ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਈ। ਮਾਰਚ 2019 ਵਿੱਚ ਹੋਈ ਇੱਕ ਘਟਨਾ ਦੇ ਵੀਡੀਓ ਨੂੰ ਹੁਣ ਕੁਝ ਲੋਕ ਫਰਜ਼ੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਵਾਇਰਲ ਵੀਡੀਓ ਯੂ.ਪੀ ਦੇ ਸੰਤ ਕਬੀਰ ਨਗਰ ਦਾ ਹੈ, ਜਦੋਂ ਉੱਥੇ ਦੇ ਸਾਂਸਦ ਅਤੇ ਵਿਧਾਇਕ ਆਪਸ ਵਿੱਚ ਭਿੜ ਗਏ ਸਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਵੀਡੀਓ ਫਿਰ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਿਹਾ ਹੈ। ਇਸ ਵਿੱਚ, ਦੋ ਨੇਤਾ ਨੂੰ ਆਪਸ ਵਿੱਚ ਜੁੱਤਮ-ਜੁੱਤੀ ਹੁੰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਭਾਜਪਾ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਬੋਲਣ ਲਈ ਜੁੱਤੀਆਂ ਨਾਲ ਕੁੱਟਿਆ ਗਿਆ ਸੀ।
ਵਿਸ਼ਵਾਸ ਨਿਊਜ਼ ਇੱਕ ਵਾਰ ਪਹਿਲਾਂ ਵੀ ਇਸ ਨਾਲ ਜੁੜੀ ਦੂਜੀ ਵੀਡੀਓ ਦੀ ਜਾਂਚ ਕਰ ਚੁੱਕਿਆ ਹੈ। ਉਸ ਸਮੇਂ ਇਸ ਵੀਡੀਓ ਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਦੱਸ ਕੇ ਵਾਇਰਲ ਕੀਤਾ ਗਿਆ ਸੀ।
ਸਾਡੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਕਿ ਵਾਇਰਲ ਵੀਡੀਓ ਮਾਰਚ 2019 ਦਾ ਹੈ। ਯੂ.ਪੀ ਦੇ ਸੰਤ ਕਬੀਰ ਨਗਰ ਵਿੱਚ ਇੱਕ ਮੀਟਿੰਗ ਦੌਰਾਨ ਭਾਜਪਾ ਸਾਂਸਦ ਸ਼ਰਦ ਤ੍ਰਿਪਾਠੀ ਅਤੇ ਪਾਰਟੀ ਦੇ ਵਿਧਾਇਕ ਰਾਕੇਸ਼ ਸਿੰਘ ਬਘੇਲ ਨੂੰ ਕੁੱਟਿਆ ਗਿਆ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਇਆ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਨਜਰੂਲ ਇਸਲਾਮ ਨੇ ਇੱਕ ਵੀਡੀਓ ਅਪਲੋਡ ਕਰਦੇ 6 ਅਪ੍ਰੈਲ 2021 ਨੂੰ ਲਿਖਿਆ: ‘ਭਾਰਤ ਵਿੱਚ ਮੰਤਰੀਆਂ ਦੀ ਬੈਠਕ ਤੇ ਮੋਦੀ ਦੇ ਹੱਕ ਵਿੱਚ ਬੋਲਣ ਤੇ ਭਾਜਪਾ ਨੇਤਾਵਾਂ ਨੂੰ ਜੁੱਤੀਆਂ ਨਾਲ ਰਿਸੇਪਸ਼ਨ ਦਿੱਤਾ ਗਿਆ !’
ਇਸ ਵੀਡੀਓ ਦੇ ਦਾਅਵਿਆਂ ਨੂੰ ਸੱਚ ਮੰਨਦਿਆਂ ਹੋਰ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਫੇਸਬੁੱਕ ਪੋਸਟ ਦਾ ਅਰਕਾਈਵਡ ਰੂਪ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਤੇ ਅਪਲੋਡ ਕਰਕੇ ਕਈ ਸਕ੍ਰੀਨਸ਼ਾਟ ਕੱਢੇ। ਫਿਰ ਇਨ੍ਹਾਂ ਨੂੰ ਰਿਵਰਸ ਇਮੇਜ਼ ਟੂਲ ਦੁਆਰਾ ਖੋਜਣਾ ਸ਼ੁਰੂ ਕੀਤਾ। ਖੋਜ ਦੇ ਦੌਰਾਨ ਅਸਲ ਵੀਡੀਓ ਸਾਨੂੰ ਪਿਯੂਸ਼ ਰਾਏ ਨਾਮ ਦੇ ਟਵਿੱਟਰ ਹੈਂਡਲ ਤੇ ਮਿਲਿਆ। ਇਹ ਉਹੀ ਵੀਡੀਓ ਸੀ, ਜੋ ਹੁਣ ਵਾਇਰਲ ਹੋ ਰਿਹਾ ਹੈ। 6 ਮਾਰਚ 2019 ਨੂੰ ਅਪਲੋਡ ਕੀਤੀ ਗਈ ਇਸ ਵੀਡੀਓ ਵਿੱਚ ਦੱਸਿਆ ਗਿਆ ਕਿ ਯੂ.ਪੀ ਦੇ ਸੰਤ ਕਬੀਰ ਨਗਰ ਦੇ ਭਾਜਪਾ ਸਾਂਸਦ ਸ਼ਰਦ ਤ੍ਰਿਪਾਠੀ ਨੇ ਇੱਕ ਮੁਲਾਕਾਤ ਦੌਰਾਨ ਸਥਾਨਕ ਭਾਜਪਾ ਵਿਧਾਇਕ ਰਾਕੇਸ਼ ਬਘੇਲ ‘ਤੇ ਹਮਲਾ ਕੀਤਾ ਸੀ। ਪੂਰੀ ਵੀਡੀਓ ਇੱਥੇ ਵੇਖੋ।
ਜਾਂਚ ਦੇ ਦੌਰਾਨ ਸਾਨੂੰ ਇਸ ਘਟਨਾ ਨਾਲ ਜੁੜੀਆਂ ਖ਼ਬਰਾਂ ਅਤੇ ਵੀਡੀਓ ਕਈ ਥਾਵਾਂ ਤੇ ਮਿਲੀਆ। ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 7 ਮਾਰਚ 2019 ਨੂੰ ਇਸ ਸੰਬੰਧ ਤੇ ਇੱਕ ਖ਼ਬਰ ਅਪਲੋਡ ਕੀਤੀ ਗਈ ਸੀ। ਖ਼ਬਰ ਵਿੱਚ ਵਿਸਤਾਰ ਨਾਲ ਘਟਨਾ ਦੇ ਬਾਰੇ ਦੱਸਦੇ ਹੋਏ ਲਿਖਿਆ ਗਿਆ ਸੀ: ‘ਯੂ.ਪੀ ਦੇ ਸੰਤ ਕਬੀਰ ਜ਼ਿਲ੍ਹੇ ਦੇ ਪ੍ਰਭਾਰੀ ਮੰਤਰੀ ਤੇ ਪਰਾਵਿਧੀਕ ਅਤੇ ਚਿਕਿਤਸਾ ਸ਼ਿਕਸ਼ਾ ਮੰਤਰੀ ਆਸ਼ੂਤੋਸ਼ ਟੰਡਨ ਉਰਫ ਗੋਪਾਲ ਜੀ ਦੀ ਪ੍ਰਧਾਨਗੀ ਵਿੱਚ ਚੱਲ ਰਹੀ ਯੋਜਨਾ ਸਮਿਤੀ ਦੀ ਬੈਠਕ ਵਿੱਚ ਭਾਜਪਾ ਸਾਂਸਦ ਸ਼ਰਦ ਤ੍ਰਿਪਾਠੀ ਅਤੇ ਭਾਜਪਾ ਦੇ ਹੀ ਵਿਧਾਇਕ ਰਾਕੇਸ਼ ਸਿੰਘ ਬਘੇਲ ਦੇ ਵਿੱਚਕਾਰ ਜਮਕਰ ਜੁੱਤਮ-ਜੁੱਤੀ ਹੋਈ ।’
ਤੁਸੀਂ ਪੂਰੀ ਖ਼ਬਰ ਨੂੰ ਇੱਥੇ ਵਿਸਥਾਰ ਨਾਲ ਪੜ੍ਹ ਸਕਦੇ ਹੋ।
ਵਾਇਰਲ ਵੀਡੀਓ ਸਾਨੂੰ ਦੈਨਿਕ ਜਾਗਰਣ ਦੇ ਯੂਟਿਊਬ ਚੈਨਲ ਤੇ ਵੀ ਮਿਲਿਆ। ਇਸ ਨੂੰ 6 ਮਾਰਚ 2019 ਨੂੰ ਅਪਲੋਡ ਕੀਤਾ ਗਿਆ ਸੀ।
ਹੁਣ ਫ਼ਰਜ਼ੀ ਦਾਵਿਆਂ ਦੇ ਨਾਲ ਵਾਇਰਲ ਹੋ ਰਹੇ ਇਸ ਪੁਰਾਣੇ ਵੀਡੀਓ ਨੂੰ ਲੈ ਕੇ ਯੂ.ਪੀ ਭਾਜਪਾ ਦੇ ਪ੍ਰਦੇਸ਼ ਪ੍ਰਵਕਤਾ ਰਾਕੇਸ਼ ਤ੍ਰਿਪਾਠੀ ਕਹਿੰਦੇ ਹਨ ਕਿ ਇਹ ਵੀਡੀਓ ਬਹੁਤ ਪੁਰਾਣਾ ਹੈ , ਇਸ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਜਾਅਲੀ ਹੈ।
ਤੁਸੀਂ ਪੁਰਾਣੀ ਜਾਂਚ ਨੂੰ ਹੇਠਾਂ ਵਿਸਥਾਰ ਨਾਲ ਪੜ੍ਹ ਸਕਦੇ ਹੋ।
ਪੜਤਾਲ ਦੇ ਆਖਰੀ ਪੜਾਅ ਵਿਚ ਅਸੀਂ ਫ਼ਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਨਜਰੂਲ ਇਸਲਾਮ ਬੰਗਲਾਦੇਸ਼ ਦਾ ਰਹਿਣ ਵਾਲਾ ਹੈ। ਇਸਨੂੰ 1616 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫ਼ਰਜ਼ੀ ਸਾਬਿਤ ਹੋਈ। ਮਾਰਚ 2019 ਵਿੱਚ ਹੋਈ ਇੱਕ ਘਟਨਾ ਦੇ ਵੀਡੀਓ ਨੂੰ ਹੁਣ ਕੁਝ ਲੋਕ ਫਰਜ਼ੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਵਾਇਰਲ ਵੀਡੀਓ ਯੂ.ਪੀ ਦੇ ਸੰਤ ਕਬੀਰ ਨਗਰ ਦਾ ਹੈ, ਜਦੋਂ ਉੱਥੇ ਦੇ ਸਾਂਸਦ ਅਤੇ ਵਿਧਾਇਕ ਆਪਸ ਵਿੱਚ ਭਿੜ ਗਏ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।