Fact Check: ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਨਾਲ ਉੜੀਸਾ ਵਿੱਚ ਹੋਈ ਮਾਰਪੀਟ ਦਾ ਦਾਅਵਾ ਕਰਦਾ ਹੋਇਆ ਪੋਸਟ ਭ੍ਰਮਕ ਹੈ

ਉੜੀਸਾ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨਾਲ ਹੋਈ ਕੁੱਟ ਮਾਰ ਦਾ ਦਾਅਵਾ ਕਰਦਾ ਹੋਇਆ ਪੋਸਟ ਭ੍ਰਮਕ ਹੈ। ਅਸਲ ਵਿਚ ਉਨ੍ਹਾਂ ਦੇ ਸਮਰਥਕਾਂ ਉਤੇ ਉੜੀਸਾ ਵਿੱਚ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ , ਇਸ ਵਿੱਚ ਟਿਕੈਤ ਉੱਤੇ ਕੋਈ ਹਮਲਾ ਨਹੀਂ ਹੋਇਆ ।

Fact Check: ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਨਾਲ ਉੜੀਸਾ ਵਿੱਚ ਹੋਈ ਮਾਰਪੀਟ ਦਾ ਦਾਅਵਾ ਕਰਦਾ ਹੋਇਆ ਪੋਸਟ  ਭ੍ਰਮਕ ਹੈ

New Delhi (Vishvas News)। ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਮੁੱਖ ਭੂਮਿਕਾ ਨਿਭਾ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ ਅੱਜਕਲ ਦੇਸ਼ ਭਰ ਵਿਚ ਹੋ ਰਹੀਆਂ ਮਹਾਪੰਚਾਇਤ ਵਿਚ ਸ਼ਾਮਿਲ ਹੁੰਦੇ ਹਨ , ਇਸਦੇ ਨਾਲ ਹੀ ਸੋਸ਼ਲ ਮੀਡਿਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ , ਜਿਸਦੇ ਜ਼ਰੀਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਕੇਸ਼ ਟਿਕੈਤ ਦੀ ਉੜੀਸਾ ਵਿਚ ਪਿਟਾਈ ਹੋਈ ਹੈ । ਪਿਛਲੇ ਦਿਨ ਟਿਕੈਤ ਉੜੀਸਾ ਵਿਚ ਹੋਈ ਮਹਾਪੰਚਾਇਤ ਤੇ ਹਿੱਸਾ ਲੈਣ ਗਏ ਸੀ ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿਚ ਪਾਇਆ ਕਿ ਇਸ ਵਾਇਰਲ ਪੋਸਟ ਨਾਲ ਕੀਤਾ ਦਾਅਵਾ ਭ੍ਰਮਕ ਹੈ । ਮੀਡੀਆ ਰਿਪੋਰਟ ਦੇ ਅਨੁਸਾਰ , 19 ਮਾਰਚ ਨੂੰ ਜਦੋਂ ਟਿਕੈਤ ਵਾਪਿਸ ਆ ਰਹੇ ਸਨ ਤਾਂ ਕਟਕ ਵਿਚ ਟਿਕੈਤ ਦੇ ਸਮਰਥਕਾਂ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ , ਹਾਲਾਂਕਿ ਇਸ ਵਿਚ ਟਿਕੈਤ ਨਾਲ ਕੋਈ ਮਾਰਪੀਟ ਨਹੀਂ ਹੋਈ ਸੀ ।

ਕੀ ਹੈ ਵਾਇਰਲ ਪੋਸਟ ਦੇ ਵਿੱਚ?

ਫੇਸਬੁੱਕ ਯੂਜ਼ਰ Krishan Goswami ਨੇ ਇਹ ਪੋਸਟ ਸ਼ੇਅਰ ਕੀਤੀ, ਜਿਸ ਵਿਚ ਲਿਖਿਆ ਹੋਇਆ ਹੈ: ਟਿਕੈਤ ਦੀ ਕੁੱਟਮਾਰ ਕਰਨ ਵਾਲਾ ਪਹਿਲਾ ਰਾਜ ਬਣਿਆ ਉੜੀਸਾ ਜਲਦ ਹੀ ਯੂਪੀ ਤੇ ਹਰਿਆਣਾ ਤੋਂ ਵੀ ਉਮੀਦ…

ਪੋਸਟ ਦਾ ਅਰਕਾਈਵ ਵਰਜਨ ਇਥੇ ਦੇਖਿਆ ਜਾ ਸਕਦਾ ਹੈ ।

ਪੜਤਾਲ

ਵਿਸ਼ਵਾਦ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾ ਕੀਵਰ੍ਡ੍ਸ ਦੀ ਮਦਦ ਨਾਲ ਇਸ ਘਟਨਾ ਬਾਰੇ ਇੰਟਰਨੇਟ ਤੇ ਸਰਚ ਕੀਤਾ । ਜੇਕਰ ਏਦਾਂ ਦੀ ਕੋਈ ਘਟਨਾ ਹੋਈ ਹੁੰਦੀ ਤਾਂ ਮੀਡਿਆ ਵਿਚ ਜ਼ਰੂਰ ਰਿਪੋਰਟ ਆਈ ਹੁੰਦੀ, ਲੇਕਿਨ ਸਾਨੂੰ ਏਦਾਂ ਦੀ ਕੋਈ ਮੀਡਿਆ ਰਿਪੋਰਟ ਨਹੀਂ ਮਿਲੀ ।

ਹਾਲਾਂਕਿ ਸਾਨੂੰ ਕੁਝ ਮੀਡਿਆ ਰਿਪੋਰਟਸ ਮਿਲੀ , 19 ਮਾਰਚ ਨੂੰ ਪ੍ਰਕਾਸ਼ਿਤ ਇਨ੍ਹਾਂ ਰਿਪੋਰਟ ਦੇ ਅਨੁਸਾਰ , ਟਿਕੈਤ ਉੜੀਸਾ ਵਿਚ ਜਾਜਪੁਰ ਜਿਲੇ ਦੇ ਚੰਡੀਖੋਲ ਵਿਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਿਤ ਕਰ ਵਾਪਿਸ ਆ ਰਹੇ ਸੀ ਉਥੇ ਹੀ ਟਿਕੈਤ ਤੇ ਉਨ੍ਹਾਂ ਦੇ ਸਮਰਥਕਾਂ
ਉਤੇ ਕਟਕ ਗੁਰੂਦਵਾਰਾ ਮੰਦਿਰ ਅੱਗੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ । ਮੀਡਿਆ ਰਿਪੋਰਟ ਦੇ ਅਨੁਸਾਰ , ਹਮਲਾ ਕਰਣ ਵਾਲਿਆਂ ਦੀ ਪਹਿਚਾਣ ਦੇਵ ਸੈਨਾ ਦੇ ਕਾਰੀਆਕਰਤਾਓੰ ਦੇ ਰੂਪ ਵਿਚ ਵਿਚ ਹੋਈ ਹੈ । ਹਾਲਾਂਕਿ ਇਸ ਘਟਨਾ ਵਿਚ ਨਾ ਤਾਂ ਕੋਈ ਕੁੱਟਮਾਰ ਹੋਈ ਸੀ ਤੇ ਨਾ ਹੀ ਟਿਕੈਤ ਨੂੰ ਕੁਝ ਹੋਇਆ ਸੀ ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਟਕ ਦੇ ਡੀਸੀਪੀ ਪ੍ਰਤੀਕ ਸਿੰਘ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ । ਅਸਲ ਵਿਚ ਕਿਸਾਨ ਮਹਾਪੰਚਾਇਤ ਦੇ ਬਾਅਦ ਟਿਕੈਤ ਗੁਰੂਦਵਾਰਾ ਮੰਦਿਰ ਵਿਚ ਦਰਸ਼ਨ ਲਈ ਆਏ ਸੀ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਦੇਵ ਸੈਨਾ ਦੇ ਕਾਰੀਆਕਰਤਾਓੰ ਨੇ ਪੋਸਟਰ ਫਾੜਨੇ ਸ਼ੁਰੂ ਕਰ ਦਿੱਤੇ ਜਿਸਦੇ ਬਾਅਦ ਉੱਥੇ ਮੌਜੂਦ ਮੰਦਿਰ ਦੇ ਲੋਕਾਂ ਤੇ ਟਿਕੈਤ ਸਮਰਥਕਾਂ ਨਾਲ ਉਨ੍ਹਾਂ ਦੀ ਕਹਾ ਸੁਣੀ ਹੋ ਗਈ । ਇਸ ਸਾਰੇ ਵਾਕਿਆ ਸਮੇਂ ਟਿਕੈਤ ਉਥੇ ਨਹੀਂ ਸੀ ਉਹ ਪਹਿਲਾ ਹੀ ਉਥੋਂ ਜਾ ਚੁਕੇ ਸਨ ।

ਹੁਣ ਵਾਰੀ ਸੀ ਫੇਸਬੁੱਕ ਉਤੇ ਇਸ ਪੋਸਟ ਨੂੰ ਸਾਂਝਾ ਕਰਣ ਵਾਲੇ ਯੂਜ਼ਰ Krishan Goswami ਦੀ ਪ੍ਰੋਫਾਈਲ ਸਕੈਨ ਕਰਣ ਦੀ । ਯੂਜ਼ਰ ਦੀ ਪ੍ਰੋਫਾਈਲ ਸਕੈਨ ਕਰਣ ਤੇ ਅਸੀਂ ਪਾਇਆ ਕਿ ਫੇਸਬੁੱਕ ਉਤੇ 2269 ਦੋਸਤ ਹੈ ।

ਨਤੀਜਾ: ਉੜੀਸਾ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨਾਲ ਹੋਈ ਕੁੱਟ ਮਾਰ ਦਾ ਦਾਅਵਾ ਕਰਦਾ ਹੋਇਆ ਪੋਸਟ ਭ੍ਰਮਕ ਹੈ। ਅਸਲ ਵਿਚ ਉਨ੍ਹਾਂ ਦੇ ਸਮਰਥਕਾਂ ਉਤੇ ਉੜੀਸਾ ਵਿੱਚ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ , ਇਸ ਵਿੱਚ ਟਿਕੈਤ ਉੱਤੇ ਕੋਈ ਹਮਲਾ ਨਹੀਂ ਹੋਇਆ ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts