ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਿਸ਼ੀ ਕਪੂਰ ਦਾ ਵਾਇਰਲ ਵੀਡੀਓ ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਦਾ ਨਹੀਂ, ਬਲਕਿ ਫਰਵਰੀ 2020 ਦਾ ਹੈ, ਜਦੋਂ ਉਹ ਦਿੱਲੀ ਦੇ ਸਾਕੇਤ ਦੇ ਮੈਕਸ ਹਸਪਤਾਲ ਵਿਚ ਭਰਤੀ ਸਨ। ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਬੋਲੀਵੁਡ ਦੇ ਐਕਟਰ ਰਿਸ਼ੀ ਕਪੂਰ ਦੀ ਮੌਤ ਹੋਣ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਉਹ ਹਸਪਤਾਲ ਦੇ ਬੈਡ ‘ਤੇ ਨਜ਼ਰ ਆ ਰਹੇ ਹਨ ਅਤੇ ਇੱਕ ਨੌਜਵਾਨ 1992 ਵਿਚ ਆਈ ਉਨ੍ਹਾਂ ਦੀ ਫਿਲਮ ‘ਦੀਵਾਨਾ ਦਾ ਗਾਣਾ ‘ਤੇਰੇ ਦਰਦ ਸੇ ਦਿਲ ਆਬਾਦ ਰਹਾ’ ਗਾਉਂਦੇ ਸੁਣਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰਿਸ਼ੀ ਕਪੂਰ ਦੀ ਮੌਤ ਤੋਂ ਇੱਕ ਰਾਤ ਪਹਿਲਾਂ ਦਾ ਹੈ। ਵੀਡੀਓ ਨੂੰ ਫਰਜੀ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਬਲਕਿ ਕੁਝ ਵੱਡੇ ਮੀਡੀਆ ਹਾਊਸ ਨੇ ਵੀ ਇਸਨੂੰ ਫਰਜੀ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਫਰਵਰੀ 2020 ਦੇ ਸ਼ੁਰੂਆਤੀ ਹਫਤੇ ਦਾ ਹੈ, ਜਦੋਂ ਰਿਸ਼ੀ ਕਪੂਰ ਦਿੱਲੀ ਦੇ ਸਾਕੇਤ ਦੇ ਮੈਕਸ ਹਸਪਤਾਲ ਵਿਚ ਭਰਤੀ ਸਨ। ਵੀਡੀਓ ਵਿਚ ਜਿਹੜਾ ਸ਼ਖਸ ਗਾਣਾ ਗਾ ਰਿਹਾ ਹੈ, ਉਹ ਸਾਕੇਤ ਮੈਕਸ ਹਸਪਤਾਲ ਦਾ ਵਾਰਡ ਬੁਆਏ ਧੀਰਜ ਕੁਮਾਰ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ 2-3 ਫਰਵਰੀ ਨੂੰ ਸ਼ੂਟ ਹੋਇਆ ਸੀ।
ਫੇਸਬੁੱਕ ਪੇਜ “Hits Video” ਨੇ ਇਸ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ”ਰਿਸੀ ਕਪੂਰ ਦੀ ਮਰਨ ਤੋਂ ਇੱਕ ਦਿਨ ਪਹਿਲਾ ਦੀ ਵੀਡੀਉ। Video of one day before death Risi Kapoor sir ਤੁਸੀ ਸਾਡੇ ਦਿਲਾਂ ਚ ਹੇਮਸਾ ਜਿਉਂਦੇ ਰਹੋ ਗੇ ਸਰ ਵਾਹਿਗੁਰੂ ਆਪ ਜੀ ਦੀ ਰੂਹ ਨੂੰ ਚਰਨਾਂ ਨਾਲ ਲਾਵੇ ਇੱਕ ਸੱਚਾ ਸੁੱਚਾ ਇਨਸਾਨ ਸੀ ਰਿਸੀ ਕਪੂਰ share”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਵਾਇਰਲ ਕੀਤੇ ਜਾ ਰਹੇ ਵੀਡੀਓ ਵਿਚ ਇੱਕ ਮੁੰਡੇ ਨੂੰ ਰਿਸ਼ੀ ਕਪੂਰ ਦੀ 1992 ਵਿਚ ਆਈ ਫਿਲਮ ‘ਦੀਵਾਨਾ ਦਾ ਗਾਣਾ ‘ਤੇਰੇ ਦਰਦ ਸੇ ਦਿਲ ਆਬਾਦ ਰਹਾ’ ਗਾਉਂਦੇ ਸੁਣਿਆ ਜਾ ਸਕਦਾ ਹੈ। ਵੀਡੀਓ ਵਿਚ ਰਿਸ਼ੀ ਕਪੂਰ ਹਸਪਤਾਲ ਦੇ ਬੈਡ ‘ਤੇ ਪਏ ਹੋਏ ਹਨ। ਇਸੇ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਦਾ ਹੈ। ਖਬਰਾਂ ਮੁਤਾਬਕ, 30 ਅਪ੍ਰੈਲ ਨੂੰ ਰਿਸ਼ੀ ਕਪੂਰ ਦੀ ਮੌਤ ਮੁੰਬਈ ਦੇ HN Reliance Foundation and Research ਹਸਪਤਾਲ ਵਿਚ ਹੋਈ ਸੀ।
ਹੁਣ ਅਸੀਂ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ ਅਤੇ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਗਾਣਾ ਗਾਉਂਦੇ ਹੋਏ ਨਜ਼ਰ ਆ ਰਿਹਾ ਨੌਜਵਾਨ ਨੇ ਸਵੈਟਰ ਪਾਇਆ ਹੋਏ ਸੀ, ਜਦਕਿ ਇਹ ਗਰਮੀਆਂ ਦਾ ਮੌਸਮ ਹੈ। ਪੜਤਾਲ ਦੇ ਅਗਲੇ ਚਰਣ ਵਿਚ, ਅਸੀਂ ਵੀਡੀਓ ਨੂੰ InVID ਟੂਲ ‘ਤੇ ਪਾ ਦਿੱਤਾ ਅਤੇ ਇਸਦੇ ਕੀਫ੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਵਿੱਚ, ਸਾਨੂੰ ਇੱਕ ਯੂਟਿਊਬ ਚੈਨਲ ਮਿਲਿਆ ਜਿਸਦਾ ਨਾਂ DHEERAJ KUMAR SANU ਸੀ। ਇਸ ਵਿਚ ਉਹੀ ਵੀਡੀਓ ਦਿੱਸਿਆ ਜਿਹੜਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ 04 ਫਰਵਰੀ 2020 ਨੂੰ ਸ਼ੇਅਰ ਕੀਤਾ ਗਿਆ ਹੈ।
ਇਸ ਯੂਟਿਊਬ ਚੈਨਲ ‘ਤੇ, ਸਾਨੂੰ 30 ਅਪ੍ਰੈਲ ਨੂੰ ਧੀਰਜ ਦੁਆਰਾ ਅਪਲੋਡ ਕੀਤੀ ਇਕ ਵੀਡੀਓ ਮਿਲੀ, ਜਿਸ ਵਿਚ ਉਸ ਨੂੰ ਇਹ ਸਪੱਸ਼ਟ ਕਰਦਿਆਂ ਸੁਣਿਆ ਜਾ ਸਕਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ 2 ਫਰਵਰੀ ਦਾ ਹੈ।
ਹੁਣ ਅਸੀਂ ਫੇਸਬੁੱਕ ‘ਤੇ ਧੀਰਜ ਕੁਮਾਰ ਨੂੰ ਸਰਚ ਕੀਤਾ ਅਤੇ ਉਸ ਦੀ ਪ੍ਰੋਫਾਈਲ’ ਤੇ ਪਹੁੰਚ ਗਏ। ਇਥੇ ਸਾਨੂੰ ਧੀਰਜ ਨਾਲ ਰਿਸ਼ੀ ਕਪੂਰ ਦੀਆਂ ਕੁਝ ਤਸਵੀਰਾਂ ਮਿਲੀਆਂ ਅਤੇ ਇਹ ਸਾਰੀ ਤਸਵੀਰਾਂ ਅਪ੍ਰੈਲ 2020 ਨੂੰ ਸ਼ੇਅਰ ਕੀਤੀਆਂ ਗਈਆਂ ਹਨ।
ਹੁਣ ਅਸੀਂ ਸਿੱਧਾ ਧੀਰਜ ਕੁਮਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਫਰਵਰੀ ਦਾ ਹੈ, ਜਦੋਂ ਰਿਸ਼ੀ ਕਪੂਰ ਦਿੱਲੀ ਦੇ ਮੈਕਸ ਹਸਪਤਾਲ ਵਿਚ ਭਰਤੀ ਸਨ। ਉਨ੍ਹਾਂ ਨੇ ਆਪ ਦੇ ਬਾਰੇ ਵਿਚ ਦੱਸਿਆ ਕਿ ਉਹ ਮੈਕਸ ਹਸਪਤਾਲ ਦੇ ਵਾਰਡ ਬੁਆਏ ਹਨ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Hits Video ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਵਾਇਰਲ ਚੀਜ਼ਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਿਸ਼ੀ ਕਪੂਰ ਦਾ ਵਾਇਰਲ ਵੀਡੀਓ ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਦਾ ਨਹੀਂ, ਬਲਕਿ ਫਰਵਰੀ 2020 ਦਾ ਹੈ, ਜਦੋਂ ਉਹ ਦਿੱਲੀ ਦੇ ਸਾਕੇਤ ਦੇ ਮੈਕਸ ਹਸਪਤਾਲ ਵਿਚ ਭਰਤੀ ਸਨ। ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।