ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਯੂਪੀ ਪੁਲਿਸ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿਸ ਰਹੀ ਔਰਤ ਨਾਲ ਯੂਪੀ ਪੁਲਿਸ ਨੇ ਕੁੱਟਮਾਰ ਕੀਤੀ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜ਼ੀ ਸਾਬਤ ਹੁੰਦਾ ਹੈ। ਤਸਵੀਰ 2016 ਦੇ ਮੈਨਪੁਰੀ ਦੀ ਹੈ। ਔਰਤ ਨਾਲ ਕੁੱਟਮਾਰ ਪੁਲਿਸ ਨੇ ਨਹੀਂ, ਸਗੋਂ ਇਲਾਕੇ ਦੇ ਕੁੱਝ ਬਦਮਾਸ਼ਾਂ ਨੇ ਕੀਤੀ ਸੀ। ਉਸ ਸਮੇਂ ਯੂਪੀ ਵਿਚ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ। ਅਖਿਲੇਸ਼ ਯਾਦਵ ਪ੍ਰਦੇਸ਼ ਦੇ ਮੁੱਖਮੰਤਰੀ ਸਨ।
ਜਗਤ ਐਕਸਪ੍ਰੈਸ ਨਾਂ ਦੇ ਫੇਸਬੁੱਕ ਪੇਜ ਨੇ 25 ਜੁਲਾਈ ਨੂੰ ਦੁਪਹਿਰ 12 ਵਜੇ ਦੋ ਤਸਵੀਰਾਂ ਅਪਲੋਡ ਕਰਦੇ ਹੋਏ ਦਾਅਵਾ ਕੀਤਾ : ”ਮੋਦੀ ਯੋਗੀ ਜੀ ਬੇਟੀ ਬਚਾਓ ਦਾ ਨਾਅਰਾ ਇਹੀ ਹੈ। ਇਨ੍ਹਾਂ ਧੀਆਂ ‘ਤੇ ਅੱਤਿਆਚਾਰ ਕਰ ਰਹੇ ਪੁਲਿਸ ਵਾਲਿਆਂ ਨੂੰ ਤੁਸੀਂ ਕੀ ਕਹੋਗੇ। ਜਿਹੜੇ ਧੀਆਂ ਨੂੰ ਇੰਨਾ ਬੂਰੀ ਤਰ੍ਹਾਂ ਕੁੱਟ ਰਹੇ ਹਨ। ਮੋਦੀ ਯੋਗੀ ਹਾਯ ਹਾਯ।”
ਇਸ ਪੋਸਟ ਨੂੰ ਹੁਣ ਤਕ 252 ਲੋਕ ਸ਼ੇਅਰ ਕਰ ਚੁੱਕੇ ਹਨ। ਕਮੈਂਟ ਵਿਚ ਵੱਧ ਯੂਜ਼ਰ ਯੋਗੀ ਦੀ ਸਰਕਾਰ ਅਤੇ ਯੂਪੀ ਪੁਲਿਸ ਨੂੰ ਕੋਸ ਰਹੇ ਹਨ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ independent.co.uk ਨਾਂ ਦੀ ਵੈੱਬਸਾਈਟ ‘ਤੇ ਅਸਲੀ ਤਸਵੀਰ ਮਿਲੀ। 23 ਦਸੰਬਰ 2016 ਨੂੰ ਅਪਲੋਡ ਇੱਕ ਖਬਰ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
ਖਬਰ ਅਨੁਸਾਰ, ਯੂਪੀ ਦੇ ਮੈਨਪੁਰੀ ਵਿਚ ਇੱਕ ਮਹਿਲਾ ਨੇ ਆਪਣੇ ਨਾਲ ਹੋ ਰਹੀ ਛੇੜਛਾੜ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕੀਤੀ। ਜਿਲ੍ਹੇ ਦੇ ਕਿਸ਼ਨੀ ਪਿੰਡ ਦੇ ਬਜਾਰ ਵਿਚ ਇਹ ਘਟਨਾ ਹੋਈ ਸੀ। ਪੂਰੀ ਖਬਰ ਤੁਸੀਂ ਹੇਠਾਂ ਪੜ੍ਹ ਸਕਦੇ ਹੋ।
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮੈਨਪੁਰੀ ਦੀ ਘਟਨਾ ਦਾ ਵੀਡੀਓ ਸਰਚ ਕਰਨਾ ਸ਼ੁਰੂ ਕੀਤਾ। Youtube ‘ਤੇ ਸਾਨੂੰ ਇਹ ਵੀਡੀਓ ਮਿਲ ਗਿਆ। ‘Sabse Tez News’ ਨਾਂ ਦੇ ਇੱਕ Youtube ਚੈਨਲ ‘ਤੇ ਸਾਨੂੰ ਇਹ ਵੀਡੀਓ ਮਿਲਿਆ। ਵੀਡੀਓ ਦੀ ਹੈਡਿੰਗ ਸੀ – ਯੂਪੀ: ਛੇੜਖਾਨੀ ਦਾ ਵਿਰੋਧ ਕਰਨ ‘ਤੇ ਬਦਮਾਸ਼ਾਂ ਨੇ ਕੀਤੀ ਮਹਿਲਾ ਨਾਲ ਸਰੇਆਮ ਕੁੱਟਮਾਰ
2:18 ਮਿੰਟ ਦੇ ਇਸ ਵੀਡੀਓ ਨੂੰ ਵੇਖਣ ਨਾਲ ਇੱਕ ਗੱਲ ਤਾਂ ਸਾਫ ਹੁੰਦੀ ਹੈ ਕਿ ਵੀਡੀਓ ਵਿਚ ਦਿਸ ਰਹੀ ਮਹਿਲਾ ਨਾਲ ਕੁੱਟਮਾਰ ਪੁਲਿਸ ਨੇ ਨਹੀਂ ਕੀਤੀ, ਸਗੋਂ ਕੁੱਝ ਬਦਮਾਸ਼ਾਂ ਨੇ ਕੀਤੀ ਸੀ। ਇਹ ਵੀਡੀਓ 20 ਦਸੰਬਰ 2016 ਨੂੰ ਅਪਲੋਡ ਕੀਤਾ ਗਿਆ ਸੀ। ਇਸਨੂੰ ਹੁਣ ਤਕ 36 ਹਜ਼ਾਰ ਤੋਂ ਵੱਧ ਵਾਰ ਵੇਖਿਆ ਜਾ ਚੁਕਿਆ ਹੈ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ ਮੈਨਪੁਰੀ ਦੇ ਕਿਸ਼ਨੀ ਪੁਲਿਸ ਸਟੇਸ਼ਨ ਦੇ ਸੀਨੀਅਰ SHO ਰਾਮਕਾਰ ਯਾਦਵ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਪੁਰਾਣੀ ਹੈ। ਹਾਲ ਫਿਲਹਾਲ ‘ਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ ਹੈ।
ਅੰਤ ਵਿਚ ਅਸੀਂ ਜਗਤ ਐਕਸਪ੍ਰੈਸ (@jagatexpress) ਨਾਂ ਦੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਪੇਜ ਨੂੰ 4800 ਤੋਂ ਵੱਧ ਲੋਕ ਫਾਲੋ ਕਰਦੇ ਹਨ। ਪੇਜ ਦੀ ਸਕੈਨਿੰਗ ਤੋਂ ਸਾਨੂੰ ਪਤਾ ਚਲਿਆ ਕਿ ਜਗਤ ਐਕਸਪ੍ਰੈਸ ਨਾਂ ਤੋਂ ਇੱਕ ਨਿਊਜ਼ ਪੋਰਟਲ ਵੀ ਇਸੇ ਪੇਜ ਨਾਲ ਜੁੜਿਆ ਹੋਇਆ ਹੈ। ਇਸ ਪੇਜ ਨੂੰ ਗ੍ਰੇਟਰ ਨੋਇਡਾ ਵਿਚ ਰਹਿਣ ਵਾਲੇ ਅਭਿਸ਼ੇਕ ਵਰਮਾ ਮੈਨੇਜ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਇਆ। ਤਸਵੀਰ 2016 ਦੀ ਮੈਨਪੁਰੀ ਦੀ ਹੈ। ਔਰਤ ਨਾਲ ਕੁੱਟਮਾਰ ਪੁਲਿਸ ਨੇ ਨਹੀਂ, ਸਗੋਂ ਇਲਾਕੇ ਦੇ ਕੁੱਝ ਬਦਮਾਸ਼ਾਂ ਨੇ ਕੀਤੀ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।