Fact Check: ਵਾਇਰਲ ਇਮੇਜ ਵਿਚ ਮੌਜੂਦ ਕਾਂਸਟੇਬਲ ਬੁਜ਼ੁਰਗ ਮਹਿਲਾ ਦੀ ਪੋਤੀ ਨਹੀਂ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਬੁਜ਼ੁਰਗ ਮਹਿਲਾ ਨੂੰ ਇਕ ਮਹਿਲਾ ਕਾਂਸਟੇਬਲ ਨਾਲ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਕਲੇਮ ਕਰਿਆ ਜਾ ਰਿਹਾ ਹੈ ਕਿ ਇਹ ਬੁਜ਼ੁਰਗ ਮਹਿਲਾ ਇਸ ਮਹਿਲਾ ਕਾਂਸਟੇਬਲ ਦੀ ਦਾਦੀ ਹੈ ਜਿਹਨਾਂ ਨੇ ਬੜੀ ਮਿਹਨਤ ਨਾਲ ਆਪਣੀ ਪੋਤੀ ਨੂੰ ਪੜ੍ਹਾਇਆ ਅਤੇ ਲਿਖਾਇਆ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਬਿਲਕੁਲ ਫਰਜ਼ੀ ਹੈ। ਫੋਟੋ ਵਿਚ ਮੌਜੂਦ ਦੋਨੋ ਮਹਿਲਾਵਾਂ ਦਾ ਇਕ ਦੂੱਜੇ ਨਾਲ ਕੋਈ ਰਿਸ਼ਤਾ ਨਹੀਂ ਹੈ। ਮਹਿਲਾ ਕਾਂਸਟੇਬਲ ਨੇ ਮਾਨਵਤਾ ਦੇ ਅਧਾਰ ਤੇ ਜ਼ਰੂਰਤਮੰਦ ਵੇਖ ਕੇ ਇਸ ਬਜ਼ੁਰਗ ਮਹਿਲਾ ਦੀ ਸਹਾਇਤਾ ਕਿੱਤੀ ਸੀ ਅਤੇ ਉਸਨੂੰ ਖਾਣਾ ਖਿਲਾਇਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਪੋਸਟ ਵਿਚ ਕਲੇਮ ਕਿੱਤਾ ਜੇ ਰਿਹਾ ਹੈ ਕਿ ਇਹ ਬੁਜ਼ੁਰਗ ਮਹਿਲਾ ਇਸ ਮਹਿਲਾ ਕਾਂਸਟੇਬਲ ਦੀ ਦਾਦੀ ਹੈ ਜਿਸਨੇ ਬੜੀ ਮਿਹਨਤ ਨਾਲ ਆਪਣੀ ਪੋਤੀ ਨੂੰ ਪੜ੍ਹਾਇਆ ਅਤੇ ਲਿਖਾਇਆ ਹੈ। ਪੋਸਟ ਦੇ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “ਪਤੀ ਦੀ ਮੌਤ ਦੇ ਬਾਅਦ ਝੂਠੇ ਬਰਤਨ ਧੋ ਕੇ ਇਸ ਦਾਦੀ ਨੇ ਬਣਾਇਆ ਆਪਣੀ ਪੋਤੀ ਨੂੰ ਇੰਸਪੈਕਟਰ… ਹੁਣ ਨਹੀਂ ਕਹੋਗੇ ਨਾਇਸ ਪਿੱਕ?”

ਪੜਤਾਲ

ਅਸੀਂ ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਵਿਸ਼ਲੇਸ਼ਣ ਕਿੱਤਾ। ਪੋਸਟ ਵਿਚ ਦਾਅਵਾ ਕਿੱਤਾ ਗਿਆ ਹੈ ਕਿ ਇਹ ਮਹਿਲਾ ਇੰਸਪੈਕਟਰ ਹੈ ਪਰ ਤਸਵੀਰ ਨੂੰ ਠੀਕ ਨਾਲ ਵੇਖਣ ਤੇ ਸਾਫ ਨਜ਼ਰ ਅਉਂਦਾ ਹੈ ਕਿ ਉਹਨਾਂ ਦੀ ਵਰਦੀ ਤੇ ਇੱਕ ਵੀ ਸਿਤਾਰਾ ਨਹੀਂ ਹੈ। ਇੰਸਪੈਕਟਰ ਦੇ ਮੋਢੇ ਤੇ 3 ਸਿਤਾਰੇ ਹੁੰਦੇ ਹਨ।

ਹੁਣ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਇਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਥੋੜਾ ਜੇਹਾ ਲੱਬਣ ਤੇ ਸਾਡੇ ਹੱਥ ਉੱਤਰ ਪ੍ਰਦੇਸ਼ ਪੁਲਸ ਦੇ ਵੇਰੀਫਾਈਡ ਟਵਿਟਰ ਹੈਂਡਲ ਦਾ ਟਵੀਟ ਲੱਗਿਆ ਜਿਸ ਵਿੱਚ ਇਸ ਤਸਵੀਰ ਨੂੰ ਪੋਸਟ ਕਿੱਤਾ ਗਿਆ ਸੀ। ਇਸ ਟਵੀਟ ਦੇ ਮੁਤਾਬਕ, ਤਸਵੀਰ ਵਿਚ ਮੌਜੂਦ ਮਹਿਲਾ ਕਾਂਸਟੇਬਲ ਮਾਨਵੀ ਹੈ ਜਿਹਨੇ ਇਕ ਬੁਜ਼ੁਰਗ ਮਹਿਲਾ ਦੀ ਮਦਦ ਕਿੱਤੀ ਸੀ ਅਤੇ ਉਸਨੂੰ ਖਾਣਾ ਵੀ ਖਿਲਾਇਆ ਸੀ। ਇਸੇ ਕੰਮ ਲਈ ਡੀਜੀਪੀ ਔ ਪੀ ਸਿੰਘ ਨੇ ਉਹਨਾਂ ਲਈ ਇੱਕ ਪ੍ਰਸ਼ੰਸਾ ਪੱਤਰ ਜਾਰੀ ਕਰਿਆ ਸੀਜਿਸਨੂੰ 1 ਅਪ੍ਰੈਲ 2019 ਨੂੰ UP Police ਦੇ ਵੇਰੀਫਾਈਡ ਅਕਾਊਂਟ ਦੁਆਰਾ ਟਵੀਟ ਕਿੱਤਾ ਗਿਆ ਸੀ।

ਇਸ ਸਿਲਸਿਲੇ ਵਿਚ ਅਸੀਂ ਡੀਜੀ ਆਫਿਸ ਦੇ ਸੋਸ਼ਲ ਮੀਡੀਆ ਵਿਭਾਗ ਵਿਚ ਕਾਰਜਤ ਨੀਰਜ ਮਾਥੁਰ ਨਾਲ ਗੱਲ ਕਿੱਤੀ ਜਿਹਨਾਂ ਨੇ ਇਸ ਟਵੀਟ ਨੂੰ ਕਨਫਰਮ ਕੀਤਾ। ਉਹਨਾਂ ਨੇ ਸਾਨੂੰ ਦਸਿਆ ਕਿ ਡੀਜੀ ਦੁਆਰਾ ਦਿੱਤੇ ਗਏ ਪ੍ਰਸ਼ੰਸਾ ਪੱਤਰ ਨੂੰ ਉਹਨਾਂ ਹੀ ਔਫਿਸ ਦੁਆਰਾ ਕਾਂਸਟੇਬਲ ਮਾਨਵੀ ਦੀ ਤਸਵੀਰ ਨਾਲ ਟਵੀਟ ਕਿੱਤਾ ਗਿਆ ਸੀ।

ਕਾਂਸਟੇਬਲ ਮਾਨਵੀ ਸੰਤ ਕਬੀਰ ਨਗਰ ਪੁਲਿਸ ਸਟੇਸ਼ਨ ਵਿਚ ਕਾਰਜਤ ਹੈ। ਇਸ ਸਿਲਸਿਲੇ ਵਿਚ ਸਾਡੀ ਗੱਲ ਸੰਤ ਕਬੀਰ ਨਗਰ ਪੁਲਿਸ ਸਟੇਸ਼ਨ ਦੇ SP ਆਕਾਸ਼ ਤੋਮਰ ਨਾਲ ਹੋਈ ਜਿਹਨਾਂ ਨੇ ਕਨਫਰਮ ਕਿੱਤਾ ਕਿ ਤਸਵੀਰ ਵਿਚ ਮੌਜੂਦ ਮਹਿਲਾ ਉਹਨਾਂ ਦੇ ਸਟੇਸ਼ਨ ਦੀ ਹੀ ਇੱਕ ਕਾਂਸਟੇਬਲ ਮਾਨਵੀ ਹੈ।

ਇਸਦੇ ਬਾਅਦ ਅਸੀਂ ਕਾਂਸਟੇਬਲ ਮਾਨਵੀ ਨਾਲ ਵੀ ਗੱਲ ਕਿੱਤੀ ਜਿਹਨਾਂ ਨੇ ਸਾਨੂੰ ਦੱਸਿਆ ਕਿ ਡਿਊਟੀ ਜਾਂਦੇ ਸਮੇਂ ਠਾਣੇ ਦੇ ਨੇੜੇ ਇਕ ਬੈੰਕ ਦੇ ਬਾਹਰ ਉਹਨਾਂ ਨੇ ਇੱਕ ਮਹਿਲਾ ਨੂੰ ਵੇਖਿਆ ਜੋ ਜ਼ਰੂਰਤਮੰਦ ਨਜ਼ਰ ਆ ਰਹੀ ਸੀ। ਮਾਨਵੀ ਨੇ ਮਹਿਲਾ ਨੂੰ ਥਾਣੇ ਵਿਚ ਬਿਠਾਇਆ ਅਤੇ ਫੇਰ ਉਸਨੂੰ ਖਾਣਾ ਵੀ ਖਵਾਇਆ, ਨਾਲ ਹੀ ਉਹਨਾਂ ਨੇ ਆਪਣੇ ਸੀਨਿਅਰ ਨੂੰ ਕਹਿਕੇ ਬੁਜ਼ੁਰਗ ਮਹਿਲਾ ਦੇ ਘਰ ਜਾਣ ਲਈ ਗੱਡੀ ਦਾ ਵੀ ਇੰਤਜ਼ਾਮ ਕਰਵਾਇਆ। ਉਹਨਾਂ ਨੇ ਸਾਨੂੰ ਦਸਿਆ ਕਿ ਇਸ ਬੁਜ਼ੁਰਗ ਮਹਿਲਾ ਨਾਲ ਉਹਨਾਂ ਦਾ ਸਿਰਫ ਮਾਨਵਤਾ ਦਾ ਰਿਸ਼ਤਾ ਹੈ ਅਤੇ ਹੋਰ ਕੋਈ ਰਿਸ਼ਤਾ ਨਹੀਂ ਹੈ।

ਇਸ ਪੋਸਟ ਨੂੰ ਜ਼ਿੰਦਗੀ 0 K.M. ਨਾਂ ਦੇ ਇੱਕ ਫੇਸਬੁੱਕ ਪੇਜ ਤੇ ਸ਼ੇਅਰ ਕਿੱਤਾ ਗਿਆ ਸੀ। ਇਸ ਪੇਜ ਦੇ ਕੁੱਲ 665,341 ਫਾਲੋਅਰਸ ਹਨ।

ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਗਲਤ ਹੈ। ਫੋਟੋ ਵਿਚ ਮੌਜੂਦ ਦੋਨੋਂ ਮਹਿਲਾਵਾਂ ਵਿਚ ਕੋਈ ਰਿਸ਼ਤਾ ਨਹੀ ਹੈ। ਮਹਿਲਾ ਕਾਂਸਟੇਬਲ ਨੇ ਮਾਨਵਤਾ ਦੇ ਅਧਾਰ ਤੇ ਜ਼ਰੂਰਤਮੰਦ ਸਮਝ ਕੇ ਇਸ ਬੁਜ਼ੁਰਗ ਮਹਿਲਾ ਦੀ ਮਦਦ ਕਿੱਤੀ ਸੀ ਅਤੇ ਉਸਨੂੰ ਖਾਣਾ ਖਵਾਇਆ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts