ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਟੀ-20 ਵਿਸ਼ਵ ਕੱਪ 2024 ਵਿਚ ਅਫਗਾਨਿਸਤਾਨ ਟੀਮ ਦੀ ਜਿੱਤ ਤੋਂ ਬਾਅਦ ਅਫਗਾਨਿਸਤਾਨ ਵਿਚ ਮਨਾਏ ਗਏ ਜਸ਼ਨ ਦੇ ਦਾਅਵੇ ਨਾਲ ਵਾਇਰਲ ਵੀਡੀਓ ਸਾਲ 2021 ਦਾ ਹੈ। ਦਰਅਸਲ, ਇਹ ਵੀਡੀਓ ਪਾਕਿਸਤਾਨ ਦੇ ਬੰਨੂ ਸ਼ਹਿਰ ‘ਚ ਹੋਏ ਇਕ ਵਿਆਹ ਸਮਾਰੋਹ ਦਾ ਹੈ, ਜਿਸ ਨੂੰ ਹੁਣ ਟੀ-20 ਵਿਸ਼ਵ ਕੱਪ 2024 ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਟੀ-20 ਵਿਸ਼ਵ ਕੱਪ 2024 ਦਾ 48ਵਾਂ ਮੈਚ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਦੀ ਟੀਮ ਵਿਚਾਲੇ ਖੇਡਿਆ ਗਿਆ, ਜਿਸ ‘ਚ ਅਫਗਾਨਿਸਤਾਨ ਦੀ ਟੀਮ ਨੇ ਆਸਟ੍ਰੇਲੀਆ ਨੂੰ 21 ਰਨਾਂ ਨਾਲ ਹਰਾਇਆ। ਹੁਣ ਇਸ ਨਾਲ ਜੋੜਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁਝ ਲੋਕਾਂ ਨੂੰ ਬੰਦੂਕ ਲੈ ਕੇ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਟੀ-20 ਵਰਲਡ ਕੱਪ 2024 ਦਾ ਹੈ, ਜਦੋਂ ਅਫਗਾਨਿਸਤਾਨ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ। ਜਿਸ ਤੋਂ ਬਾਅਦ ਅਫਗਾਨਿਸਤਾਨ ‘ਚ ਜਸ਼ਨ ਮਨਾਇਆ ਗਿਆ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ ਟੀ-20 ਵਿਸ਼ਵ ਕੱਪ 2024 ਦਾ ਨਹੀਂ, ਸਗੋਂ ਸਾਲ 2021 ਵਿੱਚ ਪਾਕਿਸਤਾਨ ਦੇ ਸਰਹੱਦੀ ਸੂਬੇ ਖੈਬਰ ਪਖਤੂਨਖਵਾ ਦੇ ਬੰਨੂ ਸ਼ਹਿਰ ‘ਚ ਹੋਏ ਇੱਕ ਵਿਆਹ ਸਮਾਰੋਹ ਦਾ ਹੈ। ਜਿਸ ਨੂੰ ਕੁਝ ਲੋਕ ਟੀ-20 ਵਿਸ਼ਵ ਕੱਪ 2024 ਵਿੱਚ ਅਫਗਾਨਿਸਤਾਨ ਦੀ ਟੀਮ ਦੀ ਜਿੱਤ ਤੋਂ ਬਾਅਦ ਅਫਗਾਨਿਸਤਾਨ ਵਿੱਚ ਮਨਾਏ ਗਏ ਜਸ਼ਨ ਦਾ ਦੱਸਦੇ ਹੋਏ ਸਾਂਝਾ ਕਰ ਰਹੇ ਹਨ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ ‘ਨਿਖਿਲ ਮੀਨਾ ਆਦਿਵਾਸੀ’ ਨੇ 26 ਜੂਨ 2024 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਟੀ-20 ਵਰਲਡ ਕੱਪ ਦੇ ਸੁਪਰ 8 ਮੈਚ ‘ਚ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 21 ਰਨਾਂ ਤੋਂ ਹਰਾਇਆ। ਟੀ-20 ਵਿਸ਼ਵ ਕੱਪ ਵਿੱਚ ਆਪਣੀ ਟੀਮ ਵਲੋਂ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਵੱਡੇ ਪੈਮਾਨੇ ‘ਤੇ ਜਸ਼ਨ ਮਨਾਇਆ ਗਿਆ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ Abdur Rehman Marwat ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 26 ਮਾਰਚ 2021 ਨੂੰ ਅਪਲੋਡ ਕੀਤਾ ਗਿਆ ਸੀ। ਜਿਸ ਤੋਂ ਸਾਫ਼ ਹੈ ਕਿ ਵੀਡੀਓ ਹਾਲ ਦਾ ਨਹੀਂ ਹੈ।
ਸਰਚ ਦੌਰਾਨ ਸਾਨੂੰ ਵੀਡੀਓ Abdul Nasir ਨਾਮ ਦੇ ਇੱਕ ਫੇਸਬੁੱਕ ਯੂਜ਼ਰ ਦੁਆਰਾ ਸਾਂਝਾ ਕੀਤਾ ਗਿਆ ਮਿਲਿਆ। 15 ਅਗਸਤ 2021 ਨੂੰ ਵੀਡੀਓ ਨੂੰ ਸ਼ੇਅਰ ਕਰ ਦੱਸਿਆ ਗਿਆ ਕਿ ਲੋਕਾਂ ਦੇ ਨੱਚਣ ਦਾ ਇਹ ਵੀਡੀਓ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਇੱਕ ਵਿਆਹ ਸਮਾਰੋਹ ਦਾ ਹੈ। ਜਿਸ ਨੂੰ ਗ਼ਲਤ ਦਾਅਵੇ ਨਾਲ ਦਿਖਾਇਆ ਜਾ ਰਿਹਾ ਹੈ।
ਵਾਇਰਲ ਵੀਡੀਓ ਨੂੰ ਸਾਲ 2021 ਵਿੱਚ ਕਈ ਯੂਟਿਊਬ ਚੈਨਲਾਂ ‘ਤੇ ਅਪਲੋਡ ਕੀਤਾ ਗਿਆ ਸੀ।
ਪਹਿਲਾ ਵੀ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਗਿਆ ਸੀ। ਜਿਸ ਦੀ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 4 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਦੌਸਾ ਦਾ ਰਹੀ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਟੀ-20 ਵਿਸ਼ਵ ਕੱਪ 2024 ਵਿਚ ਅਫਗਾਨਿਸਤਾਨ ਟੀਮ ਦੀ ਜਿੱਤ ਤੋਂ ਬਾਅਦ ਅਫਗਾਨਿਸਤਾਨ ਵਿਚ ਮਨਾਏ ਗਏ ਜਸ਼ਨ ਦੇ ਦਾਅਵੇ ਨਾਲ ਵਾਇਰਲ ਵੀਡੀਓ ਸਾਲ 2021 ਦਾ ਹੈ। ਦਰਅਸਲ, ਇਹ ਵੀਡੀਓ ਪਾਕਿਸਤਾਨ ਦੇ ਬੰਨੂ ਸ਼ਹਿਰ ‘ਚ ਹੋਏ ਇਕ ਵਿਆਹ ਸਮਾਰੋਹ ਦਾ ਹੈ, ਜਿਸ ਨੂੰ ਹੁਣ ਟੀ-20 ਵਿਸ਼ਵ ਕੱਪ 2024 ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।