ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਬ੍ਰੈਟ ਲੀ ਦੇ ਹਾਲ ਵਿੱਚ ਸ੍ਰੀ ਹਰਿਮੰਦਰ ਸਾਹਿਬ ਆਉਣ ਦੇ ਦਾਅਵੇ ਨਾਲ ਵਾਇਰਲ ਤਸਵੀਰਾਂ ਪੁਰਾਣੀਆਂ ਹੈ। ਇਹ ਤਸਵੀਰਾਂ ਸਾਲ 2018 ਦੀ ਹੈ, ਜਦੋਂ ਬ੍ਰੈਟ ਲੀ ਅੰਮ੍ਰਿਤਸਰ ਦੌਰੇ ‘ਤੇ ਸੀ ਅਤੇ ਉਨ੍ਹਾਂ ਨੇ ਸਵਰਨ ਮੰਦਿਰ ਦੇ ਦਰਸ਼ਨ ਕੀਤੇ ਸਨ। ਇੱਥੇ ਉਨ੍ਹਾਂ ਨੇ ਲੰਗਰ ਸੇਵਾ ਵੀ ਕੀਤੀ ਸੀ, ਉਸੇ ਤਸਵੀਰਾਂ ਨੂੰ ਕੁਝ ਲੋਕ ਹਾਲੀਆ ਦੱਸਦੇ ਹੋਏ ਵਾਇਰਲ ਕਰ ਰਹੇ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ ਦੀ ਕੁਝ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੂੰ ਕੁੜਤਾ-ਪਜਾਮਾ ਪਹਿਨੇ ਅਤੇ ਪੱਗ ਬੰਨ੍ਹੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰਾਂ ਵਿੱਚ ਬ੍ਰੈਟ ਲੀ ਲੰਗਰ ਸੇਵਾ ਕਰਦੇ ਹੋਏ ਨਜਰ ਆ ਰਹੇ ਹੈਂ। ਹੁਣ ਕੁਝ ਯੂਜ਼ਰਸ ਇਸ ਪੋਸਟ ਨੂੰ ਜਿਸ ਤਰ੍ਹਾਂ ਤੋਂ ਸ਼ੇਅਰ ਕਰ ਰਹੇ ਹਨ, ਉਸ ਤੋਂ ਲੱਗ ਰਿਹਾ ਹੈ ਜਿਵੇਂ ਇਹ ਤਸਵੀਰਾਂ ਹਾਲੀਆ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਅਸਲ ਵਿੱਚ ਇਹ ਤਸਵੀਰਾਂ ਸਾਲ 2018 ਦੀ ਹੈਂ, ਜਦੋਂ ਬ੍ਰੈਟ ਲੀ ਅੰਮ੍ਰਿਤਸਰ ‘ਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ ਸਨ ਅਤੇ ਉਨ੍ਹਾਂ ਨੇ ਸੇਵਾ ਵੀ ਕੀਤੀ ਸੀ। ਲੋਕ ਪੁਰਾਣੀ ਤਸਵੀਰਾਂ ਨੂੰ ਵਾਇਰਲ ਕਰ ਰਹੇ ਹਨ।
ਫੇਸਬੁੱਕ ਪੇਜ ਕੇਨੇਡਾ ਵਾਲੇ ਪੰਜਾਬੀ Canada Wale Punjabi ਨੇ (ਆਰਕਾਈਵ ਲਿੰਕ) 12 ਨਵੰਬਰ ਨੂੰ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਦੁਨੀਆ ਦਾ ਸੱਬ ਤੋਂ ਤੇਜ ਗੇਂਦਬਾਜ ਬਰੈਟ ਲੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਸੱਚਖੰਡ ਚ ਨਤਮਸਤਕ ਹੋਕੇ ਲੰਗਰ ਦੀ ਸੇਵਾ ਕਰਦੇ ਹੋਏ। #cricket #cricketnews #cricketlover #BretLee”
ਕਈ ਯਜ਼ਰਸ ਨੇ ਇਸ ਪੋਸਟ ਨੂੰ ਮਿਲਦੇ-ਜੁਲਦੇ ਦਵਾਈਆਂ ਨਾਲ ਸ਼ੇਅਰ ਕੀਤਾ ਹੈ।
ਵਾਇਰਲ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਗੂਗਲ ਲੇਂਸ ਦਾ ਇਸਤੇਮਾਲ ਕੀਤਾ। ਸਾਨੂੰ ਜਗਬਾਣੀ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਵੀਡੀਓ ਰਿਪੋਰਟ ਮਿਲੀ। 29 ਮਈ 2018 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ, ਬ੍ਰੈਟ ਲੀ ਅੰਮ੍ਰਿਤਸਰ ਸਾਹਿਬ ਸਥਿਤ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ।
ਸਾਨੂੰ ਵਾਇਰਲ ਤਸਵੀਰਾਂ ਨਾਲ ਜੁੜੀ ਖਬਰ ਅਮਰ ਉਜਾਲਾ ਦੀ ਇੱਕ ਖਬਰ ਵਿੱਚ ਮਿਲੀ। ਰਿਪੋਰਟ ਨੂੰ 17 ਜੂਨ 2018 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ,” ਬ੍ਰੈਟ ਲੀ ਪੀਲੀ ਪੱਗ ਬੰਨ੍ਹ ਕੇ ਹਰਿਮੰਦਰ ਸਾਹਿਬ ‘ਚ ਨਜ਼ਰ ਆਏ। ਬ੍ਰੈਟ ਲੀ ਨੇ ਰੋਟੀ ਬੇਲੀ ਅਤੇ ਲੰਗਰ ਸੇਵਾ ਵੀ ਕਰਾਈ।”
ਵਾਇਰਲ ਤਸਵੀਰਾਂ ਨੂੰ ਬ੍ਰੈਟ ਲੀ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਤੋਂ ਸਾਲ 2018 ਵਿੱਚ ਸ਼ੇਅਰ ਕੀਤਾ ਸੀ।
ਵਾਇਰਲ ਤਸਵੀਰਾਂ ਨਾਲ ਜੁੜੀਆਂ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅੰਮ੍ਰਿਤਸਰ ਪੰਜਾਬੀ ਜਾਗਰਣ ਦੇ ਰਿਪੋਰਟਰ ਅਮ੍ਰਿਤਪਾਲ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਤਸਵੀਰਾਂ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰਾਂ ਪੁਰਾਣੀਆਂ ਹੈ। ਹਾਲ-ਫਿਲਹਾਲ ਵਿੱਚ ਬ੍ਰੈਟ ਲੀ ਅੰਮ੍ਰਿਤਸਰ ਨਹੀਂ ਆਏ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਇਸ ਪੇਜ ਨੂੰ 98 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਬ੍ਰੈਟ ਲੀ ਦੇ ਹਾਲ ਵਿੱਚ ਸ੍ਰੀ ਹਰਿਮੰਦਰ ਸਾਹਿਬ ਆਉਣ ਦੇ ਦਾਅਵੇ ਨਾਲ ਵਾਇਰਲ ਤਸਵੀਰਾਂ ਪੁਰਾਣੀਆਂ ਹੈ। ਇਹ ਤਸਵੀਰਾਂ ਸਾਲ 2018 ਦੀ ਹੈ, ਜਦੋਂ ਬ੍ਰੈਟ ਲੀ ਅੰਮ੍ਰਿਤਸਰ ਦੌਰੇ ‘ਤੇ ਸੀ ਅਤੇ ਉਨ੍ਹਾਂ ਨੇ ਸਵਰਨ ਮੰਦਿਰ ਦੇ ਦਰਸ਼ਨ ਕੀਤੇ ਸਨ। ਇੱਥੇ ਉਨ੍ਹਾਂ ਨੇ ਲੰਗਰ ਸੇਵਾ ਵੀ ਕੀਤੀ ਸੀ, ਉਸੇ ਤਸਵੀਰਾਂ ਨੂੰ ਕੁਝ ਲੋਕ ਹਾਲੀਆ ਦੱਸਦੇ ਹੋਏ ਵਾਇਰਲ ਕਰ ਰਹੇ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।