ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੁੱਝ ਸਮੇਂ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਇੱਕ ਔਰਤ ਦੇ ਨਾਲ ਪਾਰਲੇ ਜੀ ਬਿਸਕੁਟ ਦਾ ਪੈਕਟ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਮੌਜੂਦ ਔਰਤ ਪਾਰਲੇ ਜੀ ਦੇ ਕਵਰ ‘ਤੇ ਮੌਜੂਦ ਬੱਚੀ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਤਸਵੀਰ ਵਿਚ ਮੌਜੂਦ ਮਹਿਲਾ Infosys foundation ਦੀ ਚੇਅਰਮੈਨ ਸੁਧਾ ਮੂਰਤੀ ਹੈ ਅਤੇ ਉਨ੍ਹਾਂ ਦਾ ਪਾਰਲੇ ਜੀ ਦੀ ਕਵਰ ਕੁੜੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਵਾਇਰਲ ਤਸਵੀਰ ਵਿਚ ਇੱਕ ਔਰਤ ਨਾਲ ਪਾਰਲੇ ਜੀ ਬਿਸਕੁਟ ਦਾ ਪੈਕੇਟ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਮੌਜੂਦ ਮਹਿਲਾ ਪਾਰਲੇ ਜੀ ਗਰਲ ਹੈ। ਫੋਟੋ ਦੇ ਨਾਲ ਲਿਖਿਆ ਹੈ “Remember Parle-G biscuit girl, Neru Deshpande now 64 years old is the girl who was clicked for Parle-G biscuit when she was 4 years old.” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਤੁਹਾਨੂੰ ਪਾਰਲੇ-ਜੀ ਬਿਸਕੁਟ ਗਰਲ ਯਾਦ ਹੈ। ਨੀਰੂ ਦੇਸ਼ਪਾਂਡੇ ਹੀ ਉਹ ਮਹਿਲਾ ਹੈ ਜਿਨ੍ਹਾਂ ਦੀ ਤਸਵੀਰ ਪਾਰਲੇ ਜੀ ਦੇ ਕਵਰ ਫੋਟੋ ਲਈ 4 ਸਾਲ ਦੀ ਉਮਰ ਵਿਚ ਖਿੱਚੀ ਗਈ ਸੀ। ਹੁਣ ਉਹ 64 ਸਾਲ ਦੀ ਹੈ।”
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ ਤਾਂ ਸਾਡੇ ਸਾਹਮਣੇ ਵਾਇਰਲ ਤਸਵੀਰ ਵਿਚ ਮੌਜੂਦ ਔਰਤ ਦੀ ਕਈ-ਸਾਰੀਆਂ ਤਸਵੀਰਾਂ ਆ ਗਈਆਂ। ਇਹ ਤਸਵੀਰਾਂ Infosys Foundation ਦੀ ਚੇਅਰਮੈਨ ਸੁਧਾ ਮੂਰਤੀ ਦੀ ਸੀ।
ਸੁਧਾ ਮੂਰਤੀ ਦੀ ਪ੍ਰੋਫ਼ਾਈਲ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਵਾਇਰਲ ਤਸਵੀਰ ਵਿਚ ਨੀਰੂ ਦੇਸ਼ਪਾਂਡੇ ਦਾ ਜਿਕਰ ਹੈ ਇਸ ਲਈ ਅਸੀਂ ਇਸ ਨਾਂ ਨੂੰ ਪਾਰਲੇ-ਜੀ ਕੀ-ਵਰਡ ਨਾਲ ਸਰਚ ਕੀਤਾ। ਸਰਚ ਵਿਚ ਸਾਡੇ ਹੱਥ Crazy Duniya ਨਾਂ ਦੇ ਇੱਕ ਚੈਨਲ ਦੁਆਰਾ Jul 28, 2017 ਨੂੰ Youtube ‘ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸ ਵੀਡੀਓ ਵਿਚ ਵੀ ਸੁਧਾ ਮੂਰਤੀ ਦੀ ਇੱਕ ਦੂਜੀ ਤਸਵੀਰ ਸੀ ਜਿਸਵਿਚ ਇਨ੍ਹਾਂ ਨੂੰ ਪਾਰਲੇ-ਜੀ ਗਰਲ ਨੀਰੂ ਦੇਸ਼ਪਾਂਡੇ ਕਿਹਾ ਗਿਆ ਸੀ।
ਵੱਧ ਪੁਸ਼ਟੀ ਲਈ ਅਸੀਂ ਪਾਰਲੇ ਜੀ ਪ੍ਰੋਡਕਟ ਦੇ ਗਰੁੱਪ ਪ੍ਰੋਜੈਕਟ ਮੈਨੇਜਰ, ਮਯੰਕ ਸ਼ਾਹ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਹ ਸਾਰੀਆਂ ਕਹਾਣੀਆਂ ਇਹ ਕਹਿੰਦੇ ਹੋਏ ਨਕਾਰ ਦਿੱਤੀਆਂ: “ਪਾਰਲੇ ਜੀ ਦੇ ਕਵਰ ‘ਤੇ ਮੌਜੂਦ ਬੱਚਾ ਸਿਰਫ ਇੱਕ ਕਲਪਨਾ ਹੈ ਜਿਸਨੂੰ 60 ਦੇ ਦਸ਼ਕ ਵਿਚ ਏਵਰੇਸਟ ਕ੍ਰਿਏਟਿਵ ਦੁਆਰਾ ਬਣਾਇਆ ਗਿਆ ਸੀ। ਇਹ ਕਿਸੇ ਦੀ ਤਸਵੀਰ ਨਹੀਂ ਹੈ।”
ਇਸ ਸਿਲਸਿਲੇ ਵਿਚ ਅਸੀਂ ਪਾਰਲੇ ਜੀ ਦਾ ਵਿਕੀਪੀਡੀਆ ਪੇਜ ਵੀ ਖੰਗਾਲਿਆ ਜਿਸਵਿਚ ਸਾਫ ਲਿਖਿਆ ਗਿਆ ਸੀ ਕਿ ਇਹ ਤਸਵੀਰ ਇੱਕ ਕਲਪਨਾ ਹੈ ਜਿਸਨੂੰ ਏਵਰੇਸਟ ਕ੍ਰਿਏਟਿਵ ਦੁਆਰਾ ਬਣਾਇਆ ਗਿਆ ਸੀ।
ਇਸ ਤਸਵੀਰ ਨੂੰ We Fuse ਨਾਂ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 37,692 ਫਾਲੋਅਰਸ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਤਸਵੀਰ ਵਿਚ ਮੌਜੂਦ ਔਰਤ Infosys Foundation ਦੀ ਚੇਅਰਮੈਨ ਸੁਧਾ ਮੂਰਤੀ ਹੈ, ਨਾ ਕਿ ਪਾਰਲੇ ਜੀ ਗਰਲ। ਪਾਰਲੇ ਜੀ ਪ੍ਰੋਡਕਟ ਦੇ ਗਰੁੱਪ ਪ੍ਰੋਜੈਕਟ ਮੈਨੇਜਰ, ਮਯੰਕ ਸ਼ਾਹ ਨੇ ਦੱਸਿਆ, “ਪਾਰਲੇ ਜੀ ਦੇ ਕਵਰ ‘ਤੇ ਮੌਜੂਦ ਬੱਚਾ ਸਿਰਫ ਇੱਕ ਕਲਪਨਾ ਹੈ ਜਿਸਨੂੰ 60 ਦੇ ਦਸ਼ਕ ਵਿਚ ਏਵਰੇਸਟ ਕ੍ਰਿਏਟਿਵ ਦੁਆਰਾ ਬਣਾਇਆ ਗਿਆ ਸੀ। ਇਹ ਕਿਸੇ ਦੀ ਤਸਵੀਰ ਨਹੀਂ ਹੈ।”
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।