Fact Check: COVID-19 ਦੇ ਇਲਾਜ ਦਾ ਦਾਅਵਾ ਕਰਨ ਵਾਲੀ ਪਤੰਜਲੀ ਦਵਾ ‘ਤੇ ਲੱਗੀ ਰੋਕ ਪ੍ਰਭਾਵੀ, ਸਰਕਾਰ ਤੋਂ ਮਨਜੂਰੀ ਮਿਲਣ ਦੇ ਦਾਅਵੇ ਨਾਲ ਵਾਇਰਲ ਪੋਸਟ ਫਰਜੀ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। 26 ਜੂਨ ਤਕ ਦੀ ਸਤਿਥੀ ਮੁਤਾਬਕ, ਪਤੰਜਲੀ ਦੀ ਤਰਫ਼ੋਂ ਲੌਂਚ ਕੀਤੀ ਗਈ ਦਵਾ ਦੇ ਪ੍ਰਚਾਰ-ਪ੍ਰਸਾਰ ‘ਤੇ ਆਯੂਸ਼ ਮੰਤਰਾਲੇ ਨੇ ਰੋਕ ਲਾ ਰੱਖੀ ਹੈ। ਮੰਤਰਾਲੇ ਨੇ ਇਸ ਦਵਾ ਨਾਲ ਕੀਤੇ ਗਏ ਦਾਅਵੇ ਨੂੰ ਜਾਚਣ ਦਾ ਫੈਸਲਾ ਕੀਤਾ ਹੈ, ਓਦੋਂ ਤਕ ਇਸ ਦਵਾ ਦੇ ਪ੍ਰਚਾਰ-ਪ੍ਰਸਾਰ ‘ਤੇ ਲੱਗੀ ਰੋਕ ਪ੍ਰਭਾਵੀ ਹੈ। ਸੋਸ਼ਲ ਮੀਡੀਆ ‘ਤੇ ਦਵਾ ਨੂੰ ਪ੍ਰਮਾਣਿਤ ਕੀਤੇ ਜਾਣ ਅਤੇ ਉਸ ਉੱਤੇ ਲੱਗੀ ਰੋਕ ਨੂੰ ਹਟਾਉਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜੀ ਹੈ।
- By: Abhishek Parashar
- Published: Jun 26, 2020 at 06:32 PM
- Updated: Aug 30, 2020 at 09:30 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ (COVID-19) ਨੂੰ ਠੀਕ ਕਰਨ ਦੇ ਦਾਅਵੇ ਨਾਲ ਪਤੰਜਲੀ ਦੀ ਦਵਾ ਕੋਰੋਨਿਲ ਦੇ ਪ੍ਰਚਾਰ-ਪ੍ਰਸਾਰ ‘ਤੇ ਰੋਕ ਲੱਗਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਯੂਸ਼ ਮੰਤਰਾਲੇ ਨੇ ਪਤੰਜਲੀ ਦੀ ਦਵਾਈ ਨੂੰ ਪ੍ਰਮਾਣਿਤ ਕਰਦੇ ਹੋਏ ਇਸ ‘ਤੇ ਲੱਗੀ ਰੋਕ ਹਟਾ ਦਿੱਤੀ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। 26 ਜੂਨ ਤਕ ਦੀ ਸਤਿਥੀ ਮੁਤਾਬਕ, ਪਤੰਜਲੀ ਦੀ ਤਰਫ਼ੋਂ ਲੌਂਚ ਕੀਤੀ ਗਈ ਦਵਾ ਦੇ ਪ੍ਰਚਾਰ-ਪ੍ਰਸਾਰ ‘ਤੇ ਆਯੂਸ਼ ਮੰਤਰਾਲੇ ਨੇ ਰੋਕ ਲਾ ਰੱਖੀ ਹੈ। ਮੰਤਰਾਲੇ ਨੇ ਇਸ ਦਵਾ ਨਾਲ ਕੀਤੇ ਗਏ ਦਾਅਵੇ ਨੂੰ ਜਾਚਣ ਦਾ ਫੈਸਲਾ ਕੀਤਾ ਹੈ, ਓਦੋਂ ਤਕ ਇਸ ਦਵਾ ਦੇ ਪ੍ਰਚਾਰ-ਪ੍ਰਸਾਰ ‘ਤੇ ਲੱਗੀ ਰੋਕ ਪ੍ਰਭਾਵੀ ਹੈ। ਸੋਸ਼ਲ ਮੀਡੀਆ ‘ਤੇ ਦਵਾ ਨੂੰ ਪ੍ਰਮਾਣਿਤ ਕੀਤੇ ਜਾਣ ਅਤੇ ਉਸ ਉੱਤੇ ਲੱਗੀ ਰੋਕ ਨੂੰ ਹਟਾਉਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ राष्ट्र सर्वोपरि ਨੇ ਇੱਕ ਟੈਕਸਟ ਪੋਸਟ ਅਪਲੋਡ ਕਰਦੇ ਹੋਏ ਲਿਖਿਆ, ”आयुर्वेद, सनातन से नफरत करने वालों के लिए बुरी खबर…आयुष मंत्रालय ने पतंजलि की दवाई कोरोनिल को प्रमाणित कर दिया है। बकायदा एक पत्र जारी कर के कहा है कि दवाई ने सभी नियम, कानून, मापदंडों का पालन किया है…अब कोई रोक नहीं। कोरोनिल का विरोध करने वाले अब बरनोल खोज रहे हैं।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
23 ਜੂਨ ਨੂੰ ਪਤੰਜਲੀ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਦਵਾ ਖੋਜ ਨਿਕਾਲਣ ਦਾ ਦਾਅਵਾ ਕਰਦੇ ਹੋਏ ਦਿਵਯ ਕੋਰੋਨਿਲ ਟੈਬਲੇਟ ਲੌਂਚ ਕੀਤੀ ਸੀ।
Launch of first and foremost evidence-based ayurvedic medicine for Covid-19@yogrishiramdev @Ach_Balkrishna #Patanjali #आयुर्वेदविजयकोरोनिलश्वासारि pic.twitter.com/3hiyUSnZJX
— Patanjali Ayurved (@PypAyurved) June 23, 2020
ਪਤੰਜਲੀ ਯੋਗਪੀਠ ਟ੍ਰਸਟ ਦੀ ਤਰਫ਼ੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਦਵਾ ਦੇ ਕਰਕੇ ਕੋਰੋਨਾ ਸੰਕ੍ਰਮਿਤ “ਮਰੀਜ 3-7 ਦੀਨਾਂ ਅੰਦਰ ਠੀਕ ਹੋ ਜਾਂਦਾ ਹੈ” ਅਤੇ (ਇਸ ਦਵਾ ਦੇ ਉਪਚਾਰ ਨਾਲ) “ਕਿਸੇ ਰੋਗੀ ਦੀ ਮੌਤ ਵੀ ਨਹੀਂ ਹੋਈ।” ਲੌਂਚ ਤੋਂ ਬਾਅਦ ਪਤੰਜਲੀ ਦੇ ਬੁਲਾਰੇ ਐਸ ਕੇ ਤਿਜਾਰਾਵਾਲਾ ਨੇ ਆਪਣੇ ਟਵਿੱਟਰ ਪ੍ਰੋਫ਼ਾਈਲ ‘ਤੇ ਦਵਾ ਅਤੇ ਉਸ ਨਾਲ ਜੁੜੀ ਜਾਣਕਾਰੀ ਨੂੰ ਸ਼ੇਅਰ ਕੀਤਾ ਸੀ।
ਦਵਾ ਨੂੰ ਲੌਂਚ ਕੀਤੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਆਯੂਸ਼ ਮੰਤਰਾਲੇ ਹਰਕਤ ਵਿਚ ਆਇਆ ਅਤੇ ਇਸਦੇ ਪ੍ਰਚਾਰ ਉੱਤੇ ਰੋਕ ਲਾ ਦਿੱਤੀ।
‘ਦੈਨਿਕ ਜਾਗਰਣ’ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ‘ਕੇਂਦਰ ਸਰਕਾਰ ਨੇ ਕੋਰੋਨਾ ਨੂੰ ਠੀਕ ਕਰਨ ਦੇ ਦਾਅਵੇ ਨਾਲ ਲੌਂਚ ਕੀਤੀ ਗਈ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੀ ਕੋਰੋਨਿਲ ਦੇ ਪ੍ਰਚਾਰ ‘ਤੇ ਰੋਕ ਲਗਾਈ ਹੈ। ਸਰਕਾਰ ਨੇ ਇਸ ਦਵਾਈ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਆਯੁਸ਼ ਮੰਤਰਾਲੇ ਨੇ ਪਤੰਜਲੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਠੋਸ ਵਿਗਿਆਨਕ ਸਬੂਤਾਂ ਤੋਂ ਬਿਨਾਂ ਕੋਰੋਨਾ ਦੇ ਇਲਾਜ ਦੇ ਦਾਅਵੇ ਨਾਲ ਦਵਾ ਦਾ ਪ੍ਰਚਾਰ ਕੀਤਾ ਜਾਂਦਾ ਹੈ, ਤਾਂ ਇਹ ਡਰੱਗ ਐਂਡ ਰੇਮੇਡੀਜ਼ (ਅਪਮਾਨਜਨਕ ਇਸ਼ਤਿਹਾਰਬਾਜੀ) ਐਕਟ ਦੇ ਤਹਿਤ ਇੱਕ ਸੰਜੀਦਾ ਜ਼ੁਰਮ ਮੰਨਿਆ ਜਾਵੇਗਾ।’
ਰਿਪੋਰਟ ਦੇ ਅਨੁਸਾਰ ਮੰਤਰਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇ ਇਸ ਤੋਂ ਬਾਅਦ ਦਵਾਈ ਦਾ ਇਸ਼ਤਿਹਾਰ ਜਾਰੀ ਰਿਹਾ ਤਾਂ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਯੂਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਤੰਜਲੀ ਨੇ ਮੰਤਰਾਲੇ ਨੂੰ ਅਜਿਹੀ ਕਿਸੇ ਵੀ ਦਵਾਈ ਦੇ ਵਿਕਾਸ ਅਤੇ ਅਜ਼ਮਾਇਸ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
23 ਜੂਨ ਨੂੰ ‘ਬਲੂਮਬਰਗ ਕੁਇੰਟ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ‘ਪਤੰਜਲੀ ਆਯੁਰਵੈਦ ਲਿਮਟਿਡ’ ਦੀ ਤਰਫੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਦੀ ਸ਼ੁਰੂਆਤ ਤੋਂ ਬਾਅਦ, ਆਯੂਸ਼ ਮੰਤਰਾਲੇ ਨੇ ਇਸਦੀ ਇਸ਼ਤਿਹਾਰਬਾਜ਼ੀ ਉਦੋਂ ਤੱਕ ਰੋਕ ਦਿੱਤੀ ਹੈ ਜਦੋਂ ਤੱਕ ਇਸ ਨੂੰ ਲੋੜੀਂਦੀ ਪ੍ਰਵਾਨਗੀ ਨਹੀਂ ਮਿਲ ਜਾਂਦੀ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਜ਼ਿਕਰ ਕੀਤੇ ਕਾਨੂੰਨੀ ਪ੍ਰਬੰਧਾਂ ਤੋਂ ਪਤਾ ਚੱਲਦਾ ਹੈ ਕਿ ਪਤੰਜਲੀ ਇਸ ਸਮੇਂ ਦਵਾ ਵੇਚਣ ਦੇ ਯੋਗ ਨਹੀਂ ਹੋਣਗੇ। ’
ਇਸ ਬਾਰੇ ਵਿਚ ਆਯੂਸ਼ ਮੰਤਰਾਲੇ ਦੀ ਤਰਫ਼ੋਂ ਜਾਰੀ ਬਿਆਨ ਨੂੰ ਪੜ੍ਹਿਆ ਜਾ ਸਕਦਾ ਹੈ, ਜਿਸਦੇ ਵਿਚ ਕਿਹਾ ਗਿਆ ਹੈ ਕਿ ਮੀਡੀਆ ਵਿਚ ਆਈਆਂ ਰਿਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਕੰਪਨੀ ਤੋਂ ਦਵਾ ਬਾਰੇ ਜਾਣਕਾਰੀ ਮੰਗੀ ਗਈ ਹੈ ਅਤੇ ਨਾਲ ਉਸ ਦਵਾ ਦੇ ਵਿਗਿਆਪਨਾਂ ‘ਤੇ ਰੋਕ ਲਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ, ਜਦੋਂ ਤਕ ਸਾਰੇ ਦਾਵਿਆਂ ਦਾ ਪਰੀਖਣ ਨਹੀਂ ਹੋ ਜਾਂਦਾ।
ਸਰਚ ਵਿਚ ਸਾਨੂੰ ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਦਾ ਬਿਆਨ ਵੀ ਮਿਲਿਆ। ਉਨ੍ਹਾਂ ਦੇ ਅਨੁਸਾਰ, “ਇਹ ਚੰਗਾ ਹੈ ਕਿ ਬਾਬਾ ਰਾਮਦੇਵ ਨੇ ਦੇਸ਼ ਨੂੰ ਨਵੀਂ ਦਵਾਈ ਦਿੱਤੀ ਹੈ ਪਰ ਨਿਯਮ ਦੇ ਅਨੁਸਾਰ ਇਸਨੂੰ ਪਹਿਲਾਂ ਆਯੂਸ਼ ਮੰਤਰਾਲੇ ਵਿਚ ਆਉਣਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਉਹ ਰਿਪੋਰਟ ਭੇਜ ਚੁੱਕੇ ਹਨ। ਅਸੀਂ ਇਸ ਨੂੰ ਵੇਖਾਂਗੇ ਅਤੇ ਜਾਂਚ ਤੋਂ ਬਾਅਦ ਹੀ ਇਸ ਦੀ ਆਗਿਆ ਦਿੱਤੀ ਜਾਏਗੀ। ‘
ਨਿਊਜ਼ ਰਿਪੋਰਟ ਵਿਚ, ਸਾਨੂੰ ਉੱਤਰਾਖੰਡ ਦੇ ਆਯੁਰਵੈਦਿਕ ਵਿਭਾਗ ਦੇ ਲਾਇਸੈਂਸ ਅਧਿਕਾਰੀ, ਵਾਈਐਸ ਰਾਵਤ ਦਾ ਬਿਆਨ ਮਿਲਿਆ, ਜਿਨ੍ਹਾਂ ਅਨੁਸਾਰ, ’10 ਜੂਨ ਨੂੰ, ਪਤੰਜਲੀ ਨੇ ਦੋ-ਤਿੰਨ ਉਤਪਾਦਾਂ ਲਈ ਅਰਜ਼ੀ ਦਿੱਤੀ ਸੀ ਅਤੇ ਟੈਸਟ ਕਰਨ ਤੋਂ ਬਾਅਦ, ਲਾਇਸੈਂਸ 12 ਜੂਨ ਨੂੰ ਜਾਰੀ ਕੀਤਾ ਗਿਆ ਸੀ। ਪਤੰਜਲੀ ਦੁਆਰਾ ਦਿੱਤੀ ਗਈ ਦਰਖਾਸਤ ਵਿਚ ਕੋਰੋਨਾ ਦੇ ਇਲਾਜ ਨਾਲ ਸਬੰਧਤ ਕਿਸੇ ਵੀ ਚੀਜ ਦਾ ਜ਼ਿਕਰ ਨਹੀਂ ਹੈ। ਜਿਹੜੀਆਂ ਪ੍ਰਵਾਨਗੀਆਂ ਸਾਨੂੰ ਪ੍ਰਾਪਤ ਹੋਈਆਂ ਹਨ ਉਹ ਇਮੁਨਿਟੀ ਬੂਸਟਰ, ਖੰਘ ਅਤੇ ਬੁਖਾਰ ਨਾਲ ਸਬੰਧਤ ਹਨ। ”ਰਾਵਤ ਨੇ ਕਿਹਾ,“ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਰਹੇ ਹਾਂ।’
25 ਜੂਨ ਨੂੰ ਵਿਸ਼ਵਾਸ ਟੀਮ ਨਾਲ ਗੱਲਬਾਤ ਵਿਚ ਰਾਵਤ ਨੇ ਦੱਸਿਆ, ‘ਸਾਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਲਾਇਸੈਂਸ ਤੋਂ ਬਿਨਾਂ ਕੋਰੋਨਾ ਨਾਲ ਸਬੰਧਤ ਦਵਾਈਆਂ ਬਣਾਉਣ ਦਾ ਦਾਅਵਾ ਕਿਵੇਂ ਕੀਤਾ? ਉਨ੍ਹਾਂ ਨੂੰ ਕੋਰੋਨਾ ਨਾਲ ਸਬੰਧਤ ਦਵਾਈਆਂ ਬਣਾਉਣ ਦੀ ਮਨਜ਼ੂਰੀ ਨਹੀਂ ਸੀ। ਇਸ ਲਈ, ਅਸੀਂ ਉਨ੍ਹਾਂ ਨੂੰ (ਮੰਗਲਵਾਰ ਨੂੰ) ਨੋਟਿਸ ਜਾਰੀ ਕੀਤਾ ਸੀ ਅਤੇ ਜਵਾਬ ਮੰਗਿਆ ਹੈ।’
ਉਨ੍ਹਾਂ ਨੇ ਕਿਹਾ, ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਅਪਮਾਨਜਨਕ ਐਡਵਰਟਾਈਜਮੈਂਟ) ਐਕਟ 1954 ਦੇ ਤਹਿਤ, ਅਜਿਹੇ ਦਾਅਵੇ (ਇਲਾਜ ਦੇ ਦਾਅਵਿਆਂ) ਕਰਨਾ ਵੈਧਾਨਕ ਨਹੀਂ ਹੈ। ਅਸੀਂ ਉਨ੍ਹਾਂ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੂੰ ਕੋਰੋਨਾ ਕਿੱਟ ਦੀ ਮਨਜ਼ੂਰੀ ਕਿੱਥੋਂ ਮਿਲੀ ਅਤੇ ਉਨ੍ਹਾਂ ਨੇ ਦਵਾ ਦੇ ਇਸ਼ਤਿਹਾਰ ਲਈ ਮਨਜ਼ੂਰੀ ਕਿੱਥੋਂ ਲਈ?’
ਪਤੰਜਲੀ ਦੇ ਬੁਲਾਰੇ ਐਸ ਕੇ ਤਿਜਾਰਾਵਾਲਾ ਨੇ ਟਵਿੱਟਰ ‘ਤੇ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਹੈ ਕਿ ਮੰਤਰਾਲੇ ਦੀ ਤਰਫ਼ੋਂ ਮੰਗੀ ਗਈ ਜਾਣਕਾਰੀ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ ਅਤੇ ਸਾਰੇ ਦਸਤਾਵੇਜ ਮੰਤਰਾਲੇ ਨੂੰ ਮਿਲ ਵੀ ਗਏ ਹਨ। ਉਨ੍ਹਾਂ ਨੇ ਆਪਣੇ ਟਵੀਟ ਵਿਚ ਆਯੂਸ਼ ਮੰਤਰਾਲੇ ਨੂੰ ਵੀ ਟੈਗ ਕੀਤਾ ਹੈ।
ਇਸੇ ਟਵੀਟ ਵਿਚ, ਉਨ੍ਹਾਂ ਨੇ ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਆਚਾਰਯ ਬਾਲਕ੍ਰਿਸ਼ਨ ਦੁਆਰਾ ਸਾਂਝੇ ਪੱਤਰ ਦੀ ਇੱਕ ਕਾਪੀ ਸ਼ਾਮਲ ਕੀਤੀ ਹੈ, ਜਿਹੜੀ ਆਯੂਸ਼ ਮੰਤਰਾਲੇ ਦੁਆਰਾ ਲਿਖੀ ਇੱਕ ਚਿੱਠੀ ਹੈ। ਇਹ ਪੱਤਰ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਮੰਤਰਾਲੇ ਦੁਆਰਾ ਦਿੱਤੀ ਗਈ ਪ੍ਰਵਾਨਗੀ ਵਜੋਂ ਸਮਝਿਆ ਜਾ ਰਿਹਾ ਹੈ।
ਅਸਲ ਵਿਚ, ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਆਯੂਸ਼ ਮੰਤਰਾਲੇ ਨੇ ਜਿਹੜੇ ਵੀ ਦਸਤਾਵੇਜ਼ ਮੰਗੇ ਸਨ, ਪਤੰਜਲੀ ਨੇ ਉਨ੍ਹਾਂ ਨੂੰ ਭੇਜਿਆ ਹੈ ਅਤੇ ਹੁਣ ਇਨ੍ਹਾਂ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਵੇਗੀ। ਇਹ ਕਿਸੇ ਵੀ ਕਿਸਮ ਦੀ ਪ੍ਰਵਾਨਗੀ ਨਾਲ ਸਬੰਧਤ ਨਹੀਂ ਹੈ।
ਇਸਦੇ ਬਾਅਦ ਅਸੀਂ ਆਯੂਸ਼ ਮੰਤਰਾਲੇ ਨਾਲ ਸੰਪਰਕ ਕੀਤਾ। ਆਯੂਸ਼ ਵਿਭਾਗ ਦੇ ਸਲਾਹਕਾਰ ਡਾਕਟਰ ਡੀਸੀ ਕਟੋਚ ਨੇ ਸਾਨੂੰ ਦੱਸਿਆ, ‘ਦਵਾ ਬਣਾਉਣ ਦੇ ਲਾਇਸੈਂਸਾਂ ਅਤੇ ਇਸ ਨਾਲ ਜੁੜੇ ਇਸ਼ਤਿਹਾਰਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਰਾਜ ਸਰਕਾਰ ਦਾ ਹੈ ਅਤੇ ਇਸ ਲਈ ਅਸੀਂ ਉਨ੍ਹਾਂ ਤੋਂ ਪਤੰਜਲੀ ਦੀ ਅਰਜ਼ੀ ਬਾਰੇ ਜਾਣਕਾਰੀ ਮੰਗੀ ਹੈ।’
ਉਨ੍ਹਾਂ ਨੇ ਕਿਹਾ, ‘ਮੰਤਰਾਲੇ ਨੇ ਪਤੰਜਲੀ ਤੋਂ ਦਵਾ ਦੇ ਕੰਮਪੋਜੀਸ਼ਨ, ਸ਼ੋਧ ਅਤੇ ਪਰੀਖਣ ਸਣੇ ਹੋਰ ਜਾਣਕਾਰੀਆਂ ਮੰਗੀਆਂ ਹਨ। ਸਾਨੂੰ ਪੂਰੇ ਦਸਤਾਵੇਜ ਨਹੀਂ ਮਿਲੇ ਹਨ ਅਤੇ ਅਸੀਂ ਹੋਰ ਦੀ ਮੰਗ ਕੀਤੀ ਹੈ। ਸਾਰੇ ਦਸਤਾਵੇਜ ਮਿਲਣ ਦੇ ਬਾਅਦ ਅਸੀਂ ਸ਼ੋਧ, ਟ੍ਰਾਇਲ ਅਤੇ ਇਸ ਨਾਲ ਜੁੜੇ ਹੋਰ ਦਾਅਵਿਆਂ ਦੀ ਜਾਂਚ ਕਰ ਪਾਵਾਂਗੇ। ਹਾਲੇ ਇਹ ਮਾਮਲਾ ਵਿਚਾਰਧੀਨ ਹੈ ਅਤੇ ਸਾਡੀ ਤਰਫ਼ੋਂ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।’
ਮਤਲਬ ਪਤੰਜਲੀ ਦੀ ਤਰਫ਼ੋਂ ਜਿਹੜੀ ਰਿਪੋਰਟ ਆਯੂਸ਼ ਮੰਤਰਾਲੇ ਨੂੰ ਦਿੱਤੀ ਗਈ ਹੈ, ਉਹ ਵਿਚਾਰਧੀਨ ਹੈ ਅਤੇ ਜਦੋਂ ਤਕ ਇਸ ਮਾਮਲੇ ਵਿਚ ਕੋਈ ਰਿਪੋਰਟ ਨਹੀਂ ਆਉਂਦੀ ਓਦੋਂ ਤਕ ਇਸ ਦਵਾ ਦੇ ਪ੍ਰਚਾਰ-ਪ੍ਰਸਾਰ ‘ਤੇ ਰੋਕ ਲੱਗੀ ਰਹੇਗੀ।
ਨਿਊਜ਼ ਰਿਪੋਰਟ ਅਨੁਸਾਰ ਮਹਾਰਾਸ਼ਟਰ ਅਤੇ ਰਾਜਸਥਾਨ ਦੀ ਸਰਕਾਰ ਨੇ ਇਸ ਦਵਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟ ਲਿਖਣ ਦੇ ਸਮੇਂ ਤਕ ਅਸੀਂ ਇਸ ਮਾਮਲੇ ਨੂੰ ਲੈ ਕੇ ਪਤੰਜਲੀ ਦੇ ਬੁਲਾਰੇ ਦਾ ਬਿਆਨ ਪ੍ਰਾਪਤ ਨਹੀਂ ਕਰ ਸਕੇ ਹਾਂ। ਬਿਆਨ ਮਿਲਣ ਤੋਂ ਬਾਅਦ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ राष्ट्र सर्वोपरि ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। 26 ਜੂਨ ਤਕ ਦੀ ਸਤਿਥੀ ਮੁਤਾਬਕ, ਪਤੰਜਲੀ ਦੀ ਤਰਫ਼ੋਂ ਲੌਂਚ ਕੀਤੀ ਗਈ ਦਵਾ ਦੇ ਪ੍ਰਚਾਰ-ਪ੍ਰਸਾਰ ‘ਤੇ ਆਯੂਸ਼ ਮੰਤਰਾਲੇ ਨੇ ਰੋਕ ਲਾ ਰੱਖੀ ਹੈ। ਮੰਤਰਾਲੇ ਨੇ ਇਸ ਦਵਾ ਨਾਲ ਕੀਤੇ ਗਏ ਦਾਅਵੇ ਨੂੰ ਜਾਚਣ ਦਾ ਫੈਸਲਾ ਕੀਤਾ ਹੈ, ਓਦੋਂ ਤਕ ਇਸ ਦਵਾ ਦੇ ਪ੍ਰਚਾਰ-ਪ੍ਰਸਾਰ ‘ਤੇ ਲੱਗੀ ਰੋਕ ਪ੍ਰਭਾਵੀ ਹੈ। ਸੋਸ਼ਲ ਮੀਡੀਆ ‘ਤੇ ਦਵਾ ਨੂੰ ਪ੍ਰਮਾਣਿਤ ਕੀਤੇ ਜਾਣ ਅਤੇ ਉਸ ਉੱਤੇ ਲੱਗੀ ਰੋਕ ਨੂੰ ਹਟਾਉਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜੀ ਹੈ।
- Claim Review : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਯੂਸ਼ ਮੰਤਰਾਲੇ ਨੇ ਪਤੰਜਲੀ ਦੀ ਦਵਾਈ ਨੂੰ ਪ੍ਰਮਾਣਿਤ ਕਰਦੇ ਹੋਏ ਇਸ 'ਤੇ ਲੱਗੀ ਰੋਕ ਹਟਾ ਦਿੱਤੀ ਹੈ।
- Claimed By : FB User- राष्ट्र सर्वोपरि
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...