ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਤਲਾਕ ‘ਤੇ ਗੱਲ ਕਰਦੇ ਅਭਿਸ਼ੇਕ ਬੱਚਨ ਦੀ ਵਾਇਰਲ ਵੀਡੀਓ ਡੀਪਫੇਕ ਹੈ। ਅਸਲੀ ਵੀਡੀਓ ਕਰੀਬ ਦੋ ਸਾਲ ਪੁਰਾਣਾ ਹੈ ਅਤੇ ਇਸ ‘ਚ ਉਹ ਇਕ ਫੋਟੋ ਈਵੈਂਟ ਬਾਰੇ ਦੱਸਦੇ ਹੋਏ ਦਿਖਾਈ ਦੇ ਰਹੇ ਹਨ, ਪਰ ਡੀਪਫੇਕ ਕਾਰਨ ਉਨ੍ਹਾਂ ਦੀ ਆਵਾਜ਼ ਬਦਲ ਦਿੱਤੀ ਗਈ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਅਭਿਸ਼ੇਕ ਬੱਚਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਪਤਨੀ ਐਸ਼ਵਰਿਆ ਰਾਏ ਤੋਂ ਤਲਾਕ ਲੈ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਡੀਪਫੇਕ ਹੈ। ਅਸਲੀ ਵੀਡੀਓ ਕਰੀਬ ਦੋ ਸਾਲ ਪੁਰਾਣਾ ਹੈ ਅਤੇ ਇਸ ‘ਚ ਉਹ ਇਕ ਫੋਟੋ ਈਵੈਂਟ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ। ਪਰ ਡੀਪਫੇਕ ਕਾਰਨ ਉਨ੍ਹਾਂ ਦੀ ਆਵਾਜ਼ ਨੂੰ ਬਦਲ ਦਿੱਤਾ ਗਿਆ ਹੈ।
ਫੇਸਬੁੱਕ ਯੂਜ਼ਰ ਗੋਸਿਪ ਟੀਵੀ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੇ ਅੰਗਰੇਜ਼ੀ ‘ਚ ਕੈਪਸ਼ਨ ‘ਚ ਲਿਖਿਆ, ਅਭਿਸ਼ੇਕ ਬੱਚਨ ਨੇ ਐਸ਼ਵਰਿਆ ਨਾਲ ਆਪਣੇ ਤਲਾਕ ਨੂੰ ਕੀਤਾ ਕੰਫਰਮ।
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਨੂੰ ਸੁਣਨ ਤੋਂ ਬਾਅਦ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਭਿਸ਼ੇਕ ਬੱਚਨ ਦੇ ਵੀਡੀਓ ਵਿੱਚ ਆਡੀਓ ਨੂੰ ਬਦਲਿਆ ਗਿਆ ਹੈ। ਕਿਉਂਕਿ ਕਈ ਥਾਵਾਂ ‘ਤੇ ਉਨ੍ਹਾਂ ਦੀ ਲਿਪ ਸਿੰਕ ਮੈਚ ਨਹੀਂ ਹੋ ਰਹੀ ਹੈ। ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ 15 ਸਤੰਬਰ 2023 ਨੂੰ ਨਵਭਾਰਤ ਟਾਈਮਜ਼ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਅਸਲੀ ਵੀਡੀਓ ਦਾ ਇੱਕ ਛੋਟਾ ਹਿੱਸਾ ਮਿਲਿਆ। ਅਸਲ ਵੀਡੀਓ ਵਿੱਚ, ਉਹ ਇੱਕ ਫੋਟੋ ਈਵੈਂਟ ਬਾਰੇ ਦੱਸਦੇ ਹੋਏ ਦਿਖਾਈ ਦੇ ਰਹੇ ਹਨ।
ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਅਭਿਸ਼ੇਕ ਬੱਚਨ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਪੂਰਾ ਵੀਡੀਓ ਮਿਲਿਆ। ਵੀਡੀਓ 7 ਨਵੰਬਰ 2022 ਨੂੰ ਸਾਂਝਾ ਕੀਤਾ ਗਿਆ ਸੀ। ਵੀਡੀਓ ‘ਚ ਉਨ੍ਹਾਂ ਨੂੰ ਇਕ NGO ਦੇ ਪ੍ਰੋਗਰਾਮ ‘ਨੰਨ੍ਹੀ ਕਲੀ’ ਬਾਰੇ ਦੱਸਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਇੱਕ ਫੋਟੋ ਈਵੈਂਟ ਬਾਰੇ ਦਸਦੇ ਹਨ ਅਤੇ ਉਸ ਵਿੱਚ ਹਿੱਸਾ ਲੈਣ ਦੀ ਬੇਨਤੀ ਕਰਦੇ ਹੈ, ਤਾਂ ਜੋ ਗਰੀਬ ਲੜਕੀਆਂ ਦੀ ਪੜ੍ਹਾਈ ਵਿੱਚ ਮਦਦ ਕੀਤੀ ਜਾ ਸਕੇ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਨਵਿਡ ਐਡਵਾਂਸ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਆਡੀਓ ਦੀ ਵੀ ਖੋਜ ਕੀਤੀ। ਟੂਲ ਨੇ ਆਡੀਓ ਨੂੰ 70 ਫੀਸਦੀ ਤੱਕ AI ਦੱਸਿਆ ਹੈ।
ਹੋਰ ਜਾਣਕਾਰੀ ਲਈ ਅਸੀਂ ਆਪਣੇ ਸਾਥੀ DAU (ਐਮਸੀ ਦੀ ਇੱਕ ਪਹਿਲ) ਨਾਲ ਸੰਪਰਕ ਕੀਤਾ। ਉਨ੍ਹਾਂ ਨੇ AI ਡਿਟੈਕਸ਼ਨ ਟੂਲ Hive Moderation ਦੇ ਜ਼ਰੀਏ ਇਸ ਦੀ ਜਾਂਚ ਕੀਤੀ, ਜਿਸ ‘ਚ ਵੀਡੀਓ ਦਾ ਆਡੀਓ 80 ਫੀਸਦੀ AI ਨਿਕਲਿਆ। ਵਾਇਰਲ ਵੀਡੀਓ ਦੇ ਆਡੀਓ ਨਾਲ ਛੇੜਛਾੜ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੀ ਮਨੋਰੰਜਨ ਬੀਟ ਨੂੰ ਕਵਰ ਕਰਨ ਵਾਲੀ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਤਲਾਕ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਤਲਾਕ ‘ਤੇ ਗੱਲ ਕਰਦੇ ਅਭਿਸ਼ੇਕ ਬੱਚਨ ਦੀ ਵਾਇਰਲ ਵੀਡੀਓ ਡੀਪਫੇਕ ਹੈ। ਅਸਲੀ ਵੀਡੀਓ ਕਰੀਬ ਦੋ ਸਾਲ ਪੁਰਾਣਾ ਹੈ ਅਤੇ ਇਸ ‘ਚ ਉਹ ਇਕ ਫੋਟੋ ਈਵੈਂਟ ਬਾਰੇ ਦੱਸਦੇ ਹੋਏ ਦਿਖਾਈ ਦੇ ਰਹੇ ਹਨ, ਪਰ ਡੀਪਫੇਕ ਕਾਰਨ ਉਨ੍ਹਾਂ ਦੀ ਆਵਾਜ਼ ਬਦਲ ਦਿੱਤੀ ਗਈ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।