ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ‘ਤੇ 45 ਸੈਕੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ‘ਭਗਵਾ ਆਤੰਕਵਾਦ’ ਹੈ। ਕੁੱਝ ਲੋਕ ਇਸ ਵੀਡੀਓ ਨੂੰ ਭਾਜਪਾ ਤੋਂ ਜੋੜ ਰਹੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਵੀਡੀਓ ਵਿਚ ਕੁੜੀ ਨਾਲ ਕੁੱਟਮਾਰ ਕਰ ਰਹੇ ਲੋਕਾਂ ਦਾ ‘ਭਗਵਾ ਆਤੰਕਵਾਦ’ ਜਾਂ ਭਾਜਪਾ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਾਰੇ ਕੁੜੀ ਦੇ ਰਿਸ਼ਤੇਦਾਰ ਸਨ। ਵਾਇਰਲ ਹੋ ਰਿਹਾ ਵੀਡੀਓ ਮੱਧ ਪ੍ਰਦੇਸ਼ ਦੇ ਧਾਰ ਜਿਲੇ ਦੇ ਪਿੰਡ ਦਾ ਹੈ। ਇਹ ਕੁੜੀ ਆਪਣੀ ਮਰਜ਼ੀ ਤੋਂ ਇੱਕ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰ ਘਰਵਾਲਿਆਂ ਨੂੰ ਇਹ ਗੱਲ ਮਨਜੂਰ ਨਹੀਂ ਹੋਈ ਅਤੇ ਇਸ ਕੁੜੀ ਨਾਲ ਕੁੱਟਮਾਰ ਕਰ ਦਿੱਤੀ।
ਸ਼ਿਵ ਨਰੇਸ਼ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਕੁੜੀ ਨਾਲ ਕੁੱਟਮਾਰ ਦਾ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ , “#ਭਗਵਾਆਤੰਕਵਾਦ…ਭਾਜਪਾ ਦੀ ਸ਼ਾਨ…#ਬੇਟੀ ਬਚਾਓ ਬੇਟੀ ਪੜ੍ਹਾਓ, ਕਿਸ ਤਰ੍ਹਾਂ 8-10 ਮੁੰਡੇ ਇਕਜੁੱਟ ਹੋ ਕੇ ਇੱਕ ਕੁੜੀ ਨਾਲ ਕੁੱਟਮਾਰ ਕਰ ਰਹੇ ਹਨ। ₹50 ਦਾ ਭਗਵਾ ਗਮਛਾ ਜਿਸ ‘ਤੇ ਰਾਮ ਲਿਖਿਆ ਹੋਵੇ ਗੱਲ ਵਿਚ ਪਾ ਕੇ ਤੁਹਾਨੂੰ ਕੁੱਝ ਵੀ ਕਰਨ ਦੀ ਆਜ਼ਾਦੀ ਹੈ। ਇਹੀ ਹੈ @narendramodi ਦਾ #ਨਵਾਂ ਡਿਜੀਟਲ ਇੰਡੀਆ.”
ਇਸ ਵੀਡੀਓ ਨੂੰ ਹੁਣ ਤੱਕ 1500 ਲੋਕ ਸ਼ੇਅਰ ਕਰ ਚੁਕੇ ਹਨ, ਜਦਕਿ ਇਸ ਨੂੰ 37 ਹਜ਼ਾਰ ਤੋਂ ਵੱਧ ਲੋਕਾਂ ਨੇ ਵੇਖਿਆ ਹੈ। ਇੰਨਾ ਹੀ ਨਹੀਂ, ਇਸ ‘ਤੇ ਕਈ ਲੋਕ ਲਗਾਤਾਰ ਕਮੈਂਟ ਵੀ ਕਰ ਰਹੇ ਹਨ।
ਇਸ ਵੀਡੀਓ ਨੂੰ ਕਈ ਯੂਜ਼ਰ ਵੱਖ-ਵੱਖ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਫੇਸਬੁੱਕ ਤੋਂ ਲੈ ਕੇ WhatsApp ਤੱਕ ‘ਤੇ ਇਹ ਫੈਲ ਚੁੱਕਿਆ ਹੈ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਇਸਦੇ ਬਾਅਦ ਇਸ ਵੀਡੀਓ ਨੂੰ InVID ਵਿਚ ਪਾ ਕੇ ਕਈ ਕੀ-ਫ਼੍ਰੇਮਸ ਕੱਢੇ।
ਇਸਦੇ ਬਾਅਦ ਇਨ੍ਹਾਂ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਗੂਗਲ ‘ਤੇ ਕਈ ਪੇਜਾਂ ਨੂੰ ਸਕੈਨ ਕਰਨ ਬਾਅਦ ਸਾਨੂੰ The Hindu ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਖਬਰ ਇਸੇ ਵੀਡੀਓ ਵਿਚ ਦਿੱਸ ਰਹੀ ਕੁੜੀ ਨੂੰ ਲੈ ਕੇ ਸੀ। 30 ਜੂਨ 2019 ਨੂੰ ਅਪਲੋਡ ਇਸ ਖਬਰ ਵਿਚ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਦੇ ਧਾਰ ਦੇ ਇੱਕ ਪਿੰਡ ਵਿਚ ਇੱਕ ਆਦਿਵਾਸੀ ਕੁੜੀ ਨਾਲ ਉਸਦੇ ਘਰਦਿਆਂ ਨੇ ਕੁੱਟਮਾਰ ਕੀਤੀ। ਮਾਮਲਾ ਦੂਜੀ ਜਾਤੀ ਦੇ ਮੁੰਡੇ ਨਾਲ ਪਿਆਰ ਦਾ ਸੀ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ ਦੈਨਿਕ ਜਾਗਰਣ ਦੇ ਸਹਿਯੋਗੀ ਅਖਬਾਰ ‘ਨਵੀਂ ਦੁਨੀਆ’ ਦੇ ਧਾਰ ਸੰਸਕਰਣ ਨੂੰ ਖੰਗਾਲਣਾ ਸ਼ੁਰੂ ਕੀਤਾ। 1 ਜੁਲਾਈ ਨੂੰ ਪ੍ਰਕਾਸ਼ਿਤ ਇੱਕ ਖਬਰ ਸਾਨੂੰ ਮਿਲੀ। ਇਸ ਖਬਰ ਵਿਚ ਵਿਸਥਾਰ ਨਾਲ ਘਟਨਾ ਅਤੇ ਵੀਡੀਓ ਬਾਰੇ ਦੱਸਿਆ ਗਿਆ ਸੀ। ਖਬਰ ਮੁਤਾਬਕ, ਮੱਧ ਪ੍ਰਦੇਸ਼ ਦੇ ਧਾਰ ਜਿਲੇ ਦੇ ਘਟਬੌਰੀ ਪਿੰਡ ਦੀ ਇੱਕ ਆਦਿਵਾਸੀ ਕੁੜੀ ਦੂਜੀ ਜਾਤੀ ਦੇ ਮੁੰਡੇ ਨਾਲ ਕਿਥੇ ਚਲੇ ਗਈ ਸੀ। ਜਿਸਦੇ ਬਾਅਦ ਪੂਰਾ ਮਾਮਲਾ ਪੁਲਿਸ ਵਿਚ ਗਿਆ ਅਤੇ ਉਸ ਕੁੜੀ ਨੂੰ ਪੁਲਿਸ ਨੇ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ, ਜਿਸਦੇ ਬਾਅਦ ਰਿਸ਼ਤੇਦਾਰਾਂ ਨੇ ਕੁੜੀ ਨਾਲ ਕੁੱਟਮਾਰ ਕੀਤੀ।
ਕਦੋਂ ਦੀ ਹੈ ਘਟਨਾ
‘ਨਵੀਂ ਦੁਨੀਆ’ ਅਖਬਾਰ ਮੁਤਾਬਕ, 25 ਜੂਨ ਦੀ ਸ਼ਾਮ ਕਰੀਬ 4 ਵਜੇ ਕੁੜੀ ਨਾਲ ਕੁੱਟਮਾਰ ਹੋਈ ਸੀ। ਇਹ ਵੀਡੀਓ 28 ਜੂਨ ਦੀ ਰਾਤ ਤੋਂ ਵਾਇਰਲ ਹੋਣਾ ਸ਼ੁਰੂ ਹੋਇਆ ਸੀ। ਜਿਸਦੇ ਬਾਅਦ ਇਹ ਵੀਡੀਓ ਪੂਰੇ ਦੇਸ਼ ਵਿਚ ਵੱਖ-ਵੱਖ ਦਾਅਵੇ ਨਾਲ ਵਾਇਰਲ ਹੋਇਆ।
ਕੁੱਟਮਾਰ ਵਿਚ ਕੌਣ ਕੌਣ ਸ਼ਾਮਲ ਸਨ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਕੁੜੀ ਨਾਲ ਕੁੱਟਮਾਰ ਕਰਨ ਵਾਲੇ ਲੋਕ ਉਸਦੇ ਰਿਸ਼ਤੇਦਾਰ ਹੀ ਸਨ। ਇਸ ਕੁੱਟਮਾਰ ਵਿਚ ਕੁੜੀ ਦਾ ਕਾਕਾ, ਭਰਾ ਰਮੇਸ਼ ਅਤੇ ਰਿਸ਼ਤੇਦਾਰ ਸਰਦਾਰ, ਡੋਂਗਰ, ਕਿਲਾ, ਦਿਲੀਪ ਅਤੇ ਗਣਪਤੀ ਸ਼ਾਮਲ ਸਨ। ਕੁੱਝ ਲੋਕਾਂ ਨੇ ਕੁੜੀ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਕਿਸੇ ਨੇ ਲੱਤਾਂ ਨਾਲ। ਕੁੜੀ ਦੇ ਡਿੱਗਣ ‘ਤੇ ਉਸਦੇ ਰਿਸ਼ਤੇਦਾਰ ਉਸਨੂੰ ਦੁਬਾਰਾ ਉਠਾ ਕੇ ਮਾਰਦੇ ਹਨ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ ਨਵੀਂ ਦੁਨੀਆ ਦੇ ਔਨਲਾਈਨ ਸੰਪਾਦਕ ਸੁਧੀਰ ਗੋਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, “ਘਟਨਾ ਦੀ ਜਗ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ, ਪੂਰੇ ਮਾਮਲੇ ਦਾ ਕਿਸੀ ਪਾਰਟੀ ਜਾਂ ਕਥਿਤ ਆਤੰਕਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਾਮਲਾ ਪਰਿਵਾਰਕ ਹੈ। ਪੁਲਿਸ ਮੁਤਾਬਕ, ਕੁੜੀ ਆਪਣੇ ਪਰਿਵਾਰ ਦੀ ਮਰਜੀ ਦੇ ਖਿਲਾਫ ਦੂਜੀ ਜਾਤੀ ਦੇ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਸੀ, ਪਰ ਪਰਿਵਾਰ ਨੇ ਅਜਿਹਾ ਹੋਣ ਨਹੀਂ ਦਿੱਤਾ ਅਤੇ ਉਸ ਨਾਲ ਕੁੱਟਮਾਰ ਕਰ ਦਿੱਤੀ।”
ਅੰਤ ਵਿਚ ਅਸੀਂ ਵੀਡੀਓ ਨੂੰ ਵਾਇਰਲ ਕਰਨ ਵਾਲੇ ਸ਼ਿਵ ਨਰੇਸ਼ ਦੇ ਫੇਸਬੁੱਕ ਯੂਜ਼ਰ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਨਾਲ ਸਾਨੂੰ ਪਤਾ ਚਲਿਆ ਕਿ ਯੂਜ਼ਰ ਉੱਤਰ ਪ੍ਰਦੇਸ਼ ਦੇ ਬਦੋਹੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਾਇਆ ਗਿਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਕੋਈ ਰਾਜਨੈਤਿਕ ਦਲ ਸ਼ਾਮਲ ਨਹੀਂ ਹੈ। ਵੀਡੀਓ ਵਿਚ ਦਿੱਸ ਰਹੀ ਕੁੜੀ ਨਾਲ ਕੁੱਟਮਾਰ ਉਸਦੇ ਰਿਸ਼ਤੇਦਾਰਾਂ ਨੇ ਕੀਤੀ ਸੀ, ਕਿਉਂਕੀ ਕੁੜੀ ਆਪਣੀ ਮਰਜ਼ੀ ਤੋਂ ਕਿਸੇ ਦੂਜੇ ਜਾਤੀ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।