Vishvas News ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਮੁੰਬਈ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ। ਵਾਇਰਲ ਦਆਵਾ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼): ਸੋਸ਼ਲ ਮੀਡੀਆ ‘ਤੇ ਅੱਜ ਕਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕੁਝ ਲੋਕਾਂ ਨੂੰ ਸੀਵਰ ਵਿਚ ਡਿੱਗੇ ਇੱਕ ਮੁੰਡੇ ਨੂੰ ਬਾਹਰ ਕੱਢਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਆਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੁੰਬਈ ਦਾ ਹੈ। Vishvas News ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮੁੰਬਈ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ। ਵਾਇਰਲ ਦਆਵਾ ਫਰਜ਼ੀ ਹੈ।
ਵਾਇਰਲ ਵੀਡੀਓ ਵਿਚ ਕੁਝ ਲੋਕਾਂ ਨੂੰ ਸੀਵਰ ਵਿਚ ਡਿਗੇ ਇੱਕ ਮੁੰਡੇ ਨੂੰ ਬਾਹਰ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਵਿਚ ਦਆਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੁੰਬਈ ਦਾ ਹੈ। ਪੋਸਟ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “मुंबई में जोरदार बारिश की वजह से एक बच्चा है गटर लाइन में चला गया था उससे को बचा रहे हैं”
ਪੋਸਟ ਦਾ ਅਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।
ਅਸੀਂ ਵੀਡੀਓ ਦੇ invid ਟੂਲ ਦੀ ਮੱਦਦ ਨਾਲ ਕੀਫ਼੍ਰੇਮਸ ਕੱਢੇ ਅਤੇ ਫੇਰ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਦੀ ਮੱਦਦ ਨਾਲ ਸਰਚ ਕੀਤਾ। ਸਾਨੂੰ 28 ਜੁਲਾਈ, 2020 ਨੂੰ https://jang.com.pk/ ‘ਤੇ ਪ੍ਰਕਾਸ਼ਿਤ ਇਹ ਖ਼ਬਰ ਮਿਲੀ। ਖ਼ਬਰ ਮੁਤਾਬਕ, ਘਟਨਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬਨਾਰਸ ਚੌਕ ਵਿਚ ਇਕ ਕੈਫੇ ਅਲ-ਵਤਨ ਦੇ ਬਾਹਰ ਦੀ ਹੈ। ਖ਼ਬਰ ਅਨੁਸਾਰ, ਖੇਤਰ ਦੇ ਨਿਵਾਸੀਆਂ ਨੇ ਮੁੰਡੇ ਨੂੰ ਬਚਾਇਆ ਅਤੇ ਉਸ ਨੂੰ ਹੱਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਸ ਦੀ ਹਾਲਤ ਸਟੇਬਲ ਦੱਸੀ ਜਾ ਰਹੀ ਹੈ।
ਸਾਨੂੰ ਇਹ ਵੀਡੀਓ nurses pk ਨਾਂ ਦੇ ਇੱਕ ਯੂਟਿਊਬ ਚੈਨਲ ‘ਤੇ ਵੀ ਮਿਲਿਆ। ਇਹ ਵਾਇਰਲ ਵੀਡੀਓ ਦਾ ਵਿਆਪਕ ਵਰਜਣ ਸੀ। ਕੈਂਪਸ਼ਨ ਵਿਚ ਲਿਖਿਆ ਸੀ “BANARAS COLONY 1 Child Falls In Gutter Hole || Heavy Rain Karachi|| A Boy Falls In Gutter Whole In Karachi Rain Water”
ਇਸ ਵਿਸ਼ੇ ਵਿਚ ਵੱਧ ਜਾਣਨ ਲਈ ਅਸੀਂ ਜੰਗ ਡੋਟ ਕੋਮ ਦੇ ਡਿਜਿਟਲ ਨੈਸ਼ਨਲ ਐਡੀਟਰ ਇਮਰਾਨ ਬਸ਼ੀਰ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਕੰਫਰਮ ਕੀਤਾ ਕਿ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦੇ ਕਰਾਚੀ ਦਾ ਹੀ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ जनता वादी कांग्रेस पार्टी सूरत शहर महासचिव अशोक चौहान ਨਾਂ ਦਾ ਫੇਸਬੁੱਕ ਪੇਜ।
ਨਤੀਜਾ: Vishvas News ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਮੁੰਬਈ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ। ਵਾਇਰਲ ਦਆਵਾ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।