Fact Check : ਪੰਜਾਬ ਵਿੱਚ ਤੇਂਦੂਏ ਦਿਖਣ ਦਾ ਇਹ ਵੀਡੀਓ ਪੁਰਾਣਾ ਹੈ, ਗੁੰਮਰਾਹਕੁਨ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ। ਸ਼੍ਰੀ ਹਰਗੋਬਿੰਦ ਪੁਰ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਵੀਡੀਓ 2022 ਤੋਂ ਵੱਖ-ਵੱਖ ਥਾਵਾਂ ਦੇ ਨਾਮ ਤੋਂ ਵਾਇਰਲ ਹੈ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।

Fact Check : ਪੰਜਾਬ ਵਿੱਚ ਤੇਂਦੂਏ ਦਿਖਣ ਦਾ ਇਹ ਵੀਡੀਓ ਪੁਰਾਣਾ ਹੈ, ਗੁੰਮਰਾਹਕੁਨ ਦਾਅਵੇ ਨਾਲ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਤੇਂਦੂਏ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਤੇਂਦੂਏ ਨੂੰ ਦੀਵਾਰ ‘ਤੇ ਚਲਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ। ਵੀਡੀਓ ‘ਚ ਇਸਤੇਮਾਲ ਕੀਤੀ ਗਈ ਤਸਵੀਰ ਸਾਲ 2013 ਤੋਂ ਇੰਟਰਨੈੱਟ ‘ਤੇ ਮੌਜੂਦ ਹੈ ਅਤੇ ਵੀਡੀਓ 2022 ਤੋਂ ਵੱਖ-ਵੱਖ ਥਾਵਾਂ ਦੇ ਨਾਮ ਤੋਂ ਵਾਇਰਲ ਹੁੰਦਾ ਆ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ‘5aab Now TV USA ‘ ਨੇ (ਆਰਕਾਈਵ ਲਿੰਕ) 25 ਅਪ੍ਰੈਲ 2024 ਨੂੰ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,”ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਵਿੱਚ ਚੀਤੇ ਦਾ Kehar ਦੇਖਣ ਨੂੰ ਮਿਲਿਆ ਪਿੰਡ ਦੇ ਲੋਕਾਂ ‘ਚ Dehshat, ਮੌਕੇ ਦੀ ਵੀਡੀਓ ਆਈ ਸਾਹਮਣੇ !”

ਇੱਕ ਹੋਰ ਯੂਜ਼ਰ Pejo Chakia ਨੇ (ਆਰਕਾਈਵ ਲਿੰਕ) ਵੀ ਇਸ ਵੀਡੀਓ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ,”ਨਵੀਂ ਵੀਡਿਓ ਪਿੰਡ ਚੀਮਾ ਖੁੱਡੀ ( ਗੁਰਦਾਸਪੁਰ ) ਚੀਤਾ ਆ ਗਿਆ।”

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਇਮੇਜ ‘ਤੇ ਅਪਲੋਡ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ਨਈ ਦੁਨੀਆ ਦੀ ਵੈਬਸਾਈਟ ‘ਤੇ ਮਿਲੀ। 19 ਦਿਸੰਬਰ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਹੈ ਕਿ,ਵੀਡੀਓ ਨੂੰ ਜਬਲਪੁਰ ਦਾ ਦੱਸਦੇ ਹੋਏ ਵਾਇਰਲ ਕੀਤਾ ਗਿਆ ਸੀ। ਅਫਵਾਹ ਫੈਲਾਉਣ ਵਾਲਿਆਂ ਨੂੰ ਪੁਲਸ ਨੇ ਨੂੰ ਫੱੜ ਲਿਆ ਅਤੇ ਵੀਡੀਓ ਦੇ ਜਬਲਪੁਰ ਦੇ ਹੋਣ ਦੇ ਦਾਅਵੇ ਦਾ ਖੰਡਨ ਕੀਤਾ ਸੀ।”

ਸਰਚ ਦੌਰਾਨ ਸਾਨੂੰ ਵੀਡੀਓ The Rover Man ਨਾਮ ਦੇ ਫੇਸਬੁੱਕ ਪੇਜ ‘ਤੇ ਵੀ ਮਿਲਾ। 3 ਦਿਸੰਬਰ 2023 ਨੂੰ ਅਪਲੋਡ ਵੀਡੀਓ ਵਿੱਚ ਇਸਨੂੰ ਸੰਗਮ ਵਿਹਾਰ ਦਾ ਦੱਸਿਆ ਗਿਆ ਹੈ।

ਸਾਨੂੰ ਵਾਇਰਲ Mr Ajmer Rider ਨਾਮ ਦੇ ਯੂਟਿਊਬ ਚੈਨਲ ‘ਤੇ ਅਪਲੋਡ ਮਿਲਾ। 3 ਅਪ੍ਰੈਲ 2023 ਨੂੰ ਅਪਲੋਡ ਵੀਡੀਓ ਵਿੱਚ ਇਸਨੂੰ ਅਜਮੇਰ ਦਾ ਦੱਸਿਆ ਗਿਆ ਹੈ।

ਵੀਡੀਓ ਵਿੱਚ ਦਿੱਖ ਰਹੀ ਤਸਵੀਰ ਸਾਨੂੰ worldlandtrust.org ਨਾਮ ਦੀ ਵੈੱਬਸਾਈਟ ‘ਤੇ ਮਿਲੀ। ਤਸਵੀਰ ਨੂੰ 19 ਨਵੰਬਰ 2013 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਇਸ ਤਸਵੀਰ ਦੇ ਥੱਲੇ ਇਸਦੀ ਅਧਿਕਾਰਿਕ ਮਿਤੀ 10 ਅਕਤੂਬਰ 2013 ਲਿਖੀ ਹੋਈ ਹੈ। ਹਾਲਾਂਕਿ ਇਸ ਤਸਵੀਰ ਨਾਲ ਥਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਵਿਸ਼ਵਾਸ ਨਿਊਜ ਸਵਤੰਤਰ ਰੂਪ ਤੋਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵੀਡੀਓ ਕਦੋਂ ਅਤੇ ਕਿਥੋਂ ਦਾ ਹੈ, ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ, ਬਲਕਿ ਪੁਰਾਣਾ ਹੈ।

ਵੀਡੀਓ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ ਦੇ ਗੁਰਦਾਸਪੁਰ ਪੱਤਰਕਾਰ ਸੁਨੀਲ ਥਾਨੇਵਾਲੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਗੁਰਦਾਸ ਦਾ ਨਹੀਂ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 45 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ। ਸ਼੍ਰੀ ਹਰਗੋਬਿੰਦ ਪੁਰ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਵੀਡੀਓ 2022 ਤੋਂ ਵੱਖ-ਵੱਖ ਥਾਵਾਂ ਦੇ ਨਾਮ ਤੋਂ ਵਾਇਰਲ ਹੈ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts