ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜੈਪੁਰ ਵਿਚ 300 ਸਾਧੂਆਂ ਦੇ ਕੋਰੋਨਾ ਸੰਕ੍ਰਮਿਤ ਮਿਲਣ ਦੇ ਨਾਂ ਤੋਂ ਵਾਇਰਲ ਇਹ ਪੋਸਟ ਭ੍ਰਮਕ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਵਿਚਕਾਰ ਕਈ ਫਰਜ਼ੀ ਪੋਸਟ ਵਾਇਰਲ ਹੋਏ ਹਨ। ਇਸੇ ਤਰ੍ਹਾਂ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਜੈਪੁਰ ਵਿਚ 300 ਸਾਧੂ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਭ੍ਰਮਕ ਪਾਇਆ। ਜੈਪੁਰ ਵਿਚ ਸੇਠੀ ਕੋਲੋਨੀ ਨਾਂ ਦੀ ਜਗਹ ‘ਤੇ ਇੱਕ ਵਿਅਕਤੀ ਕੋਰੋਨਾ ਸੰਕ੍ਰਮਿਤ ਪਾਇਆ ਗਿਆ ਸੀ, ਜਿਹੜਾ ਨਜ਼ਦੀਕ ਦੇ ਮੰਦਿਰ ਵਿਚ ਰਹਿੰਦਾ ਸੀ। ਉਸਦੇ ਬਾਅਦ ਤੋਂ ਹੀ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ। 300 ਸਾਧੂਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੇ ਦਾਅਵੇ ਨਾਲ ਵਾਇਰਲ ਇਹ ਪੋਸਟ ਭ੍ਰਮਕ ਹੈ।
ਪੰਜਾਬ ਨਾਂ ਦੇ ਫੇਸਬੁੱਕ ਪੇਜ ਨੇ ਇੱਕ ਮੀਡਿਆ ਹਾਊਸ ਦੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਰਾਜਸਥਾਨ ਦੇ ਜੈਪੁਰ ਵਿੱਚ 300 ਸੌ ਸਾਧੂ ਕੋਰੋਨਾ ਪਾਜ਼ੇਟਿਵ ਨਿਕਲੇ, ਸਿੱਖਾ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਵਾਲੇ ਕੰਟਰਪੰਥੀ ਸੋਚ ਵਾਲੇ ਦੱਸਣ ਕਿ ਕਰੋਨਾ ਧਰਮ ਦੇਖ ਕੇ ਚਿਮਬੜਦਾ ਹੈ”
ਇਸ ਪੋਸਟ ਦਾ ਆਰਕਾਇਵਡ ਲਿੰਕ।
ਦਾਅਵੇ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਦੇ ਜੈਪੁਰ ਸ਼ਹਿਰ ਦੇ ਟ੍ਰਾੰਸਪੋਰਟ ਨਗਰ ਚੋਰਾਹੇ ‘ਤੇ ਚਿਲਮ ਪੀਣ ਵਾਲੇ ਸਾਧੂ ਦੇ ਕੋਰੋਨਾ ਸੰਕ੍ਰਮਿਤ ਨਿਕਲਣ ਬਾਅਦ ਤੋਂ ਪੂਰੇ ਇਲਾਕੇ ਵਿਚ ਹੰਗਾਮਾ ਹੋ ਗਿਆ। ਵੀਡੀਓ ਵਿਚ ਪੜ੍ਹਿਆ ਜਾ ਸਕਦਾ ਹੈ ਕਿ ਸਾਧੂ ਦੇ ਸੰਪਰਕ ਵਿਚ ਆਉਣ ਵਾਲੇ 300 ਲੋਕ ਆਈਸੋਲੇਟ ਕੀਤੇ ਗਏ। ਹਾਲਾਂਕਿ ਇਸ ਵੀਡੀਓ ਵਿਚ ਕੀਤੇ ਵੀ ਇਹ ਨਹੀਂ ਦੱਸਿਆ ਗਿਆ ਕਿ 300 ਸਾਧੂ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ।
ਹੁਣ ਅਸੀਂ ਵੀਡੀਓ ਅਤੇ ਦਾਅਵੇ ਨੂੰ ਅਧਾਰ ਰੱਖ ਕੇ ਕੀਵਰਡ ਸਰਚ ਦਾ ਸਹਾਰਾ ਲਿਆ ਅਤੇ ਇਸ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਕੀਤੇ ਵੀ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਸਨੇ ਦਾਅਵਾ ਕੀਤਾ ਹੋਵੇ ਕਿ ਜੈਪੁਰ ਵਿਚ 300 ਸਾਧੂ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਸਾਨੂੰ ਆਪਣੀ ਸਰਚ ਵਿਚ ਅਜਿਹੀ ਕਈ ਖਬਰਾਂ ਦੇ ਲਿੰਕ ਜ਼ਰੂਰ ਮਿਲੇ ਜਿਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਜੈਪੁਰ ਵਿਚ 300 ਸਾਧੂਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦਾ ਜਿਹੜਾ ਦਾਅਵਾ ਵਾਇਰਲ ਹੋ ਰਿਹਾ ਹੈ ਉਹ ਗਲਤ ਹੈ।
ਹੁਣ ਸਾਡੀ ਗੱਲ ਇਸ ਦਾਅਵੇ ਨੂੰ ਲੈ ਕੇ ਜੈਪੁਰ ਦੇ ਜ਼ਿਲ੍ਹਾ ਕਲੈਕਟਰ ਰਜਨੀਸ਼ ਸ਼ਰਮਾ ਨਾਲ ਹੋਈ। ਰਜਨੀਸ਼ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਕਿਹਾ ਕੇ ਇਹ ਦਾਅਵਾ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ ਅਤੇ ਇਸ ਦਾਅਵੇ ਵਿਚ ਕੋਈ ਸਚਾਈ ਨਹੀਂ ਹੈ।
ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਦੈਨਿਕ ਜਾਗਰਣ ਦੇ ਸਹਿਯੋਗੀ ਪ੍ਰਕਾਸ਼ਨ ਨਵੀਂ ਦੁਨੀਆ ਦੇ ਜੈਪੁਰ ਸੰਵਾਦਾਤਾ ਮਨੀਸ਼ ਗੋਧਾ ਨਾਲ ਸੰਪਰਕ ਕੀਤਾ। ਮਨੀਸ਼ ਨੇ ਵੀ ਇਸ ਦਾਅਵੇ ਦੀ ਤਫਤੀਸ਼ ਕੀਤੀ ਅਤੇ ਸਾਨੂੰ ਦੱਸਿਆ, “ਜੈਪੁਰ ਵਿਚ 300 ਸਾਧੂਆਂ ਦੇ ਕੋਰੋਨਾ ਸੰਕ੍ਰਮਿਤ ਮਿਲਣ ਦਾ ਵਾਇਰਲ ਦਾਅਵਾ ਫਰਜ਼ੀ ਹੈ। ਹਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੁਝ ਦਿਨਾਂ ਪਹਿਲਾਂ ਜੈਪੁਰ ਵਿਚ ਸੇਠੀ ਕੋਲੋਨੀ ਅੰਦਰ ਇੱਕ ਵਿਅਕਤੀ ਕੋਰੋਨਾ ਸੰਕ੍ਰਮਿਤ ਮਿਲਿਆ ਸੀ ਜਿਹੜਾ ਨਜ਼ਦੀਕ ਦੇ ਮੰਦਿਰ ਵਿਚ ਰਹਿੰਦਾ ਸੀ। ਉਸਦੇ ਬਾਅਦ ਤੋਂ ਹੀ ਇਸ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ। ਇਸ ਵਿਅਕਤੀ ਨੂੰ ਲੋਕ ਸਾਧੂ ਵੀ ਕਿਹਾ ਕਰਦੇ ਸੀ। ਹਾਲ ਫਿਲਹਾਲ ਇਹ ਮੰਦਿਰ ਬੰਦ ਹੈ।”
ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “ਪੰਜਾਬ” ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਦੇਸ਼ ਦੀਆਂ ਖਬਰਾਂ ਅਤੇ ਪੰਜਾਬੀਅਤ ਨਾਲ ਜੁੜੀ ਪੋਸਟਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਡਿਸਕਲੇਮਰ: ਇਸ ਸਟੋਰੀ ਤੋਂ ਕੁਝ ਗੈਰ-ਜਰੂਰੀ ਅੰਕੜੇ ਹਟਾਉਂਦੇ ਹੋਏ ਇਸਨੂੰ ਅਪਡੇਟ ਕੀਤਾ ਗਿਆ ਹੈ। ਸਟੋਰੀ ਨੂੰ ਅਪਡੇਟ ਕਰਨ ਦੀ ਪ੍ਰਕ੍ਰਿਆ SoP ਦੇ ਮੁਤਾਬਕ ਹੈ ਅਤੇ ਇਸਦੇ ਨਾਲ ਨਤੀਜਿਆਂ ‘ਤੇ ਕੋਈ ਫਰਕ ਨਹੀਂ ਪਿਆ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜੈਪੁਰ ਵਿਚ 300 ਸਾਧੂਆਂ ਦੇ ਕੋਰੋਨਾ ਸੰਕ੍ਰਮਿਤ ਮਿਲਣ ਦੇ ਨਾਂ ਤੋਂ ਵਾਇਰਲ ਇਹ ਪੋਸਟ ਭ੍ਰਮਕ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।