Fact Check: ਯੋਗੀ ਨੇ OBC ਨਹੀਂ, ਬਲਕਿ ਓਵੈਸੀ ਨੂੰ ਤੇਲੰਗਾਨਾ ਤੋਂ ਭਜਾਉਣ ਦੀ ਗੱਲ ਕਹੀ ਸੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਯਨਾਥ ਨੇ ਕਿਹਾ, ‘ਜੇ ਤੇਲੰਗਾਨਾ ਵਿਚ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ OBC ਨੂੰ ਤੇਲੰਗਾਨਾ ਛਡ ਕੇ ਭਜਣਾ ਪਵੇਗਾ’। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਯੋਗੀ ਆਦਿਤਯਨਾਥ ਨੇ OBC ਨਹੀਂ, ਬਲਕਿ ਓਵੈਸੀ ਕਿਹਾ ਸੀ। ਅਸਦੁਦੀਨ ਓਵੈਸੀ ਆਲ ਇੰਡੀਆ ਮਜਲਿਸ-ਏ-ਇਤ੍ਤੇਹਾਦੁਲ ਮੁਸਲਮੀਨ ਦੇ ਅਧਿਅਕਸ਼ ਹਨ।

ਕੀ ਹੋ ਰਿਹਾ ਹੈ ਵਾਇਰਲ?

ਵੀਡੀਓ ਵਿਚ ਕਲੇਮ ਕਿੱਤਾ ਗਿਆ ਹੈ ਕਿ ਯੋਗੀ ਨੇ ਕਿਹਾ ਹੈ, “ਯੋਗੀ ਬੋਲ ਰਿਹਾ ਹੈ ਕਿ, OBC ਨੂੰ ਏਧਰੋਂ ਭੱਜਣਾ ਪਵੇਗਾ”। ਨਾਲ ਹੀ, 15 ਸੈਕੰਡ ਦਾ ਵੀਡੀਓ ਹੈ ਜਿਸ ਵਿੱਚ ਯੋਗੀ ਆਦਿਤਯਨਾਥ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ “ਜੇ ਬੀਜੇਪੀ ਸੱਤਾ ਵਿਚ ਆਉਂਦੀ ਹੈ ਤਾਂ ਓਵੀਸੀ ਨੂੰ ਠੀਕ ਓਸੇ ਤਰ੍ਹਾਂ ਤੇਲੰਗਾਨਾ ਤੋਂ ਭੱਜਣਾ ਪਵੇਗਾ, ਜਿਵੇਂ ਨਿਜਾਮੋਂ ਨੂੰ ਹੈਦਰਾਬਾਦ ਤੋਂ ਬਾਹਰ ਭੱਜਣਾ ਪਿਆ ਸੀ।” ਵੀਡੀਓ ਦੇ ਉੱਤੇ ਇਕ ਟੈਕਸਟ ਲਿਖਿਆ ਹੈ “OBC, SC, ST ਵਾਲੋਂ ਇਹ ਵੇਖੋ ਯੋਗੀ ਦਾ ਸੱਚ।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਯੂਟਿਊਬ ਤੇ ਲਭਿਆ ਅਤੇ ਉਸਨੂੰ InVID ਤੇ ਪਾ ਕੇ ਕੀ ਫ਼੍ਰੇਮਸ ਕੱਢੇ। ਇਨ੍ਹਾਂ ਕੀ ਫ਼੍ਰੇਮਸ ਨੂੰ ਅਸੀਂ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਕੋਈ ਖਾਸ ਜਾਣਕਾਰੀ ਹੱਥ ਨਾ ਲੱਗਣ ਤੇ ਅਸੀਂ ਰੀਵਰਸ ਇਮੇਜ ਕਰਦੇ ਸਮੇਂ ਕੀ ਵਰ੍ਡ੍ਸ ਪਾਏ ‘ਯੋਗੀ ਹੈਦਰਾਬਾਦ ਨਿਜ਼ਾਮ’ ਅਤੇ ਸਾਡੇ ਹੱਥ NDTV ਦੀ ਖਬਰ ਲੱਗੀ ਜਿਸਵਿੱਚ ਇਨ੍ਹਾਂ ਕੀ ਵਰ੍ਡ੍ਸ ਦਾ ਜ਼ਿਕਰ ਸੀ। ਇਹ ਖਬਰ 2 ਦਸੰਬਰ 2018 ਨੂੰ ਫਾਈਲ ਕਿੱਤੀ ਗਈ ਸੀ। ਇਸ ਸਟੋਰੀ ਵਿਚ ਲਿਖਿਆ ਸੀ, “ਉੱਤਰ-ਪ੍ਰਦੇਸ਼  ਦੇ ਮੁੱਖਮੰਤਰੀ ਯੋਗੀ ਆਦਿਤਯਨਾਥ ਨੇ ਤੇਲੰਗਾਨਾ ਦੇ ਤੰਦੂਰ ਵਿਚ ਆਯੋਜਿਤ ਚੁਣਾਵੀ ਰੈਲ਼ੀ ਵਿਚ AIMIM ਨੇਤਾ ਅਸਦੁਦੀਨ
ਓਵੈਸੀ ਤੇ ਜਮਕਰ ਹਮਲਾ ਬੋਲਿਆ। ਉਹਨਾਂ ਨੇ ਇਸ ਦੌਰਾਨ ਦਾਅਵਾ ਕਰ ਦਿੱਤਾ ਕਿ ਜੇ ਬੀਜੇਪੀ ਸੱਤਾ ਵਿਚ ਆਉਂਦੀ ਹੈ ਤਾਂ ਓਵੀਸੀ ਨੂੰ ਠੀਕ ਓਸੇ ਤਰ੍ਹਾਂ ਤੇਲੰਗਾਨਾ ਤੋਂ ਭੱਜਣਾ ਪਵੇਗਾ, ਜਿਵੇਂ ਨਿਜਾਮੋਂ ਨੂੰ ਹੈਦਰਾਬਾਦ ਤੋਂ ਬਾਹਰ ਭੱਜਣਾ ਪਿਆ ਸੀ।” ਇਸ ਪੇਰਾਗ੍ਰਾਫ ਦੀ ਆਖ਼ਿਰੀ ਲਾਈਨ ਓਹੀ ਹੈ ਜੋ ਯੋਗੀ ਵਾਇਰਲ ਵੀਡੀਓ ਵਿਚ ਬੋਲਦੇ ਨਜ਼ਰ ਆ ਰਹੇ ਹਨ। ਫਰਕ ਇੰਨਾ ਹੈ ਕਿ ਸਟੋਰੀ ਮੁਤਾਬਕ, ਯੋਗੀ ਨੇ ਓਵੀਸੀ ਕਿਹਾ ਸੀ, ਜਦਕਿ ਵਾਇਰਲ ਵੀਡੀਓ ਵਿਚ ਉਸਨੂੰ OBC ਦੱਸਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅਸਦੁਦੀਨ ਓਵੈਸੀ ਆਲ ਇੰਡੀਆ ਮਜਲਿਸ-ਏ-ਇਤ੍ਤੇਹਾਦੁਲ ਮੁਸਲਮੀਨ ਦੇ ਅਧਿਅਕਸ਼ ਹਨ.

ਵੱਧ ਪੁਸ਼ਟੀ ਲਈ ਅਸੀਂ ਇਸ ਰੈਲੀ ਦਾ ਵੀਡੀਓ ਲਭਿਆ ਜੋ ਸਾਨੂੰ NDTV ਦੇ ਵੀਡੀਓ ਸੈਕਸ਼ਨ ਵਿਚ ਮਿਲਿਆ। ਇਸ ਪੂਰੇ ਵੀਡੀਓ ਨੂੰ ਸੁਣਨ ਤੇ ਜ਼ਾਹਰ ਹੋ ਜਾਂਦਾ ਹੈ ਕਿ ਯੋਗੀ ਆਦਿਤਯਨਾਥ OBC ਨਹੀਂ, ਓਵੈਸੀ ਬੋਲ ਰਹੇ ਸੀ। ਇਹ ਵੀਡੀਓ ਵੀ 2 ਦਸੰਬਰ 2018 ਦਾ ਹੀ ਹੈ ਜਿਸ ਦਿਨ ਯੋਗੀ ਨੇ ਤੇਲੰਗਾਨਾ ਵਿਚ ਰੈਲੀ ਕਿੱਤੀ ਸੀ।

ਤੁਹਾਨੂੰ ਦੱਸ ਦਈਏ ਕਿ ਇਸ ਭਾਸ਼ਣ ਨੂੰ ਲੈ ਕੇ ਯੋਗੀ ਦੀ ਕਾਫੀ ਨਿੰਦਾ ਹੋਈ ਸੀ। ਹੈਦਰਾਬਾਦ ਦੇ ਨਿਜ਼ਾਮ ਨੂੰ ਭਗੋੜਾ ਕਹਿਣ ਤੇ ਹੈਦਰਾਬਾਦ ਦੇ ਕਈ ਸਮੂਦਾਵਾਂ ਨੇ ਉਹਨਾਂ ਦੀ ਨਿੰਦਾ ਕਿੱਤੀ ਸੀ।

ਇਸ ਪੋਸਟ ਨੂੰ Prashant Manwatkar ਨਾਂ ਦੇ ਇਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕਿੱਤਾ ਸੀ। ਉਹਨਾਂ ਦੇ ਪ੍ਰੋਫ਼ਾਈਲ ਇੰਟਰੋ ਅਨੁਸਾਰ ਉਹ ਨਾਗਪੁਰ ਦੇ ਰਹਿਣ ਵਾਲੇ ਹਨ।

ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਯੋਗੀ ਆਦਿਤਯਨਾਥ ਨੇ OBC ਨਹੀਂ, ਓਵੈਸੀ ਬੋਲਿਆ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts