ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਫਾਸਟੈਗ ਸਕੈਮ ਦੇ ਨਾਂ ਤੇ ਵਾਇਰਲ ਵੀਡੀਓ ਅਤੇ ਪੋਸਟ ਫਰਜ਼ੀ ਸਾਬਿਤ ਹੋਈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੋਂ ਇਲਾਵਾ ਕਈ ਵੈੱਬਸਾਈਟਾਂ ਤੇ ਇੱਕ ਫਰਜ਼ੀ ਖਬਰ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਵੀਡੀਓ ਦੀ ਵਰਤੋਂ ਕੀਤੀ ਗਈ ਹੈ। ਵੀਡੀਓ ‘ਚ ਇੱਕ ਬੱਚੇ ਨੂੰ ਕਾਰ ਦਾ ਸ਼ੀਸ਼ਾ ਸਾਫ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸ਼ੀਸ਼ਾ ਸਾਫ਼ ਕਰਦੇ ਹੋਏ ਇਹ ਬੱਚਾ FASTag ਸਟਿੱਕਰ ਦੇ ਉਪਰ ਆਪਣੀ ਘੜੀ ਨੂੰ ਲੈ ਜਾਂਦਾ ਹੈ।ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਇੱਕ ਨਵੇਂ ਕਿਸਮ ਦਾ ਸਕੈਮ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਸੱਚ ਮੰਨ ਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ 3:45 ਮਿੰਟ ਦੀ ਇਸ ਵੀਡੀਓ ਦੀ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ ਸ਼ਾਮਲੀ ਨਿਊਜ਼ ਨੇ 24 ਜੂਨ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਹੈ : ‘ਜਿਹਨਾਂ ਦੀ ਵੀ ਕਾਰ ਤੇ ਫਾਸਟੈਗ ਲੱਗਿਆ ਹੋਇਆ ਹੈ, ਉਹ ਥੋੜਾ ਸਾਵਧਾਨ ਰਹੋ, ਇਹ ਇੱਕ ਨਵਾਂ ਸਕੈਮ ਆਇਆ ਹੈ, ਕਾਰ ਦਾ ਸ਼ੀਸ਼ਾ ਸਾਫ਼ ਕਰਦੇ ਸਮੇਂ ਤੁਹਾਡਾ ਅਕਾਊਂਟ ਵੀ ਖਾਲੀ ਹੋ ਸਕਦਾ ਹੈ।’
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਵੀਡੀਓ ਅਤੇ ਦਾਅਵੇ ਨੂੰ ਸੱਚ ਮੰਨਦੇ ਹੋਏ ਹੋਰ ਯੂਜ਼ਰਸ ਵੀ ਕਾਫੀ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ‘ਚ ਇੱਕ ਬੱਚੇ ਨੂੰ ਕਾਰ ਦਾ ਸ਼ੀਸ਼ਾ ਸਾਫ ਕਰਦੇ ਦੇਖਿਆ ਜਾ ਸਕਦਾ ਹੈ। ਬੱਚੇ ਦੇ ਗੁੱਟ ਵਿੱਚ ਇੱਕ ਘੜੀ ਵੀ ਦੇਖੀ ਜਾ ਸਕਦੀ ਹੈ। ਜਿਸ ਨੂੰ ਉਹ ਫਾਸਟੈਗ ਦੇ ਉਪਰ ਲੈ ਜਾਂਦੇ ਹੋਏ ਦਿਖਦਾ ਹੈ। ਵਾਇਰਲ ਵੀਡੀਓ ਦੀ ਸਕੈਨਿੰਗ ਦੌਰਾਨ ਇੱਕ ਨੋਟੀਫਿਕੇਸ਼ਨ ਸਾਹਮਣੇ ਆਇਆ। ਇਸ ਵਿੱਚ ਲਿਖਿਆ ਸੀ ਕਿ ਅਜਿਹੇ ਔਰਿਜੀਨਾਲ ਵੀਡੀਓ ਦੇਖੋ ‘BakLol Video ‘ ਤੇ।
ਇਸ ਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਇਸ ਫੇਸਬੁੱਕ ਪੇਜ ਦਾ ਰੁੱਖ ਕੀਤਾ , ਤਾਂ ਸਾਨੂੰ ਉੱਥੇ ਅਜਿਹੀ ਕੋਈ ਵੀਡੀਓ ਨਹੀਂ ਦਿਖਾਈ ਦਿੱਤੀ। ਇਸ ਪੇਜ ਬਾਰੇ ਗੂਗਲ ਸਰਚ ਨਾਲ ਜਾਣਕਾਰੀ ਇਕੱਠੀ ਕਰਨ ਤੇ ਪਤਾ ਲੱਗਾ ਕਿ ਇਸ ਦੇ ਫਾਊਂਡਰ ਪੰਕਜ ਸ਼ਰਮਾ ਹਨ। ਇਸ ਦੇ ਆਧਾਰ ਤੇ ਅਸੀਂ ਪੰਕਜ ਸ਼ਰਮਾ ਦੇ ਫੇਸਬੁੱਕ ਪੇਜ ਨੂੰ ਖੋਜਣਾ ਸ਼ੁਰੂ ਕੀਤਾ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ‘ਬਕਲੋਲ ਵੀਡੀਓ’ ਦੇ ਫਾਊਂਡਰ ਪੰਕਜ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਜਾਗਰੂਕਤਾ ਦੇ ਮਕਸਦ ਨਾਲ ਬਣਾਇਆ ਗਿਆ ਹੈ। ਇਹ ਇੱਕ ਸਕ੍ਰਿਪਟਿਡ ਵੀਡੀਓ ਸੀ, ਪਰ ਲੋਕਾਂ ਨੂੰ ਇਹ ਗੁੰਮਰਾਹਕੁੰਨ ਲੱਗਿਆ, ਇਸ ਲਈ ਇਸਨੂੰ ਪੇਜ ਤੋਂ ਹਟਾ ਦਿੱਤਾ ਗਿਆ ਹੈ।
ਸਰਚ ਦੌਰਾਨ ਸਾਨੂੰ Paytm ਦੇ ਅਧਿਕਾਰਤ ਟਵਿੱਟਰ ਹੈਂਡਲ ਤੇ ਇੱਕ ਟਵੀਟ ਮਿਲਿਆ। ਇਸ ਵਿੱਚ ਵਾਇਰਲ ਵੀਡੀਓ ਨੂੰ ਫਰਜ਼ੀ ਦੱਸਿਆ ਗਿਆ ਸੀ। ਪੇਟੀਐਮ ਨੇ ਆਪਣੇ ਸਪਸ਼ਟੀਕਰਨ ਵਿੱਚ ਲਿਖਿਆ ਹੈ ਕਿ ਇੱਕ ਵੀਡੀਓ ਪੇਟੀਐਮ ਫਾਸਟੈਗ ਬਾਰੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਿਹਾ ਹੈ। NETC ਦਿਸ਼ਾ-ਨਿਰਦੇਸ਼ ਫਾਸਟੈਗ ਭੁਗਤਾਨ ਸਿਰਫ਼ ਅਧਿਕਾਰਿਤ ਵਪਾਰੀਆਂ ਦੁਆਰਾ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਕਈ ਦੌਰ ਦੀ ਟੇਸਟਿੰਗ ਤੋਂ ਬਾਅਦ ਹੀ ਇਸ ਨੂੰ ਆਨ-ਬੋਰਡ ਕੀਤਾ ਗਿਆ। ਪੇਟੀਐਮ ਫਾਸਟੈਗ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਜਾਂਚ ਦੌਰਾਨ ਸਾਨੂੰ ਫਾਸਟੈਗ NETC ਦੇ ਟਵਿੱਟਰ ਹੈਂਡਲ ਤੇ ਇੱਕ ਟਵੀਟ ਮਿਲਿਆ। ਇਸ ਵਿੱਚ ਵਾਇਰਲ ਬੰਬ ਵੀਡੀਓ ਬਾਰੇ ਦੱਸਿਆ ਗਿਆ ਸੀ। ਇਸ ਪ੍ਰੈੱਸ ਨੋਟ ‘ਚ ਦੱਸਿਆ ਗਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੀ ਹੈ।
ਹੁਣ ਵਾਰੀ ਸੀ ਉਸ ਪੇਜ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਜੋ ਫਰਜ਼ੀ ਪੋਸਟ ਵਾਇਰਲ ਕਰ ਰਿਹਾ ਹੈ। ਫੇਸਬੁੱਕ ਪੇਜ ਸ਼ਾਮਲੀ ਨਿਊਜ਼ ਨੂੰ 17 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇੱਥੇ ਅਸੀਂ ਵਾਇਰਲ ਵੀਡੀਓ ਤੋਂ ਇਲਾਵਾ ਸਥਾਨਕ ਇਸ਼ਤਿਹਾਰ ਵੀ ਦੇਖੇ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਫਾਸਟੈਗ ਸਕੈਮ ਦੇ ਨਾਂ ਤੇ ਵਾਇਰਲ ਵੀਡੀਓ ਅਤੇ ਪੋਸਟ ਫਰਜ਼ੀ ਸਾਬਿਤ ਹੋਈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।