Fact Check : AI ਟੂਲ ਦੀ ਮਦਦ ਨਾਲ ਬਣਾਈ ਗਈ ਹੈ ਅੰਬ ਦੇ ਦਰੱਖਤ ਦੀ ਵਾਇਰਲ ਤਸਵੀਰ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਅੰਬ ਦੇ ਦਰੱਖਤ ਦੀ ਵਾਇਰਲ ਤਸਵੀਰ AI ਨਾਲ ਬਣੀ ਸਾਬਤ ਹੋਈ। ਇਸ ਨੂੰ ਆਨਲਾਈਨ AI ਟੂਲ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਤਸਵੀਰ ਵਿੱਚ ਕੋਈ ਸੱਚਾਈ ਨਹੀਂ ਹੈ।
- By: Ashish Maharishi
- Published: Jul 6, 2023 at 05:53 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਇੰਟਰਨੈੱਟ ਦੀ ਦੁਨੀਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲ ਦੀ ਮਦਦ ਨਾਲ ਬਣਾਈਆਂ ਗਈਆਂ ਤਸਵੀਰਾਂ ਗ਼ਲਤ ਦਾਅਵਿਆਂ ਨਾਲ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਅੰਬ ਦੇ ਦਰੱਖਤ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਹੀ ਟਾਹਣੀ ’ਤੇ ਸੈਂਕੜੇ ਅੰਬਾਂ ਨੂੰ ਲੱਗੇ ਹੋਏ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਸ ਇਸ ਤਸਵੀਰ ਨੂੰ ਵੱਖ-ਵੱਖ ਦੇਸ਼ਾਂ ਦੀ ਦੱਸ ਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਵਿਸਥਾਰ ਨਾਲ ਜਾਂਚ ਕੀਤੀ। ਜਾਂਚ ਵਿੱਚ ਇਹ ਤਸਵੀਰ ਫਰਜ਼ੀ ਸਾਬਤ ਹੋਈ। ਇਸ ਨੂੰ AI ਟੂਲ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Vusi Mlambo ਨੇ 30 ਜੂਨ ਨੂੰ ਅੰਬ ਦੇ ਦਰੱਖਤ ਦੀ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਅੰਗਰੇਜ਼ੀ ਵਿੱਚ ਦਾਅਵਾ ਕੀਤਾ ਗਿਆ, “Mango tree in kenya”
ਤਸਵੀਰ ਨੂੰ ਸੱਚ ਮੰਨਦੇ ਹੋਏ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਇਸਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਵਾਇਰਲ ਤਸਵੀਰ ਨੂੰ ਸਕੈਨ ਕੀਤਾ। ਫੋਟੋ ਦੇ ਹੇਠਾਂ ਖੱਬੇ ਪਾਸੇ ਇੱਕ ਲੋਗੋ ਨਜ਼ਰ ਆਇਆ। ਇਹ AI ਇਮੇਜ ਨਿਰਮਾਤਾ ਬਿੰਗ ਦਾ ਲੋਗੋ ਹੈ। ਬਿੰਗ ਦਾ ਇਹ ਟੂਲ AI ਇਮੇਜ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਅੰਬ ਦੇ ਦਰੱਖਤ ਦੀ ਵਾਇਰਲ ਤਸਵੀਰ ਬਿੰਗ ਦੇ ਏਆਈ ਟੂਲ ਦੀ ਮਦਦ ਨਾਲ ਬਣਾਈ ਗਈ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅੰਬ ਦੇ ਦਰੱਖਤ ਦੀ ਤਸਵੀਰ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ illuminarty ਨਾਮ ਦੇ ਔਨਲਾਈਨ ਟੂਲ ਦੀ ਵਰਤੋਂ ਕੀਤੀ। ਇਸ ‘ਚ ਵਾਇਰਲ ਤਸਵੀਰ ਨੂੰ ਅਪਲੋਡ ਕਰਨ ਤੋਂ ਬਾਅਦ ਨਤੀਜੇ ‘ਚ ਦੱਸਿਆ ਗਿਆ ਸੀ ਕਿ ਲਗਭਗ 86 ਫੀਸਦੀ ਸੰਭਾਵਨਾ ਹੈ ਕਿ ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।
ਵਿਸ਼ਵਾਸ ਨਿਊਜ਼ ਨੇ ਤਸਵੀਰ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ ਭਾਰਗਵ ਵਲੇਰਾ ਆਰਟਸ ਦੇ ਡਾਇਰੈਕਟਰ ਭਾਰਗਵ ਵਲੇਰਾ ਨਾਲ ਸੰਪਰਕ ਕੀਤਾ। ਇੱਕ AI ਮਾਹਿਰ ਹੋਣ ਦੇ ਨਾਤੇ ਉਨ੍ਹਾਂ ਨੇ ਦੱਸਿਆ ਕਿ ਅੰਬ ਦੇ ਦਰੱਖਤ ਦੀ ਇਹ ਵਾਇਰਲ ਤਸਵੀਰ ਇੱਕ AI ਦੁਆਰਾ ਤਿਆਰ ਕੀਤੀ ਗਈ ਤਸਵੀਰ ਹੈ।
ਇਹ ਵੀ ਪੜ੍ਹੋ :
Fact Check : ਪਿੱਪਲ ਦੇ ਦਰਖੱਤ ‘ਤੇ ਅੰਬ ਉਗਣ ਦੀ ਗੱਲ ਕੋਰੀ ਅਫਵਾਹ ਨਿਕਲੀ
ਪੜਤਾਲ ਦੇ ਅੰਤ ਵਿੱਚ Vusi Mlambo ਨਾਮ ਦੇ ਇੱਕ ਫੇਸਬੁੱਕ ਅਕਾਊਂਟ ਦੀ ਜਾਂਚ ਕੀਤੀ ਗਈ। ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਫੇਸਬੁੱਕ ‘ਤੇ ਯੂਜ਼ਰ ਦੇ 191 ਦੋਸਤ ਹਨ। ਇਸ ਅਕਾਊਂਟ ‘ਤੇ ਵਾਇਰਲ ਕੰਟੇੰਟ ਜ਼ਿਆਦਾ ਦਿਖਾਈ ਦਿੱਤਾ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਅੰਬ ਦੇ ਦਰੱਖਤ ਦੀ ਵਾਇਰਲ ਤਸਵੀਰ AI ਨਾਲ ਬਣੀ ਸਾਬਤ ਹੋਈ। ਇਸ ਨੂੰ ਆਨਲਾਈਨ AI ਟੂਲ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਤਸਵੀਰ ਵਿੱਚ ਕੋਈ ਸੱਚਾਈ ਨਹੀਂ ਹੈ।
- Claim Review : Mango tree in kenya
- Claimed By : Vusi Mlambo
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...