Fact Check: ਤਸਵੀਰ ਵਿਚ ਦਿੱਸ ਰਹੀ ਕੁੜੀ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਧੀ ਨਹੀਂ ਹੈ, ਗੁੰਮਰਾਹਕਰਨ ਪੋਸਟ ਕੋਰੋਨਾ ਵੈਕਸੀਨ ਦੇ ਨਾਂ ‘ਤੇ ਵਾਇਰਲ

ਵਾਇਰਲ ਤਸਵੀਰ ਵਿਚ ਦਿੱਸ ਰਹੀ ਕੁੜੀ ਰੂਸ ਦੇ ਰਾਸ਼ਟਰਪਤੀ ਵਲਾਡੀਮਰ ਪੁਤਿਨ ਦੀ ਧੀ ਨਹੀਂ, ਬਲਕਿ ਇੱਕ ਵਲੰਟੀਅਰ ਨਤਾਲਿਆ ਹੈ।

ਨਵੀਂ ਦਿੱਲੀ (Vishvas News): ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਰੂਸ ਦੇ ਰਾਸ਼ਟਰਪਤੀ ਵਲਾਡੀਮਰ ਪੁਤਿਨ ਦੀ ਧੀ ਹੈ ਜਿਹੜੀ ਕੋਰੋਨਾ ਵੈਕਸੀਨ ਲੈ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕਰਨ ਨਿਕਲਿਆ। ਤਸਵੀਰ ਵਿਚ ਦਿੱਸ ਰਹੀ ਕੁੜੀ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਧੀ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

Jagga Bhikhi page ਨਾਂ ਦੇ ਫੇਸਬੁੱਕ ਪੇਜ ਨੇ ਇੱਕ ਤਸਵੀਰ ਨੂੰ ਅਪਲੋਡ ਕੀਤਾ ਜਿਸਦੇ ਵਿਚ ਇੱਕ ਕੁੜੀ ਨੂੰ ਟੀਕਾ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “ਇਹ ਰੂਸ ਦੇ ਰਾਸ਼ਟਰਪਤੀ ਪੁਤਿਨ ਜੀ ਦੀ ਧੀ ਹੈ ਜਿਸ ਨੂੰ ਕਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਗਿਆ ਏ ਜੇ ਇਸ ਵੈਕਸੀਨ ਨੂੰ ਭਾਰਤ ਨੇ ਬਣਾਇਆ ਹੁੰਦਾ ਤਾਂ ਕਿਸੇ ਆਮ ਨਾਗਰਿਕ ਜਾਂ ਡਾਕਟਰ ਨੂੰ ਬਲੀ ਦਾ ਬੱਕਰਾ ਬਣਾਉਂਦੇ ਪਰ ਰੂਸ ਦੇ ਰਾਸ਼ਟਰਪਤੀ ਨੂੰ ਅਪਣੇ ਬੱਚੇ ਨਾਲੋ ਦੇਸ਼ ਵੱਧ ਜਰੂਰੀ ਹੈ ਇਹ ਤਿਆਗ ਜਦੋ ਭਾਰਤ ਦੀ ਲੀਡਰਸ਼ਿਪ ਵਿੱਚ ਆ ਜਾਵੇਗਾ ਅਸੀ ਕਾਮਯਾਬ ਹੋ ਜਾਵਾਂਗੇ ਇਜਰਾਇਲ ਦੇ ਦੇਸ਼ ਪਰਧਾਨ ਮੰਤਰੀ ਦੇ ਬੇਟੇ ਫੌਜ ਵਿਚ ਨੇ ਸਾਡੇ ਪਰਧਾਨ ਮੰਤਰੀ ਜੀ ਦੇ ਕੋਈ ਔਲਾਦ ਨਹੀ ਇਸ ਲਈ ਉਹ ਇਹ ਤਿਆਗ ਤੇ ਪਰਿਵਾਰਕ ਅਹਿਸਾਸ ਕਦੇ ਮਹਿਸੂਸ ਨਹੀ ਕਰ ਸਕਦੇ

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਦੌਰਾਨ ਸਾਨੂੰ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਇਸ ਤਸਵੀਰ ਦਾ ਗ਼ਰੇਬ ਸੀ। Russia Today ਦੇ 20 ਜੁਲਾਈ 2020 ਨੂੰ ਪ੍ਰਕਾਸ਼ਿਤ ਇਸ ਵੀਡੀਓ ਆਰਟੀਕਲ ਨਾਲ ਲਿਖਿਆ ਗਿਆ: Covid-19 vaccine created by Russian military is closer to approval after last volunteers discharged from hospital (VIDEO).

ਆਰਟੀਕਲ ਵਿਚ ਕਿਹਾ ਗਿਆ ਕਿ ਰੂਸ ਦੇ ਕੋਵਿਡ -19 ਟੀਕੇ ਲਈ ਕਲੀਨਿਕਲ ਟ੍ਰਾਇਲ ਵਿਚ ਹਿੱਸਾ ਲੈਣ ਵਾਲੇ ਵਾਲੰਟੀਅਰਾਂ ਨੂੰ ਮਾਸਕੋ ਦੇ ਇੱਕ ਮਿਲਟਰੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਲੇਖ ਵਿਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਸੀ ਕਿ ਵੀਡੀਓ ਵਿਚ ਦਿਖਾਈ ਗਈ ਲੜਕੀ ਪੁਤਿਨ ਦੀ ਧੀ ਹੈ।

ਅੱਗੇ ਦੀ ਪੜਤਾਲ ਵਿਚ ਸਾਨੂੰ 25 ਜੂਨ, 2020 ਨੂੰ ਅਪਲੋਡ ਯੂਟਿਊਬ ‘ਤੇ ਇੱਕ ਵੀਡੀਓ ਮਿਲੀ। ਵੀਡੀਓ ਉਸੇ ਹੀ ਕੁੜੀ ਦੇ ਇੰਟਰਵਿਊ ਨੂੰ ਦਰਸਾਉਂਦੀ ਹੈ ਜਿਹੜੀ ਵਾਇਰਲ ਤਸਵੀਰ ਵਿਚ ਨਜ਼ਰ ਆ ਰਹੀ ਹੈ।

https://www.youtube.com/watch?v=1Z0yeIbnam4&feature=emb_title

ਡਿਸਕ੍ਰਿਪਸ਼ਨ ਰੂਸ ਦੀ ਭਾਸ਼ਾ ਵਿਚ ਲਿਖਿਆ ਗਿਆ ਸੀ ਅਤੇ ਇਸਦਾ ਪੰਜਾਬੀ ਅਨੁਵਾਦ (ਗੂਗਲ ਟਰਾਂਸਲੇਟ): “ਵਲੰਟੀਅਰ ਨਤਾਲਿਆ ਮਿਲਟਰੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਹੈ। ਕਿਰੋਵ ਮਿਲਟਰੀ ਮੈਡੀਕਲ ਅਕੈਡਮੀ ਦੇ ਅੰਤਮ ਕੋਰਸ ਦਾ ਕੈਡੇਟ। ਅੰਗਰੇਜ਼ੀ ਵਿਚ ਪ੍ਰਵਾਹ। ਚਾਰੇ ਪਾਸੇ ਸਮੁੰਦਰੀ ਖੇਡਾਂ ਦੇ ਉਮੀਦਵਾਰ ਮਾਸਟਰ। ਉਸਨੇ ਬਾਰ-ਬਾਰ ਰੂਸ ਅਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਅਤੇ ਰੇਗਟਾਜ ਵਿੱਚ ਇਨਾਮ ਜਿੱਤੇ ਹਨ।”

ਵਾਇਰਲ ਤਸਵੀਰ ਵਿਚ ਨਜ਼ਰ ਆ ਰਹੀ ਵਲੰਟੀਅਰ ਕੁੜੀ ਦਾ ਨਾਂ ਨਤਾਲਿਆ ਹੈ।

ਅਸੀਂ ਉਚਿਤ ਕੀਵਰਡਸ ਦੀ ਵਰਤੋਂ ਕਰਦਿਆਂ ਗੂਗਲ ਸਰਚ ਕੀਤਾ। ਸਾਨੂੰ 14 ਜੁਲਾਈ 2020 ਨੂੰ ਇੱਕ ਰਿਪੋਰਟ ਮਿਲੀ, ਜਿਸ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਨਤਾਲਿਆ ਟੀਕੇ ਦੀ ਅਜ਼ਮਾਇਸ਼ ਦੌਰਾਨ ਵਾਲੰਟੀਅਰਾਂ ਵਿੱਚੋਂ ਇੱਕ ਸੀ। ਲੇਖ ਵਿਚ ਸਾਫ ਲਿਖਿਆ ਗਿਆ ਹੈ ਕਿ ਵੀਡੀਓ ਵਿਚਲੀ ਲੜਕੀ ਨਤਾਲਿਆ ਹੈ।

ਪੁਤਿਨ ਦੀਆਂ 2 ਧੀਆਂ ਹਨ, ਇੱਕ ਮਾਰੀਆ ਵੋਰੋਨਸਟੋਵਾ ਅਤੇ ਦੂਜੀ ਕਟਰੀਨਾ ਤਿਕਹੋਨੋਵਾ।

ਪੁਤਿਨ ਦੀ ਇੱਕ ਧੀ ਨੇ COVID-19 ਦਵਾ ਦਾ ਟੀਕਾ ਲਵਾਇਆ ਹੈ ਪਰ ਵਾਇਰਲ ਤਸਵੀਰ ਵਿਚ ਦਿੱਸ ਰਹੀ ਲੜਕੀ ਪੁਤਿਨ ਦੀ ਧੀ ਨਹੀਂ ਹੈ।

Russia Today ਵਿਚ ਪ੍ਰਕਾਸ਼ਤ ਇਕ ਰਿਪੋਰਟ ਦੇ ਅਨੁਸਾਰ, ਪੁਤਿਨ ਨੇ ਮੰਗਲਵਾਰ ਸਵੇਰੇ ਐਲਾਨ ਕੀਤਾ ਕਿ ਰੂਸ ਨੇ ਦੁਨੀਆ ਦਾ ਪਹਿਲਾ ਕੋਰੋਨਵਾਇਰਸ ਟੀਕਾ ਦਰਜ ਕਰਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖਤਰਨਾਕ ਮਾਰੂ ਰੋਗਾਣੂ ਜੋ ਕਿ ਵਿਸ਼ਵਵਿਆਪੀ ਪੱਧਰ ਤੇ ਫੈਲਿਆ ਹੈ ਦੇ ਵਿਰੁੱਧ ਇਮੁਨਿਟੀ ਵਧਾਉਣ ਵਿਚ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੀ ਇਕ ਧੀ ਨੂੰ ਪਹਿਲਾਂ ਹੀ ਟੀਕਾ ਲਗਾਇਆ ਜਾ ਚੁੱਕਿਆ ਹੈ।

ਵਿਸ਼ਵਾਸ ਨਿਊਜ਼ ਨੇ Russia Today ਦੀ ਟੀਮ ਨਾਲ ਸੰਪਰਕ ਕੀਤਾ। ਸਾਡੀ ਗੱਲ ਉਨ੍ਹਾਂ ਦੇ ਕਲਾਇੰਟ ਸਰਵਿਸ ਅਧਿਕਾਰੀ ਚਾਨਿੰਦੁ ਨਾਲ ਹੋਈ। ਉਨ੍ਹਾਂ ਨੇ ਕਿਹਾ: “ਵੀਡੀਓ ਵਿਚ ਦਿਖਾਈ ਗਈ ਵਲੰਟੀਅਰ ਇਕ ਆਮ ਵਲੰਟੀਅਰ ਹੈ ਜੋ ਟੀਕੇ ਦੀ ਜਾਂਚ ਵਿਚ ਸਹਾਇਤਾ ਲਈ ਸਹਿਮਤ ਸੀ। ਆਰ ਟੀ ਨੇ ਬਿਲਕੁਲ ਨਹੀਂ ਦੱਸਿਆ ਕਿ ਆਰਟੀ ਫੁਟੇਜ ਵਿਚ ਦਿੱਸ ਰਹੀ ਲੜਕੀ ਪੁਤਿਨ ਦੀ ਧੀ ਹੈ। ਇਸ ਲਈ ਅਸੀਂ ਪੁਸ਼ਟੀ ਕਰਦੇ ਹਾਂ ਕਿ ਵਾਇਰਲ ਤਸਵੀਰ ਵਿਚ ਦਿੱਸ ਰਹੀ ਲੜਕੀ ਪੁਤਿਨ ਦੀ ਧੀ ਨਹੀਂ ਹੈ।”

ਇਸ ਤਸਵੀਰ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Jagga Bhikhi page ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਾਇਰਲ ਤਸਵੀਰ ਵਿਚ ਦਿੱਸ ਰਹੀ ਕੁੜੀ ਰੂਸ ਦੇ ਰਾਸ਼ਟਰਪਤੀ ਵਲਾਡੀਮਰ ਪੁਤਿਨ ਦੀ ਧੀ ਨਹੀਂ, ਬਲਕਿ ਇੱਕ ਵਲੰਟੀਅਰ ਨਤਾਲਿਆ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts