X
X

Fact Check: ਪਵਿੱਤਰ ਬੇਰੀ ਵਿਚੋਂ ਖੂਨ ਨਿਕਲਣ ਦਾ ਦਾਅਵਾ ਫਰਜ਼ੀ, ਲਾਲ ਤਰਲ ਪਦਾਰਥ ਨੂੰ ਦੱਸਿਆ ਜਾ ਰਿਹਾ ਖੂਨ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਇਹ ਲਾਲ ਰੰਗ ਦਾ ਤਰਲ ਪਦਾਰਥ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਪਵਿੱਤਰ ਬੇਰੀ ਵਿਚੋਂ ਨਿਕਲਦਾ ਹੈ। ਇਹ ਪਦਾਰਥ ਕੋਈ ਖੂਨ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਧਰਮ ਨਾਲ ਜੋੜ ਰੋਜ਼ ਕੁੱਝ ਨਾ ਕੁੱਝ ਵਾਇਰਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੇੜ ਵਿਚੋਂ ਲਾਲ ਰੰਗ ਦਾ ਤਰਲ ਨਿਕਲਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਸੁਲਤਾਨਪੁਰ ਲੋਧੀ ਦੀ ਪਵਿੱਤਰ ਬੇਰੀ ਵਿਚੋਂ ਖੂਨ ਨਿਕਲ ਰਿਹਾ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਇਹ ਲਾਲ ਰੰਗ ਦਾ ਤਰਲ ਪਦਾਰਥ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਪਵਿੱਤਰ ਬੇਰੀ ਵਿਚੋਂ ਨਿਕਲਦਾ ਹੈ। ਇਹ ਪਦਾਰਥ ਕੋਈ ਖੂਨ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

Amarjit Kour Bajwa ਨਾਂ ਦੇ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ: “ਅਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਬੇਰੀ ਸਾਹਿਬ ਜੀ ਵਿਚੋਂ ਖੂਨ ਵਹਿੰਦਾ ਵਾਹਿਗੁਰੂ ਜੀ ਮਿਹਰ ਕਰਨ”

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਕੀਵਰਡ ਸਰਚ ਦਾ ਸਹਾਰਾ ਲਿਆ ਅਤੇ ਇਸ ਮਾਮਲੇ ਨਾਲ ਜੁੜੀਆਂ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀਆਂ ਕਈ ਨਿਊਜ਼ ਏਜੰਸੀਆ ਦੀ ਖਬਰ ਮਿਲੀ ਜਿਨ੍ਹਾਂ ਨੇ ਇਸ ਦਾਅਵੇ ਨੂੰ ਫਰਜ਼ੀ ਦੱਸਿਆ। News 18 ਅਤੇ Sukharbh TV ਦੀ ਵੀਡੀਓ ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਿੱਧਾ ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਨਾਲ ਗੱਲ ਕੀਤੀ। ਜਰਨੈਲ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਖਾਰਿਜ ਕੀਤਾ ਅਤੇ ਆਪਣਾ ਬਿਆਨ ਵੀ ਸ਼ੇਅਰ ਕੀਤਾ, “ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਸ਼ਸ਼ੋਬਿਤ ਪਾਵਨ ਬੇਰੀ ਸਾਹਿਬ ਜੀ ਜੋ ਸਦੀਆਂ ਪੁਰਾਣੇ ਹਨ , ਜਿਸ ਵਿੱਚੋਂ ਤਕਰੀਬਨ ਹਰ ਸਾਲ ਹੀ ਗਰਮੀਆਂ ਚ ਤਰਲ ਪਦਾਰਥ ਨਿੱਕਲਦਾ ਹੈ ਜਿਸਨੂੰ ਲੈ ਕੇ ਸਾਨੂੰ ਵਹਿਮ ਭਰਮ ਨਹੀ ਪਾਲਣਾ ਚਾਹੀਦਾ । ਸੋ ਅਫਵਾਹਾਂ ਤੋਂ ਬਚੋ । ਗੁਰਬਾਣੀ ਦਾ ਜਾਪ ਕਰੋ । ਵਲੋਂ :- ਭਾਈ ਜਰਨੈਲ ਸਿੰਘ ਬੂਲੇ ਮੈਨੇਜਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ।”

I.T Wing ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਦੇ ਫੇਸਬੁੱਕ ਪੇਜ ਨੇ ਵੀ ਇਸ ਦਾਅਵੇ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਦਾ ਬਿਆਨ ਸ਼ੇਅਰ ਕੀਤਾ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਦੇ ਬੋਟਾਨੀ ਡਿਪਾਰਟਮੈਂਟ ਦੇ ਹੈੱਡ ਪ੍ਰੋਫੈਸਰ ਕੇ ਐਸ ਰਾਓ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਉਸਦੇ ਵਿਚ ਪੇੜ ਵਿਚੋਂ ਨਿਕਲ ਰਿਹਾ ਪਦਾਰਥ ਖੂਨ ਨਹੀਂ ਹੈ। ਇਹ ਤਰਲ ਪਦਾਰਥ ਗੋਂਦ ਵਰਗਾ ਪਦਾਰਥ ਹੈ ਜਿਹੜਾ ਹਰ ਪੇੜ ਵਿਚੋਂ ਨਿਕਲਦਾ ਹੈ।”

ਪ੍ਰੋਫੈਸਰ ਨੇ ਸਾਨੂੰ ਦੱਸਿਆ ਕਿ “ਪੁਰਾਣੇ ਜ਼ਮਾਨੇ ਦੇ ਪੇੜਾਂ ਵਿਚ ਲਾਲ ਰੰਗ ਦਾ ਪਦਾਰਥ ਨਿਕਲਿਆ ਕਰਦਾ ਸੀ ਜਿਸਨੂੰ ਬਾਰਕ ਕਿਹਾ ਜਾਂਦਾ ਹੈ। ਹੋ ਸਕਦਾ ਹੈ ਕਿ ਪੇੜ ਨੂੰ ਪਾਣੀ ਦੇਣ ਵਾਲਾ ਰੂਟ ਜਿਸਨੂੰ ਸੇਪ (SAP) ਕਿਹਾ ਜਾਂਦਾ ਹੈ ਕਰਕੇ ਇਹ ਪਦਾਰਥ ਬਾਹਰ ਨੂੰ ਗਿਆ ਹੋਵੇ। ਹਾਲਾਂਕਿ ਇਹ ਪਦਾਰਥ ਖੂਨ ਨਹੀਂ ਹੈ। ਵਾਇਰਲ ਦਾਅਵਾ ਫਰਜ਼ੀ ਹੈ।”

ਇਸ ਵੀਡੀਓ ਨੂੰ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Amarjit Kour Bajwa ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਹ ਪ੍ਰੋਫ਼ਾਈਲ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦੀ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਇਹ ਲਾਲ ਰੰਗ ਦਾ ਤਰਲ ਪਦਾਰਥ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਪਵਿੱਤਰ ਬੇਰੀ ਵਿਚੋਂ ਨਿਕਲਦਾ ਹੈ। ਇਹ ਪਦਾਰਥ ਕੋਈ ਖੂਨ ਨਹੀਂ ਹੈ।

  • Claim Review : ਅਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਬੇਰੀ ਸਾਹਿਬ ਜੀ ਵਿਚੋਂ ਖੂਨ ਵਹਿੰਦਾ ਵਾਹਿਗੁਰੂ ਜੀ ਮਿਹਰ ਕਰਨ
  • Claimed By : FB User- Amarjit Kour Bajwa
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later