ਨਵੇਂ ਸਾਲ ‘ਤੇ ਮਨਾਲੀ ‘ਚ ਟ੍ਰੈਫਿਕ ਜਾਮ ਦੇ ਦਾਅਵੇ ਵਾਲੀ ਵਾਇਰਲ ਤਸਵੀਰ ਪੁਰਾਣੀ ਹੈ। ਸਾਲ 2022 ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਤਸਵੀਰ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਨਵੇਂ ਸਾਲ ਦੇ ਜਸ਼ਨ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਟ੍ਰੈਫਿਕ ਜਾਮ ਵਿੱਚ ਖੜ੍ਹੇ ਵਾਹਨਾਂ ਦੀ ਲੰਬੀ ਕਤਾਰ ਦੇਖੀ ਜਾ ਸਕਦੀ ਹੈ। ਹੁਣ ਕੁਝ ਯੂਜ਼ਰਸ ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਨਵੇਂ ਸਾਲ ‘ਤੇ ਮਨਾਲੀ ਵੱਲ ਜਾ ਰਹੇ ਵਾਹਨਾਂ ਦੀ ਤਸਵੀਰ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਤਸਵੀਰ ਹਾਲ-ਫਿਲਹਾਲ ਦੀ ਨਹੀਂ, ਸਗੋਂ ਜਨਵਰੀ 2022 ਦੀ ਹੈ। ਪੁਰਾਣੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ Janmat Haryana ਨੇ 29 ਦਸੰਬਰ ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ,”न्यू ईयर पर मनाली की तरफ जाती हुई गाड़ियों का एरियल व्यू।।
ਇਸ ਨੂੰ ਸੱਚ ਮੰਨਦੇ ਹੋਏ ਦੂਜੇ ਯੂਜ਼ਰਸ ਵੀ ਇਸ ਨੂੰ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਸਾਨੂ ‘oyeghumnechal’ ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ‘ਤੇ ਵਾਇਰਲ ਤਸਵੀਰ ਮਿਲੀ। ਤਸਵੀਰ ਨੂੰ 27 ਜਨਵਰੀ 2022 ਨੂੰ ਸ਼ੇਅਰ ਕੀਤਾ ਗਿਆ ਸੀ। ਫੋਟੋ ਦਾ ਕ੍ਰੈਡਿਟ ਯਸ਼ ਹਾਂਡਾ ਨੂੰ ਦਿੱਤਾ ਗਿਆ ਹੈ।
ਸਰਚ ਦੌਰਾਨ ਸਾਨੂੰ ‘Himachal Pradesh – Being Pahadi’ ਨਾਮ ਦੇ ਫੇਸਬੁੱਕ ਪੇਜ ‘ਤੇ ਵਾਇਰਲ ਤਸਵੀਰ ਮਿਲੀ। ਇਹ ਤਸਵੀਰ 25 ਦਸੰਬਰ 2022 ਨੂੰ ਸਾਂਝੀ ਕੀਤੀ ਗਈ ਸੀ।
ਸਾਨੂੰ ਯਸ਼ ਹਾਂਡਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 27 ਜਨਵਰੀ 2022 ਨੂੰ ਸਾਂਝੀ ਕੀਤੀ ਗਈ ਅਸਲ ਤਸਵੀਰ ਮਿਲੀ। ਇਕ ਯੂਜ਼ਰ ਵਲੋਂ ਤਸਵੀਰ ਬਾਰੇ ਪੁੱਛੇ ਜਾਣ ‘ਤੇ ਯਸ਼ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਤਸਵੀਰ 2 ਜਨਵਰੀ 2022 ਨੂੰ ਕਲਿੱਕ ਕੀਤੀ ਸੀ।
ਇਸ ਤੋਂ ਪਹਿਲਾਂ ਵੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ। ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ ਸੀ। ਅਸੀਂ ਤਸਵੀਰ ਨੂੰ ਲੈ ਕੇ ਯਸ਼ ਹਾਂਡਾ ਨਾਲ ਸੰਪਰਕ ਕੀਤਾ ਸੀ। ਯਸ਼ ਨੇ ਸਾਨੂੰ ਦੱਸਿਆ ਸੀ ਕਿ, ਇਹ ਤਸਵੀਰ 22 ਜਨਵਰੀ 2022 ਨੂੰ ਕਲਿੱਕ ਕੀਤੀ ਸੀ। ਵਾਇਰਲ ਤਸਵੀਰ ਪੁਰਾਣੀ ਹੈ।
ਜਾਂਚ ਵਿੱਚ ਅੱਗੇ ਅਸੀਂ ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਮਨਾਲੀ ਵਿੱਚ ਜਾਮ ਬਾਰੇ ਖੋਜ ਕੀਤੀ। ਜਾਮ ਨਾਲ ਜੁੜੀਆਂ ਸਾਨੂੰ ਕਈ ਖਬਰਾਂ ਮਿਲੀ, ਪਰ ਇਹ ਤਸਵੀਰਾਂ ਵਾਇਰਲ ਤਸਵੀਰ ਤੋਂ ਵੱਖ ਹੈ।
ਅੰਤ ਵਿੱਚ ਅਸੀਂ ਪੁਰਾਣੀ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਇਸ ਫੇਸਬੁੱਕ ਪੇਜ ਨੂੰ 90 ਹਜ਼ਾਰ ਲੋਕ ਫਾਲੋ ਕਰਦੇ ਹਨ।
ਨਤੀਜਾ: ਨਵੇਂ ਸਾਲ ‘ਤੇ ਮਨਾਲੀ ‘ਚ ਟ੍ਰੈਫਿਕ ਜਾਮ ਦੇ ਦਾਅਵੇ ਵਾਲੀ ਵਾਇਰਲ ਤਸਵੀਰ ਪੁਰਾਣੀ ਹੈ। ਸਾਲ 2022 ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਤਸਵੀਰ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।