Fact Check: ਤਾਰੇਕ ਫਤਿਹ ਨੂੰ ਕਨਾਡਾ ਤੋਂ ਨਹੀਂ ਕੱਡਿਆ ਹੈ, ਪੁਲਿਸ ਨਾਲ ਮਜ਼ਾਕ ਦੀ ਇਹ ਤਸਵੀਰ ਪੁਰਾਣੀ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਪਾਇਆ। ਤਾਰੇਕ ਫਤਿਹ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਇਹ ਵਾਇਰਲ ਹੋ ਰਹੀ ਤਸਵੀਰ 2009 ਦੀ ਹੈ ਹਾਲ ਦੀ ਨਹੀਂ। ਇਹ ਤਸਵੀਰ ਮਜ਼ਾਕ ਦੇ ਤੌਰ ‘ਤੇ ਖਿੱਚੀ ਗਈ ਸੀ।

Fact Check: ਤਾਰੇਕ ਫਤਿਹ ਨੂੰ ਕਨਾਡਾ ਤੋਂ ਨਹੀਂ ਕੱਡਿਆ ਹੈ, ਪੁਲਿਸ ਨਾਲ ਮਜ਼ਾਕ ਦੀ ਇਹ ਤਸਵੀਰ ਪੁਰਾਣੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਲੇਖਕ ਅਤੇ ਪੱਤਰਕਾਰ ਤਾਰੇਕ ਫਤਿਹ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਨ੍ਹਾਂ ਨੂੰ ਦੋ ਪੁਲਿਸ ਮੁਲਾਜ਼ਮਾਂ ਨੇ ਫੜ੍ਹਿਆ ਹੋਇਆ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਨਾਡਾ ਦੀ ਪੁਲਿਸ ਨੇ ਤਾਰੇਕ ਫਤਿਹ ਨੂੰ ਹਿੰਸਾ ਭੜਕਾਉਣ ਕਰਕੇ ਕੁੱਟਿਆ ਅਤੇ ਕਨਾਡਾ ਤੋਂ ਬਾਹਰ ਕੱਢ ਦਿੱਤਾ।

ਵਿਸ਼ਵਾਸ ਟੀਮ ਨੇ ਇਸ ਦਾਅਵੇ ਦੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ 2009 ਦੀ ਹੈ ਅਤੇ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਤਸਵੀਰ ਇੱਕ ਮਜ਼ਾਕ ਦੇ ਤੌਰ ‘ਤੇ ਖਿੱਚੀ ਗਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ ਤਾਰੇਕ ਫਤਿਹ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਨਾਡਾ ਪੁਲਿਸ ਨੇ ਕੁੱਟਿਆ ਅਤੇ ਦੇਸ਼ ਤੋਂ ਬਾਹਰ ਕਰ ਦਿੱਤਾ ਹੈ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “कनाडा मैं नफरत फ़ैलाने के कारण कनाडा पुलिस ने पाकिस्तानी नागरिक तारिक फतेह की जम कर कुटाई की, साथ ही देश से बाहर भागा दिया“

ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: “ਕਨਾਡਾ ਵਿਚ ਨਫਰਤ ਫੈਲਾਉਣ ਕਰਕੇ ਕਨਾਡਾ ਪੁਲਿਸ ਨੇ ਪਾਕਿਸਤਾਨੀ ਨਾਗਰਿਕ ਤਾਰੇਕ ਫਤਿਹ ਨੂੰ ਕੁੱਟਿਆ ਅਤੇ ਨਾਲ ਹੀ ਦੇਸ਼ ਤੋਂ ਬਾਹਰ ਸੁੱਟ ਦਿੱਤਾ”


ਵਾਇਰਲ ਪੋਸਟ

ਪੜਤਾਲ

ਇਸ ਤਸਵੀਰ ਦੀ ਪੜਤਾਲ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ ਇਹ ਤਸਵੀਰ ਤਾਰੇਕ ਫਤਿਹ ਦੇ ਫੇਸਬੁੱਕ ਪੇਜ “Tarek Fatah” ‘ਤੇ ਅਪਲੋਡ ਮਿਲੀ। ਇਹ ਤਸਵੀਰ ਅਪ੍ਰੈਲ 2009 ਨੂੰ ਅਪਲੋਡ ਕੀਤੀ ਗਈ ਸੀ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: It took two police chiefs to nab me. Chief Bill Blair of Toronto and Chief Armand Lebarge of the York Region — in Warsaw, Poland. ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: ਮੈਂਨੂੰ ਫੜਨ ਲਈ ਦੋ ਪੁਲਿਸ ਚੀਫ ਦੀ ਜਰੂਰਤ ਪਈ। ਟੋਰੰਟੋ ਦੇ ਚੀਫ ਬਲੇਯਰ ਅਤੇ ਯਾਰਕ ਦੇ ਚੀਫ ਅਰਮੈਂਡ ਲੇਬਾਰਜ- ਵਾਰਸ, ਪੋਲੈਂਡ ਵਿਚ।

ਇਸ ਪੋਸਟ ਤੋਂ ਇਹ ਸਾਫ ਹੋਇਆ ਕਿ ਵਾਇਰਲ ਤਸਵੀਰ ਹਾਲ ਦੀ ਤਾਂ ਬਿਲਕੁਲ ਨਹੀਂ ਹੈ।

ਤਾਰੇਕ ਫਤਿਹ ਇੱਕ ਵੱਡੇ ਲੇਖਕ ਹਨ। ਜੇਕਰ ਉਨ੍ਹਾਂ ਨੂੰ ਕਨਾਡਾ ਤੋਂ ਕੱਡਿਆ ਜਾਂਦਾ ਅਤੇ ਕਨਾਡਾ ਪੁਲਿਸ ਦੁਆਰਾ ਕੁੱਟਿਆ ਜਾਂਦਾ ਤਾਂ ਇਹ ਖਬਰ ਕਈ ਮੀਡੀਆ ਹਾਊਸ ਨੇ ਕਵਰ ਕੀਤੀ ਹੁੰਦੀ, ਇਸਲਈ ਅਸੀਂ ਆਪਣੀ ਪੜਤਾਲ ਦੇ ਅਗਲੇ ਚਰਣ ਵਿਚ ਨਿਊਜ਼ ਸਰਚ ਦਾ ਸਹਾਰਾ ਲਿਆ। ਸਾਨੂੰ ਕੀਤੇ ਵੀ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਸਦੇ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੋਵੇ ਕਿ ਤਾਰੇਕ ਫਤਿਹ ਨੂੰ ਕਨਾਡਾ ਤੋਂ ਕੱਢ ਦਿੱਤਾ ਗਿਆ ਹੈ।

ਹੁਣ ਅਸੀਂ ਇਸ ਮਾਮਲੇ ਵਿਚ ਅਧਿਕਾਰਿਕ ਪੁਸ਼ਟੀ ਲੈਣ ਲਈ ਤਾਰੇਕ ਫਤਿਹ ਨਾਲ ਸੰਪਰਕ ਕੀਤਾ। ਤਾਰੇਕ ਫਤਿਹ ਨੇ ਈ-ਮੇਲ ਜਰੀਏ ਜਵਾਬ ਦਿੰਦੇ ਹੋਏ ਦੱਸਿਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਤਸਵੀਰ ਸਿਰਫ ਮਜ਼ਾਕ ਦੇ ਤੌਰ ‘ਤੇ ਖਿੱਚੀ ਗਈ ਸੀ। ਮੈਂ ਹਾਲ ਵਿਚ ਆਪਣੀ ਵੈੱਬ ਸੀਰੀਜ਼ “What The Fateh” ਲਈ ਦਿੱਲੀ ਆਇਆ ਹੋਇਆ ਹਾਂ ਅਤੇ ਫਰਵਰੀ ਵਿਚ ਵਾਪਸ ਕਨਾਡਾ ਚਲੇ ਜਾਵਾਂਗਾ।

ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ “Dilawar Shaikh” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ “3,784” ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਪਾਇਆ। ਤਾਰੇਕ ਫਤਿਹ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਇਹ ਵਾਇਰਲ ਹੋ ਰਹੀ ਤਸਵੀਰ 2009 ਦੀ ਹੈ ਹਾਲ ਦੀ ਨਹੀਂ। ਇਹ ਤਸਵੀਰ ਮਜ਼ਾਕ ਦੇ ਤੌਰ ‘ਤੇ ਖਿੱਚੀ ਗਈ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts