Fact Check: ਦਿੱਲੀ-ਮੇਰਠ ਐਕਸਪ੍ਰੈਸ-ਵੇ ਦੇ ਨਾਂ ‘ਤੇ NH-8 ਦੀ ਤਸਵੀਰ ਗਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ-ਮੇਰਠ ਐਕਸਪ੍ਰੈਸ-ਵੇ ਦੇ ਉਦਘਾਟਨ ਦੇ ਇੱਕ ਸਾਲ ਅੰਦਰ ਹੀ ਉਸਦੀ ਹਾਲਤ ਖਰਾਬ ਹੋ ਗਈ ਹੈ ਅਤੇ ਓਸ ਵਿੱਚ ਥਾਂ-ਥਾਂ ਵੱਡੇ ਖੱਡੇ ਨਜ਼ਰ ਆਉਣ ਲੱਗੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਸਾਬਤ ਹੁੰਦੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ‘ਤੇ ਸੜਕ ਦੀ ਦੋ ਤਸਵੀਰਾਂ ਨੂੰ ਸ਼ੇਅਰ ਕਿੱਤਾ ਗਿਆ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਦਿੱਲੀ-ਮੇਰਠ ਐਕਸਪ੍ਰੈਸ-ਵੇ ਦਾ ਉਦਘਾਟਨ ਕਰੇ ਪੂਰਾ 1 ਸਾਲ ਹੋ ਗਿਆ ਹੈ ਸਾਹਿਬ ਨੂੰ। ਹੁਣ ਸੜਕਾਂ ਦੀ ਹਾਲਤ ਤੁਸੀਂ ਆਪ ਵੇਖ ਲਵੋ।’

ਫੇਸਬੁੱਕ ਤੇ ਇਹ ਤਸਵੀਰ ”ਅਖਿਲੇਸ਼ ਯਾਦਵ ਸਮਰਥਕ” ਨਾਂ ਦੇ ਪੇਜ ਤੋਂ 15 ਮਈ ਨੂੰ 2019 ਸ਼ੇਅਰ ਕਿੱਤੀ ਗਈ ਹੈ, ਜਿਸਨੂੰ ਹੁਣ ਤੱਕ ਕਰੀਬ 1500 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।

ਪੜਤਾਲ

ਫੇਸਬੁੱਕ ਪੋਸਟ ਦੇ ਮੁਤਾਬਕ ਦਿੱਲੀ-ਮੇਰਠ ਐਕਸਪ੍ਰੈਸ-ਵੇ ਦੇ ਉਦਘਾਟਨ ਨੂੰ ਇੱਕ ਸਾਲ ਪੂਰਾ ਹੋ ਚੁਕਿਆ ਹੈ। ਪ੍ਰੈਸ ਇਨਫੋਰਮੇਸ਼ਨ ਬਿਊਰੋ (PIB) ਦੇ 26 ਮਈ ਨੂੰ ਕੀਤੇ ਗਏ ਟਵੀਟ ਵਿੱਚ ਪ੍ਰਧਾਨਮੰਤ੍ਰੀ ਦੇ ਰੋਡ ਸ਼ੋ ਦੀ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ, ਜੋ ਦਿੱਲੀ-ਮੇਰਠ ਐਕਸਪ੍ਰੈਸ-ਵੇ ਦੇ ਉਦਘਾਟਨ ਦਾ ਹੈ।

https://twitter.com/PIB_India/status/1000609903956803584/photo/1

26 ਮਈ 2018 ਦੇ ਨਿਊਜ਼ ਏਜੇਂਸੀ ANI ਦੇ ਲਾਈਵ ਵੀਡੀਓ ਵਿੱਚ ਵੀ ਇਸਨੂੰ ਵੇਖਿਆ ਜਾ ਸਕਦਾ ਹੈ, ਜਿਸ ਵਿੱਚ ਉਹਨਾਂ ਦੇ ਨਾਲ ਸੜਕ ਪਰਿਵਹਨ ਮੰਤ੍ਰੀ ਨਿਤਿਨ ਗਡਕਰੀ ਸਣੇ ਬੀਜੇਪੀ ਦੇ ਹੋਰ ਵੱਡੇ ਨੇਤਾ ਨਜ਼ਰ ਆ ਰਹੇ ਹਨ।

https://t.co/Ku70NR982b

ਪੋਸਟ ਵਿੱਚ ਦਿੱਲੀ-ਮੇਰਠ ਐਕਸਪ੍ਰੈਸ-ਵੇ ਦੇ ਉਦਘਾਟਨ ਦੇ ਸਮੇਂ ਨੂੰ ਲੈ ਕੇ ਲਿਖੀ ਗਈ ਜਾਣਕਾਰੀ ਸਹੀ ਹੈ। 26 ਮਈ 2018 ਨੂੰ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਨੇ ਦਿੱਲੀ ਨੂੰ ਮੇਰਠ ਨਾਲ ਜੋੜਨ ਵਾਲੇ ਇਸ ਐਕਸਪ੍ਰੈਸ-ਵੇ ਦਾ ਉਦਘਾਟਨ ਕੀਤਾ ਸੀ। ਹਾਲਾਂਕਿ, ਜਿਨ੍ਹਾਂ ਤਸਵੀਰਾਂ ਨੂੰ ਐਕਸਪ੍ਰੈਸ-ਵੇ ਦੀ ਖਰਾਬ ਹਾਲਤ ਦਾ ਸੰਧਰਭ ਦਿੰਦੇ ਹੋਏ ਵਾਇਰਲ ਕੀਤਾ ਗਿਆ ਹੈ, ਜੋ ਗਲਤ ਹੈ।

ਰੀਵਰਸ ਇਮੇਜ ਵਿੱਚ ਸਾਨੂੰ ਪਤਾ ਚੱਲਿਆ ਕਿ ਸੜਕਾਂ ਤੇ ਖੱਡੇ ਵਾਲੀ ਤਸਵੀਰਾਂ ਦਿੱਲੀ-ਮੇਰਠ ਐਕਸਪ੍ਰੈਸ-ਵੇ ਦੀ ਨਾ ਹੋ ਕੇ ਰਾਸ਼ਟਰੀ ਰਾਜਮਾਰਗ ਸੰਖਿਆ 8 (NH-8) ‘ਤੇ ਬਣੇ ਫਲਾਈਓਵਰ ਦੀ ਹੈ। 8 ਮਈ 2019 ਨੂੰ ਗੁਰੂਗਰਾਮ ਟ੍ਰੈਫਿਕ ਪੁਲਿਸ ਨੇ ਆਪਣੇ ਅਧਿਕਾਰਕ ਹੈਂਡਲ ਤੋਂ ਜਿਨ੍ਹਾਂ ਦੋਹਾਂ ਤਸਵੀਰਾਂ ਨੂੰ ਟਵੀਟ ਕੀਤਾ ਸੀ, ਓਹੀ ਦੋ ਤਸਵੀਰਾਂ ਵਾਇਰਲ ਹੋ ਰਹੇ ਪੋਸਟ ਵਿੱਚ ਹਨ।

https://twitter.com/TrafficGGM/status/1125969988219576320/photo/1

ਟ੍ਰਿਬਿਊਨ ਔਨਲਾਈਨ ਦੀ ਔਨਲਾਈਨ ਰਿਪੋਰਟ ਵਿੱਚ ਵੀ ਇਸਦੀ ਪੁਸ਼ਟੀ ਕਿੱਤੀ ਜਾ ਸਕਦੀ ਹੈ। ਰਿਪੋਰਟ ਮੁਤਾਬਕ, NH-8 ‘ਤੇ ਦਿੱਲੀ-ਜੈਪੁਰ ਦੇ ਵਿਚਕਾਰ ਬਣੇ ਫਲਾਈਓਵਰ ਤੇ ਚਾਰ ਫੁੱਟ ਚੋੜਾ ਖੱਡਾ ਨਿਕਲ ਆਇਆ। ਖਬਰ ਮੁਤਾਬਕ, ਇਹ ਫਿਟ ਗੁਰੂਗਰਾਮ ਦੇ ਨੇੜੇ ਹੀਰੋ ਹੋਂਡਾ ਚੋਂਕ ਦੇ ਨੇੜੇ ਦਾ ਹੈ। ਇਸ ਫਲਾਈਓਵਰ ਨੂੰ 2016 ਵਿੱਚ ਸਾਰਵਜਨਕ ਇਸਤੇਮਾਲ ਲਈ ਖੋਲਿਆ ਗਿਆ ਸੀ। ਰਿਪੋਰਟ ਵਿੱਚ ਜਿਨ੍ਹਾਂ ਤੱਥ ਦਾ ਜਿਕਰ ਕੀਤਾ ਗਿਆ ਹੈ, ਉਹ ਗੁਰੂਗਰਾਮ ਪੁਲਿਸ ਦੀ ਜਾਣਕਾਰੀ ਨਾਲ ਸਾਫ ਮੇਲ ਖਾਉਂਦੇ ਹਨ।

NHAI ਦੇ ਸੁਪ੍ਰਟੇਨਡੈਂਟ ਇੰਜੀਨੀਅਰ ਅਸ਼ੋਕ ਸ਼ਰਮਾ ਮੁਤਾਬਕ, ‘ਸਾਨੂੰ ਸਵੇਰ ਕਰੀਬ 5 ਵਜੇ ਹੀਰੋ ਹੋਂਡਾ ਚੋਂਕ ਫਲਾਈਓਵਰ ‘ਤੇ ਖੱਡੇ ਦੀ ਜਾਣਕਾਰੀ ਮਿਲੀ। ਇਸਦੇ ਬਾਅਦ ਸੜਕ ਸੁਰੱਖਿਆ ਕਰਮਚਾਰੀ ਓਥੇ ਗਏ ਅਤੇ ਉਹਨਾਂ ਨੇ ਰਸਤੇ ਨੂੰ ਬੰਦ ਕਰ ਦਿੱਤਾ। ਜਲਦ ਹੀ ਇਸਨੂੰ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।’ ਉਹਨਾਂ ਨੇ ਕਿਹਾ, ‘ਅਸੀਂ ਟ੍ਰੈਫਿਕ ਨੂੰ ਢਾਈਵਰਟ ਕਿੱਤਾ ਅਤੇ ਅਸੀਂ ਸਰਵਿਸ ਲੇਨ ਦੀ ਮਦਦ ਨਾਲ ਲੋਕਾਂ ਨੂੰ ਆਉਣ-ਜਾਉਣ ਦੇ ਰਹੇ ਹਾਂ।’

ਅੰਗ੍ਰੇਜ਼ੀ ਅਖਬਾਰ ਟਾਇਮਸ ਆੱਫ ਇੰਡੀਆ ਵਿੱਚ ਵੀ 9 ਮਈ 2019 ਨੂੰ ਇਸ ਘਟਨਾ ਦੀ ਰਿਪੋਰਟ ਵੇਖੀ ਜਾ ਸਕਦੀ ਹੈ।

ਦਿੱਲੀ-ਮੇਰਠ ਐਕਸਪ੍ਰੈਸ-ਵੇ ਦਾ ਉਦਘਾਟਨ ਹੋਣ ਦੇ ਕੁੱਝ ਦਿਨਾਂ ਬਾਅਦ ਸੜਕ ‘ਤੇ ਕੁੱਝ ਹਿੱਸਿਆਂ ਵਿੱਚ ਦਰਾਰ ਪੈਣ ਦੀ ਖਬਰ ਆਈ ਸੀ, ਜਿਸਨੂੰ ਤਸਵੀਰਾਂ ਵਿੱਚ ਇੱਥੇ ਵੇਖਿਆ ਜਾ ਸਕਦਾ ਹੈ।

ਨਿਊਜ਼ ਰਿਪੋਰਟ ਵਿੱਚ ਵੀ ਇਸਦੀ ਪੁਸ਼ਟੀ ਕਿੱਤੀ ਜਾ ਸਕਦੀ ਹੈ, ਪਰ ਜਿਸ ਖੱਡੇ ਦੀ ਤਸਵੀਰ ਇਸ ਨਾਲ ਜੁੜ ਵਾਇਰਲ ਹੋਈ, ਉਹ ਗੁਰੂਗਰਾਮ ਤੋਂ ਹੋ ਕੇ ਗੁਜ਼ਰਣ ਵਾਲੇ NH-8 ਦੀ ਸੀ।

ਨਤੀਜਾ: ਉਦਘਾਟਨ ਦੇ ਇੱਕ ਸਾਲ ਅੰਦਰ ਦਿੱਲੀ-ਮੇਰਠ ਐਕਸਪ੍ਰੈਸ-ਵੇ ਤੇ ਖੱਡਾ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਇਹ ਤਸਵੀਰ ਗੁਰੂਗਰਾਮ ਤੋਂ ਹੋ ਕੇ ਗੁਜ਼ਰਣ ਵਾਲੇ NH-8 ਦੀ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts