ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਚੌਣਾ ਨੂੰ ਲੈ ਕੇ ਕੀਤਾ ਗਿਆ ਦਾਅਵਾ ਗ਼ਲਤ ਸਾਬਿਤ ਹੋਇਆ । ਚੌਣ ਅਯੋਗ ਦੇ ਨਿਰਦੇਸ਼ ਅਨੁਸਾਰ ਪੱਛਮੀ ਬੰਗਾਲ ਅਸਮ,ਕੇਰਲ,ਤਾਮਿਲਨਾਡੂ,ਪੱਛਮੀ ਬੰਗਾਲ ਤੇ ਪੁਡੂਚੇਰੀ ਵਿਧਾਨਸਭਾ ਚੌਣਾ ਦੇ ਨਾਲ ਉਪ ਚੋਣਾਂ ਨੂੰ ਲੈ ਕੇ 27 ਮਾਰਚ 2021ਨੂੰ ਸਵੇਰੇ 7 ਵਜੇ ਤੋਂ ਲੈ ਕੇ 29 ਅਪ੍ਰੈਲ 2021 ਨੂੰ ਸ਼ਾਮ 7:30 ਵਜੇ ਤੱਕ ਐਗਜ਼ਿਟ ਪੋਲ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ । ਏ.ਬੀ.ਪੀ ਨਿਊਜ਼ ਨੇ ਵੀ ਉਸ ਦੇ ਨਾਮ ਤੋਂ ਵਾਇਰਲ ਹੋ ਰਹੇ ਕਥਿਤ ਐਗਜ਼ਿਟ ਪੋਲ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਹੈ।
ਵਿਸ਼ਵਾਸ ਨਿਊਜ਼ (ਨਿਊ ਦਿੱਲੀ): ਸੋਸ਼ਲ ਮੀਡੀਆ ਦੇ ਵੱਖ- ਵੱਖ ਪਲੇਟਫਾਰਮਾਂ ਉੱਤੇ ਪੱਛਮੀ ਬੰਗਾਲ ਨਾਲ ਜੁੜਿਆ ਇੱਕ ਕਥਿਤ ਐਗਜ਼ਿਟ ਪੋਲ ਵਾਇਰਲ ਕੀਤਾ ਜਾ ਰਿਹਾ ਹੈ। ਏ.ਬੀ.ਪੀ ਨਿਊਜ਼ ਦਾ ਨਾਮ ਇਸਤੇਮਾਲ ਕਰਦੇ ਹੋਏ ਯੂਜ਼ਰਸ ਦਾਵਾ ਕਰ ਰਹੇ ਹਨ ਕਿ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵੋਟਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਹੋਇਆ ਹੈ। ਜਿਸ ਵਿੱਚ ਟੀ.ਐਮ.ਸੀ ਨੂੰ ਵਾਧਾ ਦਿੱਖ ਰਿਹਾ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ। ਚੋਣ ਆਯੋਗ ਦੇ ਨਿਰਦੇਸ਼ਾਂ ਅਨੁਸਾਰ ਪੱਛਮੀ ਬੰਗਾਲ ,ਅਸਮ,ਕੇਰਲ,ਤਾਮਿਲਨਾਡੂ ਅਤੇ ਪੋਡੂਚੇਰੀ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਉਪ ਚੋਣਾਂ ਨੂੰ ਲੈ ਕੇ 27 ਮਾਰਚ 2021 ਨੂੰ ਸਵੇਰੇ 7 ਵਜੇ ਤੋਂ ਲੈ ਕੇ 29 ਅਪ੍ਰੈਲ 2021 ਨੂੰ ਸ਼ਾਮ 7:30 ਵਜੇ ਤੱਕ ਕੋਈ ਐਗਜ਼ਿਟ ਪੋਲ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ। ਏ.ਬੀ.ਪੀ ਨਿਊਜ਼ ਨੇ ਵੀ ਉਸ ਦੇ ਨਾਮ ਤੋਂ ਵਾਇਰਲ ਹੋ ਰਹੇ ਕਥਿਤ ਐਗਜ਼ਿਟ ਪੋਲ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਹੈ।
ਕੀ ਹੋ ਰਿਹਾ ਹੈ ਵਾਇਰਲ ?
ਸੋਸ਼ਲ ਮੀਡੀਆ ਯੂਜ਼ਰਸ ਪੱਛਮੀ ਬੰਗਾਲ ਦੇ ਸੰਦਰਭ ਨਾਲ ਇੱਕ ਗ੍ਰਾਫਿਕ ਪਲੇਟ ਵਾਇਰਲ ਕਰ ਰਹੇ ਹਨ। ਇਸ ਉੱਤੇ ਏ.ਬੀ.ਪੀ ਨਿਊਜ਼ ਲਿਖਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਐਗਜ਼ਿਟ ਪੋਲ 27 ਮਾਰਚ 2021 ਨੂੰ ਹੋਏ ਪੱਛਮੀ ਬੰਗਾਲ ਦੇ ਪਹਿਲੇ ਪੜਾਵ ਵਿੱਚ 30 ਸੀਟਾ ਤੇ ਹੋਈ ਵੋਟਿੰਗ ਤੋ ਬਾਅਦ ਕੀਤਾ ਗਿਆ ਹੈ। ਵਾਇਰਲ ਗ੍ਰਾਫਿਕਸ ਪਲੇਟ ਵਿੱਚ ਟੀ.ਐੱਮ.ਸੀ ਨੂੰ ਅੱਗੇ ਦਿਖਾਇਆ ਜਾ ਰਿਹਾ ਹੈ। Munna Khan ਨਾਮ ਦੇ ਫੇਸਬੁੱਕ ਯੂਜ਼ਰ ਨੇ TCCF ਨਾਮ ਦੇ ਪਬਲਿਕ ਗਰੁੱਪ ਵਿੱਚ ਇਸ ਵਾਇਰਲ ਗ੍ਰਾਫਿਕਸ ਨੂੰ ਸ਼ੇਅਰ ਕਰਦੇ ਹੋਏ ਅੰਗਰੇਜ਼ੀ ਵਿੱਚ ਕੈਪਸ਼ਨ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ ਏ.ਬੀ.ਪੀ ਨਿਊਜ਼ ਦੇ ਅਨੁਸਾਰ ,ਬੰਗਾਲ ਚੋਣਾਂ ਦੇ ਪਹਿਲੇ ਪੜਾਅ ਵਿੱਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੂੰ 30 ਵਿੱਚੋ 23-26 ਸੀਟਾਂ ਮਿਲਣਗੀਆਂ। ਆਪਾ ਸਾਫ਼ ਦੇਖ ਸਕਦੇ ਹਾਂ ਕਿ 2 ਮਈ ਨੂੰ ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਤੀਸਰੀ ਵਾਰ ਸੀ ਐੱਮ ਦੀ ਸੌਂਹ ਚੁੱਕੇਗੀ।
ਅਰਕਾਈਵਡ ਵਰਜ਼ਨ ਨੂੰ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ।
ਪੜਤਾਲ
ਪੱਛਮੀ ਬੰਗਾਲ ਵਿਧਾਨਸਭਾ ਵੋਟਾਂ ਦੇ ਲਈ 27 ਮਾਰਚ 2021 ਨੂੰ 30 ਸੀਟਾਂ ਤੇ ਪਹਿਲੇ ਪੜਾਅ ਦੀ ਵੋਟਿੰਗ ਪੂਰੀ ਹੋਈ ਹੈ । ਇਸ ਵਿੱਚ ਵੋਟਾਂ ਨਾਲ ਜੁੜੇ ਹੋਏ ਅਲੱਗ ਅਲੱਗ ਤਰ੍ਹਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇਹ ਦਾਅਵਾ ਐਗਜ਼ਿਟ ਪੋਲ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਸ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਚੋਣ ਆਯੋਗ ਦੀ ਵੈੱਬਸਾਈਟ ਵੱਲ ਰੁੱਖ ਕੀਤਾ । ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ ਚੋਣ ਆਯੋਗ ਨੇ ਵਿਧਾਨ ਸਭਾ ਚੌਣਾ ਦੇ ਦੌਰਾਨ ਐਗਜ਼ਿਟ ਪੋਲ ਨੂੰ ਲੈ ਕੇ ਕੋਈ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ ਜਾਂ ਨਹੀਂ। ਸਾਨੂੰ ਚੋਣ ਆਯੋਗ ਦੀ ਵੈੱਬਸਾਈਟ ਦੇ ਹੋਮ ਪੇਜ਼ ਤੇ ਕਰੰਟ ਇਸ਼ੂ ਸੈਕਸ਼ਨ ਵਿੱਚ 26 ਮਾਰਚ 2021 ਨੂੰ ਪ੍ਰਕਾਸ਼ਿਤ ਇੱਕ ਨੋਟ ਮਿਲਿਆ। ਇਹ ਨੋਟ ਅਸਮ,ਕੇਰਲ,ਤਾਮਿਲਨਾਡੂ,ਪੱਛਮੀ ਬੰਗਾਲ ਤੇ ਪੁਡੂਚੇਰੀ ਵਿਧਾਨਸਭਾ ਵੋਟਾਂ ਦੇ ਨਾਲ ਉਪ ਚੋਣਾਂ ਨੂੰ ਲੈ ਕੇ ਇੱਕ ਨਿਸਚਿਤ ਸਮੇਂ ਤੱਕ ਐਗਜ਼ਿਟ ਪੋਲ ਤੇ ਬੈਨ ਹੋਣ ਦੀ ਜਾਣਕਾਰੀ ਦਿੰਦਾ ਹੈ।ਚੋਣ ਆਯੋਗ ਦੇ ਮੁਤਾਵਿਕ,27 ਮਾਰਚ 2021ਨੂੰ ਸਵੇਰੇ 7 ਵਜੇ ਤੋਂ ਲੈ ਕੇ 29 ਅਪ੍ਰੈਲ 2021 ਤੱਕ ਨਾ ਐਗਜ਼ਿਟ ਪੋਲ ਕੀਤਾ ਜਾ ਸਕਦਾ ਹੈ ਨਾ ਉਸਦੇ ਪਰਿਣਾਮ ਪ੍ਰਕਾਸ਼ਿਤ ਕਰ ਸਕਦੇ ਹਨ। ਚੌਣ ਅਯੋਗ ਦੇ ਪ੍ਰੈਸ ਨੋਟ ਨੂੰ ਇੱਥੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ ।
ਪੱਛਮੀ ਬੰਗਾਲ ਵਿੱਚ 27 ਮਾਰਚ ਤੋਂ ਲੈ ਕੇ 29 ਅਪ੍ਰੈਲ ਦੇ ਵਿੱਚ ਅੱਠ ਚਰਨਾ ਵਿੱਚ ਚੁਨਾਵ ਹੋਣੇ ਹਨ , ਤੇ ਇਸ ਵਿੱਚ ਚੌਣ ਅਯੋਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੌਣਾ ਦੇ ਵਿੱਚ ਐਗਜ਼ਿਟ ਪੋਲ ਦਾ ਪ੍ਰਕਾਸ਼ਨ ਨਹੀਂ ਕੀਤਾ ਜਾ ਸਕਦਾ। ਇਸ ਸਥਿਤੀ ਵਿੱਚ ਵਾਇਰਲ ਦਾਅਵੇ ਉੱਤੇ ਸਵਾਲ ਖੜਾ ਹੁੰਦਾ ਹੈ ਕੀ ਅਖੀਰ ਏ. ਬੀ.ਪੀ ਨੇ ਐਵੇਂ ਦਾ ਕੋਈ ਐਗਜ਼ਿਟ ਪੋਲ ਕੀਤਾ ਹੈ ਜਾਂ ਨਹੀਂ ? ਇਸ ਗੱਲ ਦੀ ਪੜਤਾਲ ਲਈ ਅਸੀਂ ਏ. ਬੀ.ਪੀ ਦੀ ਵੈਬਸਾਈਟ ਦੀ ਪੜਤਾਲ ਕੀਤੀ, ਸਾਨੂੰ ਐਵੇਂ ਦੀ ਕੋਈ ਰਿਪੋਰਟ ਨਹੀਂ ਮਿਲੀ ਜਿਹੜੇ ਪੱਛਮੀ ਬੰਗਾਲ ਵਿੱਚ ਪਹਿਲੇ ਫੇਜ਼ ਦੇ ਚੁਨਾਵ ਦੇ ਬਾਅਦ ਏ. ਬੀ.ਪੀ ਨਿਊਜ਼ ਦੇ ਕਿਸੇ ਐਗਜ਼ਿਟ ਪੋਲ ਦੀ ਪੁਸ਼ਟੀ ਕਰਦੇ ਹੋਣ।
ਇਸਦੇ ਉਲਟ ਇੰਟਰਨੈੱਟ ਤੇ ਪੜਤਾਲ ਕਰਨ ਦੇ ਦੌਰਾਨ ਸਾਨੂੰ 29 ਮਾਰਚ 2021 ਨੂੰ ਏ. ਬੀ.ਪੀ ਨਿਊਜ਼ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਟਵੀਟ ਮਿਲਿਆ। ਇਸ ਟਵੀਟ ਵਿੱਚ ਵਾਇਰਲ ਗ੍ਰਾਫਿਕ ਨੂੰ ਪੋਸਟ ਕਰਦੇ ਹੋਏ ਇਸਨੂੰ ਫਰਜ਼ੀ ਦੱਸਿਆ ਗਿਆ ਹੈ। ਏ. ਬੀ. ਪੀ ਨਿਊਜ਼ ਨੇ ਅਪਣੇ ਟਵੀਟ ਵਿੱਚ ਲੋਕਾਂ ਨੂੰ ਅਜਿਹੀਆਂ ਝੂਠੀਆਂ ਪੋਸਟਾ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਟਵੀਟ ਨੂੰ ਇੱਥੇ ਥੱਲੇ ਦੇਖਿਆ ਜਾਂ ਸਕਦਾ।
ਵਿਸ਼ਵਾਸ ਨਿਊਜ਼ ਨੇ ਇਸ ਸੰਬੰਧ ਵਿੱਚ ਏ.ਬੀ.ਪੀ ਨਿਊਜ਼ ਦੇ ਐਡੀਟੋਰੀਅਲ ਡਿਪਾਰਟਮੈਂਟ ਨੂੰ ਵੀ ਸੰਪਰਕ ਕੀਤਾ । ਏ .ਬੀ. ਪੀ ਨਿਊਜ਼ ਦੀ ਸੰਪਾਦਕੀ ਟੀਮ ਵਿੱਚ ਕਾਰਯਤ ਇੱਕ ਪ੍ਰਡਿਊਸਰ ਨੇ ਵੀ ਪੁਸ਼ਟੀ ਕਰਦੇ ਹੋਏ ਦੱਸਿਆ ਕੀ ਵਾਇਰਲ ਗ੍ਰਾਫਿਕ ਝੂਠੀ ਹੈ। ਉਨ੍ਹਾਂ ਨੇ ਦੱਸਿਆ ਕੀ ਇਹ ਝੂਠੀ ਇਸ ਲਈ ਹੈ, ਕਿਉਂਕਿ ਨਿਯਮ ਅਨੁਸਾਰ ਪਹਿਲੇ ਚਰਣ ਦੀ ਵੋਟਿੰਗ ਤੋਂ ਲੈ ਕੇ ਆਖ਼ਰੀ ਚਰਣ ਦੀ ਵੋਟਿੰਗ ਦੇ ਵਿਚਕਾਰ ਕੋਈ ਐਗਜ਼ਿਟ ਪੋਲ ਨਹੀਂ ਹੋ ਸਕਦਾ ।
ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Munna Khan ਦੀ ਪ੍ਰੋਫਾਈਲ ਨੂੰ ਸਕੈਨ ਕੀਤਾ , ਪ੍ਰੋਫਾਈਲ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਯੂਜ਼ਰ ਮਾਲਦਾ, ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਫ਼ੈਕ੍ਟ ਚੈੱਕ ਕੀਤੇ ਜਾਣ ਤੱਕ ਇਸ ਪ੍ਰੋਫਾਈਲ ਦੇ 1137 ਫੋਲੋਵਰਸ ਸੀ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਚੌਣਾ ਨੂੰ ਲੈ ਕੇ ਕੀਤਾ ਗਿਆ ਦਾਅਵਾ ਗ਼ਲਤ ਸਾਬਿਤ ਹੋਇਆ । ਚੌਣ ਅਯੋਗ ਦੇ ਨਿਰਦੇਸ਼ ਅਨੁਸਾਰ ਪੱਛਮੀ ਬੰਗਾਲ ਅਸਮ,ਕੇਰਲ,ਤਾਮਿਲਨਾਡੂ,ਪੱਛਮੀ ਬੰਗਾਲ ਤੇ ਪੁਡੂਚੇਰੀ ਵਿਧਾਨਸਭਾ ਚੌਣਾ ਦੇ ਨਾਲ ਉਪ ਚੋਣਾਂ ਨੂੰ ਲੈ ਕੇ 27 ਮਾਰਚ 2021ਨੂੰ ਸਵੇਰੇ 7 ਵਜੇ ਤੋਂ ਲੈ ਕੇ 29 ਅਪ੍ਰੈਲ 2021 ਨੂੰ ਸ਼ਾਮ 7:30 ਵਜੇ ਤੱਕ ਐਗਜ਼ਿਟ ਪੋਲ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ । ਏ.ਬੀ.ਪੀ ਨਿਊਜ਼ ਨੇ ਵੀ ਉਸ ਦੇ ਨਾਮ ਤੋਂ ਵਾਇਰਲ ਹੋ ਰਹੇ ਕਥਿਤ ਐਗਜ਼ਿਟ ਪੋਲ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।