Quick Fact Check: ਵਾਇਰਲ ਤਸਵੀਰ ਵਿਚ ਪਾਰਲੇ ਜੀ ਗਰਲ ਨਹੀਂ ਹੈ, ਫਰਜ਼ੀ ਦਾਅਵਾ ਮੁੜ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਤਸਵੀਰ ਵਿਚ ਮੌਜੂਦ ਮਹਿਲਾ Infosys foundation ਦੀ ਚੇਅਰਮੈਨ ਸੁਧਾ ਮੂਰਤੀ ਹੈ ਅਤੇ ਉਨ੍ਹਾਂ ਦਾ ਪਾਰਲੇ ਜੀ ਦੀ ਕਵਰ ਕੁੜੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਵਿਸ਼ਵਾਸ ਟੀਮ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਮੁੜ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਔਰਤ ਦੇ ਨਾਲ ਪਾਰਲੇ ਜੀ ਬਿਸਕੁਟ ਦਾ ਪੈਕਟ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਮੌਜੂਦ ਮਹਿਲਾ ਪਾਰਲੇ ਜੀ ਦੇ ਕਵਰ ‘ਤੇ ਮੌਜੂਦ ਬੱਚੀ ਹੈ। ਦੱਸ ਦਈਏ ਕਿ ਵਿਸ਼ਵਾਸ ਟੀਮ ਪਹਿਲਾਂ ਵੀ ਇਸ ਪੋਸਟ ਦੀ ਪੜਤਾਲ ਕਰ ਚੁੱਕਿਆ ਹੈ। ਤਸਵੀਰ ਵਿਚ ਮੌਜੂਦ ਮਹਿਲਾ Infosys foundation ਦੀ ਚੇਅਰਮੈਨ ਸੁਧਾ ਮੂਰਤੀ ਹੈ ਅਤੇ ਉਨ੍ਹਾਂ ਦਾ ਪਾਰਲੇ ਜੀ ਦੀ ਕਵਰ ਕੁੜੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Jugraj Singh Naraingarh ਨੇ ‎ਰਾਹਾਂ ਪਿਆਰ ਦੀਆਂ ਗਰੁੱਪ ਵਿਚ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “Parle-G ਬਿਸਕੁਟ ਦੇ ਪੈਕਟਾਂ ਉੱਪਰ ਜੋ ਬੱਚੇ ਦੀ ਫੋੋਟੋ ਲੱਗੀ ਹੁੰਦੀ ਹੈ, ਉਹ ਨੀਰੂ ਦੇਸ਼ਪਾਂਡੇ (ਨਾਗਪੁਰ) ਨਾਮ ਦੀ ਔਰਤ ਦੀ ਹੈ ਜੋ ਹੁਣ 65 ਸਾਲ ਦੀ ਹੈ। ਜਦੋਂ ਉਹ 4 ਸਾਲ ਦੀ ਸੀ ਤਾਂ ਉਸਦੇ ਪਾਪਾ ਨੇ ਉਸਦੀ ਫੋਟੋ ਖਿੱਚਕੇ ਕੰਪਨੀ ਨੂੰ ਭੇਜੀ ਸੀ ਤੇ ਕੰਪਨੀ ਨੂੰ ਉਹ ਫੋਟੋ ਐਨੀ ਪਸੰਦ ਆਈ ਕਿ ਅੱਜ ਤੱਕ ਓਹੋ ਫੋਟੋ ਚੱਲ ਰਹੀ ਹੈ।।”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ ਤਾਂ ਸਾਡੇ ਸਾਹਮਣੇ ਵਾਇਰਲ ਤਸਵੀਰ ਵਿਚ ਮੌਜੂਦ ਔਰਤ ਦੀ ਕਈ-ਸਾਰੀਆਂ ਤਸਵੀਰਾਂ ਆ ਗਈਆਂ। ਇਹ ਤਸਵੀਰਾਂ Infosys Foundation ਦੀ ਚੇਅਰਮੈਨ ਸੁਧਾ ਮੂਰਤੀ ਦੀ ਸੀ।

ਸੁਧਾ ਮੂਰਤੀ ਦੀ ਪ੍ਰੋਫ਼ਾਈਲ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਵੱਧ ਪੁਸ਼ਟੀ ਲਈ ਅਸੀਂ ਪਾਰਲੇ ਜੀ ਪ੍ਰੋਡਕਟ ਦੇ ਗਰੁੱਪ ਪ੍ਰੋਜੈਕਟ ਮੈਨੇਜਰ, ਮਯੰਕ ਸ਼ਾਹ ਨਾਲ ਗੱਲ ਕੀਤੀ ਸੀ। ਮਯੰਕ ਨੇ ਸਾਨੂੰ ਦੱਸਿਆ ਸੀ: “ਪਾਰਲੇ ਜੀ ਦੇ ਕਵਰ ‘ਤੇ ਮੌਜੂਦ ਬੱਚਾ ਸਿਰਫ ਇੱਕ ਕਲਪਨਾ ਹੈ ਜਿਸਨੂੰ 60 ਦੇ ਦਸ਼ਕ ਵਿਚ ਏਵਰੇਸਟ ਕ੍ਰਿਏਟਿਵ ਦੁਆਰਾ ਬਣਾਇਆ ਗਿਆ ਸੀ। ਇਹ ਕਿਸੇ ਦੀ ਤਸਵੀਰ ਨਹੀਂ ਹੈ।”

ਇਸ ਸਿਲਸਿਲੇ ਵਿਚ ਅਸੀਂ ਪਾਰਲੇ ਜੀ ਦਾ ਵਿਕੀਪੀਡੀਆ ਪੇਜ ਵੀ ਖੰਗਾਲਿਆ ਜਿਸਵਿਚ ਸਾਫ ਲਿਖਿਆ ਗਿਆ ਸੀ ਕਿ ਇਹ ਤਸਵੀਰ ਇੱਕ ਕਲਪਨਾ ਹੈ ਜਿਸਨੂੰ ਏਵਰੇਸਟ ਕ੍ਰਿਏਟਿਵ ਦੁਆਰਾ ਬਣਾਇਆ ਗਿਆ ਸੀ।

ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫ਼ਾਈਲ ਨੂੰ ਲਾਕ ਕੀਤਾ ਹੋਇਆ ਹੈ।

ਪਿਛਲੀ ਪੜਤਾਲ ਹੇਠਾਂ ਕਲਿੱਕ ਪੜ੍ਹੀ ਜਾ ਸਕਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਤਸਵੀਰ ਵਿਚ ਮੌਜੂਦ ਮਹਿਲਾ Infosys foundation ਦੀ ਚੇਅਰਮੈਨ ਸੁਧਾ ਮੂਰਤੀ ਹੈ ਅਤੇ ਉਨ੍ਹਾਂ ਦਾ ਪਾਰਲੇ ਜੀ ਦੀ ਕਵਰ ਕੁੜੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts