ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੋਨਾਕਸ਼ੀ ਸਿਨਹਾ ਦਾ ਵਾਇਰਲ ਵੀਡੀਓ ਡੀਪਫੇਕ ਹੈ। ਅਸਲ ਵੀਡੀਓ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਏਂਸਰ ਅਲੇਜੈਂਡਰਾ ਟੈਲੇਸ ਦਾ ਹੈ। ਜਿਸ ਦੀ ਰੈਂਪ ਵਾਕ ਦੀ ਵੀਡੀਓ ਨੂੰ ਡੀਪਫੇਕ ਤਕਨੀਕ ਦੀ ਮਦਦ ਨਾਲ ਬਾਦਲ ਕੇ ਸੋਨਾਕਸ਼ੀ ਸਿਨਹਾ ਦਾ ਚਿਹਰਾ ਲਗਾ ਦਿੱਤਾ ਗਿਆ ਹੈ। ਵੀਡੀਓ ‘ਚ ਸੋਨਾਕਸ਼ੀ ਸਿਨਹਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਰੈਂਪ ਵਾਕ ਕਰਦੀ ਇੱਕ ਲੜਕੀ ਨੂੰ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਵੀਡੀਓ ਨੂੰ ਡੀਪਫੇਕ ਪਾਇਆ। ਅਸਲੀ ਵੀਡੀਓ ਮਾਡਲ ਅਲੇਜੈਂਡਰਾ ਟੈਲੇਸ ਦਾ ਹੈ, ਜਿਸ ਨੂੰ AI ਤਕਨੀਕ ਦੀ ਮਦਦ ਨਾਲ ਬਦਲ ਕੇ ਉਸ ਵਿੱਚ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਚਿਹਰਾ ਲਗਾ ਦਿੱਤਾ ਗਿਆ ਹੈ।
ਫੇਸਬੁੱਕ ਯੂਜ਼ਰ ‘Mohd Kaish’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸੋਨਾਕਸ਼ੀ ਸਿਨਹਾ ਦਾ ਦੱਸਦੇ ਹੋਏ ਸ਼ੇਅਰ ਕੀਤਾ ਹੈ।
ਵਾਇਰਲ ਵੀਡੀਓ ਦੇ ਅਸਲ ਸਰੋਤ ਨੂੰ ਲੱਭਣ ਲਈ, ਅਸੀਂ ਵੀਡੀਓ ਦੇ ਕਈ ਕੀ ਫਰੇਮਸ ਨੂੰ ਕੱਢਿਆ ਅਤੇ ਰਿਵਰਸ ਇਮੇਜ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਥਾਵਾਂ ‘ਤੇ ਅੱਪਲੋਡ ਮਿਲਾ, ਪਰ ਵੀਡੀਓ ‘ਚ ਸੋਨਾਕਸ਼ੀ ਸਿਨਹਾ ਨਹੀਂ ਹੈ, ਸਗੋਂ ਇਕ ਹੋਰ ਲੜਕੀ ਹੈ।
ਸਰਚ ਦੌਰਾਨ ਸਾਨੂੰ ਵੀਡੀਓ FilmsByJosh ਨਾਮ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 25 ਜਨਵਰੀ 2024 ਨੂੰ ਅਪਲੋਡ ਕੀਤਾ ਗਿਆ ਹੈ। ਇੱਥੇ ਵੀਡੀਓ ਵਿੱਚ ਨਜ਼ਰ ਆ ਰਹੀ ਲੜਕੀ ਨੂੰ ਮਾਡਲ ਅਲੇਜੈਂਡਰਾ ਟੈਲੇਸ ਦੱਸਿਆ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਵੀਡੀਓ ਆਰਟ ਬੇਸਲ ਮਿਆਮੀ ਫਿਊਜ਼ਨ ਫੈਸ਼ਨ ਈਵੈਂਟਸ 2023 ਦਾ ਹੈ।
ਅਸਲੀ ਵੀਡੀਓ ਨੂੰ ਕਈ ਹੋਰ ਯੂਟਿਊਬ ਚੈਨਲਾਂ ‘ਤੇ ਦੇਖਿਆ ਜਾ ਸਕਦਾ ਹੈ।
ਹੇਠਾਂ ਦਿੱਤੇ ਕੋਲਾਜ ਵਿੱਚ ਦੋਵਾਂ ਵਿੱਚ ਅੰਤਰ ਦੇਖਿਆ ਜਾ ਸਕਦਾ ਹੈ।
ਅਲੇਜੈਂਡਰਾ ਟੈਲੇਸ ਇੱਕ ਮਾਡਲ ਹੈ। ਅਲੇਜੈਂਡਰਾ ਮੂਲ ਰੂਪ ਤੋਂ ਕਿਊਬਾ ਤੋਂ ਹੈ, ਬਾਅਦ ਵਿੱਚ ਮਿਆਮੀ ਚਲੀ ਗਈ ਸੀ। ਅਲੇਜੈਂਡਰਾ ਦੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੋਟੋਸ਼ੂਟ ਅਤੇ ਰੈਂਪ ਵਾਕ ਦੀਆਂ ਪੋਸਟ ਸ਼ੇਅਰ ਕੀਤੀ ਜਾਂਦੀ ਹੈ।
ਅਸੀਂ ਵੀਡੀਓ ਨੂੰ hive moderation ਟੂਲ ‘ਤੇ ਅੱਪਲੋਡ ਕੀਤਾ। ਇਸ ਟੂਲ ਨੇ ਵੀਡੀਓ ਨੂੰ 98 ਫੀਸਦੀ ਡੀਪਫੇਕ ਦੱਸਿਆ ਹੈ।
ਅਸੀਂ ਵੀਡੀਓ ਦੇ ਸਬੰਧ ਵਿੱਚ ਸਾਡੇ ਪਾਰਟਨਰ DAU (ਐਮਸੀਏ ਦੀ ਇੱਕ ਪਹਿਲ) ਨਾਲ ਸੰਪਰਕ ਕੀਤਾ। ਉਨ੍ਹਾਂ ਨੇ TrueMedia ਡੀਪਫੇਕ ਡਿਟੈਕਟਰ ‘ਤੇ ਵੀਡੀਓ ਦੀ ਜਾਂਚ ਕੀਤੀ, ਜਿਸ ‘ਚ ਇਸ ਵੀਡੀਓ ਨੂੰ 87 ਫੀਸਦੀ AI ਦਸਿਆ ਗਿਆ ਹੈ।
ਵੀਡੀਓ ਦੇ ਸਬੰਧ ਵਿੱਚ ਸਾਡੇ ਸਾਥੀ DAU ਨੇ ਗੇਟ ਰੀਅਲ ਲੈਬਸ ਦੇ ਸਹਿ-ਸੰਸਥਾਪਕ Dr. Hany Farid ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਆਪਣੀ ਜਾਂਚ ‘ਚ ਇਸ ਵੀਡੀਓ ਨੂੰ ਡੀਪਫੇਕ ਪਾਇਆ, ਜਿਸ ‘ਚ ਏਆਈ ਤਕਨੀਕ ਦੀ ਮਦਦ ਨਾਲ ਅਸਲੀ ਵੀਡੀਓ ‘ਚ ਨਜ਼ਰ ਆ ਰਹੀ ਔਰਤ ਦਾ ਚਿਹਰਾ ਬਦਲ ਦਿੱਤਾ ਗਿਆ ਹੈ।
ਵਿਸ਼ਵਾਸ ਨਿਊਜ਼ ਦੇ ਏਆਈ ਸੈਕਸ਼ਨ ਵਿੱਚ AI ਅਤੇ ਡੀਪਫੇਕ ਨਾਲ ਸਬੰਧਤ ਫ਼ੈਕ੍ਟ ਚੈੱਕ ਰਿਪੋਰਟਸ ਪੜ੍ਹੀਆਂ ਜਾ ਸਕਦੀਆਂ ਹਨ।
ਅੰਤ ਵਿੱਚ ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 5 ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਇਲਾਹਾਬਾਦ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੋਨਾਕਸ਼ੀ ਸਿਨਹਾ ਦਾ ਵਾਇਰਲ ਵੀਡੀਓ ਡੀਪਫੇਕ ਹੈ। ਅਸਲ ਵੀਡੀਓ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਏਂਸਰ ਅਲੇਜੈਂਡਰਾ ਟੈਲੇਸ ਦਾ ਹੈ। ਜਿਸ ਦੀ ਰੈਂਪ ਵਾਕ ਦੀ ਵੀਡੀਓ ਨੂੰ ਡੀਪਫੇਕ ਤਕਨੀਕ ਦੀ ਮਦਦ ਨਾਲ ਬਾਦਲ ਕੇ ਸੋਨਾਕਸ਼ੀ ਸਿਨਹਾ ਦਾ ਚਿਹਰਾ ਲਗਾ ਦਿੱਤਾ ਗਿਆ ਹੈ। ਵੀਡੀਓ ‘ਚ ਸੋਨਾਕਸ਼ੀ ਸਿਨਹਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।