X
X

Fact Check: ਇਨ੍ਹਾਂ ਟਰੱਕਾਂ ਵਿਚ ਕੋਰੋਨਾ ਵਾਇਰਸ ਮਰੀਜਾਂ ਦੀਆਂ ਲਾਸ਼ਾਂ ਨਹੀਂ, ਹਸਪਤਾਲ ਲਈ ਬਿਸਤਰ ਜਾ ਰਹੇ ਸਨ

ਵਿਸ਼ਵਾਸ ਟੀਮ ਨੇ ਇਸ ਵੀਡੀਓ ਦੀ ਪੜਤਾਲ ਵਿਚ ਪਾਇਆ ਕਿ ਇਨ੍ਹਾਂ ਟਰੱਕਾਂ ਵਿਚ ਕੋਰੋਨਾ ਵਾਇਰਸ ਮਰੀਜਾਂ ਦੀਆਂ ਲਾਸ਼ਾਂ ਨਹੀਂ ਬਲਕਿ ਕਿਸੇ ਹਸਪਤਾਲ ਲਈ ਬਿਸਤਰ ਜਾ ਰਹੇ ਸਨ।

  • By: Bhagwant Singh
  • Published: May 6, 2020 at 11:41 AM
  • Updated: May 8, 2020 at 03:17 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਨਾਲ ਸਬੰਧਿਤ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਕੋਰੋਨਾ ਵਾਇਰਸ ਨਾਲ ਜੋੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਸੜਕ ‘ਤੇ ਕਈ ਸਾਰੇ ਟਰੱਕਾਂ ਨੂੰ ਜਾਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਟਰੱਕਾਂ ਵਿਚ ਕੋਰੋਨਾ ਵਾਇਰਸ ਮਰੀਜਾਂ ਦੀਆਂ ਲਾਸ਼ਾਂ ਜਾ ਰਹੀਆਂ ਹਨ।

ਵਿਸ਼ਵਾਸ ਟੀਮ ਨੇ ਇਸ ਵੀਡੀਓ ਦੀ ਪੜਤਾਲ ਵਿਚ ਪਾਇਆ ਕਿ ਇਨ੍ਹਾਂ ਟਰੱਕਾਂ ਵਿਚ ਕੋਰੋਨਾ ਵਾਇਰਸ ਮਰੀਜਾਂ ਦੀਆਂ ਲਾਸ਼ਾਂ ਨਹੀਂ ਬਲਕਿ ਕਿਸੇ ਹਸਪਤਾਲ ਲਈ ਬਿਸਤਰ ਜਾ ਰਹੇ ਸਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਬੌਬੀ ਸਿੱਧੂ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ:
“😢😢😢 ਲਾਸ਼ਾਂ ਨਾਲ ਭਰੇ ਟਰੱਕ ਜਾ ਰਹੇ ਨੇ😢
ਵਾਹਿਗੁਰੂ ਜੀ ਮੇਹਰ ਕਰੋ 🙏🙏”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਗੌਰ ਕਰਨ ਵਾਲੀ ਗੱਲ ਹੈ ਕਿ ਲੋਕ ਟਰੱਕਾਂ ਨੂੰ ਜਾਂਦੇ ਵੇਖ ਤਲੀਆਂ ਮਾਰ ਰਹੇ ਹਨ। ਅਜਿਹਾ ਨਾਮੁਮਕਿਨ ਹੀ ਹੋਵੇਗਾ ਕਿ ਲੋਕ ਕੋਰੋਨਾ ਮਰੀਜਾਂ ਦੀ ਲਾਸ਼ਾਂ ਨੂੰ ਜਾਂਦੇ ਵੇਖ ਤਲੀਆਂ ਮਾਰਣਗੇ।

ਹੁਣ ਅਸੀਂ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀਫ਼੍ਰੇਮਸ ਨੂੰ ਧਿਆਨ ਨਾਲ ਵੇਖਿਆ। ਵੀਡੀਓ ਜਿਹੜੇ ਟਰੱਕ ਜਾ ਰਹੇ ਹਨ ਉਨ੍ਹਾਂ ਦੇ ਉੱਤੇ Autamarocchi ਲਿਖਿਆ ਹੋਇਆ ਹੈ। ਇਸਦੇ ਬਾਰੇ ਸਰਚ ਕਰਨ ‘ਤੇ ਅਸੀਂ ਪਾਇਆ ਕਿ ਇਹ ਇਟਲੀ ਦੀ ਇੱਕ ਟ੍ਰਾੰਸਪੋਰਟ ਕੰਪਨੀ ਹੈ। ਮਤਲਬ ਇਹ ਗੱਲ ਸਾਫ ਹੋ ਰਹੀ ਸੀ ਕਿ ਵੀਡੀਓ ਇਟਲੀ ਦੀ ਹੈ।

ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਕੀਵਰਡ ਸਰਚ ਦਾ ਸਹਾਰਾ ਲਿਆ ਅਤੇ ਟ੍ਰਾੰਸਪੋਰਟ ਕੰਪਨੀ ਨਾਲ ਜੋੜ ਵੱਖ-ਵੱਖ ਕੀਵਰਡ ਨਾਲ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਹ ਵੀਡੀਓ Autamarocchi ਦੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਮਿਲੀ। ਇਹ ਵੀਡੀਓ 7 ਅਪ੍ਰੈਲ ਨੂੰ ਅਪਲੋਡ ਕੀਤਾ ਗਿਆ ਸੀ ਅਤੇ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: L’arrivo a Ponticelli (NA) dei prefabbricati voluti dalla Regione Campania all’interno dei quali saranno adibiti 120 posti letto di terapia intensiva per i malati di covid-19. (ਇਸ ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ (ਗੂਗਲ ਟਰਾਂਸਲੇਟ): ਕੈਂਪਨੀਆ ਰੀਜਨ ਦੁਆਰਾ ਲੋੜੀਂਦੀਆਂ ਪ੍ਰੀਫੈਬਰੇਕਟਿਡ ਇਮਾਰਤਾਂ ਦੇ ਪੋਂਟਿਸੇਲੀ (ਐਨਏ) ਦੀ ਆਮਦ ਜਿਸ ਵਿਚ 120 ਗਹਿਰੀ ਦੇਖਭਾਲ ਦੇ ਬਿਸਤਰੇ ਕੋਵਿਡ -19 ਦੇ ਮਰੀਜ਼ਾਂ ਲਈ ਵਰਤੇ ਜਾਣਗੇ.)

ਡਿਸਕ੍ਰਿਪਸ਼ਨ ਅਨੁਸਾਰ ਵੀਡੀਓ ਵਿਚ ਲਾਸ਼ਾਂ ਨਹੀਂ ਬਲਕਿ ਕੋਰੋਨਾ ਮਰੀਜਾਂ ਲਈ ਬਿਸਤਰੇ ਜਾ ਰਹੇ ਸੀ। ਹੁਣ ਅਸੀਂ ਇਸ ਮਾਮਲੇ ਬਾਰੇ ਵੱਧ ਪੁਸ਼ਟੀ ਲਈ Autamarocchi ਨਾਲ ਫੇਸਬੁੱਕ ਦੇ ਜਰੀਏ ਸੰਪਰਕ ਕੀਤਾ। ਜਵਾਬ ਦਿੰਦੇ ਹੋਏ ਉਨ੍ਹਾਂ ਨੇ ਸਾਨੂੰ ਦੱਸਿਆ, “ਵੀਡੀਓ ਵਿਚ ਦਿੱਸ ਰਹੇ ਟਰੱਕ ਲਾਸ਼ਾਂ ਨਹੀਂ ਬਲਕਿ ਕੋਰੋਨਾ ਵਾਇਰਸ ਮਰੀਜਾਂ ਦੇ ਵਰਤਣ ਲਈ ਹਸਪਤਾਲ ਸੈਲ ਲੈ ਕੇ ਜਾ ਰਹੇ ਸੀ। ਜੇਕਰ ਵੀਡੀਓ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਲੋਕ ਤਾਲੀਆਂ ਮਾਰ ਰਹੇ ਹਨ। ਲੋਕ ਮਰੀਜਾਂ ਦੀ ਲਾਸ਼ਾਂ ਨੂੰ ਜਾਂਦੇ ਵੇਖ ਤਾਲੀਆਂ ਨਹੀਂ ਮਾਰਦੇ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਬੌਬੀ ਸਿੱਧੂ ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਸ ਯੂਜ਼ਰ ਨੂੰ 2041 ਲੋਕ ਫਾਲੋ ਕਰਦੇ ਹਨ ਅਤੇ ਇਸ ਪ੍ਰੋਫ਼ਾਈਲ ਦੀ ਇੰਟਰੋ ਅਨੁਸਾਰ ਯੂਜ਼ਰ ਅਮਰੀਕਾ ਦੇ ਓਅਹਿਓ ਵਿਚ ਰਹਿੰਦਾ ਹੈ।

ਡਿਸਕਲੇਮਰ: ਵਿਸ਼ਵਾਸ ਨਿਊਜ਼ ਦੇ ਕੋਰੋਨਾ ਵਾਇਰਸ (COVID-19) ਨਾਲ ਜੁੜੀ ਤੱਥ ਜਾਂਚ ਦੀ ਰਿਪੋਰਟ ਨੂੰ ਪੜ੍ਹਨ ਜਾਂ ਸਾਂਝਾ ਕਰਨ ਵੇਲੇ, ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵਰਤਿਆ ਗਿਆ ਡੇਟਾ ਜਾਂ ਖੋਜ ਸੰਬੰਧੀ ਡੇਟਾ ਪਰਿਵਰਤਨਸ਼ੀਲ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਜੁੜੇ ਅੰਕੜੇ (ਸੰਕਰਮਿਤ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ, ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ) ਲਗਾਤਾਰ ਬਦਲਦੇ ਰਹਿੰਦੇ ਹਨ। ਉਸੇ ਸਮੇਂ, ਇਸ ਬਿਮਾਰੀ ਦੇ ਟੀਕੇ ਲੱਭਣ ਦੀ ਦਿਸ਼ਾ ਵਿਚ ਚੱਲ ਰਹੀ ਖੋਜ ਦੇ ਅਜੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਅਤੇ ਇਸ ਦੇ ਕਾਰਨ, ਇਲਾਜ ਅਤੇ ਰੋਕਥਾਮ ਲਈ ਉਪਲਬਧ ਅੰਕੜੇ ਵੀ ਬਦਲ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਰਿਪੋਰਟ ਵਿਚ ਵਰਤੇ ਗਏ ਡੇਟਾ ਨੂੰ ਇਸ ਦੀ ਤਾਰੀਖ ਦੇ ਪ੍ਰਸੰਗ ਵਿਚ ਦੇਖਿਆ ਜਾਵੇ।

ਨਤੀਜਾ: ਵਿਸ਼ਵਾਸ ਟੀਮ ਨੇ ਇਸ ਵੀਡੀਓ ਦੀ ਪੜਤਾਲ ਵਿਚ ਪਾਇਆ ਕਿ ਇਨ੍ਹਾਂ ਟਰੱਕਾਂ ਵਿਚ ਕੋਰੋਨਾ ਵਾਇਰਸ ਮਰੀਜਾਂ ਦੀਆਂ ਲਾਸ਼ਾਂ ਨਹੀਂ ਬਲਕਿ ਕਿਸੇ ਹਸਪਤਾਲ ਲਈ ਬਿਸਤਰ ਜਾ ਰਹੇ ਸਨ।

  • Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਟਰੱਕਾਂ ਵਿਚ ਕੋਰੋਨਾ ਵਾਇਰਸ ਮਰੀਜਾਂ ਦੀਆਂ ਲਾਸ਼ਾਂ ਜਾ ਰਹੀਆਂ ਹਨ।
  • Claimed By : FB User- Bobby Sidhu
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later