ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਤਾ ਲੱਗਿਆ ਕਿ ਹਾਦਸੇ ਦਾ ਇਹ ਵੀਡੀਓ ਹਾਲੀਆ ਨਹੀਂ, ਸੰਗੋ ਪੁਰਾਣਾ ਹੈ। ਵੀਡੀਓ ਨੂੰ ਹੁਣ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਕੜਾਕੇ ਦੀ ਠੰਡ ਦੇ ਵਿੱਚ ਹਾਦਸੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕਈ ਗੱਡੀਆਂ ਦੀ ਆਪਸ ਵਿੱਚ ਟੱਕਰ ਵੇਖੀ ਜਾ ਸਕਦੀ ਹੈ। ਹੁਣ ਕੁਝ ਸੋਸ਼ਲ ਮੀਡੀਆ ਯੂਜ਼ਰਸ 1 ਮਿੰਟ 35 ਸੈਕਿੰਡ ਦੀ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਪੁਰਾਣੀ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਧੁੰਦ ਕਾਰਨ ਹਾਈਵੇਅ ‘ਤੇ ਹਾਦਸਿਆਂ ਦੀ ਗਿਣਤੀ ਵਧੀ ਹੈ। ਅਜਿਹੇ ‘ਚ ਚੌਕਸ ਹੋ ਕੇ ਹੀ ਸਫਰ ਕਰਨਾ ਸੁਰੱਖਿਅਤ ਹੈ। ਪਰ ਵਾਇਰਲ ਵੀਡੀਓ ਹਾਲ-ਫਿਲਹਾਲ ਦਾ ਨਹੀਂ ਹੈ, ਸੰਗੋ ਪੁਰਾਣਾ ਹੈ।
ਫੇਸਬੁੱਕ ਯੂਜ਼ਰ Gurpreet Singh Sahota ਨੇ 16 ਦਸੰਬਰ ਨੂੰ ਵੀਡੀਓ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ, “ਬਰਨਾਲਾ ਬਠਿੰਡਾਂ ਰੋਡ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ,,,,!”
ਫੇਸਬੁੱਕ ‘ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਪੜਤਾਲ ਅਸੀਂ ਸੰਬੰਧਿਤ ਕੀਵਰਡ ਨਾਲ ਕੀਤੀ। ਸਾਨੂੰ ਵੀਡੀਓ ਸਾਲ 2022 ਨੂੰ ਕਈ ਥਾਵਾਂ ‘ਤੇ ਅਪਲੋਡ ਮਿਲਾ। PUNJABI FUN ਨਾਮ ਦੇ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਮਿਲਾ। 27 ਦਸੰਬਰ 2022 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਵੀਡੀਓ ਬਰਨਾਲਾ ਤੋਂ ਬਠਿੰਡਾ ਰੋਡ ਤੇ ਧੁੰਦ ਕਾਰਨ ਹੋਏ ਐਕਸੀਡੈਂਟ ਦਾ ਹੈ।
ਸਰਚ ਦੌਰਾਨ ਸਾਨੂੰ ਵੀਡੀਓ ‘DIDAR VLOGS’ ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। ਵੀਡੀਓ ਨੂੰ 27 ਦਸੰਬਰ 2022 ਨੂੰ ਅਪਲੋਡ ਕੀਤਾ ਗਿਆ ਹੈ।
ਫੇਸਬੁੱਕ ‘ਤੇ ਵੀ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਦਸੰਬਰ 2022 ਵਿੱਚ ਸ਼ੇਅਰ ਕੀਤਾ ਹੈ। ‘ਇੰਡਿਯਨ ਟਰੱਕ ਡਰਾਈਵਰ’ ਨਾਮ ਦੇ ਫੇਸਬੁੱਕ ਪੇਜ ਨੇ 24 ਦਸੰਬਰ 2022 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ਬਠਿੰਡਾ ਰੋਡ ਬਰਨਾਲਾ ਬੁਹਤ ਹੀ ਖਤਰਨਾਕ ਐਕਸੀਡੈਟ ਬਾਈ ਜੀ ਧੁੱਦ ਵਿੱਚ ਗੱਡੀਆ ਹੋਲੀ ਤੇ ਧਿਆਨ ਨਾਲ ਚਲਾਉ| ‘ਫਾਸਟ ਪੰਜਾਬ ਹਰਿਆਣਾ ਨਿਊਜ’ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। 3 ਜਨਵਰੀ 2023 ਨੂੰ ਵੀਡੀਓ ਸ਼ੇਅਰ ਕਰ ਲਿਖਿਆ ਹੈ, ਬਠਿੰਡਾ ਬਰਨਾਲਾ ਰੋਡ ਤੇ ਧੁੰਦ ਦਾ ਕਹਿਰ, ਦਰਜਨਾ ਵਾਹਨ ਆਪਸ ਵਿੱਚ ਟਕਰਾਏ, ਕਈ ਕਾਰਾ ਦੇ ਉੱਡੇ ਪਰਖੱਚੇ।
ਵੱਧ ਜਾਣਕਾਰੀ ਲਈ ਅਸੀਂ ਬਠਿੰਡਾ ਪੰਜਾਬੀ ਜਾਗਰਣ ਦੇ ਸੀਨੀਅਰ ਸਟਾਫ ਰਿਪੋਰਟਰ ਗੁਰਤੇਜ ਸਿੱਧੂ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵੀਡੀਓ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਪੁਰਾਣਾ ਦੱਸਿਆ ਹੈ।
ਅੰਤ ਵਿੱਚ ਅਸੀਂ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲਗਿਆ ਯੂਜ਼ਰ ਨੂੰ 3 ਹਜਾਰ ਤੋਂ ਵੱਧ ਲੋਕ ਫੇਸਬੁੱਕ ‘ਤੇ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਤਾ ਲੱਗਿਆ ਕਿ ਹਾਦਸੇ ਦਾ ਇਹ ਵੀਡੀਓ ਹਾਲੀਆ ਨਹੀਂ, ਸੰਗੋ ਪੁਰਾਣਾ ਹੈ। ਵੀਡੀਓ ਨੂੰ ਹੁਣ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।