Fact Check: ਸਾਊਦੀ ਅਰਬ ਵਿਚ ਇਹ ਭੀੜ ਕੋਰੋਨਾ ਵਾਇਰਸ ਦੇ ਚਲਦੇ ਲੋਕਡਾਊਨ ਦੇ ਬਾਅਦ ਖਰੀਦਦਾਰੀ ਨਹੀਂ ਕਰ ਰਹੀ, 2019 ਦਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਅਸਲ ਵਿਚ 2019 ਦਾ ਹੈ, ਜਦੋਂ ਇਸ ਸੁਪਰਮਾਰਕੀਟ ਨੇ ਸੇਲ ਚਲਾਈ ਸੀ। ਇਹ ਵੀਡੀਓ ਹਾਲ ਦਾ ਨਹੀਂ ਹੈ ਅਤੇ ਇਸਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Fact Check: ਸਾਊਦੀ ਅਰਬ ਵਿਚ ਇਹ ਭੀੜ ਕੋਰੋਨਾ ਵਾਇਰਸ ਦੇ ਚਲਦੇ ਲੋਕਡਾਊਨ ਦੇ ਬਾਅਦ ਖਰੀਦਦਾਰੀ ਨਹੀਂ ਕਰ ਰਹੀ, 2019 ਦਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ

ਵਿਸ਼ਵਾਸ ਟੀਮ (ਨਵੀਂ ਦਿੱਲੀ)। ਅੱਜਕਲ ਸੋਸ਼ਲ ਮੀਡੀਆ ‘ਤੇ 1 ਮਿੰਟ 14 ਸੈਕੰਡ ਦਾ ਕਲਿਪ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਭੀੜ ਨੂੰ ਇੱਕ ਸ਼ੋਪਿੰਗ ਸਟੋਰ ਦੇ ਬਾਹਰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇਹ ਭੀੜ ਸਟੋਰ ਦੇ ਬਾਹਰ ਖੜੀ ਹੈ ਅਤੇ ਸਟੋਰ ਖੁਲ੍ਹਦੇ ਹੀ ਅੰਦਰ ਭੱਜ ਆਉਂਦੀ ਹੈ।

ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸਾਊਦੀ ਅਰਬ ਦਾ ਹੈ, ਜਿਥੇ ਕੋਰੋਨਾ ਵਾਇਰਸ ਦੇ ਚਲਦੇ ਲੋਕਡਾਊਨ ਦੇ ਖਤਮ ਹੁੰਦੇ ਹੀ ਲੋਕ ਮਾਰਕੀਟ ਵਿਚ ਸਮਾਨ ਖਰੀਦਣ ਲਈ ਟੁੱਟ ਪਏ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਅਸਲ ਵਿਚ 2019 ਦਾ ਹੈ, ਜਦੋਂ ਇਸ ਸੁਪਰਮਾਰਕੀਟ ਨੇ ਸੇਲ ਚਲਾਈ ਸੀ। ਇਹ ਵੀਡੀਓ ਹਾਲ ਦਾ ਨਹੀਂ ਹੈ ਅਤੇ ਇਸਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਵਿਚ ਭੀੜ ਨੂੰ ਇੱਕ ਸ਼ੋਪਿੰਗ ਸਟੋਰ ਦੇ ਬਾਹਰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇਹ ਭੀੜ ਸਟੋਰ ਦੇ ਬਾਹਰ ਖੜੀ ਹੈ ਅਤੇ ਸਟੋਰ ਖੁਲ੍ਹਦੇ ਹੀ ਅੰਦਰ ਭੱਜ ਆਉਂਦੀ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਹੋਇਆ ਹੈ: “Saudi Arab shopping mall after lock down Not only in PAKISTAN Share this Video.”

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਅਸੀਂ ਇਸ ਪੋਸਟ ਦੀ ਜਾਂਚ ਕਰਨ ਲਈ ਇਸ ਵੀਡੀਓ ਨੂੰ InVid ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਜਦੋਂ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ Yandex ਰਿਵਰਸ ਇਮੇਜ ‘ਤੇ ਸਰਚ ਕੀਤਾ ਤਾਂ ਸਾਨੂੰ حصري تيوب ਨਾਂ ਦੇ ਇੱਕ Youtube ਚੈਨਲ ‘ਤੇ 3 ਦਸੰਬਰ, 2019 ਨੂੰ ਅਪਲੋਡ ਇਹੀ 1 ਮਿੰਟ 14 ਸੈਕੰਡ ਦਾ ਵੀਡੀਓ ਮਿਲਿਆ।

ਇਸ ਵੀਡੀਓ ਦੇ ਟਾਈਟਲ ਵਿਚ ਅਰਬੀ ਭਾਸ਼ਾ ਵਿਚ ਕੁਝ ਲਿਖਿਆ ਸੀ, ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ – “ਇਹ ਮੱਕਾ ਵਿਚ ਇੱਕ ਘਰੇਲੂ ਬਰਤਨ ਦੀ ਦੁਕਾਨ ਵਿਚ ਲਾਈ ਸੇਲ ਦਾ ਨਜ਼ਾਰਾ ਹੈ, ਜਿਥੇ ਹਰ ਸਮਾਨ 5 ਰਿਆਲ ਵਿਚ ਵੇਚਿਆ ਗਿਆ।”

ਪੜਤਾਲ ਵਿਚ ਅਸੀਂ ਪਾਇਆ ਕਿ ਇਹੀ ਵੀਡੀਓ @AkhbarMakkah ਨਾਂ ਦੇ ਇੱਕ ਟਵਿੱਟਰ ਅਕਾਊਂਟ ਦੁਆਰਾ 13 ਦਸੰਬਰ 2019 ਨੂੰ ਟਵੀਟ ਕੀਤਾ ਗਿਆ ਸੀ ਅਤੇ ਇਸਦੇ ਵਿਚ ਡਿਸਕ੍ਰਿਪਸ਼ਨ ਅੰਦਰ ਲਿਖਿਆ ਸੀ, “ਕਲ ਅਜਿਹਾ ਹੀ ਹੋਇਆ ਜਦੋਂ ਅਲ ਸ਼ੋਕੀਆ ਵਿਚ ਇੱਕ ਦੁਕਾਨ ਨੇ ਕੁਝ ਚੀਜ਼ਾਂ ‘ਤੇ ਸੇਲ ਦੀ ਘੋਸ਼ਣਾ ਕੀਤੀ, ਇਥੇ ਸੁਰੱਖਿਆ ਬਲ ਵੀ ਮੌਜੂਦ ਸਨ।”

ਅਸੀਂ ਪੁਸ਼ਟੀ ਲਈ ਇਸ ਵੀਡੀਓ ਨੂੰ ਸਬਤੋਂ ਪਹਿਲਾਂ ਅਪਲੋਡ ਕਰਨ ਵਾਲੇ Youtube ਚੈਨਲ حصري تيوب (ਐਕਸਕਲੁਸਿਵ ਚੈਨਲ) ਦੇ ਐਡਮਿਨ ਆਸਿਫ਼ ਰਾਜਾ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਕੰਫਰਮ ਕੀਤਾ, “ਇਹ ਵੀਡੀਓ 2019 ਦਾ ਹੈ। ਇਸ ਵੀਡੀਓ ਦਾ ਅਸਲੀ ਲੋਕੇਸ਼ਨ ਤਾਂ ਮੈਂ ਵੀ ਨਹੀਂ ਜਾਣਦਾ ਹਾਂ ਪਰ ਇਹ ਗੱਲ ਤਾਂ ਪੱਕੀ ਹੈ ਕਿ ਇਹ ਵੀਡੀਓ ਲੋਕਡਾਊਨ ਦੇ ਬਾਅਦ ਦਾ ਨਹੀਂ ਹੈ।”

ਅਸੀਂ ਸਰਚ ਕਰਨ ‘ਤੇ ਪਾਇਆ ਕਿ ਹਰ ਸਾਲ ਸਾਊਦੀ ਅਰਬ ਵਿਚ ਕਈ ਸਟੋਰ ਅਕਤੂਬਰ ਅਤੇ ਦਿਸੰਬਰ ਵਿਚਕਾਰ ਮੇਗਾ ਸੇਲ ਆਯੋਜਿਤ ਕਰਦੇ ਹਨ ਜਿਸਦੇ ਵਿਚ ਘੱਟ ਦਾਮਾਂ ਅੰਦਰ ਸਮਾਨ ਵੇਚਿਆ ਜਾਂਦਾ ਹੈ। ਅਜਿਹੀ ਸੇਲ ਦੌਰਾਨ ਅਕਸਰ ਭੀੜ ਵੇਖੀ ਜਾਂਦੀ ਹੈ।

ਵਿਸ਼ਵਾਸ ਨਿਊਜ਼ ਇਸ ਵੀਡੀਓ ਦੀ ਜਗਹ ਅਤੇ ਸਮੇਂ ਦੀ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰਦਾ ਹੋ। ਪਰ ਇਹ ਗੱਲ ਸਾਫ ਹੈ ਕਿ ਵੀਡੀਓ ਪੁਰਾਣਾ ਹੈ ਅਤੇ ਇਸਦਾ ਹਾਲ ਵਿਚ ਹੋਏ ਲੋਕਡਾਊਨ ਨਾਲ ਕੋਈ ਸਬੰਧ ਨਹੀਂ ਹੈ।

ਤੁਹਾਨੂੰ ਦੱਸ ਦਈਏ ਕਿ ਸਾਊਦੀ ਅਰਬ ਵਿਚ ਰਮਜ਼ਾਨ ਸ਼ੁਰੂ ਹੁੰਦੇ ਹੀ ਲੋਕਡਾਊਨ ਨੂੰ ਸਥਾਈ ਤੋਰ ‘ਤੇ ਹਟਾ ਦਿੱਤਾ ਗਿਆ ਸੀ। ਪਰ ਮੱਕਾ ਹੌਟਸਪੋਟ ਹੋਣ ਕਰਕੇ ਹਾਲੇ ਵੀ ਲੋਕਡਾਊਨ ਵਿਚ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Hijab Wali ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਅਸਲ ਵਿਚ 2019 ਦਾ ਹੈ, ਜਦੋਂ ਇਸ ਸੁਪਰਮਾਰਕੀਟ ਨੇ ਸੇਲ ਚਲਾਈ ਸੀ। ਇਹ ਵੀਡੀਓ ਹਾਲ ਦਾ ਨਹੀਂ ਹੈ ਅਤੇ ਇਸਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts