X
X

Fact Check: Asia Cup 2022 ਨਾਲ ਸੰਬੰਧਿਤ ਨਹੀਂ ਅਫ਼ਗਾਨਿਸਤਾਨ ਦੇ ਪ੍ਰਸ਼ੰਸਕਾਂ ਨੂੰ ਖਿਝਾ ਰਹੇ ਪਾਕਿਸਤਾਨੀ ਸਮਰਥਕ ਦੇ ਨੱਚਣ ਦਾ ਇਹ ਵੀਡੀਓ

ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੋਸ਼ਲ ਮੀਡਿਆ ‘ਤੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਪਹਿਲਾਂ ਤੋਂ ਹੀ ਇੰਟਰਨੇਟ ਤੇ ਮੌਜੂਦ ਹੈ। ਹੁਣ ਪੁਰਾਣੇ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਸ ਤਾਜ਼ਾ ਘਟਨਾ ਦੇ ਤੌਰ ‘ਤੇ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ 18 ਸੈਕੰਡ ਦੇ ਵੀਡੀਓ ‘ਚ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੂੰ ਅਫ਼ਗ਼ਾਨਿਸਤਾਨ ਟੀਮ ਦੇ ਸਮਰਥਕਾਂ ਸਾਹਮਣੇ ਨੱਚਦੇ ਅਤੇ ਉਨ੍ਹਾਂ ਨੂੰ ਖਿਜਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਹੁਣ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ Asia Cup 2022 ਦਾ ਹੈ ਜਦੋਂ ਅਫ਼ਗ਼ਾਨਿਸਤਾਨ ਦੀ ਟੀਮ ਨੂੰ ਪਾਕਿਸਤਾਨ ਵੱਲੋਂ ਹਰਾਇਆ ਗਿਆ ਅਤੇ ਇਹ ਪਾਕਿਸਤਾਨੀ ਸਮਰਥਕ ਅਫ਼ਗ਼ਾਨਿਸਤਾਨ ਦੇ ਸਮਰਥਕਾਂ ਨੂੰ ਨੱਚ ਕੇ ਖਿਜਾ ਰਿਹਾ ਹੈ। ਇਸ ਮਾਮਲੇ ਤੋਂ ਬਾਅਦ ਹੀ ਸਟੇਡੀਅਮ ‘ਚ ਅਫ਼ਗ਼ਾਨਿਸਤਾਨ ਸਮਰਥਕਾਂ ਵੱਲੋਂ ਪਾਕਿਸਤਾਨੀ ਸਮਰਥਕਾਂ ਨੂੰ ਕੁੱਟਿਆ ਗਿਆ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ Asia Cup 2022 ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਪੇਜ “Punjabi Bulletin ” ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਹੈ , “ਸਾਹਮਣੇ ਆਈ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਲੋਕਾਂ ਵਿਚਕਾਰ ਪਏ ਰੇੜਕੇ ਦਾ ਕਾਰਨ ਇੰਝ ਨੱਚ-ਨੱਚ ਕੇ ਹਾਰੀ ਅਫ਼ਗਾਨਿਸਤਾਨ ਦੀ ਟੀਮ ਦੇ ਪ੍ਰਸ਼ੰਸਕਾਂ ਨੂੰ ਖਿਝਾ ਰਿਹਾ ਸੀ ਪਾਕਿਸਤਾਨੀ”

ਇੱਕ ਹੋਰ ਯੂਜ਼ਰ ਸੀਮਾ ਤਿਆਗੀ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,”The reason behind the fight started in the stands between the fans which turned extremely ugly as chairs were hurled and bottles were thrown….An overexcited fan from Pakistan provoked Afghan fans and then Afgan fans retaliate in their own style….”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸਾਂਝਾ ਕੀਤਾ ਹੈ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੇ ਸਕਰੀਨਸ਼ਾਟ ਨੂੰ ਕੱਢਿਆ ਅਤੇ ਗੂਗਲ ਇਮੇਜ ਸਰਚ ਦੇ ਜ਼ਰੀਏ ਸਕਰੀਨਸ਼ਾਟ ਨੂੰ ਸਰਚ ਕੀਤਾ। ਸਾਨੂੰ Jaan kay Geo ਨਾਮ ਦੇ ਯੂਟਿਊਬ ਚੈਨਲ ‘ਤੇ 2 ਨਵੰਬਰ 2021 ਨੂੰ ਅਪਲੋਡ ਮਿਲਿਆ।

https://www.youtube.com/watch?v=5Kx5MFXS0TM

ਸਰਚ ਦੌਰਾਨ ਵਾਇਰਲ ਵੀਡੀਓ ਸਾਨੂੰ ‘All Timez Sports ” ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਵੀ ਮਿਲਿਆ। ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਿਕ ਵੀਡੀਓ T20 ਕਪ 2021 ਦਾ ਹੈ। ਜਿੱਥੇ ਅਫਗਾਨਿਸਤਾਨ ਦੇ ਪ੍ਰਸ਼ੰਸ਼ਕਾਂ ਦਾ ਪਾਕਿਸਤਾਨੀ ਪ੍ਰਸ਼ੰਸਕ ਵਲੋਂ ਮਜ਼ਾਕੀਆ ਡਾਂਸ ਕਰਕੇ ਮਜ਼ਾਕ ਉਡਾਇਆ ਗਿਆ ਸੀ।

ਸਾਨੂੰ ਇਸੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੇ ਵੀਡੀਓ ਦੇ ਕੰਮੈਂਟ ਵਿੱਚ ਕਈ ਸਾਰੇ ਅਜਿਹੇ ਕਮੈਂਟ ਮਿਲੇ, ਜਿਸ ਵਿੱਚ ਯੂਜ਼ਰ ਨੇ ਇਸ ਵੀਡੀਓ ਨੂੰ T20 ਵਿਸ਼ਵ ਕੱਪ 2021 ਦਾ ਦੱਸਿਆ ਹੈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਵਿਸ਼ਵ ਕੱਪ 2021 ਦੇ ਮੁਕਾਬਲੇ ਬਾਰੇ ਸਰਚ ਸ਼ੁਰੂ ਕੀਤੀ। ਅਸੀਂ ਤੁਹਾਨੂੰ ਦੱਸ ਦਈਏ ਇਹ ਮੈਚ 29 ਅਕਤੂਬਰ 2021 ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਦੋਵੇਂ ਟੀਮਾਂ ਵਿਚਕਾਰ ਖੇਡਿਆ ਗਿਆ ਸੀ ਅਤੇ ਹਾਲੀਆ ਏਸ਼ੀਆ ਕੱਪ 2022 ਦਾ ਮੁਕਾਬਲਾ ਸ਼ਾਰਜਾਹ ਦੇ ਸਟੇਡੀਅਮ ਵਿਖੇ ਖੇਡਿਆ ਗਿਆ ਸੀ।

ਅਸੀਂ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਸਟੇਡੀਅਮ ਦੇ ਸਕ੍ਰੀਨਸ਼ੋਟ ਨੂੰ ਗੂਗਲ ਇਮੇਜ ਵਿੱਚ ਸਰਚ ਕਿੱਤਾ। ਸਾਨੂੰ ਪਤਾ ਚਲਿਆ ਕਿ ਇਹ ਦੁਬਈ ਦਾ ਕ੍ਰਿਕੇਟ ਸਟੇਡੀਅਮ ਹੈ। ਤੁਸੀਂ ਵਾਇਰਲ ਵੀਡੀਓ ਅਤੇ ਦੁਬਈ ਸਟੇਡੀਅਮ ਦੇ ਕੋਲਾਜ ਨੂੰ ਹੇਂਠਾ ਵੇਖ ਸਕਦੇ ਹੋ।

ਵੱਧ ਜਾਣਕਾਰੀ ਲਈ ਅਸੀਂ ਵਿਸ਼ਵਾਸ ਨਿਊਜ਼ ਨੇ ਜਾਗਰਣ ਡਾਟ ਕੋਮ ਸਪੋਰਟਸ ਡੈਸਕ ਦੇ ਵਿਪਲਵ ਕੁਮਾਰ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਵੀਡੀਓ ਦੇ ਲਿੰਕ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪਿਛਲੇ ਸਾਲ ਦੁਬਈ ‘ਚ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਹੋਏ ਟੀ-20 ਵਿਸ਼ਵ ਕੱਪ ਮੈਚ ਦੀ ਵੀਡੀਓ ਹੈ। ਯੂਏਈ ਨੂੰ ਇਸ ਟੂਰਨਾਮੈਂਟ ਦੇ ਮੈਚ ਭਾਰਤ ਦੀ ਮੇਜ਼ਬਾਨੀ ਵਿੱਚ ਕਰਵਾਉਣ ਦਾ ਮੌਕਾ ਦਿੱਤਾ ਗਿਆ ਸੀ। 29 ਅਕਤੂਬਰ 2021 ਨੂੰ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ।

ਵਿਸ਼ਵਾਸ ਨਿਊਜ਼ ਇਸ ਗੱਲ ਦੀ ਸਵਤੰਤਰ ਤੌਰ ਤੇ ਪੁਸ਼ਟੀ ਨਹੀਂ ਕਰਦਾ ਕਿ ਵੀਡੀਓ ਕਿਸ ਸਾਲ ਦਾ ਹੈ। ਪਰ ਇਹ ਸਾਫ ਹੈ ਕਿ ਇਸ ਵੀਡੀਓ ਦਾ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਹਾਲੀਆ ਮੈਚ ਦੌਰਾਨ ਫੈਨਸ ਵਿੱਚਕਾਰ ਹੋਈ ਲੜਾਈ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਵੀਡੀਓ 2021 ਤੋਂ ਸੋਸ਼ਲ ਮੀਡਿਆ ਤੇ ਮੌਜੂਦ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਤੋਂ ਵਿੱਚ ਸਾਨੂੰ ਪਤਾ ਲਗਿਆ ਕਿ ਇਸ ਪੇਜ ਨੂੰ 189,779 ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਇਸ ਪੇਜ ਨੂੰ 19,ਸਤੰਬਰ ਨੂੰ 2020 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੋਸ਼ਲ ਮੀਡਿਆ ‘ਤੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਪਹਿਲਾਂ ਤੋਂ ਹੀ ਇੰਟਰਨੇਟ ਤੇ ਮੌਜੂਦ ਹੈ। ਹੁਣ ਪੁਰਾਣੇ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਸ ਤਾਜ਼ਾ ਘਟਨਾ ਦੇ ਤੌਰ ‘ਤੇ ਸ਼ੇਅਰ ਕਰ ਰਹੇ ਹਨ।

  • Claim Review : ਸਾਹਮਣੇ ਆਈ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਲੋਕਾਂ ਵਿਚਕਾਰ ਪਏ ਰੇੜਕੇ ਦਾ ਕਾਰਨ
  • Claimed By : Punjabi Bulletin
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later