Fact Check: ਚੀਨ ਦੇ ਯੈਲੋ ਰੀਵਰ ਦਾ ਵੀਡੀਓ ਪੁਣੇ ਦੇ ਨਾਂ ਤੋਂ ਹੋਇਆ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)– ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮਹਾਰਾਸ਼ਟਰ ਦੇ ਪਵਨਾਧਰਣ ਡੈਮ ਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਅਸਲ ‘ਚ, ਇਹ ਵੀਡੀਓ ਚੀਨ ਦੇ ਯੈਲੋ ਰੀਵਰ ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ‘Maharashtra-Floods-2019’ ਨੇ 6 ਅਗਸਤ ਨੂੰ ਇੱਕ ਵੀਡੀਓ ਅਪਲੋਡ ਕੀਤਾ। ਵੀਡੀਓ ਵਿਚ ਡੈਮ ਤੋਂ ਪਾਣੀ ਛੱਡਦੇ ਹੋਏ ਵੇਖਿਆ ਜਾ ਸਕਦਾ ਹੈ। ਡੈਮ ਦੇ ਕਿਨਾਰੇ ‘ਤੇ ਕੁਝ ਲੋਕ ਵੀ ਖੜੇ ਹਨ। ਇਸਦੇ ਅਲਾਵਾ ਵੀਡੀਓ ਦੇ ਉੱਤੇ ‘ਪਵਨਾਧਰਣ’ ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਪਵਨਾਧਰਣ ਡੈਮ ਮਹਾਰਾਸ਼ਟਰ ਦੇ ਪੁਣੇ ਵਿਚ ਹੈ।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਨੂੰ ਵੇਖਣ ਦੇ ਬਾਅਦ ਅਸੀਂ ਇਹ ਜਾਣਨਾ ਸੀ ਕਿ ਪੁਣੇ ਦਾ ਪਵਨਾਧਰਣ ਡੈਮ ਕਿਸ ਤਰ੍ਹਾਂ ਦਾ ਦਿਸਦਾ ਹੈ। ਅਸੀਂ ਗੂਗਲ ਸਰਚ ਕੀਤਾ ਅਤੇ ਸਾਨੂੰ ਵਾਇਰਲ ਵੀਡੀਓ ਅੰਦਰ ਡੈਮ ਅਤੇ ਪਵਨਾਧਰਣ ਡੈਮ ਇੱਕ ਦੂਜੇ ਤੋਂ ਵੱਖ ਦਿੱਸੇ।

Left Side: Viral Going Dam Picture, Right Side: Real picture of Pavandharan Dam

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਵੀਡੀਓ ਪਵਨਾਧਰਣ ਡੈਮ ਦੇ ਨਾਂ ਤੋਂ ਕਿਹੜੀ-ਕਿਹੜੀ ਥਾਵਾਂ ‘ਤੇ ਵਾਇਰਲ ਹੋ ਰਿਹਾ ਹੈ। ਅਸੀਂ ਪਾਇਆ ਕਿ ਇਹ ਵੀਡੀਓ ਫੇਸਬੁੱਕ ਦੇ ਨਾਲ-ਨਾਲ ਟਵਿੱਟਰ ‘ਤੇ ਵੀ ਵਾਇਰਲ ਹੋ ਰਿਹਾ ਹੈ।

ਹੁਣ ਅਸੀਂ invid ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੀ-ਫ਼੍ਰੇਮਸ ਕੱਢੇ। ਇਸ ਸਰਚ ਵਿਚ ਸਾਡੇ ਹੱਥ ਕੁਝ ਲਿੰਕ ਲੱਗੇ। ਇਹ ਸਾਰੇ ਲਿੰਕ ਦੂਜੀ ਭਾਸ਼ਾ ਦੇ ਸੀ। ਜਿਨ੍ਹਾਂ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਅਸੀਂ invid ਦੇ ਜਰੀਏ ਕੱਢੇ ਗਏ ਕੀ-ਫ਼੍ਰੇਮਸ ਵਿਚੋਂ ਦੂਜੀ ਤਸਵੀਰ ਨੂੰ ਇਮੇਜ ਸਰਚ ਕੀਤਾ ਤਾਂ ਸਾਡੇ ਸਾਹਮਣੇ ਕੁੱਝ ਲਿੰਕ ਹੋਰ ਆਏ। ਇਨਾਂ ਸਾਰਿਆਂ ਲਿੰਕ ਅੰਦਰ ਸਾਨੂੰ ਵਾਇਰਲ ਹੋ ਰਿਹਾ ਵੀਡੀਓ ਨਜ਼ਰ ਆਇਆ ਅਤੇ ਇਸਨੂੰ ਚੀਨ ਦਾ ਦੱਸਿਆ ਗਿਆ ਸੀ।

ਇਸ ਸਰਚ ਵਿਚ ਸਾਨੂੰ me.me ਨਾਂ ਦੀ ਇੱਕ ਵੈੱਬਸਾਈਟ ਦਾ ਲਿੰਕ ਮਿਲਿਆ। ਇਸ ਵਿਚ ਸਾਨੂੰ ਓਹੀ ਵੀਡੀਓ ਨਜ਼ਰ ਆਇਆ ਜਿਹੜਾ ਪੁਣੇ ਦੇ ਪਵਨਾਧਰਣ ਡੈਮ ਦੇ ਨਾਂ ਤੋਂ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਹੇਡਲਾਈਨ ਸੀ-”The Power of China’s Yellow River At Xiaolangdi Dam”

ਹੁਣ ਅਸੀਂ ਚੀਨ ਦੇ Xiaolangdi ਡੈਮ ਵਿਚ ਯੈਲੋ ਰੀਵਰ ਨੂੰ ਗੂਗਲ ‘ਤੇ ਸਰਚ ਕੀਤਾ। ਸਰਚ ਵਿਚ ਸਾਨੂੰ VSINGHBISEN ਨਾਂ ਦੇ Youtube ਚੈਨਲ ‘ਤੇ 18 ਨਵੰਬਰ 2018 ਨੂੰ ਅਪਲੋਡ ਹੋਇਆ ਇੱਕ ਵੀਡੀਓ ਮਿਲਿਆ, ਜਿਸਦਾ ਕੈਪਸ਼ਨ ਸੀ- ”Amazing Water flow of Yellow river discharged from dam in China”

ਗੂਗਲ ਸਰਚ ਵਿਚ ਸਾਡੇ ਹੱਥ The Newyork Times ਦਾ ਇੱਕ ਆਰਟੀਕਲ ਲੱਗਿਆ। ਇਹ ਖਬਰ ਚੀਨ ਦੇ ਯੈਲੋ ਰੀਵਰ ‘ਤੇ ਬਣੇ Xiaolangdi ਡੈਮ ਦੀ ਸੀ। ਇਸ ਖਬਰ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਸਾਨੂੰ ਥੋੜੀ-ਬਹੁਤ ਵਾਇਰਲ ਵੀਡੀਓ ਦੇ ਡੈਮ ਵਰਗੀ ਲੱਗੀ। ਤਸਵੀਰ ਦੇ ਹੇਠਾਂ ਫੋਟੋ ਕ੍ਰੇਡਿਟ ਵਿਚ Getty images ਲਿਖਿਆ ਹੋਇਆ ਸੀ।

ਹੁਣ ਅਸੀਂ Getty images ਵਿਚ ਗਏ ਅਤੇ Xiaolangdi ਡੈਮ ਅੰਦਰ ਯੈਲੋ ਰੀਵਰ ਪਾ ਕੇ ਸਰਚ ਕੀਤਾ। ਸਾਡੇ ਸਾਹਮਣੇ ਕੁਝ ਤਸਵੀਰਾਂ ਆ ਗਈਆਂ। ਇਨ੍ਹਾਂ ਵਿਚ ਕੁੱਝ ਤਸਵੀਰਾਂ ਸਾਨੂੰ ਵਾਇਰਲ ਵੀਡੀਓ ਨਾਲ ਮਿਲਦੀ-ਜੁਲਦੀ ਨਜ਼ਰ ਆਈ।

Getty images ਨੇ ਇਨ੍ਹਾਂ ਤਸਵੀਰਾਂ ਨੂੰ ਚੀਨ ਦਾ ਦੱਸਿਆ ਹੈ ਅਤੇ ਵਾਇਰਲ ਵੀਡੀਓ ਦੇ ਮੁਤਾਬਕ, ਇਹ ਵੀਡੀਓ ਪੁਣੇ ਦਾ ਹੈ। ਹਾਲਾਂਕਿ, ਪੰਜ ਪਵਾਇੰਟਸ ਇਹ ਸਾਬਤ ਕਰਦੇ ਹਨ ਕਿ Getty Images ਤੋਂ ਮਿਲੀ ਤਸਵੀਰ ਅਤੇ ਵਾਇਰਲ ਵੀਡੀਓ ਇੱਕੋ ਹੀ ਜਗ੍ਹਾ ਦੇ ਹਨ।

1- ਦੋਵੇਂ ਤਸਵੀਰਾਂ ਵਿਚ ਕਿਨਾਰੇ ‘ਤੇ ਨਜ਼ਰ ਆ ਰਹੇ ਘਰ।
2- ਡੈਮ ਦੇ ਕਿਨਾਰੇ ‘ਤੇ ਲਾਈ ਗਈ ਰੇਲਿੰਗ ਇੱਕੋ ਜਿਹੀ ਹੈ।
3- ਡੈਮ ਦੀ ਦੀਵਾਰ ‘ਤੇ ਲੱਗਿਆ ਲੋਹਾ।
4- ਡੈਮ ਦੀ ਦੀਵਾਰ।
5- ਪਾਣੀ ਦਾ ਬਹਾਵ।

ਆਪਣੀ ਪੜਤਾਲ ਵਿਚ ਸਾਨੂੰ ਸਬਤੋਂ ਪੁਰਾਣਾ ਵੀਡੀਓ Youtube ਚੈਨਲ ambition zz ‘ਤੇ ਮਿਲਿਆ। ਇਸ ਵੀਡੀਓ ਨੂੰ 24 ਅਗਸਤ 2018 ਨੂੰ ਅਪਲੋਡ ਕੀਤਾ ਗਿਆ ਸੀ।

ਹੁਣ ਇਹ ਸਾਫ ਹੋ ਚੁੱਕਿਆ ਸੀ ਕਿ ਵਾਇਰਲ ਵੀਡੀਓ ਪੁਣੇ ਦੇ ਪਵਨਾਧਰਣ ਡੈਮ ਦਾ ਨਹੀਂ ਹੈ, ਬਲਕਿ ਚੀਨ ਦੇ ਯੈਲੋ ਰੀਵਰ ‘ਤੇ ਬਣੇ Xiaolangdi ਡੈਮ ਦਾ ਹੈ। ਅਸੀਂ ਵੱਧ ਜਾਣਕਾਰੀ ਲਈ ਪੁਣੇ ਦੇ PRO ਯੋਗੇਸ਼ ਹੈਂਡਰੇ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ, ”ਵਾਇਰਲ ਵੀਡੀਓ ਫਰਜ਼ੀ ਹੈ, ਇਹ ਪਵਨਾਧਰਣ ਡੈਮ ਦਾ ਨਹੀਂ ਹੈ।”

ਹੁਣ ਵਾਰੀ ਸੀ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ Maharashta- Floods- 2019 ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਇਸ ਪੇਜ ‘ਤੇ ਬਾਰਸ਼ ਅਤੇ ਹੜ ਦੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਹੁੰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪੁਣੇ ਦੇ ਪਵਨਾਧਰਣ ਡੈਮ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਵੀਡੀਓ ਫਰਜ਼ੀ ਸਾਬਤ ਹੁੰਦਾ ਹੈ। ਅਸਲ ‘ਚ, ਇਹ ਵੀਡੀਓ ਚੀਨ ਦੇ ਯੈਲੋ ਰੀਵਰ ਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts