ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗੋਪਾਲ ਕਾਂਡਾ ਦੇ ਨਾਂ ਤੇ ਵਾਇਰਲ ਪੋਸਟ ਫਰਜ਼ੀ ਸਾਬਿਤ ਹੁੰਦੀ ਹੈ । ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਹੁਣ ਕੁਝ ਲੋਕ ਕਿਸਾਨਾਂ ਦੇ ਨਾਮ ਤੇ ਵਾਇਰਲ ਕਰ ਰਹੇ ਹਨ ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਹਰਿਆਣਾ ਲੋਕ ਹਿੱਤ ਪਾਰਟੀ ਦੇ ਨੇਤਾ ਅਤੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੂੰ ਗਾਲ੍ਹਾਂ ਦਿੰਦੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਯੂਜ਼ਰਸ ਕਹਿ ਰਹੇ ਹਨ ਕਿ ਗੋਪਾਲ ਕਾਂਡਾ ਦਾ ਇਹ ਵੀਡੀਓ ਕਿਸਾਨਾਂ ਨੂੰ ਗਾਲ੍ਹਾਂ ਦੇਣ ਦਾ ਹੈ। ਇਸ ਵੀਡੀਓ ਨੂੰ ਹਾਲ ਦਾ ਦੱਸਦਿਆਂ ਹਰ ਜਗ੍ਹਾ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਗੋਪਾਲ ਕਾਂਡਾ ਦਾ ਬਹੁਤ ਪੁਰਾਣਾ ਵੀਡੀਓ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ ਪਹਿਰੇਦਾਰ ਭਾਰਤ ਨਿਊਜ਼ ਨੇ ਗੋਪਾਲ ਕਾਂਡਾ ਦੇ ਇੱਕ ਪੁਰਾਣੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ‘ਗੋਪਾਲ ਕਾਂਡਾ ਦੀ ਕਿਸਾਨਾਂ ਨੂੰ ਸ਼ਰੇਆਮ ਗਾਲ੍ਹਾਂ ਦਿੰਦੇ ਦੀ ਵੀਡੀਓ ਵਾਇਰਲ । ‘
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਬਦਲਾ ਨਹੀਂ ਗਿਆ ਹੈ । ਇਹ ਵੀਡੀਓ ਟਵਿੱਟਰ, ਵਟਸਐਪ ਅਤੇ ਫੇਸਬੁੱਕ ‘ਤੇ ਜ਼ਿਆਦਾ ਵਾਇਰਲ ਹੋ ਰਿਹਾ ਹੈ । ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਵੱਖ- ਵੱਖ ਕੀਵਰਡਸ ਟਾਈਪ ਕਰਕੇ ਗੂਗਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਯੂਟਿਊਬ ਤੇ ਇੱਕ ਵੀਡੀਓ ਮਿਲਿਆ। 27 ਜੂਨ, 2012 ਨੂੰ, ਰਾਹੁਲ ਸਿੰਘ ਨਾਂ ਦੇ ਇੱਕ ਯੂਟਿਊਬਰ ਨੇ ਆਪਣੇ ਚੈਨਲ ‘ਤੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਕਿ ਵੇਖਿਆ ਅੱਜ ਦੇ ਨੇਤਾ। ਹਰਿਆਣਾ ਦੇ ਮੰਤਰੀ ਗੋਪਾਲ ਕਾਂਡਾ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਇਹ ਉਹ ਹੀ ਵੀਡੀਓ ਹੈ, ਜਿਸਨੂੰ ਹੁਣ ਕਿਸਾਨਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਹੇਠਾਂ ਪੂਰੀ ਵੀਡੀਓ ਵੇਖੋ।
ਗੂਗਲ ਸਰਚ ਦੇ ਦੌਰਾਨ ਸਾਨੂੰ ਦੈਨਿਕ ਭਾਸਕਰ ਦੀ ਵੈੱਬਸਾਈਟ ਤੇ ਨੌਂ ਸਾਲ ਪੁਰਾਣੀ ਇੱਕ ਖਬਰ ਮਿਲੀ। ਇਸ ਪੁਰਾਣੀ ਖਬਰ ਵਿੱਚ ਦੱਸਿਆ ਗਿਆ , ‘ਗੋਪਾਲ ਕਾਂਡਾ ਨੇ ਇੱਕ ਵਿਅਕਤੀ ਨੂੰ ਸਰੇਆਮ ਕੁੱਟਵਾਇਆ ਸੀ ਅਤੇ ਫਿਰ ਥਾਣੇ ਵਿੱਚ ਉਸ ਹੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਵਾਈ ਸੀ। ਹੁਣ ਇਸ ਮਾਮਲੇ ਦਾ ਸੰਗਿਆਨ ਲੈਂਦੇ ਹੋਏ ਸੁਪਰੀਮ ਕੋਰਟ ਨੇ ਗੋਪਾਲ ਕਾਂਡਾ ਨੂੰ ਨੋਟਿਸ ਜਾਰੀ ਕੀਤਾ ਹੈ। ਯੂਟਿਊਬ ‘ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਗੋਪਾਲ ਕਾਂਡਾ ਸਰੇਆਮ ਗਾਲ੍ਹਾਂ ਦਿੰਦਾ ਹੋਇਆ ਦਿੱਖ ਰਿਹਾ ਹੈ। ਪੁਰਾਣੀ ਖਬਰ ਨੂੰ ਇੱਥੇ ਕਲਿਕ ਕਰ ਪੜ੍ਹੋ।
ਜਾਂਚ ਦੇ ਅਗਲੇ ਪੜਾਅ ਵਿੱਚ ਸਾਨੂੰ ਕਈ ਪੁਰਾਣੀਆਂ ਮੀਡੀਆ ਰਿਪੋਰਟਾਂ ਵਿੱਚ ਗੋਪਾਲ ਕਾਂਡਾ ਦੀ ਤਸਵੀਰ ਮਿਲੀ। ਇਹ ਵੀਡੀਓ ਦਾ ਹੀ ਇੱਕ ਗਰੈਬ ਸੀ। ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਹਾਲ ਦਾ ਨਹੀਂ, ਬਲਕਿ ਸਾਲਾਂ ਪੁਰਾਣਾ ਹੈ। ਇਸ ਨੂੰ ਇੱਥੇ ਅਤੇ ਇੱਥੇ ਵੇਖਿਆ ਜਾ ਸਕਦਾ ਹੈ।
ਸਾਨੂੰ ਹੈੱਡਲਾਈਨਸ ਟੂਡੇ ਦੇ ਯੂਟਿਊਬ ਚੈਨਲ ਤੇ ਵਾਇਰਲ ਵੀਡੀਓ ਦੀ ਇੱਕ ਕਲਿੱਪ ਵੀ ਮਿਲੀ। ਇਸਨੂੰ 9 ਅਗਸਤ 2012 ਨੂੰ ਅਪਲੋਡ ਕੀਤਾ ਗਿਆ ਸੀ। ਕਲਿੱਪ ਨੂੰ 2009 ਦੀ ਦੱਸਿਆ ਗਿਆ ਹੈ। ਇਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ, ਹਰਿਆਣਾ ਦੇ ਮੁੱਖ ਬਯੂਰੋ ਚੀਫ ਅਨੁਰਾਗ ਅਗਰਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਗੋਪਾਲ ਕਾਂਡਾ ਦਾ ਇਹ ਵਾਇਰਲ ਵੀਡੀਓ ਕਾਫੀ ਪੁਰਾਣਾ ਹੈ। ਅਜਿਹੀ ਕੋਈ ਘਟਨਾ ਹੁਣ ਤੱਕ ਨਹੀਂ ਹੋਈ ਹੈ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਪੇਜ ਪਹਿਰੇਦਾਰ ਭਾਰਤ ਨਿਊਜ਼ ਨੂੰ 2500 ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗੋਪਾਲ ਕਾਂਡਾ ਦੇ ਨਾਂ ਤੇ ਵਾਇਰਲ ਪੋਸਟ ਫਰਜ਼ੀ ਸਾਬਿਤ ਹੁੰਦੀ ਹੈ । ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਹੁਣ ਕੁਝ ਲੋਕ ਕਿਸਾਨਾਂ ਦੇ ਨਾਮ ਤੇ ਵਾਇਰਲ ਕਰ ਰਹੇ ਹਨ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।