Fact Check: ਅਸਮਾਨ ਤੋਂ ਨਿਕਲਦੇ ਵਿਸ਼ਾਲ ਚੰਦਰਮਾ ਦਾ ਇਹ ਵੀਡੀਓ ਐਡੀਟੇਡ ਹੈ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਚੰਦਰਮਾ ਦੇ ਸੂਰਜ ਨੂੰ ਛੁਪਾਉਣ ਦੀ ਵੀਡੀਓ ਬਾਰੇ ਵਾਇਰਲ ਹੋ ਰਿਹਾ ਦਾਅਵਾ ਫਰਜੀ ਨਿਕਲਿਆ। ਵੀਡੀਓ ਨੂੰ ਕੰਪਿਊਟਰ ਗ੍ਰਾਫਿਕਸ ਦੁਆਰਾ ਤਿਆਰ ਕੀਤਾ ਗਿਆ ਹੈ।
- By: Jyoti Kumari
- Published: Aug 29, 2022 at 03:03 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵੱਡੇ ਚੰਦਰਮਾ ਨੂੰ ਨਿਕਲਦੇ ਹੋਏ ਅਤੇ ਕੁਝ ਹੀ ਸਕਿੰਟਾਂ ‘ਚ ਸੂਰਜ ਨੂੰ ਢੱਕਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਇਹ ਵੀਡੀਓ ਕੈਨੇਡਾ, ਅਲਾਸਕਾ, ਰੂਸ ਦੀ ਸਰਹੱਦ ਵਿਚਕਾਰ ਆਰਕਟਿਕ ਸਰਕਲ ਅੰਦਰ ਸ਼ੂਟ ਕੀਤਾ ਗਿਆ ਹੈ ਅਤੇ ਇਸ ਘਟਨਾ ਨੂੰ ਸਾਲ ‘ਚ ਸਿਰਫ਼ ਇੱਕ ਵਾਰ 36 ਸਕਿੰਟਾਂ ਲਈ ਦੇਖਿਆ ਜਾ ਸਕਦਾ ਹੈ। ਇਸ ਦੌਰਾਨ 5 ਸਕਿੰਟ ਲਈ ਪੂਰਾ ਸੂਰਜ ਗ੍ਰਹਿਣ ਹੁੰਦਾ ਹੈ ਅਤੇ ਚਾਰੇ ਪਾਸੇ ਹਨੇਰਾ ਛਾ ਜਾਂਦਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵੀਡੀਓ ਨੂੰ ਕੰਪਿਊਟਰ ਗਰਾਫਿਕਸ ਨਾਲ ਬਣਾਇਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Khushkarn Gill ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,ਇਹ ਵੀਡੀਓ ਕੈਨੇਡਾ ਅਲਾਸਕਾ ਰੂਸ ਦੀ ਸਰਹੱਦ ਦੇ ਵਿਚਕਾਰ ਆਰਕਟਿਕ ਸਰਕਲ ਅੰਦਰ ਸ਼ੂਟ ਕੀਤਾ ਗਿਆ ਹੈ। ਇਹ ਸਿਰਫ ਕੁਝ ਸਕਿੰਟ ਰਹਿੰਦਾ ਹੈ, ਪਰ ਇਸ ਸ਼ਾਨਦਾਰ ਦ੍ਰਿਸ਼ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ।ਇਹ ਵਰਤਾਰਾ ਸਾਲ ਵਿੱਚ ਇੱਕ ਵਾਰ 36 ਸੈਕਿੰਡ ਲਈ ਵੇਖਿਆ ਜਾ ਸਕਦਾ ਹੈ। ਚੰਦਰਮਾ ਆਪਣੀ ਸ਼ਾਨੋ ਸ਼ੋਕਤ ਨਾਲ ਪ੍ਰਗਟ ਹੁੰਦਾ ਹੈ ਤੇ ਫ਼ਿਰ ਅਲੋਪ ਹੋ ਜਾਂਦਾ ਹੈ। ਇਹ ਇੰਨਾ ਨੇੜੇ ਹੈ ਕਿ ਲੱਗਦਾ ਹੈ ਕਿ ਧਰਤੀ ਨਾਲ ਟਕਰਾਏਗਾ। ਇਸਦੇ ਤੁਰੰਤ ਬਾਅਦ 5 ਸੈਕਿੰਡ ਲਈ ਪੂਰਾ ਸੂਰਜ ਗ੍ਰਹਿਣ ਹੁੰਦਾ ਹੈ ਅਤੇ ਹਨੇਰਾ ਹੋ ਜਾਂਦਾ ਹੈ। ਇਹ ਘਟਨਾ ਸਿਰਫ਼ ਪੇਰੀਜੀ( ਉਹ ਬਿੰਦੂ ਜਿੱਥੇ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੈ) ਤੇ ਵਾਪਰਦੀ ਹੈ। ਇਹ ਉਹ ਥਾਂ ਹੈ ਜਿੱਥੇ ਅਸੀਂ ਆਪਣੇ ਗ੍ਰਹਿ ਦੀ ਗਤੀ ਦਾ ਅਹਿਸਾਸ ਕਰਦੇ ਹਾਂ।”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੇ ਸਕਰੀਨਸ਼ਾਟ ਨੂੰ ਕੱਢਿਆ ਅਤੇ ਗੂਗਲ ਇਮੇਜ ਸਰਚ ਦੇ ਜ਼ਰੀਏ ਸਕਰੀਨਸ਼ਾਟ ਨੂੰ ਸਰਚ ਕੀਤਾ। ਸਾਨੂੰ 20 ਫਰਵਰੀ 2022 ਨੂੰ nftb.io ਨਾਂ ਦੀ ਵੈੱਬਸਾਈਟ ‘ਤੇ ਅਸਲ ਵੀਡੀਓ ਮਿਲਿਆ। ਇਹ ਵੈੱਬਸਾਈਟ ਇੱਕ ਐਨੀਮੇਸ਼ਨ ਆਰਟ ਬਣਾਉਣ ਵਾਲੀ ਵੈੱਬਸਾਈਟ ਹੈ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਵੀਡੀਓ ਐਡੀਟਿੰਗ ਮਾਹਿਰ Aleksey Patrev ਨੇ ਬਣਾਈ ਹੈ।
ਸਰਚ ਵਿੱਚ ਸਾਨੂੰ Aleksey Patrev ਦੇ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਮਿਲਿਆ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ Aleksey Patrev ਦੇ ਟਵਿੱਟਰ ਅਕਾਊਂਟ ਦੇ cashes ਵਰਜ਼ਨ ਦੀ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ 30 ਮਈ ਨੂੰ ਵਾਇਰਲ ਦਾਅਵੇ ਨਾਲ ਜੁੜਿਆ ਇੱਕ ਟਵੀਟ ਮਿਲਿਆ। ਟਵੀਟ ‘ਚ Aleksey Patrev ਨੇ ਵਾਇਰਲ ਵੀਡੀਓ ਨੂੰ ਗ੍ਰਾਫਿਕ ਦੁਆਰਾ ਤਿਆਰ ਕੀਤਾ ਦੱਸਿਆ ਹੈ।
“seekersoftthecosmos” ਨਾਂ ਦੇ ਇੱਕ ਇੰਸਟਾਗ੍ਰਾਮ ਪੇਜ ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਵੀਡੀਓ ਬਣਾਉਣ ਦਾ ਸਿਹਰਾ ਅਲੈਕਸੀ ਨੂੰ ਦਿੱਤਾ ਹੈ। ਅਲੈਕਸੀ ਪੈਟਰੇਵ ਦੇ ਸੋਸ਼ਲ ਮੀਡੀਆ ਅਕਾਉਂਟਸ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਹ ਇੱਕ ਸੀਜੀ ਆਰਟਿਸਟ ਹਨ ਜੋ ਅਜਿਹੀਆਂ ਡਿਜੀਟਲ ਆਰਟਸ ਬਣਾਉਂਦਾ ਹੈ ਅਤੇ ਉਹ ਯੂਕਰੇਨ ਦਾ ਰਹਿਣ ਵਾਲਾ ਹੈ। ਕਈ ਐਨੀਮੇਸ਼ਨ ਬਣਾਉਣ ਵਾਲੀਆਂ ਵੈੱਬਸਾਈਟਾਂ ‘ਤੇ ਅਲੇਕਸੀ ਪੈਟਰੇਵ ਦੀਆਂ ਆਰਟਸ ਮੌਜੂਦ ਹਨ।
ਪਹਿਲਾਂ ਵੀ ਅਸੀਂ ਇਸ ਨਾਲ ਮਿਲਦੇ – ਜੁਲਦੇ ਪੋਸਟ ਦੀ ਜਾਂਚ ਕਰ ਚੁੱਕੇ ਹਾਂ, ਜਿਸਨੂੰ ਇੱਥੇ ਕ੍ਲਿਕ ਕਰ ਪੜ੍ਹਿਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਅਸੀਂ ਮੇਲ ਰਾਹੀਂ Aleksey Patrev ਨਾਲ ਸੰਪਰਕ ਕੀਤਾ ਹੈ। ਮੇਲ ਦਾ ਜਵਾਬ ਦਿੰਦੇ ਹੋਏ, Aleksey ਨੇ ਕਿਹਾ, “ਵਾਇਰਲ ਦਾਅਵਾ ਫਰਜ਼ੀ ਹੈ। ਇਹ ਵੀਡੀਓ ਕੰਪਿਊਟਰ ਗ੍ਰਾਫਿਕਸ ਦੀ ਵਰਤੋਂ ਕਰਕੇ ਬਣਾਈ ਗਈ ਹੈ।”
ਜਾਂਚ ਦੇ ਅੰਤ ‘ਚ ਪੋਸਟ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਯੂਜ਼ਰ ਦੀ ਸੋਸ਼ਲ ਸਕੈਨਿੰਗ ‘ਚ ਪਤਾ ਲੱਗਾ ਕਿ ਯੂਜ਼ਰ ਪੰਜਾਬ ਦੇ ਮੁਕਤਸਰ ਦਾ ਰਹਿਣ ਵਾਲਾ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 15 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਚੰਦਰਮਾ ਦੇ ਸੂਰਜ ਨੂੰ ਛੁਪਾਉਣ ਦੀ ਵੀਡੀਓ ਬਾਰੇ ਵਾਇਰਲ ਹੋ ਰਿਹਾ ਦਾਅਵਾ ਫਰਜੀ ਨਿਕਲਿਆ। ਵੀਡੀਓ ਨੂੰ ਕੰਪਿਊਟਰ ਗ੍ਰਾਫਿਕਸ ਦੁਆਰਾ ਤਿਆਰ ਕੀਤਾ ਗਿਆ ਹੈ।
- Claim Review : ਇਸ ਘਟਨਾ ਨੂੰ ਸਾਲ ਵਿੱਚ ਇੱਕ ਵਾਰ 36 ਸਕਿੰਟਾਂ ਲਈ ਦੇਖਿਆ ਜਾ ਸਕਦਾ ਹੈ। ਇਸ ਦੌਰਾਨ 5 ਸਕਿੰਟ ਲਈ ਪੂਰਾ ਸੂਰਜ ਗ੍ਰਹਿਣ ਹੁੰਦਾ ਹੈ ਅਤੇ ਚਾਰੇ ਪਾਸੇ ਹਨੇਰਾ ਛਾ ਜਾਂਦਾ ਹੈ।
- Claimed By : Khushkarn Gill
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...