ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ਅਤੇ ਟਵਿੱਟਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਅਰਵਿੰਦ ਕੇਜਰੀਵਾਲ ਕਾਰ ਵਿਚ ਬੈਠੇ ਹੋਏ ਹਨ ਅਤੇ ਕੈਮਰੇ ਵਿਚ ਚੋਣਾਂ ਨਾਲ ਜੁੜੀਆਂ ਗੱਲਾਂ ਕਰ ਰਹੇ ਹਨ। ਵੀਡੀਓ ਫੈਲਾਉਣ ਵਾਲਿਆਂ ਦਾ ਦਾਅਵਾ ਹੈ ਕਿ ਇਸ ਵੀਡੀਓ ਵਿਚ ਕੇਜਰੀਵਾਲ ਸ਼ਰਾਬ ਪੀ ਕੇ ਟੁੰਨ ਹਨ। ਵਿਸਵਾਸ ਟੀਮ ਦੀ ਪੜਤਾਲ ਵਿਚ ਪਤਾ ਲੱਗਾ ਕਿ ਕੇਜਰੀਵਾਲ ਦੇ ਅਸਲੀ ਵੀਡੀਓ ਦੀ ਸਪੀਡ ਘੱਟ ਕਰਕੇ ਫਰਜ਼ੀ ਵੀਡੀਓ ਬਣਾਇਆ ਗਿਆ ਹੈ। ਇਸ ਨੂੰ ਹੀ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ‘ਤੇ ਵਾਇਰਲ ਵੀਡੀਓ ਕਰੀਬ ਇਕ ਮਿੰਟ ਦਾ ਹੈ, ਜਦਕਿ ਟਵਿੱਟਰ ਦੇ ਵੀਡੀਓ ਦੀ ਲੰਬਾਈ 38 ਸਕਿੰਟ ਹੈ। 3 ਜਨਵਰੀ 2018 ਨੂੰ ਰਾਕੇਸ਼ ਪਾਂਡੇ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਟਵਿੱਟਰ ‘ਤੇ ਲਿਖਿਆ – ਆਪਣੇ ਆਖਰੀ ਚੋਣ ਦਾ ਪ੍ਰਚਾਰ ਕਰਦੇ ਘੁੰਘਰੂਸੇਠ!!
ਫੇਸਬੁੱਕ ‘ਤੇ ਰਾਜਨ ਮਦਾਨ ਨਾਮ ਦੇ ਯੂਜ਼ਰ ਨੇ ਅਰਵਿੰਦ ਕੇਜਰੀਵਾਲ ਦੇ ਫਰਜ਼ੀ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ – ਥੋੜੀ ਜਿਹੀ ਤਾਂ ਪੀਤੀ ਹੈ. . . ਆਪਣੇ ਆਖਰੀ ਚੋਣ ਦੇ ਲਈ ਪ੍ਰਚਾਰ ਕਰਦੇ ਹੋਏ ਕੇਜਰੀਵਾਲ।
ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲਦੇ ਇਸ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਵਿਸ਼ਵਾਸ ਟੀਮ ਨੇ ਇਸ ਵੀਡੀਓ ਦੀ ਪੜਤਾਲ ਕੀਤੀ। ਫਰਜ਼ੀ ਵੀਡੀਓ ਦੇ ਉਪਰ ਸਾਨੂੰ “Tiktok” ਲਿਖਿਆ ਹੋਇਆ ਦਿੱਸਿਆ। ਇਸ ਦੇ ਥੱਲੇ “@rkumarmadaan” ਲਿਖਿਆ ਹੋਇਆ ਹੈ। “Tiktok” ਇਕ ਵੀਡੀਓ ਐਡੀਟਿੰਗ ਐਪ ਹੈ। “@rkumarmadaan” ਰਾਜਨ ਮਦਾਨ ਉਸ ਸ਼ਖ਼ਸ ਦਾ ਯੂਜ਼ਰ ਨੇਮ ਨਾਮ ਹੈ, ਜਿਸ ਨੇ “Tiktok” ਐਪ ਵਿਚ ਕੇਜਰੀਵਾਲ ਦੇ ਅਸਲੀ ਵੀਡੀਓ ਨੂੰ ਅਪਲੋਡ ਕਰਕੇ ਐਡਿਟ ਕੀਤਾ ਹੈ।
ਅਰਵਿੰਦ ਕੇਜਰੀਵਾਲ ਸੋਸ਼ਲ ਮੀਡੀਆ ‘ਤੇ ਕਾਫ਼ੀ ਕਾਰਜਸੀਲ ਹੈ। ਇਸ ਲਈ ਅਸੀਂ ਉਨ੍ਹਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਸਕੈਨ ਕਰਨ ਦਾ ਫੈਸਲਾ ਲਿਆ। ਕੇਜਰੀਵਾਲ ਦੇ ਫੇਸਬੁੱਕ ਅਕਾਊਂਟ @AAPkaArvind ‘ਤੇ ਜਾ ਕੇ ਅਸੀਂ ਵੀਡੀਓ ਸੈਕਸ਼ਨ ਵਿਚ ਵਾਇਰਲ ਵੀਡੀਓ ਨੂੰ ਸਰਚ ਕੀਤਾ। ਇਥੇ ਸਾਨੂੰ ਕਈ ਵੀਡੀਓ ਦਿਸੇ, ਜੋ ਕਾਰ ਵਿਚ ਬੈਠ ਕੇ ਬਣਾਏ ਗਏ ਸਨ। ਹਰ ਅਜਿਹੇ ਵੀਡੀਓ ਨੂੰ ਅਸੀਂ ਕਲਿੱਕ ਕਰਕੇ ਸੁਣਿਆ। 29 ਜਨਵਰੀ 2017 ਨੂੰ ਅਪਲੋਡ ਵੀਡੀਓ ਵਿਚ ਕੇਜਰੀਵਾਲ ਨੇ ਉਹੀ ਲਾਲ ਸਵੈਟਰ ਪਾਈ ਹੋਈ ਹੈ, ਜੋ ਵਾਇਰਲ ਵੀਡੀਓ ਵਿਚ ਹੈ।
1:53 ਮਿੰਟ ਦੇ ਇਸ ਵੀਡੀਓ ਨੂੰ ਸੁਣਨ ਦੇ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਵਾਇਰਲ ਵੀਡੀਓ ਨੂੰ ਇਸੇ ਮੂਲ ਵੀਡੀਓ ਨਾਲ ਐਡਿਟ ਕੀਤਾ ਗਿਆ ਹੈ। ਅਸਲੀ ਵੀਡੀਓ ਤੁਸੀਂ ਇਥੇ ਦੇਖ ਸਕਦੇ ਹੋ।
ਇਹ ਤਾਂ ਸਾਫ ਹੋ ਗਿਆ ਕਿ ਵਾਇਰਲ ਵੀਡੀਓ ਫਰਜ਼ੀ ਹੈ। ਹੁਣ ਸਾਨੂੰ ਇਹ ਜਾਨਣਾ ਸੀ ਕਿ ਮੂਲ ਵੀਡੀਓ ਦੀ ਕਿੰਨੀ ਸਪੀਡ ਸਲੋ ਕੀਤੀ ਗਈ। ਇਸ ਦੇ ਲਈ ਅਸੀਂ watchframebyframe.com ਦੀ ਮਦਦ ਲਈ। ਇਸ ਵਿਚ ਅਸੀਂ ਅਰਵਿੰਦ ਕੇਜਰੀਵਾਲ ਦੇ ਮੂਲ ਵੀਡੀਓ ਨੂੰ ਫੇਸਬੁੱਕ ਨਾਲ ਡਾਊਨਲੋਡ ਕਰਕੇ Youtube ‘ਤੇ ਅਪਲੋਡ ਕੀਤਾ। ਇਸ ਦੇ ਬਾਅਦ Youtube ਦੇ ਲਿੰਕ ਨੂੰ watchframebyframe.com ਵਿਚ ਪਾਇਆ। ਉਥੇ ਸਾਨੂੰ ਸਪੀਡ ਸਲੋ ਅਤੇ ਤੇਜ਼ ਕਰਨ ਦੇ ਚਾਰ ਵਿਕਲਪ ਮਿਲੇ। ਵੀਡੀਓ ਦੀ ਸਪੀਡ ਨੂੰ ਅਸੀਂ ਜੇਕਰ ਦੁੱਗਣੀ ਕਰ ਦਈਏ ਤਾਂ ਵੀਡੀਓ ਦੀ ਸਪੀਡ ਵੱਧ ਜਾਵੇਗੀ। ਇਸੇ ਤਰ੍ਹਾਂ ਜੇਕਰ ਵੀਡੀਓ ਦੀ ਸਪੀਡ ਸਲੋ ਕਰ ਦਿੱਤੀ ਜਾਵੇ ਤਾਂ ਵੀਡੀਓ ਦੀ ਸਪੀਡ ਅਤੇ ਆਡਿਓ ਦੋਵੇਂ ਹੀ ਸਲੋ ਹੋ ਜਾਣਗੇ। ਇਥੇ ਅਸੀਂ ਵੀਡੀਓ ਦੀ ਸਪੀਡ ਨੂੰ 1/2 ਅਤੇ 1/4 ਤੱਕ ਸਲੋ ਕਰ ਸਕਦੇ ਹਾਂ। 1/2 ਦੀ ਸਪੀਡ ਜਦ ਅਸੀਂ ਕੀਤੀ ਤਾਂ ਮੂਲ ਵੀਡੀਓ ਵੀ ਉਸੇ ਤਰ੍ਹਾਂ ਹੋ ਗਿਆ, ਜਿਵੇਂ ਫਰਜ਼ੀ ਵੀਡੀਓ ਹੈ।
https://foller.me ਅਤੇ http://stalkscan.com ਤੋਂ ਜਦ ਅਸੀਂ ਰਾਜਨ ਮਦਾਨ ਦੀ ਸੋਸ਼ਲ ਪ੍ਰੋਫਾਈਲ ਸਕੈਨ ਕੀਤੀ ਤਾ ਪਤਾ ਲੱਗਿਆ ਕਿ ਉਹ ਪਹਿਲੇ ਆਮ ਆਦਮੀ ਪਾਰਟੀ (Aam Aadmi Party) ਨਾਲ ਹੀ ਜੁੜੇ ਹੋਏ ਸਨ। ਦਿੱਲੀ ਵਿਧਾਨ ਸਭਾ ਵਿਚ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਪਰਚੇ ਸੁੱਟਣ ਦੇ ਕਾਰਨ ਰਾਜਨ ਮਦਾਨ ਨੂੰ ਜੇਲ ਵੀ ਹੋ ਚੁੱਕੀ ਹੈ। ਉਨ੍ਹਾਂ ਦੀਆਂ ਜ਼ਿਆਦਾਤਰ ਪੋਸਟ ਆਮ ਆਦਮੀ ਪਾਰਟੀ (Aam Aadmi Party), ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਖਿਲਾਫ਼ ਹੁੰਦੀਆਂ ਹਨ।
ਨਤੀਜਾ : ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪਤਾ ਲੱਗਾ ਕਿ ਅਰਵਿੰਦ ਕੇਜਰੀਵਾਲ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਸਲੋ ਕਰਕੇ ਗਲਤ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸਲੀ ਵੀਡੀਓ ਜਨਵਰੀ 2017 ਦੀ ਹੈ।
ਪੂਰਾ ਸੱਚ ਜਾਣੋ.. . . ਸਭ ਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।