Fact Check: ਵਾਇਰਲ ਪੋਸਟ ਅੰਦਰ ਦਿੱਸ ਰਹੀ ਔਰਤ ਬੱਚਾ ਚੋਰ ਨਹੀਂ ਹੈ, ਬਲਕਿ ਮਾਨਸਿਕ ਰੂਪ ਤੋਂ ਬਿਮਾਰ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇੱਕ ਪੋਸਟ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਇੱਕ ਬੁਜ਼ੁਰਗ ਮਹਿਲਾ ਦੀ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਨੋਗਾਂਵ ਵਿਚ ਬੱਚਾ ਚੋਰੀ ਦੀ ਇੱਕ ਅਸਲੀ ਘਟਨਾ ਵਾਪਰੀ ਹੈ। ਮਹਿਲਾ ਦੇ ਬੈਗ ਵਿਚੋਂ ਦੀ ਚਾਕੂ ਅਤੇ ਕੁੱਝ ਨਸ਼ੀਲੀ ਦਵਾਵਾਂ ਵੀ ਮਿਲੀਆਂ ਹਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਨੋਗਾਂਵ ਅੰਦਰ ਕੁੱਝ ਲੋਕਾਂ ਨੇ ਸ਼ੱਕ ਦੇ ਅਧਾਰ ‘ਤੇ ਇੱਕ ਬੁਜ਼ੁਰਗ ਮਹਿਲਾ ਨੂੰ ਫੜਿਆ ਸੀ, ਪਰ ਇਹ ਔਰਤ ਬੱਚਾ ਚੋਰੀ ਨਹੀਂ ਕਰ ਰਹੀ ਸੀ। ਇਹ ਇੱਕ ਮਾਨਸਿਕ ਰੂਪ ਤੋਂ ਬਿਮਾਰ ਔਰਤ ਸੀ। ਜਿਸਨੂੰ ਗਲਤ ਫਹਿਮੀ ਦੇ ਚਲਦੇ ਫੜਿਆ ਗਿਆ। ਪੁਲਿਸ ਨੇ ਇਸ ਮਹਿਲਾ ਦਾ ਮੈਡੀਕਲ ਕਰਵਾ ਕੇ ਇਸਨੂੰ ਇਲਾਜ ਲਈ ਗੁਆਲੀਅਰ ਭੇਜ ਦਿੱਤਾ ਹੈ। ਬੱਚਾ ਚੋਰੀ ਵਰਗੀ ਕੋਈ ਵੀ ਘਟਨਾ ਓਥੇ ਨਹੀਂ ਵਾਪਰੀ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਰਾਹੁਲ ਗੌਤਮ ਨੇ ਇੱਕ ਮਹਿਲਾ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ”ਅੱਜ ਦੁਪਹਿਰ ਨੋਗਾਂਵ ਅੰਦਰ ਬੱਚਾ ਚੋਰੀ ਦੀ ਅਸਲੀ ਘਟਨਾ ਆਈ ਸਾਹਮਣੇ। ਜਦੋਂ ਇੱਕ ਬੱਚੀ ਨੂੰ ਚੋਰੀ ਕਰਕੇ ਲੈ ਕੇ ਜਾ ਰਹੀ ਸੀ ਤਾਂ ਲੋਕਾਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਫੇਰ ਲੋਕਾਂ ਨੇ ਇਸ ਔਰਤ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮਹਿਲਾ ਦੇ ਬੈਗ ਵਿਚ ਕੁੱਝ ਨਸ਼ੀਲੀ ਦਵਾਈਆਂ ਅਤੇ ਚਾਕੂ ਵਰਗੇ ਔਜ਼ਾਰ ਮਿਲੇ। ਕਿਰਪਾ ਕਰਕੇ ਸਾਵਧਾਨ ਰਹੋ ਅਤੇ ਆਪਣੇ ਬੱਚਿਆਂ ‘ਤੇ ਨਜ਼ਰ ਰੱਖੋ।”

ਪੜਤਾਲ

ਵਿਸ਼ਵਾਸ ਟੀਮ ਨੂੰ ਸਬਤੋਂ ਪਹਿਲਾਂ ਇਹ ਪਤਾ ਲਗਾਉਣਾ ਸੀ ਕਿ ਨੋਗਾਂਵ ਪੈਂਦਾ ਕਿੱਥੇ ਹੈ? ਗੂਗਲ ਸਰਚ ਦੌਰਾਨ ਸਾਨੂੰ ਪਤਾ ਚੱਲਿਆ ਕਿ ਨੋਗਾਂਵ ਮੱਧ ਪ੍ਰਦੇਸ਼ ਦੇ ਛਤਰਪੁਰ ਜਿਲੇ ਦਾ ਇੱਕ ਨਗਰ ਹੈ। ਇਸਦੇ ਬਾਅਦ ਵਿਸ਼ਵਾਸ ਟੀਮ ਨੇ ਛਤਰਪੁਰ ਦੇ ਅਖਬਾਰਾਂ ਨੂੰ ਖੰਗਾਲਣਾ ਸ਼ੁਰੂ ਕੀਤਾ।

ਸਬਤੋਂ ਪਹਿਲਾਂ ਅਸੀਂ “नईदुनिया” ਅਖਬਾਰ ਦੇ ਛਤਰਪੁਰ ਸੰਸਕਰਣ ਨੂੰ ਵੇਖਿਆ। ਸਾਨੂੰ ਇੱਕ ਖਬਰ ਮਿਲੀ। ਇਸ ਖਬਰ ਵਿਚ ਦੱਸਿਆ ਗਿਆ ਹੈ ਕਿ ਨੋਗਾਂਵ ਦੇ ਰਾਮਕੁਟੀ ਇਲਾਕੇ ਅੰਦਰ ਸਿਵਿਲ ਹਸਪਤਾਲ ਦੇ ਪਿੱਛੇ ਇੱਕ 50 ਸਾਲ ਦੀ ਔਰਤ ਨੂੰ ਬੱਚਾ ਚੋਰੀ ਕਰਨ ਦੇ ਸ਼ੱਕ ਵਿਚ ਫੜਿਆ ਗਿਆ ਸੀ। ਖਬਰ ਵਿਚ ਅੱਗੇ ਦੱਸਿਆ ਗਿਆ ਕਿ ਔਰਤ ਸ਼ਹਿਰ ਦੇ ਵਾਰਡ ਨੰਬਰ 16 ਵਿਚ ਰਹਿੰਦੀ ਹੈ, ਜੋ ਮਾਨਸਿਕ ਰੂਪ ਤੋਂ ਕਮਜ਼ੋਰ ਹੈ। ਪੂਰੀ ਖਬਰ ਤੁਸੀਂ ਹੇਠਾਂ ਪੜ੍ਹ ਸਕਦੇ ਹੋ।

ਆਪਣੀ ਜਾਂਚ ਦੇ ਦੌਰਾਨ ਅਸੀਂ ਦੂਜੇ ਅਖਬਾਰਾਂ ਦੇ E-paper ਨੂੰ ਖੰਗਾਲਿਆ। ਸਾਨੂੰ ਮੱਧ ਪ੍ਰਦੇਸ਼ ਤੋਂ ਪ੍ਰਕਾਸ਼ਿਤ ਇੱਕ ਦੂਜੇ ਅਖਬਾਰ ਵਿਚ ਇਹ ਖਬਰ ਮਿਲੀ। ਇਸ ਖਬਰ ਵਿਚ ਵੀ ਦੱਸਿਆ ਗਿਆ ਕਿ ਸ਼ੱਕ ਦੇ ਅਧਾਰ ‘ਤੇ ਇੱਕ ਔਰਤ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੂਰੀ ਖਬਰ ਤੁਸੀਂ ਹੇਠਾਂ ਵੇਖ ਸਕਦੇ ਹੋ।

ਪੂਰੇ ਮਾਮਲੇ ਦੀ ਸਚਾਈ ਜਾਣਨ ਲਈ ਵਿਸ਼ਵਾਸ ਟੀਮ ਨੇ ਛਤਰਪੁਰ ਦੇ ਪੁਲਿਸ ਅਧਿਕਾਰੀ ਤਿਲਕ ਸਿੰਘ ਨੂੰ ਕਾਲ ਕੀਤਾ। ਉਨ੍ਹਾਂ ਨੇ ਸਾਨੂੰ ਇਹ ਮਾਮਲਾ ਪੂਰਾ ਸਮਝਾਇਆ। ਤਿਲਕ ਸਿੰਘ ਨੇ ਦੱਸਿਆ ਕਿ ਜਿਹੜੀ ਔਰਤ ਨੂੰ ਬੱਚਾ ਚੋਰ ਦੱਸਿਆ ਜਾ ਰਿਹਾ ਹੈ, ਅਸਲ ‘ਚ ਉਹ ਮਾਨਸਿਕ ਰੂਪ ਤੋਂ ਬਿਮਾਰ ਹੈ। ਵਾਇਰਲ ਪੋਸਟ ਵਿਚ ਜੋ ਕੁੱਝ ਵੀ ਕਿਹਾ ਜਾ ਰਿਹਾ ਹੈ ਉਹ ਸੱਚਾਈ ਤੋਂ ਪਰੇ ਹੈ। ਕੁੱਝ ਲੋਕਾਂ ਨੇ ਬੱਚਾ ਚੋਰੀ ਦੇ ਆਰੋਪ ਵਿਚ ਰੂਪਸੀ ਸਿੰਘ ਨਾਂ ਦੀ ਇੱਕ ਮਾਨਸਿਕ ਬਿਮਾਰ ਔਰਤ ਨੂੰ ਫੜ੍ਹਿਆ ਸੀ। ਇਸ ਸਬੰਧ ਵਿਚ ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਕਿ ਅਗਵਾ ਹੋਣ ਜਾਂ ਚੋਰੀ ਵਰਗੀ ਕੋਈ ਘਟਨਾ ਨਹੀਂ ਵਾਪਰੀ ਸੀ। ਇਸ ਸਬੰਧ ਵਿਚ ਕੋਈ FIR ਵੀ ਦਰਜ ਨਹੀਂ ਹੈ। ਔਰਤ ਦਾ ਮੈਡੀਕਲ ਕਰਵਾ ਕੇ ਉਸਨੂੰ ਇਲਾਜ ਲਈ ਗੁਆਲੀਅਰ ਭੇਜ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਤਿਲਕ ਸਿੰਘ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਕਿਸੇ ਵੀ ਜਾਣਕਾਰੀ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਉਸਦੀ ਜਾਂਚ ਪੜਤਾਲ ਕਰੋ, ਤਾਂ ਜੋ ਸਮਾਜ ਅੰਦਰ ਮਾਹੌਲ ਨਾ ਵਿਗੜੇ।

ਅੰਤ ਵਿਚ ਅਸੀਂ ਇਸ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚਲਿਆ ਕਿ ਰਾਹੁਲ ਗੌਤਮ ਨਾਂ ਦਾ ਇਹ ਸ਼ਕਸ ਇੱਕ ਰਾਜਨੀਤਕ ਪਾਰਟੀ ਨਾਲ ਜੁੜਿਆ ਹੋਇਆ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਨੋਗਾਂਵ ਅੰਦਰ ਕੁੱਝ ਲੋਕਾਂ ਨੇ ਸ਼ੱਕ ਦੇ ਅਧਾਰ ਤੇ ਇੱਕ ਬੁਜ਼ੁਰਗ ਮਹਿਲਾ ਨੂੰ ਫੜਿਆ ਸੀ, ਪਰ ਇਹ ਔਰਤ ਬੱਚਾ ਚੋਰੀ ਨਹੀਂ ਕਰ ਰਹੀ ਸੀ। ਇਸ ਸਬੰਧ ਵਿਚ ਕੋਈ FIR ਵੀ ਦਰਜ ਨਹੀਂ ਹੈ। ਔਰਤ ਦਾ ਮੈਡੀਕਲ ਕਰਵਾ ਕੇ ਉਸਨੂੰ ਇਲਾਜ ਲਈ ਗੁਆਲੀਅਰ ਭੇਜ ਦਿੱਤਾ ਗਿਆ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts