Fact Check: ਸੋਨੀਆ ਗਾਂਧੀ ਦੇ ਨਾਮ ‘ਤੇ ਵਾਇਰਲ ਹੋ ਰਹੀ ਹੈ ਮਰਲਿਨ ਮੁਨਰੋ ਦੀ ਫੋਟੋ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਸੋਨੀਆ ਗਾਂਧੀ ਇਕ ਫੋਟੋਸ਼ਾਪਡ ਇਮੇਜ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਬਾਰੇ ਵਿਚ ਕਿਹਾ ਜਾ ਰਿਹ ਹੈ ਕਿ ਇਹ ਤਸਵੀਰ ਸੋਨੀਆ ਗਾਂਧੀ ਦੀ ਬਾਰ ਵਿਚ ਡਾਂਸ ਕਰਦੇ ਹੋਏ ਦੀ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਤਸਵੀਰ ਫਰਜ਼ੀ ਨਿਕਲੀ। ਓਰਿਜਨਲ ਤਸਵੀਰ ਹਾਲੀਵੁੱਡ ਐਕਟ੍ਰਸ ਮਰਲਿਨ ਮੁਨਰੋ ਦੀ ਹੈ। ਮੁਨਰੋ ਦੇ ਚਿਹਰੇ ‘ਤੇ ਫੋਟੋਸ਼ਾਪ ਦੀ ਮੱਦਦ ਨਾਲ ਸੋਨੀਆ ਗਾਂਧੀ ਦਾ ਫੇਸ ਚਿਪਕਾਇਆ ਗਿਆ ਹੈ।

ਕੀ ਹੈ ਵਾਇਰਲ ਪੋਸਟ ਵਿਚ?

 ਪ੍ਰਦੀਪ ਕੁਸ਼ਵਾਹਾ ਨਾਮ ਦੇ ਫੇਸਬੁੱਕ ਯੂਜ਼ਰ ਨੇ ਫੋਟੋਸ਼ਾਪ ਤਸਵੀਰ ਨੂੰ ਅਪਲੋਡ ਕਰਦੇ ਹੋਏ ਇਤਰਾਜ਼ਯੋਗ ਸ਼ਬਦਾਵਲੀ ਵਰਤਦੇ ਹੋਏ ਸੋਨੀਆ ਗਾਂਧੀ ‘ਤੇ ਨਿਸ਼ਾਨਾ ਲਾਇਆ ਹੈ। ਇਸ ਪੋਸਟ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। 16 ਅਪ੍ਰੈਲ, 2019 ਨੂੰ ਅਪਲੋਡ ਕੀਤੀ ਗਈ ਇਸ ਪੋਸਟ ‘ਤੇ ਕਈ ਇਤਰਾਜ਼ਯੋਗ ਕੁਮੈਂਟ ਵੀ ਹਨ।

ਪੜਤਾਲ

ਵਿਸ਼ਵਾਸ ਟੀਮ ਨੇ ਸਭ ਤੋਂ ਪਹਿਲੇ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ। ਜਿਸ ਤਸਵੀਰ ਵਿਚ ਸੋਨੀਆ ਗਾਂਧੀ ਨੂੰ ਦੱਸਿਆ ਜਾ ਰਿਹਾ ਹੈ, ਉਹ ਦਰਅਸਲ ਮਰਲਿਨ ਮੁਨਰੋ ਦਾ ਬਹੁਤ ਫੇਮਸ ਸਟਾਇਲ ਹੈ। ਮਰਲਿਨ ਮੁਨਰੋ ਨੂੰ ਪਹਿਚਾਨਣ ਵਾਲੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ।
ਸੋਨੀਆ ਗਾਂਧੀ ਦਾ ਜਨਮ 9 ਦਸੰਬਰ, 1946 ਨੂੰ ਹੋਇਆ ਸੀ। ਜਦਕਿ ਵਾਇਰਲ ਤਸਵੀਰ 1954 ਦੀ ਹੈ। ਇਸ ਹਿਸਾਬ ਨਾਲ ਜੇਕਰ ਗਣਨਾ ਕੀਤੀ ਜਾਵੇ ਤਾਂ 1954 ਵਿਚ ਸੋਨੀਆ ਗਾਂਧੀ ਦੀ ਉਮਰ ਸਿਰਫ਼ ਅੱਠ ਸਾਲ ਸੀ। ਵਾਇਰਲ ਤਸਵੀਰ ਕਿਸੇ ਵੀ ਤਰ੍ਹਾਂ ਨਾਲ ਅੱਠ ਸਾਲ ਦੀ ਬੱਚੀ ਦੀ ਨਹੀਂ ਹੈ।
ਇਸ ਦੇ ਬਾਅਦ ਅਸੀਂ ਵਾਇਰਲ ਤਸਵੀਰ ਨੂੰ ਗੂਗਲ (Google) ਰੀਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ purepeople.com ‘ਤੇ ਮਰਲਿਨ ਮੁਨਰੋ ਦੀ ਓਰਿਜਨਲ ਤਸਵੀਰ ਮਿਲ ਗਈ। ਤਸਵੀਰ ਦੇ ਨਾਲ ਲਿਖਿਆ ਹੋਇਆ ਸੀ : eMarilyn Monroe dans The Seven Year Itch en 1954. 


ਇਸ ਦੇ ਬਾਅਦ ਅਸੀਂ ਫਿਰ ਗੂਗਲ (Google) ਵਿਚ Marilyn Monroe dans The Seven Year ltch en 1954 ਟਾਈਪ ਕਰਕੇ ਸਰਚ ਕੀਤਾ। ਇਸ ਨਾਲ ਸਾਨੂੰ ਕਈ ਪੇਜ਼ ਮਿਲੇ। ਵਿਕੀਪੀਡੀਆ (Wikipedia) ‘ਤੇ ਸਾਨੂੰ The Seven Year ltch ਦਾ ਪੇਜ਼ ਮਿਲਿਆ। ਇਥੋਂ ਸਾਨੂੰ ਪਤਾ ਲੱਗਿਆ ਕਿ The Seven Year ltch ਇਕ ਅਮਰੀਕਨ ਰੋਮਾਂਟਿਕ ਕਮੇਡੀ ਫਿਲਮ ਸੀ। ਇਹ 1955 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਮਰਲਿਨ ਮੁਨਰੋ ਪ੍ਰਮੁੱਖ ਭੂਮਿਕਾ ਵਿਚ ਸੀ।

ਅਖੀਰ ਵਿਚ ਅਸੀਂ ਵਾਇਰਲ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ਪ੍ਰਦੀਪ ਕੁਸ਼ਵਾਲਾ ਦੇ ਸੋਸਲ ਪੇਜ਼ ਦੀ ਸਕੈਨਿੰਗ ਕੀਤੀ। Stalkscan ਤੋਂ ਸਾਨੂੰ ਪਤਾ ਲੱਗਾ ਕਿ ਪ੍ਰਦੀਪ ਅਨਪਰਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀਆਂ ਜ਼ਿਆਦਾਤਰ ਪੋਸਟਾਂ ਇਕ ਖਾਸ ਵਿਚਾਰਧਾਰਾ ਦੇ ਸਮਰਥਨ ਵਿਚ ਹੁੰਦੀਆਂ ਹਨ।

ਨਤੀਜਾ : ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਸੋਨੀਆ ਗਾਂਧੀ ਦੇ ਨਾਮ ‘ਤੇ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਉਰਿਜਨਲ ਤਸਵੀਰ ਮਰਲਿਨ ਮੁਨਰੋ ਦੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts