Fact Check- ਰਾਫੇਲ ਤੇ SC ਵਿਚ ਰਾਹੁਲ ਗਾਂਧੀ ਦੇ ਹਲਫਨਾਮੇ ਤੋਂ ਬਾਅਦ ਨਹੀਂ ਹੋਈ ਕਾਂਗ੍ਰੇਸੀ ਕਾਰਜਕਰਤਾਵਾਂ ਦੀ ਪਿਟਾਈ, ਪੁਰਾਣੀ ਤਸਵੀਰ ਹੋ ਰਹੀ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਕਾਂਗ੍ਰੇਸੀ ਕਾਰਜਕਰਤਾਵਾਂ ਦੀ ਕਥਿੱਤ ਪਿਟਾਈ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਵਾ ਕਰਿਆ ਜਾ ਰਿਹਾ ਹੈ ਕਿ ਰਾਫੇਲ ਮੁੱਦੇ ਤੇ ਹਲਫਨਾਮਾ ਦਏ ਜਾਂ ਕਾਰਣ ਦੇਸ਼ਭਰ ਵਿਚ ਕਾਂਗ੍ਰੇਸੀ ਕਾਰਜਕਰਤਾਵਾਂ ਦੀ ਪਿਟਾਈ ਹੋਈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਹੋ ਰਹੀ ਪੋਸਟ ਗਲਤ ਸਾਬਤ ਹੁੰਦੀ ਹੈ।

ਕੀ ਹੈ ਪੋਸਟ ਵਿਚ?

ਫੇਸਬੁੱਕ ਤੇ ਸ਼ੇਅਰ ਕਰੇ ਜਾ ਰਹੇ ਪੋਸਟ ਵਿਚ ਦਾਅਵਾ ਕਿੱਤਾ ਗਿਆ ਹੈ, ”ਰਾਹੁਲ ਗਾਂਧੀ ਦੇ #ਚੋਕੀਦਾਰ_ਚੋਰ ਬਿਆਨ ਲਈ ਅੱਜ #ਮੁਆਫੀ ਮੰਗਣ ਦੇ ਬਾਅਦ

ਥਾਂ ਥਾਂ ਕਾਂਗ੍ਰੇਸੀਆਂ ਦਾ ਸਵਾਗਤ ਕਰਦੀ ਹੋਈ ਜਨਤਾ

ਜਗਾਵਾਂ ਜਗਾਵਾਂ ਤੋਂ ਇਹੋ ਖਬਰਾਂ ਆ ਰਹੀਆਂ ਹਨ

ਪੰਜਾਬ ਵਿਚ ਜਨਤਾ #ਸੋਟੋ ਤੋਂ ਵੋਟ ਦੇਂਦੀ ਹੋਈ 😀😀 (ਓਲ੍ਡ ਪਿਕ)।”

”ਸੋਨੂ ਸੇਤੀਆ ਹਿੰਦੂ” ਦੇ ਪ੍ਰੋਫ਼ਾਈਲ ਤੋਂ ਇਸ ਪੋਸਟ ਨੂੰ 22 ਅਪ੍ਰੈਲ 2019 ਨੂੰ 1.48 ਮਿੰਟ ਤੇ ਸ਼ੇਅਰ ਕਿੱਤਾ ਗਿਆ ਹੈ। ਪੜਤਾਲ ਕਰੇ ਜਾਂ ਤਕ ਇਸ ਤਸਵੀਰ ਨੂੰ 52 ਵਾਰ ਸ਼ੇਅਰ ਕਿੱਤਾ ਜਾ ਚੁੱਕਿਆ ਹੈ ਅਤੇ ਇਹਨੂੰ 187 ਲੈਕਸ ਮਿਲੇ ਹਨ।

ਫੇਸਬੁੱਕ ਤੇ ਇਹੀ ਤਸਵੀਰ ਸਮਾਨ ਦਾਅਵੇ ਨਾਲ ਹੋਰ ਵੀ ਪ੍ਰੋਫ਼ਾਈਲ ਦੁਆਰਾ ਵਾਇਰਲ ਹੋ ਰਹੀ ਹੈ।

ਪੜਤਾਲ: ਪੜਤਾਲ ਦੀ ਸ਼ੁਰੂਆਤ ਅਸੀਂ ਰੀਵਰਸ ਇਮੇਜ ਤੋਂ ਕੀਤੀ। ਰੀਵਰਸ ਇਮੇਜ ਤੋਂ ਪਤਾ ਚੱਲਿਆ ਕਿ ਸ਼ੇਅਰ ਕਿੱਤੀ ਜਾ ਰਹੀ ਤਸਵੀਰ ਸਾਲ 2016 ਦੀ ਹੈ। 25 ਸਤੰਬਰ 2016 ਨੂੰ ਪੰਜਾਬ ਦੇ ਅਜਨਾਲਾ ਵਿਚ ਜਿਲਾ ਕਾਂਗ੍ਰਸ ਸਮਿਤੀ (ਗ੍ਰਾਮੀਣ) ਦੇ ਪ੍ਰੈਸੀਡੈਂਟ ਗੁਰਜੀਤ ਸਿੰਘ ਔਜਲਾ ਦੀ ਅਗੁਆਈ ਵਿਚ ਕੱਢੀ ਗਈ ਬਾਈਕ ਰੈਲੀ ਤੇ ਕੁਛ ਲੋਕਾਂ ਨੇ ਹਮਲਾ ਕਰ ਦਿੱਤਾ।

ਹਿੰਦੁਸਤਾਨ ਟਾਈਮਜ਼ ਵਿਚ 25 ਸਤੰਬਰ 2016 ਨੂੰ ਪ੍ਰਕਾਸ਼ਿਤ ਰੀਪੋਰਟ ਮੁਤਾਬਕ ਔਜਲਾ ਨੇ ਇਸ ਹਮਲੇ ਲਈ ‘ਸੱਤਾਧਾਰੀ ਦਲ’ ਨੂੰ ਜਿੰਮੇਵਾਰ ਠਹਿਰਾਇਆ। ਓਹਨਾ ਨਾਲ ਪ੍ਰੈਸ ਕਾੰਫ਼੍ਰੇੰਸ ਵਿਚ ਮੌਜੂਦ ਕਾਂਗਰੇਸ ਸਚੀਵ ਮਨਦੀਪ ਸਿੰਘ ਮੰਨਾ ਨੇ ਕਿਹਾ, ‘ਕਾਂਗ੍ਰੇਸੀ ਕਾਰਜਕਰਤਾਵਾਂ ਤੇ ਹਮਲੇ ਪਿੱਛੇ ਅਕਾਲੀ ਵਿਧਾਇਕ ਦਾ ਹੱਥ ਸੀ, ਜੋ ਨਸ਼ੇ ਖ਼ਿਲਾਫ਼ ਸ਼ਾਂਤੀਪੂਰਵਕ ਰੈਲੀ ਕਡ ਰਹੇ ਸੀ।’

ਨਿਊਜ਼ ਏਜੇਂਸੀ ਪੀਟੀਆਈ ਦੀ ਤਰਫੋਂ ਜਾਰੀ ਫੋਟੋ ਵਿਚ ਇਸਨੂੰ ਦੇਖਿਆ ਜਾ ਸਕਦਾ ਹੈ। ਹਿੰਦੀ ਸਮਾਚਾਰ ਪੱਤਰ ਪੰਜਾਬ ਕੇਸਰੀ ਦੀ ਵੈਬਸਾਈਟ ਤੇ 26 ਸਤੰਬਰ 2016 ਨੂੰ ਇਸ ਹਮਲੇ ਦੀ ਖਬਰ ਪ੍ਰਕਾਸ਼ਿਤ ਹੈ।

ਨਿਊਜ਼ ਸਰਚ ਵਿਚ ਸਾਨੂੰ ਇਸ ਘਟਨਾ ਦਾ ਵੀਡੀਓ (Video) ਵੀ ਮਿਲਿਆ, ਜਿਸ ਅੰਦਰ ਘਟਨਾ ਨੂੰ ਦੇਖਿਆ ਜਾ ਸਕਦਾ ਹੈ। ਡੈਲੀਮੋਸ਼ਨ (DailyMotion) ਨੇ ਇਸ ਵੀਡੀਓ ਨੂੰ ਕਰੀਬ ਦੋ ਮਹੀਨਾ ਪਹਿਲਾਂ ਆਪਣੀ ਸਾਈਟ ਤੇ ਅਪਲੋਡ ਕਿੱਤਾ ਸੀ, ਜੋ ਅਜਨਾਲਾ ਵਿਚ ਹੋਏ 2016 ਦੀ ਘਟਨਾ ਦੀ ਹੈ।

ਨਤੀਜਾ: ਸਾਡੀ ਪੜਤਾਲ ਵਿਚ ਇਹ ਪੋਸਟ ਗਲਤ ਸਾਬਤ ਹੁੰਦੀ ਹੈ। ਜਿਸ ਦਾਵੇ ਨਾਲ ਮਾਰਪੀਟ ਦੀ ਤਸਵੀਰ ਨੂੰ ਵਾਇਰਲ ਕਿੱਤਾ ਗਿਆ ਹੈ, ਉਹ 2016 ਦੀ ਹੈ। ਇਸਦੇ ਨਾਲ ਹੀ ਪੋਸਟ ਵਿਚ ਕਿੱਤਾ ਗਿਆ ਇਹ ਦਾਵਾ ਵੀ ਗਲਤ ਸਾਬਤ ਹੁੰਦਾ ਹੈ ਕਿ ਰਾਫੇਲ ਮੁੱਦੇ ਤੇ ਸੁਪਰੀਮ ਕੋਰਟ ਵਿਚ ਰਾਹੁਲ ਗਾਂਧੀ ਦੇ ਹਲਫਨਾਮੇ ਦਏ ਜਾਣ ਤੋਂ ਬਾਅਦ ਕਾਂਗ੍ਰੇਸੀ ਕਾਰਜਕਰਤਾਵਾਂ ਨਾਲ ਮਾਰਪੀਟ ਹੋਈ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts