹੋਏ ਨਜ਼ਰ ਆਏ ਤਾਂ ਉਸਨੂੰ ਇਹ ਗੱਲ ਜ਼ਰੂਰ ਦੱਸਣਾ। ਆਪਣੇ ਕੰਮ ਦੀ ਚੋਰੀ ਹੁੰਦੇ ਦੇਖਣਾ ਹੀ ਕਾਫੀ ਬੁਰਾ ਹੈ, ਪਰ ਇਸਦਾ ਇਸਤੇਮਾਲ ਸੋਸ਼ਲ ਮੀਡੀਆ ‘ਤੇ ਦੁੱਜਿਆ ਦੇ ਝੂਠ ਨੂੰ ਅੱਗੇ ਵਧਾਉਣ ਲਈ ਸਹੀ ਹੈ।’ ਉਨ੍ਹਾਂ ਦੇ ਇੰਸਟਾਗ੍ਰਾਮ ਪੋਸਟ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ:

ਫੋਟੋਗ੍ਰਾਫਰ ਨੇ ਇਹੀ ਸਫਾਈ ਆਪਣੇ ਫੇਸਬੁੱਕ ਪੇਜ ‘ਤੇ ਵੀ ਪੋਸਟ ਕੀਤੀ ਹੈ। ਉਸ ਪੋਸਟ ਦਾ ਸਕ੍ਰੀਨਸ਼ੋਟ ਵੀ ਹੇਠਾਂ ਵੇਖਿਆ ਜਾ ਸਕਦਾ ਹੈ:

ਹਾਲੀਆ ਨਿਊਜ਼ ਰਿਪੋਰਟ ਮੁਤਾਬਕ, 7 ਜਨਵਰੀ 2020 ਨੂੰ ਜਦੋਂ ਇੱਕ ਪੋਸਟ ਸ਼ੇਅਰ ਹੋਈ ਤਾਂ ਉਸਦੇ ਨੇੜੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿਚ ਮੀਂਹ ਪਿਆ ਸੀ। ਹਾਲਾਂਕਿ, ਇਹ ਮੀਂਹ ਆਸਟ੍ਰੇਲੀਆ ਵਿਚ ਲੱਗੀ ਭਾਰੀ ਅੱਗ ਨੂੰ ਰੋਕਣ ਲਈ ਕਾਫੀ ਨਹੀਂ ਰਿਹਾ।

ਨਤੀਜਾ: ਦੋ ਕੰਗਾਰੂਆਂ ਦੀ ਇਸ ਵਾਇਰਲ ਤਸਵੀਰ ਨੂੰ ਗਲਤ ਦਾਅਵੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਦਾਅਵਾ ਗਲਤ ਹੈ ਕਿ ਆਸਟ੍ਰੇਲੀਆ ਬੁਸ਼ਫਾਯਰ ਦੌਰਾਨ ਪਏ ਮੀਂਹ ਬਾਅਦ ਕੰਗਾਰੂ ਖੁਸ਼ੀ ਵਿਚ ਛਾਲ ਮਾਰ ਰਹੇ ਹਨ। ਅਸਲ ਵਿਚ ਇਸ ਤਸਵੀਰ ਨੂੰ 2014 ਵਿਚ ਆਸਟ੍ਰੇਲੀਆ ਦੇ ਵਾਈਲਡ ਲਾਈਫ ਫੋਟੋਗ੍ਰਾਫਰ ਚਾਰਲਸ ਡੇਵਿਸ (Charles Davis) ਨੇ ਖਿਚਿਆ ਸੀ ਅਤੇ ਇਸਦਾ ਆਸਟ੍ਰੇਲੀਆ ਵਿਚ ਲੱਗੀ ਅੱਗ ਨਾਲ ਕੋਈ ਸਬੰਧ ਨਹੀਂ ਹੈ।

  • Claim Review : Kangaroos dancing in the rain in gratitude after the devastating bushfires
  • Claimed By : FB User- Sarmad Anand
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later