X
X

Fact Check: ਬੰਦ ਨਹੀਂ ਹੋ ਰਿਹਾ ਹੈ ਬ੍ਰਿਟਿਸ਼ ਏਅਰਵੇਜ਼, ਵਾਇਰਲ ਪੋਸਟ ਫਰਜੀ ਹੈ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਨਿਕਲਿਆ। ਬ੍ਰਿਟਿਸ਼ ਏਅਰਵੇਜ਼ ਨੁਕਸਾਨ ਨਾਲ ਜੂਝ ਰਿਹਾ ਹੈ, ਜਿਸਦੇ ਕਰਕੇ ਪਿਛਲੇ ਕੁਝ ਸਮੇਂ ਵਿਚ ਉਸਨੇ ਕੁਝ ਸਟਾਫ ਨੂੰ ਕੱਢਿਆ ਵੀ ਹੈ। ਪਰ ਪੂਰੇ ਸਟਾਫ ਨੂੰ ਕੱਢ ਕੇ ਓਪਰੇਸ਼ਨ ਬੰਦ ਕਰਨ ਵਾਲੀ ਗੱਲ ਫਰਜੀ ਹੈ।

ਨਵੀਂ ਦਿੱਲੀ ਵਿਸ਼ਵਾਸ ਟੀਮ। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਏਅਰਵੇਜ਼ ਨੇ ਆਪਣੇ ਪੂਰੇ ਸਟਾਫ ਨੂੰ ਕੱਢ ਦਿੱਤਾ ਹੈ ਅਤੇ ਉਸਦੇ ਓਪਰੇਸ਼ਨ ਬੰਦ ਹੋ ਗਏ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਇਹ ਦਾਅਵਾ ਫਰਜੀ ਹੈ। ਹਾਲਾਂਕਿ, ਇਹ ਸਹੀ ਹੈ ਕਿ ਕੋਰੋਨਾ ਵਾਇਰਸ ਦੇ ਚਲਦੇ ਹਵਾਈ ਯਾਤਰਾ ‘ਤੇ ਕਾਫੀ ਫਰਕ ਪਿਆ ਹੈ। ਇਸ ਕਰਕੇ ਬ੍ਰਿਟਿਸ਼ ਏਅਰਵੇਜ਼ ਵੀ ਹੋਰ ਏਅਰਵੇਜ਼ ਵਾਂਗ ਨੁਕਸਾਨ ਨਾਲ ਜੂਝ ਰਿਹਾ ਹੈ, ਜਿਸਦੇ ਕਰਕੇ ਪਿਛਲੇ ਕੁਝ ਸਮੇਂ ਵਿਚ ਉਸਨੇ ਕੁਝ ਸਟਾਫ ਨੂੰ ਕੱਢਿਆ ਵੀ ਹੈ। ਪਰ ਪੂਰੇ ਸਟਾਫ ਨੂੰ ਕੱਢ ਕੇ ਓਪਰੇਸ਼ਨ ਬੰਦ ਕਰਨ ਵਾਲੀ ਗੱਲ ਫਰਜੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਏਅਰਵੇਜ਼ ਨੇ ਆਪਣੇ ਪੂਰੇ ਸਟਾਫ ਨੂੰ ਕੱਢ ਦਿੱਤਾ ਹੈ ਅਤੇ ਉਸਦੇ ਓਪਰੇਸ਼ਨ ਬੰਦ ਹੋ ਗਏ ਹਨ। ਇਸ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਏਅਰਲਾਈਨ ਨੇ 15 ਜੂਨ ਤੋਂ ਆਪਣੀ ਪੂਰੇ ਸਟਾਫ ਨੂੰ ਕੱਢ ਦਿੱਤਾ ਹੈ। ਵੀਡੀਓ ਨੂੰ ਬ੍ਰਿਟਿਸ਼ ਏਅਰਵੇਜ਼ ਦੇ ਕਰਮਚਾਰੀਆਂ ਦੇ ਫੇਅਰਵੈਲ ਮੈਸਜ ਦੇ ਰੂਪ ਵਿਚ ਸ਼ੇਅਰ ਕੀਤਾ ਗਿਆ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ: “British Airways saying goodbye to the world. Just unbelievable for one of the highest profit making Airlines Company for last 70 years. Sad, but true.”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਕੀਵਰਡ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ ਕਿ ਕੀ ਇਸ ਖਬਰ ਵਿਚ ਕੋਈ ਸਚਾਈ ਹੈ ਜਾਂ ਨਹੀਂ। ਸਾਨੂੰ ਕੀਤੇ ਵੀ ਬ੍ਰਿਟਿਸ਼ ਏਯਰਵੇਜ਼ ਦੇ ਬੰਦ ਹੋਣ ਦੀ ਕੋਈ ਖਬਰ ਨਹੀਂ ਮਿਲੀ। ਹਾਲਾਂਕਿ, ਸਾਨੂੰ 28 ਜੂਨ ਨੂੰ ਪ੍ਰਕਾਸ਼ਿਤ NDTV ਦੀ ਇੱਕ ਖਬਰ ਮਿਲੀ। ਇਸਦੇ ਅਨੁਸਾਰ, “ਬ੍ਰਿਟਿਸ਼ ਏਅਰਵੇਜ਼ ਆਪਣੇ ਪਾਯਲਟਾਂ ਨਾਲ ਇੱਕ ਸਮਝੌਤੇ ‘ਤੇ ਪੁੱਜ ਗਿਆ ਹੈ, ਜਿਸਦੇ ਅਧੀਨ 350 ਪਾਯਲਟ ਨੂੰ ਬਰਖਾਸਤ ਅਤੇ 300 ਨੂੰ ਰਿਹਾਯਰ ਪੂਲ ਵਿਚ ਰੱਖਿਆ ਜਾਵੇਗਾ।”

ਇਸਦੇ ਬਾਅਦ ਅਸੀਂ ਟਵਿੱਟਰ, ਯੂਟਿਊਬ ਅਤੇ ਫੇਸਬੁੱਕ ‘ਤੇ ਬ੍ਰਿਟਿਸ਼ ਏਅਰਵੇਜ਼ ਦੇ ਅਧਿਕਾਰਿਕ ਹੈਂਡਲ ਦੀ ਪੜਤਾਲ ਕੀਤੀ। ਸਾਨੂੰ ਇਹ ਵੀਡੀਓ ਕਿਸੇ ਵੀ ਅਧਿਕਾਰਿਕ ਹੈਂਡਲ ‘ਤੇ ਨਹੀਂ ਮਿਲਿਆ। ਹਾਲਾਂਕਿ, ਅਧਿਕਾਰਿਕ ਟਵਿੱਟਰ ਹੈਂਡਲ ‘ਤੇ 30 ਜੂਨ ਨੂੰ ਕੀਤੇ ਗਏ ਟਵੀਟ ਵਿਚ ਅਗਸਤ ਦੀ ਬੁਕਿੰਗ੍ਸ ‘ਤੇ ਰਿਆਇਤ ਦੀ ਗੱਲ ਕਹੀ ਗਈ ਸੀ।

ਬ੍ਰਿਟਿਸ਼ ਏਅਰਵੇਜ਼ ਦੀ ਵੈੱਬਸਾਈਟ ‘ਤੇ ਟਿਕਟਾਂ ਦੀ ਬੁਕਿੰਗ ਵੀ ਚਾਲੂ ਹੈ। ਅਜਿਹੇ ਵਿਚ ਇਹ ਤਾਂ ਸਾਫ ਸੀ ਕਿ ਏਅਰਲਾਈਨ ਦੇ ਓਪਰੇਸ਼ਨ ਚਾਲੂ ਹਨ। ਹੁਣ ਅਸੀਂ ਇਹ ਜਾਣਨਾ ਸੀ ਕਿ ਵੀਡੀਓ ਕਿਧਰੋਂ ਆਇਆ ਹੈ।

ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਇਹ ਵੀਡੀਓ ਸਬਤੋਂ ਪਹਿਲਾਂ ਯੂਟਿਊਬ ‘ਤੇ ਅਪਲੋਡ ਮਿਲਿਆ, ਜਿਸਨੂੰ ‘Unite the Union Yout’ ਨਾਂ ਦੇ ਯੂਟਿਊਬ ਚੈੱਨਲ ਨੇ 14 ਜੂਨ ਨੂੰ ਅਪਲੋਡ ਕੀਤਾ ਸੀ। ਵੀਡੀਓ ਬਿਲਕੁਲ ਵਾਇਰਲ ਵੀਡੀਓ ਦੇ ਸਮਾਨ ਸੀ। ਵੀਡੀਓ ਦਾ ਡਿਸਕ੍ਰਿਪਸ਼ਨ ਸੀ: “ਬ੍ਰਿਟਿਸ਼ ਏਅਰਵੇਜ਼ ਨੇ 15 ਜੂਨ 2020 ਤੋਂ ਆਪਣੇ ਸਾਰੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਲਈ ਆਵੇਦਨ ਕੀਤਾ ਹੈ। ਇਸਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਛੱਡ ਦਈਏ, ਬ੍ਰਿਟਿਸ਼ ਏਅਰਵੇਜ਼ ਦੇ ਕਰਮਚਾਰੀ ਨੂੰ ਧੰਨਵਾਦ ਅਤੇ ਅਲਵਿਦਾ ਕਹਿਣਾ ਚਾਹੁੰਦੇ ਹਨ।” ਅਸੀਂ ਜਾਂਚ ਵਿਚ ਪਾਇਆ ਕਿ Unite the Union Yout ਨਾਂ ਦਾ ਇਹ ਯੂਟਿਊਬ ਚੈੱਨਲ ਬ੍ਰਿਟਿਸ਼ ਏਅਰਵੇਜ਼ ਨਾਲ ਕਿਸੇ ਵੀ ਪ੍ਰਕਾਰ ਨਾਲ ਜੁੜਿਆ ਨਹੀਂ ਹੈ।

https://www.youtube.com/watch?v=zwi56hM3sLs&feature=emb_title

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਬ੍ਰਿਟਿਸ਼ ਏਅਰਵੇਜ਼ ਦੀ ਕੋਰਪੋਰੇਟ ਸੰਚਾਰ ਇੰਚਾਰਜ ਲੁਈਸ ਮੇਨਲੋ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਇਹ ਖਬਰ ਸਹੀ ਨਹੀਂ ਹੈ। ਬ੍ਰਿਟਿਸ਼ ਏਅਰਵੇਜ਼ ਨੇ ਆਪਣੇ ਓਪਰੇਸ਼ਨ ਬੰਦ ਨਹੀਂ ਕੀਤੇ ਹਨ ਅਤੇ ਨਾ ਹੀ ਆਪਣੇ ਪੂਰੇ ਸਟਾਫ ਨੂੰ ਕੱਢਿਆ ਹੈ। ਪੂਰੀ ਦੁਨੀਆ ਨੂੰ ਵੱਡੇ ਬਦਲਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਸਾਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਵੀ ਸਾਡੀ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਨੌਕਰੀਆਂ ਬਚਾਈਆਂ ਜਾ ਸਕਣ।”

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ The Pakistan News ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪਾਕਿਸਤਾਨ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਨਿਕਲਿਆ। ਬ੍ਰਿਟਿਸ਼ ਏਅਰਵੇਜ਼ ਨੁਕਸਾਨ ਨਾਲ ਜੂਝ ਰਿਹਾ ਹੈ, ਜਿਸਦੇ ਕਰਕੇ ਪਿਛਲੇ ਕੁਝ ਸਮੇਂ ਵਿਚ ਉਸਨੇ ਕੁਝ ਸਟਾਫ ਨੂੰ ਕੱਢਿਆ ਵੀ ਹੈ। ਪਰ ਪੂਰੇ ਸਟਾਫ ਨੂੰ ਕੱਢ ਕੇ ਓਪਰੇਸ਼ਨ ਬੰਦ ਕਰਨ ਵਾਲੀ ਗੱਲ ਫਰਜੀ ਹੈ।

  • Claim Review : ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਏਅਰਵੇਜ਼ ਨੇ ਆਪਣੇ ਪੂਰੇ ਸਟਾਫ ਨੂੰ ਕੱਢ ਦਿੱਤਾ ਹੈ ਅਤੇ ਉਸਦੇ ਓਪਰੇਸ਼ਨ ਬੰਦ ਹੋ ਗਏ ਹਨ
  • Claimed By : FB User- The Pakistan News
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later