Fact Check : ਬੰਗਾਲ ਵਿੱਚ ਕੁੱਟਮਾਰ ਦਾ ਵੀਡੀਓ ਫ਼ਰਜ਼ੀ ਦਾਅਵੇ ਨਾਲ ਹੋ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਈ। 2016 ਦੇ ਵੀਡੀਓ ਨੂੰ ਹੁਣ ਫ਼ਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ । ਵੀਡੀਓ ਵਿੱਚ ਜਿਸ ਆਦਮੀ ਨੂੰ ਕੁੱਟਿਆ ਜਾ ਰਿਹਾ ਹੈ ਉਹ ਬੀਜੇਪੀ ਵਿਧਾਇਕ ਨੰਦ ਕਿਸ਼ੋਰ ਗੁਰਜਰ ਨਹੀਂ ਹਨ ।

ਵਿਸ਼ਵਾਸ ਨਿਊਜ਼( ਨਵੀਂ ਦਿੱਲੀ ) ਸ਼ੋਸ਼ਲ ਮੀਡਿਆ ਉੱਤੇ ਵਾਇਰਲ ਇੱਕ ਵੀਡੀਓ ਵਿੱਚ ਭੀੜ ਨੂੰ ਇੱਕ ਆਦਮੀ ਨਾਲ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕੀ ਭੀੜ ਨੇ ਜਿਸ ਆਦਮੀ ਨੂੰ ਕੁੱਟਿਆ ਹੈ, ਉਹ ਲੋਨੀ ਦੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਹਨ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫ਼ਰਜ਼ੀ ਨਿਕਲਿਆ । ਵਾਇਰਲ ਵੀਡੀਓ ਪੁਰਾਣੀ ਹੈ । ਜਦੋਂ ਬੰਗਾਲ ਵਿੱਚ ਜਨਤਾ ਨੇ ਬੀਜੇਪੀ ਵਿਧਾਇਕ ਸੁਬਰਤ ਮਿਸ਼ਰਾ ਤੇ ਹਮਲਾ ਕੀਤਾ ਸੀ ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Artist Raghbir Sidhu ਨੇ 8 ਅਪ੍ਰੈਲ ਨੂੰ ਇਸ ਵੀਡੀਓ ਨੂੰ ਅੱਪਲੋਡ ਕੀਤਾ ਅਤੇ ਲਿਖਿਆ : ੲਿਹ ਹੈ ਬੀਜੇਪੀ ਦਾ ਵਿਧਾੲਿਕ ਨੰਦ ਕਿਸ਼ੋਰ ਗੁਰਜਰ , ਜਿਸ ਨੇ ਬਿਅਾਨ ਦਿੱਤਾ ਸੀ ਕਿ ਸਰਕਾਰ ੲਿਜਾਜਤ ਦੇਵੇ ਅਸੀਂ ਕਿਸਾਨਾਂ …

ਪੋਸਟ ਦਾ ਅਰਕਾਈਵਡ ਲਿੰਕ ਇੱਥੇ ਦੇਖੋ ।

ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀ ਇਸ ਵੀਡੀਓ ਨੂੰ Invid ਟੂਲ ਵਿੱਚ ਪਾਇਆ ਅਤੇ ਇਸਦੇ
ਕੀਫ੍ਰੇਮਸ ਕੱਢੇ, ਫੇਰ ਇਨ੍ਹਾਂ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਲੱਭਿਆ । ਸਾਨੂੰ ਇਹ ਵੀਡੀਓ ਏ ਐਨ ਆਈ ਦੇ ਯੂਟਿਊਬ ਚੈਨਲ ਤੇ ਮਿਲੀ।

ਇਹ ਵੀਡੀਓ 19 ਅਕਤੂਬਰ 2016 ਨੂੰ ਅੱਪਲੋਡ ਕੀਤਾ ਗਿਆ ਸੀ । ਅਸਲ ਵਿੱਚ ਇਹ ਵੀਡੀਓ ਬਾਬੁਲ ਸੁਪ੍ਰੀਯੋ ਦੇ ਕਾਫ਼ਿਲੇ ਉੱਤੇ ਹੋਏ ਹਮਲੇ ਦਾ ਹੈ ਜੋ ਅਕਤੂਬਰ 2016 ਵਿੱਚ ਹੋਇਆ ਸੀ , ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਪੱਛਮੀ ਬੰਗਾਲ ਦੇ ਆਸਨਸੋਲ ਵਿੱਚ ਬੀਜੇਪੀ ਨੇਤਾ ਬਾਬੁਲ ਸੁਪਰਿਯੋ ਦੇ ਕਾਫ਼ਿਲੇ ਉੱਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਹਮਲਾ ਕੀਤਾ । ਪੂਰੀ ਵੀਡੀਓ ਇਥੇ ਦੇਖੋ।

ANI ਦੇ ਟਵਿੱਟ ਵਿੱਚ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ। ਇਹਨਾਂ ਤਸਵੀਰਾਂ ਵਿੱਚ ਉਹ ਆਦਮੀ ਵੀ ਦਿੱਖ ਰਿਹਾ ਹੈ ਜਿਸ ਤੇ ਹਮਲਾ ਹੋਇਆ ਸੀ

20 ਅਕਤੂਬਰ 2016 ਦੀ ਪਤ੍ਰਿਕਾ ਦੀ ਰਿਪੋਰਟ ਵਿੱਚ ਵੀ ਇਹ ਦੱਸਿਆ ਗਿਆ ਸੀ ਕਿ ਬੀਜੇਪੀ ਨੇਤਾ ਬਾਬੁਲ ਸੁਪ੍ਰੀਯੋ ਦੇ ਕਾਫ਼ਿਲੇ ਉੱਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਹਮਲਾ ਕੀਤਾ ਅਤੇ ਜ਼ਿਲ੍ਹਾ ਭਾਜਪਾ ਨੇਤਾ ਸੁਬਰਤ ਮਿਸ਼ਰਾ ਵੀ ਜ਼ਖਮੀ ਹੋਏ ਸੀ।

ਬਾਬੁਲ ਸੁਪ੍ਰੀਯੋ ਨੇ ਆਪਣੇ ਉੱਤੇ ਹੋਏ ਹਮਲੇ ਬਾਰੇ ਟਵਿੱਟ ਵੀ ਕੀਤਾ ਸੀ।

ਸਾਨੂੰ NDTV ਦੀ ਇੱਕ ਰਿਪੋਰਟ ਵੀ ਮਿਲੀ ਜਿਸ ਵਿੱਚ ਇਹ ਸਾਫ ਦਿਸ ਰਿਹਾ ਹੈ ਕਿ ਵੀਡੀਓ ਵਿੱਚ ਜਿਸ ਦੀ ਕੁੱਟਮਾਰ ਹੋ ਰਹੀ ਹੈ। ਉਹ ਬੀਜੇਪੀ ਵਿਧਾਇਕ ਸੁਬਰਤ ਮਿਸ਼ਰਾ ਹੈ । ਸਾਰੀ ਨਿਊਜ਼ ਇੱਥੇ ਪੜ੍ਹੋ ।


ਵੱਧ ਜਾਣਕਾਰੀ ਲਈ ਅਸੀਂ ਬੀਜੇਪੀ ਵਿਧਾਇਕ ਨੰਦ ਕਿਸ਼ੋਰ ਗੁਰਜਰ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਵਿੱਚ ਦਿਸ ਰਿਹਾ ਆਦਮੀ ਉਹ ਨਹੀਂ ਹੈ ਅਤੇ ਉਨ੍ਹਾਂ ਦੇ ਨਾਲ ਅਜਿਹਾ ਕੁਝ ਨਹੀਂ ਹੋਇਆ ।

ਹੁਣ ਬਾਰੀ ਸੀ ਫੇਸਬੁੱਕ ਤੇ ਇਸ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ । ਯੂਜ਼ਰ Artist Raghbir Sidhu ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਯੂਜ਼ਰ ਮਲੋਟ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਉਸਨੂੰ 177 ਲੋਕ ਫ਼ੋੱਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਈ। 2016 ਦੇ ਵੀਡੀਓ ਨੂੰ ਹੁਣ ਫ਼ਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ । ਵੀਡੀਓ ਵਿੱਚ ਜਿਸ ਆਦਮੀ ਨੂੰ ਕੁੱਟਿਆ ਜਾ ਰਿਹਾ ਹੈ ਉਹ ਬੀਜੇਪੀ ਵਿਧਾਇਕ ਨੰਦ ਕਿਸ਼ੋਰ ਗੁਰਜਰ ਨਹੀਂ ਹਨ ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts