Fact Check: ਬੱਚੀ ਦੀ ਇਹ ਤਸਵੀਰ ਭਾਰਤ ਦੀ ਨਹੀਂ, ਬੰਗਲਾਦੇਸ਼ ਦੀ ਹੈ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਅਸਲ ਵਿਚ ਇਹ ਬੱਚੀ ਜੋਨਪੁਰ ਦੀ ਨਹੀਂ, ਬੰਗਲਾਦੇਸ਼ ਦੀ ਹੈ। ਖਬਰ ਨੂੰ ਕਵਰ ਕਰਨ ਵਾਲੇ ਪੱਤਰਕਾਰ ਨਾਲ ਗੱਲ ਕਰਨ ‘ਤੇ ਸਾਨੂੰ ਪਤਾ ਲੱਗਿਆ ਕਿ ਇਹ ਬੱਚੀ ਪਿਛਲੇ ਸਾਲ ਢਾਕਾ ਦੀ ਸੜਕਾਂ ‘ਤੇ ਭੀਖ ਮੰਗਦੇ ਹੋਏ ਦਿਖੀ ਸੀ ਅਤੇ ਹੁਣ ਇਸਨੂੰ ਇਸਦੇ ਮਾਂ ਪਿਓ ਤੱਕ ਸਹੀ ਸਲਾਮਤ ਪਹੁੰਚਾ ਦਿੱਤਾ ਗਿਆ ਹੈ।
- By: Pallavi Mishra
- Published: Jan 22, 2020 at 04:40 PM
- Updated: Aug 30, 2020 at 01:55 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਕਸਰ ਕੁਝ ਅਜਿਹੀਆਂ ਪੋਸਟ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਲੋਕ ਬਿਨਾਂ ਸੋਚੇ ਸ਼ੇਅਰ ਕਰਨ ਲੱਗ ਜਾਂਦੇ ਹਨ। ਅਕਸਰ ਲੋਕਾਂ ਦਾ ਮਕਸਦ ਕਿਸੇ ਦੀ ਮਦਦ ਕਰਨਾ ਹੀ ਹੁੰਦਾ ਹੈ ਪਰ ਅਣਜਾਣੇ ਵਿਚ ਉਹ ਪੋਸਟ ਵਾਇਰਲ ਹੋ ਜਾਂਦੇ ਹਨ ਜਿਨ੍ਹਾਂ ਦੀ ਜਾਣਕਾਰੀ ਗਲਤ ਹੁੰਦੀ ਹੈ। ਅਜਿਹੀ ਹੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਛੋਟੀ ਕੁੜੀ ਨੂੰ ਭੀਖ ਮੰਗਦੇ ਦੇਖਿਆ ਜਾ ਸਕਦਾ ਹੈ।
ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੱਚੀ ਜੋਨਪੁਰ ਵਿਚ ਇੱਕ ਮੰਗਤਿਆਂ ਦੇ ਸਮੂਹ ਨਾਲ ਮਿਲੀ ਅਤੇ ਇਹ ਆਪਣਾ ਨਾਂ ਸੋਨਲ ਤ੍ਰਿਪਾਠੀ ਦੱਸ ਰਹੀ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੁੜੀ ਮੰਗਤਿਆਂ ਨੂੰ ਮੁੰਬਈ ਤੋਂ ਆਉਣ ਵਾਲੀ ਟ੍ਰੇਨ ਵਿਚ ਮਿਲੀ ਸੀ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਤਸਵੀਰ ਬੰਗਲਾਦੇਸ਼ ਦੀ ਹੈ। ਖਬਰ ਨੂੰ ਕਵਰ ਕਰਨ ਵਾਲੇ ਪੱਤਰਕਾਰ ਨਾਲ ਗੱਲ ਕਰਨ ‘ਤੇ ਸਾਨੂੰ ਪਤਾ ਲੱਗਿਆ ਕਿ ਇਹ ਬੱਚੀ ਪਿਛਲੇ ਸਾਲ ਢਾਕਾ ਦੀ ਸੜਕਾਂ ‘ਤੇ ਭੀਖ ਮੰਗਦੇ ਹੋਏ ਦਿਖੀ ਸੀ ਅਤੇ ਹੁਣ ਇਸਨੂੰ ਇਸਦੇ ਮਾਂ ਪਿਓ ਤੱਕ ਸਹੀ ਸਲਾਮਤ ਪਹੁੰਚਾ ਦਿੱਤਾ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਪੋਸਟ ਵਿਚ ਦੋ ਤਸਵੀਰਾਂ ਹਨ, ਜਿਸਦੇ ਵਿਚ ਇੱਕ ਬੱਚੀ ਨੂੰ ਭੀਖ ਮੰਗਦੇ ਹੋਏ ਦੇਖਿਆ ਜਾ ਸਕਦਾ ਹੈ। ਬੱਚੀ ਦੇ ਹੱਥ ਵਿਚ ਇੱਕ ਪਲੇਟ ਹੈ ਜਿਸਦੇ ਉੱਤੇ ਕੁਝ ਨੋਟ ਅਤੇ ਸਿੱਕੇ ਰੱਖੇ ਹੋਏ ਹਨ।
ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ, “इस छोटी सी खूबसूरत लड़की को जौनपुर में भिखारियों के एक समूह के साथ देखा गया। कृपया आगे बढ़ें जब तक कि वह सही माता-पिता तक न पहुंच जाए और उसकी पहचान हो जाए। वह उसका नाम जानती है और कहती है कि वह सोनल त्रिपाठी है। कृपया इस तस्वीर को अपने सभी समूहों पर पोस्ट करें। भिखारियों का कहना है कि वह मुंबई से आने वाली एक ट्रेन में मिली थी। हो सकता है कि वह बेहतर जीवन वापस पा सके। 🙏”
ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: “ਇਸ ਨਿੱਕੀ ਜਿਹੀ ਪਿਆਰੀ ਕੁੜੀ ਨੂੰ ਜੋਨਪੁਰ ਵਿਚ ਮੰਗਤਿਆਂ ਦੇ ਸਮੂਹ ਨਾਲ ਵੇਖਿਆ ਗਿਆ ਹੈ। ਕਿਰਪਾ ਕਰਕੇ ਅੱਗੇ ਵਧਾਓ ਜਦੋਂ ਤੱਕ ਉਹ ਆਪਣੇ ਸਹੀ ਮਾਂ ਪਿਓ ਤੱਕ ਨਾ ਪੁੱਜ ਜਾਵੇ ਅਤੇ ਉਸਦੀ ਪਛਾਣ ਹੋ ਜਾਵੇ। ਉਹ ਆਪਣਾ ਨਾਂ ਜਾਣਦੀ ਹੈ ਅਤੇ ਕਹਿੰਦੀ ਹੈ ਕਿ ਉਹ ਸੋਨਲ ਤ੍ਰਿਪਾਠੀ ਹੈ। ਕਿਰਪਾ ਕਰਕੇ ਇਸ ਤਸਵੀਰ ਨੂੰ ਸਾਰੇ ਗਰੁੱਪਾਂ ਵਿਚ ਪੋਸਟ ਕਰੋ। ਮੰਗਤਿਆਂ ਦਾ ਕਹਿਣਾ ਹੈ ਕਿ ਉਹ ਮੁੰਬਈ ਤੋਂ ਆਉਣ ਵਾਲੀ ਇੱਕ ਟ੍ਰੇਨ ਵਿਚ ਮਿਲੀ ਸੀ। ਹੋ ਸਕਦਾ ਹੈ ਕਿ ਉਹ ਬਿਹਤਰ ਜ਼ਿੰਦਗੀ ਵਾਪਸ ਪਾ ਸਕੇ। 🙏”
ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਫੋਟੋ ਵਿਚ ਬੱਚੀ ਦੇ ਹੱਥ ਵਿਚ ਰੱਖੀ ਪਲੇਟ ਅੰਦਰ ਜਿਹੜੇ ਨੋਟ ਹਨ ਉਨ੍ਹਾਂ ‘ਤੇ ਇੱਕ ਤਸਵੀਰ ਵੇਖੀ ਜਾ ਸਕਦੀ ਹੈ। ਤਸਵੀਰ ਨੂੰ ਧਿਆਨ ਨਾਲ ਦੇਖਣ ‘ਤੇ ਪਤਾ ਚਲਦਾ ਹੈ ਕਿ ਇਹ ਤਸਵੀਰ ਸ਼ੇਖ ਮੁਜੀਬੁਰ ਰਹਿਮਾਨ ਦੀ ਹੈ। ਸ਼ੇਖ ਮੁਜੀਬੁਰ ਰਹਿਮਾਨ ਬੰਗਲਾਦੇਸ਼ ਦੇ ਸੰਸਥਾਪਕ ਰਾਜਨੇਤਾ ਸਨ, ਜਿਨ੍ਹਾਂ ਦੀ ਤਸਵੀਰ ਬੰਗਲਾਦੇਸ਼ੀ ਮੁਦਰਾ (ਟਕਾ) ‘ਤੇ ਛਪੀ ਹੁੰਦੀ ਹੈ। ਸਾਫ ਹੈ ਕਿ ਬੱਚੀ ਦੇ ਹੱਥ ਵਿਚ ਰੱਖੀ ਮੁਦਰਾ ਬੰਗਲਾਦੇਸ਼ੀ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ‘girl child begger in Bangladesh’ ਕੀਵਰਡ ਨਾਲ ਸਰਚ ਕੀਤਾ। ਲੱਭਣ ‘ਤੇ ਸਾਡੇ ਸਾਹਮਣੇ ajker-comilla.com ਨਾਂ ਦੀ ਵੈੱਬਸਾਈਟ ਦਾ ਲਿੰਕ ਮਿਲਿਆ, ਜਿਸਦੇ ਵਿਚ ਇਸ ਬੱਚੀ ਦੀ ਇਸੇ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਖਬਰ ਨੂੰ 20 ਜੁਲਾਈ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਖਬਰ ਇੱਕ ਫੇਸਬੁੱਕ ਪ੍ਰੋਫ਼ਾਈਲ ‘ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਦੇ ਬਾਰੇ ਵਿਚ ਸੀ। ਖਬਰ ਮੁਤਾਬਕ, ਇਹ ਬੱਚੀ ਢਾਕਾ ਦੀ ਸੜਕਾਂ ‘ਤੇ ਭੀਖ ਮੰਗਦੀ ਨਜ਼ਰ ਆਈ। ਖਬਰ ਮੁਤਾਬਕ, ਇਸ ਤਸਵੀਰ ਨੂੰ ਸ਼ੇਅਰ ਕਰਨ ਬਾਅਦ ਇਸ ਬੱਚੀ ਦੇ ਅੰਕਲ ਨੇ ਇਸ ਬੱਚੀ ਦੀ ਪਛਾਣ ਕਰ ਲਈ ਸੀ ਪਰ ਇਹ ਬੱਚੀ ਮਿਲ ਨਹੀਂ ਪਾਈ ਸੀ ਅਤੇ ਉਸਦੀ ਖੋਜ ਜਾਰੀ ਹੈ।
ਸਾਨੂੰ ਇਹ ਖਬਰ shadhinnews24.com ‘ਤੇ ਵੀ ਮਿਲੀ।
ਸਾਨੂੰ ਇਸ ਖਬਰ ਨੂੰ ਲਿਖਣ ਵਾਲੇ ਬੰਗਲਾਦੇਸ਼ੀ ਪੱਤਰਕਾਰ ਇਕਬਾਰ ਕਬੀਰ ਦਾ ਨੰਬਰ ਮਿਲਿਆ। ਬਘਾਰਪਾਰਾ ਉਪਜਿਲਾ ਪ੍ਰੈਸ ਕਲੱਬ ਦੇ ਪ੍ਰੈਸੀਡੈਂਟ ਇਕਬਾਰ ਕਬੀਰ ਨੇ ਸਾਨੂੰ ਦੱਸਿਆ ਕਿ ਇੱਕ ਵਿਅਕਤੀ ਨੇ ਇਸ ਬੱਚੀ ਦੀ ਤਸਵੀਰ ਢਾਕਾ ਦੀ ਸੜਕਾਂ ‘ਤੇ ਖਿੱਚੀ ਸੀ। ਬੱਚੀ ਦੀ ਮਦਦ ਦੇ ਇਰਾਦੇ ਨਾਲ ਉਨ੍ਹਾਂ ਨੇ ਇਸ ਪੋਸਟ ਨੂੰ ਖਬਰ ਦੇ ਰੂਪ ਵਿਚ ਲਿਖਿਆ। ਬੱਚੀ ਨੂੰ ਹੁਣ ਲਭਿਆ ਜਾ ਚੁੱਕਿਆ ਹੈ ਅਤੇ ਉਹ ਹੁਣ ਸਹੀ ਸਲਾਮਤ ਆਪਣੇ ਮਾਂ ਪਿਓ ਨਾਲ ਹੈ।
ਇਸਦੇ ਬਾਅਦ ਅਸੀਂ ਜੋਨਪੁਰ ਦੇ SP ਅਸ਼ੋਕ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀ ਕੰਫਰਮ ਕੀਤਾ ਕਿ ਇਹ ਤਸਵੀਰ ਜੋਨਪੁਰ ਦੀ ਨਹੀਂ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Vijay Insan ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਅਸੀਂ ਪਾਇਆ ਕਿ ਯੂਜ਼ਰ ਨੂੰ 2,209 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਅਸਲ ਵਿਚ ਇਹ ਬੱਚੀ ਜੋਨਪੁਰ ਦੀ ਨਹੀਂ, ਬੰਗਲਾਦੇਸ਼ ਦੀ ਹੈ। ਖਬਰ ਨੂੰ ਕਵਰ ਕਰਨ ਵਾਲੇ ਪੱਤਰਕਾਰ ਨਾਲ ਗੱਲ ਕਰਨ ‘ਤੇ ਸਾਨੂੰ ਪਤਾ ਲੱਗਿਆ ਕਿ ਇਹ ਬੱਚੀ ਪਿਛਲੇ ਸਾਲ ਢਾਕਾ ਦੀ ਸੜਕਾਂ ‘ਤੇ ਭੀਖ ਮੰਗਦੇ ਹੋਏ ਦਿਖੀ ਸੀ ਅਤੇ ਹੁਣ ਇਸਨੂੰ ਇਸਦੇ ਮਾਂ ਪਿਓ ਤੱਕ ਸਹੀ ਸਲਾਮਤ ਪਹੁੰਚਾ ਦਿੱਤਾ ਗਿਆ ਹੈ।
- Claim Review : ਬੱਚੀ ਦੀ ਇਹ ਤਸਵੀਰ ਭਾਰਤ ਦੀ
- Claimed By : FB User- Vijay Insan
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...