ਨਵੀਂ ਦਿੱਲੀ, ਵਿਸ਼ਵਾਸ ਨਿਊਜ਼। ਸ਼ੋਸਲ ਮੀਡੀਆ ‘ਤੇ ਕਾਂਗ੍ਰੇਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੀ ਸਾਂਸਦ ਸ਼ਸ਼ੀ ਥਰੂਰ ਦੇ ਨਾਲ ਇਕ ਬਜ਼ੁਰਗ ਮਹਿਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦੋਵਾਂ ਹੀ ਫੋਟੋਆਂ ਵਿਚ ਇਕ ਹੀ ਮਹਿਲਾ ਦੇ ਹੋਣ ਦਾ ਦਾਅਵਾ ਕਰਦੇ ਹੋਏ ਇਸ ਨੂੰ ਕਾਂਗਰਸ ਦੀ ਫੋਟੋ ਇੰਵੈਂਟ ਕਰਾਰ ਦਿੱਤਾ ਜਾ ਰਿਹਾ ਹੈ। ਵਿਸ਼ਵਾਸ ਟੀਮ ਨੇ ਜਦ ਇਸ ਫੋਟੋ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਤਸਵੀਰਾਂ ਅਲੱਗ-ਅਲੱਗ ਮਹਿਲਾਵਾਂ ਦੀਆਂ ਹਨ। ਐਨਾ ਹੀ ਨਹੀਂ, ਦੋਵਾਂ ਤਸਵੀਰਾਂ ਅਲੱਗ-ਅਲੱਗ ਜਗ੍ਹਾ ਦੀਆਂ ਹਨ। ਰਾਹੁਲ ਗਾਂਧੀ ਵਾਲੀ ਤਸਵੀਰ ਵਿਚ ਇਸ ਗੱਲ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਟੋਸ਼ਾਪ ਕਰਦੇ ਵਕਤ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਗਿਆ ਕਿ ਇਕ ਹੀ ਤਸਵੀਰ ਵਿਚ ਰਾਹੁਲ ਗਾਂਧੀ ਦੇ ਤਿੰਨ-ਤਿੰਨ ਹੱਥ ਕਿਵੇਂ ਹੋ ਸਕਦੇ ਹਨ।
ਤਸਵੀਰ ਵਿਚ ਦਾਅਵਾ ਕੀਤਾ ਗਿਆ ਹੈ, ”Is this true? ਇਕ ਤਾਂ ਫੋਟੋਸ਼ਾਪ ਵਾਲੇ ਨੇ ਉਂਗਲੀਆਂ ਛੱਡ ਦਿੱਤੀਆਂ। ਉਪਰੋਂ ਮਹਿਲਾ ਮਾਡਲ ਵੀ ਸੇਮ-ਸੇਮ। ਹੱਦ ਕਰਦੇ ਹੋ ਮਿਆਂ ਤੁਸੀਂ ਵੀ।”
ਫੇਸਬੁੱਕ (Facebook) ‘ਤੇ ਇਸ ਨੂੰ ਦ ਇੰਡੀਅਨ ਥਿੰਗ (The Indian Thing) ਨਾਮਕ ਪੇਜ਼ ਤੋਂ 14 ਅਪ੍ਰੈਲ 2019 ਨੂੰ ਸ਼ਾਮ 3.50 ਮਿੰਟ ‘ਤੇ ਪੋਸਟ ਕੀਤਾ ਗਿਆ ਸੀ। ਪੜਤਾਲ ਕੀਤੇ ਜਾਣ ਤੱਕ ਇਸ ਤਸਵੀਰ ਨੂੰ 898 ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ, ਉਥੇ ਇਸ ਨੂੰ 2,200 ਲਾਈਕ ਮਿਲੇ ਹਨ।
ਕਿਊਂਕਿ ਇਸ ਤਸਵੀਰ ਵਿਚ ਇਕੱਠਿਆਂ ਦੋ ਦਾਅਵੇ ਕੀਤੇ ਗਏ ਹਨ, ਇਸ ਲਈ ਅਸੀਂ ਵਾਰੀ-ਵਾਰੀ ਨਾਲ ਇਸ ਦੀ ਪੜਤਾਲ ਕੀਤੀ। ਪਹਿਲਾ ਦਾਅਵਾ, ਫੋਟੋਸ਼ਾਪ ਦੇ ਦੌਰਾਨ ਉਂਗਲੀਆਂ ਛੱਡੇ ਜਾਣ ਦਾ ਹੈ। ਇਸ ਦੀ ਪੜਤਾਲ ਦੇ ਲਈ ਜਦ ਤਸਵੀਰ ਨੂੰ ਰੀਵਰਸ ਇਮੇਜ ਕੀਤਾ, ਤਾਂ ਸਾਨੂੰ ਪਤਾ ਲੱਗਾ ਕਿ ਇਹ ਤਸਵੀਰ 2015 ਦੀ ਹੈ। ਜਿਸ ਨੂੰ ਕਾਂਗਰਸ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੋ 8 ਦਸੰਬਰ 2015 ਨੂੰ 11 ਵੱਜ ਕੇ 21 ਮਿੰਟ ਤੇ ਸ਼ੇਅਰ ਕੀਤਾ ਹੈ।
ਕਾਂਗਰਸ ਦੇ ਮੁਤਾਬਿਕ, ਰਾਹੁਲ ਗਾਂਧੀ ਤਾਮਿਲਨਾਡੂ ਅਤੇ ਪਾਂਡੁਚੇਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਸਨ, ਜਿਥੇ ਉਨ੍ਹਾਂ ਨੇ ਆਮ ਲੋਕਾਂ, ਮਹਿਲਾਵਾਂ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ। ਤਸਵੀਰ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਉਂਗਲੀਆਂ ਨੂੰ ਫੋਟੋਸਾਪ ਦਾ ਕਮਾਲ ਦੱਸਿਆ ਜਾ ਰਿਹਾ ਹੈ, ਉਹ ਮਹਿਲਾ ਦੇ ਪਿੱਛੇ ਖੜ੍ਹੇ ਕਾਂਗਰਸ ਦੇ ਇਕ ਨੇਤਾ ਦਾ ਹੱਥ ਹੈ।
ਇਸ ਦੇ ਬਾਅਦ ਅਸੀਂ ਨਿਊਜ਼ ਸਰਚ ਦੇ ਜ਼ਰੀਏ ਇਸ ਦੀ ਪੁਸ਼ਟੀ ਕੀਤੀ। ਨਿਊਜ਼ ਏਜੰਸੀ ਪੀਟੀਆਈ (PTI) ਮੁਤਾਬਿਕ, ‘ਮੁਡੀਚੂਰ ਵਿਚ ਉਨ੍ਹਾਂ ਨੇ (ਰਾਹੁਲ ਗਾਂਧੀ) ਹੜ੍ਹ ਪ੍ਰਭਾਵਿਤ ਮਹਿਲਾਵਾਂ ਦੇ ਨਾਲ ਤਸਵੀਰਾਂ ਖਿਚਾਈ ਅਤੇ ਲਾਭ ਲੈਣ ਵਾਲਿਆਂ ਦੇ ਨਾਲ ਹੱਥ ਮਿਲਾਇਆ ਅਤੇ ਬੱਚੀ ਨੂੰ ਵੀ ਗੋਦ ਵਿਚ ਚੁੱਕਿਆ।’
ਕਾਂਗਰਸ ਨੇ ਇਸ ਤਸਵੀਰ ਨੂੰ “ਨਿਆਂ ਯੋਜਨਾ” ਦੇ ਪ੍ਰਚਾਰ ਲਈ ਵੀ ਵਰਤਿਆ ਹੈ, ਜਿਸ ਨੂੰ 6 ਅਪ੍ਰੈਲ 2019 ਨੂੰ ਕਾਂਗਰਸ ਦੇ ਅਧਿਕਾਰਿਕ ਹੈਂਡਲ ਤੋਂ ਜਾਰੀ ਟਵੀਟ ਤੋਂ ਵੀ ਦੇਖਿਆ ਜਾ ਸਕਦਾ ਹੈ।
ਇਸ ਦੇ ਬਾਅਦ ਅਸੀਂ ਸ਼ਸ਼ੀ ਥਰੂਰ ਦੀ ਤਸਵੀਰ ਨੂੰ ਰੀਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਪੋਸਟ ਕੀਤੀ ਗਈ ਤਸਵੀਰ ਮਿਲੀ।
ਥਰੂਰ ਦੇ ਪੋਸਟ ਮੁਤਾਬਿਕ, ਇਸ ਮਹਿਲਾ ਨੇ ਮੇਰੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਨੂੰ ਰੋਕਿਆ ਅਤੇ ਗਲੇ ਲਗਾ ਲਿਆ।’ ਥਰੂਰ ਦੀ ਇਹ ਪੋਸਟ 12 ਅਪ੍ਰੈਲ 2019 ਦੀ ਹੈ, ਜਿਸ ਨੂੰ ਉਨ੍ਹਾਂ ਨੇ 12 ਵੱਜ ਕੇ 37 ਮਿੰਟ ‘ਤੇ ਪੋਸਟ ਕੀਤਾ ਹੈ। ਥਰੂਰ ਦੇ ਟਵਿੱਟਰ ਦੇ ਮੁਤਾਬਿਕ, ਉਹ ਇੰਨ੍ਹਾਂ ਦਿਨਾਂ ‘ਚ ਕੇਰਲ ਵਿਚ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਵਿਚ ਰੁਝੇ ਹੋਏ ਸਨ।
ਦੋਵੇਂ ਹੀ ਤਸਵੀਰਾਂ ਵਿਚ ਨਜ਼ਰ ਆ ਰਹੀ ਮਹਿਲਾ ਦਾ ਕੱਦ ਕਾਠ ਅਤੇ ਪਹਿਰਾਵੇ ਤੋਂ ਵੀ ਉਨ੍ਹਾਂ ਦੇ ਅਲੱਗ ਹੋਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਹਾਲਾਂਕਿ, ਵਿਸ਼ਵਾਸ ਨਿਊਜ਼ ਤਸਵੀਰ ਵਿਚ ਸ਼ਾਮਿਲ ਦੋਵੇਂ ਮਹਿਲਾਵਾਂ ਦੇ ਸਵਤੰਤਰ ਪਹਿਚਾਣ ਦੀ ਪੁਸ਼ਟੀ ਨਹੀਂ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਸਾਬਿਤ ਹੋਇਆ ਹੈ ਕਿ ਰਾਹੁਲ ਗਾਂਧੀ ਅਤੇ ਸ਼ਸ਼ੀ ਥਰੂਰ ਦੀ ਤਸਵੀਰ ਵਿਚ ਦਿਸ ਰਹੀਆਂ ਮਹਿਲਾਵਾਂ ਅਲੱਗ-ਅਲੱਗ ਹਨ। ਰਾਹੁਲ ਗਾਂਧੀ ਦੇ ਨਾਲ ਨਜ਼ਰ ਆ ਰਹੀ ਮਹਿਲਾ ਦੀ ਤਸਵੀਰ ਜਿਥੇ, 2015 ਦੀ ਹੈ, ਉਥੇ ਥਰੂਰ ਦੇ ਨਾਲ ਨਜ਼ਰ ਆ ਰਹੀ ਮਹਿਲਾ ਦੀ ਤਸਵੀਰ 2019 ਦੀ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।