ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸਵਿਚ ਇੱਕ ਸ਼ੇਰ ਨੂੰ ਇੱਕ ਆਦਮੀ ਉੱਤੇ ਝਪੱਟਾ ਮਾਰਦੇ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਕੈਪਸ਼ਨ ਲਿਖਿਆ ਹੈ “ਚਰਚ ਦੇ ਨੇਤਾ ਨੇ ਸ਼ੇਰ ਦਾ ਸਾਹਮਣਾ ਇਹ ਸਾਬਤ ਕਰਨ ਲਈ ਕੀਤਾ ਕਿ ਭਗਵਾਨ ਉਸਨੂੰ ਬਚਾਉਣਗੇ।” ਪੋਸਟ ਅੰਦਰ ਅੱਗੇ ਲਿਖਿਆ ਹੈ “ਇੱਕ ਚਰਚ ਦੇ ਨੇਤਾ ਨੇ ਇਹ ਸਾਬਤ ਕਰਨ ਦੀ ਕੋਸ਼ਸ਼ ਕੀਤੀ ਕਿ ਰੱਬ ਉਸਨੂੰ ਬਚਾਵੇਗਾ ਅਤੇ ਉਸਦੇ ਬਚਾਅ ਲਈ ਅੱਗੇ ਆਵੇਗਾ ਅਤੇ ਉਹ ਸ਼ੇਰ ਦੇ ਸਾਹਮਣੇ ਛਾਲ ਮਾਰ ਗਿਆ। ਯੋਜਨਾ ਅਨੁਸਾਰ ਚੀਜ਼ਾਂ ਨਹੀਂ ਹੋਈਆਂ”। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਇੱਕ ਫਿਲਮ ਦੇ ਸੀਨ ਦੀ ਹੈ। ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਵਾਇਰਲ ਫੋਟੋ ਵਿਚ ਇੱਕ ਸ਼ੇਰ ਨੂੰ ਇੱਕ ਆਦਮੀ ਉੱਤੇ ਝਪੱਟਾ ਮਾਰਦੇ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਕੈਪਸ਼ਨ ਲਿਖਿਆ ਹੈ “ਚਰਚ ਦੇ ਨੇਤਾ ਨੇ ਸ਼ੇਰ ਦਾ ਸਾਹਮਣਾ ਇਹ ਸਾਬਤ ਕਰਨ ਲਈ ਕੀਤਾ ਕਿ ਭਗਵਾਨ ਉਸਨੂੰ ਬਚਾਉਣਗੇ।” ਪੋਸਟ ਅੰਦਰ ਅੱਗੇ ਲਿਖਿਆ ਹੈ “ਇੱਕ ਚਰਚ ਦੇ ਨੇਤਾ ਨੇ ਇਹ ਸਾਬਤ ਕਰਨ ਦੀ ਕੋਸ਼ਸ਼ ਕੀਤੀ ਕਿ ਰੱਬ ਉਸਨੂੰ ਬਚਾਵੇਗਾ ਅਤੇ ਉਸਦੇ ਬਚਾਅ ਲਈ ਅੱਗੇ ਆਵੇਗਾ ਅਤੇ ਉਹ ਸ਼ੇਰ ਦੇ ਸਾਹਮਣੇ ਛਾਲ ਮਾਰ ਗਿਆ। ਯੋਜਨਾ ਅਨੁਸਾਰ ਚੀਜ਼ਾਂ ਨਹੀਂ ਹੋਈਆਂ”।
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਫੋਟੋ ਨੂੰ ਪਹਿਲਾਂ ਧਿਆਨ ਨਾਲ ਵੇਖਿਆ। ਫੋਟੋ ਵਿਚ ਮੌਜੂਦ ਵਿਅਕਤੀ ਦੇ ਬੈਲਟ ਨਾਲ ਇੱਕ ਬੰਦੂਕ ਲੱਗੀ ਹੋਈ ਹੈ। ਇਹ ਵਿਅਕਤੀ ਕੋਈ ਫਾਰੈਸਟ ਅਫਸਰ ਲੱਗ ਰਿਹਾ ਹੈ ਨਾ ਕਿ ਕੋਈ ਚਰਚ ਦਾ ਪਾਦਰੀ।
ਅਸੀਂ ਪੜਤਾਲ ਲਈ “A christian church leader tried to prove that the lord would step forward” ਕੀ-ਵਰਡ ਨਾਲ ਗੂਗਲ ਸਰਚ ਕੀਤਾ ਤਾਂ ਸਾਡੇ ਹੱਥ The Voyager Channel ਨਾਂ ਦੀ ਇੱਕ ਵੈੱਬਸਾਈਟ ਲੱਗੀ ਜਿਸਦੀ ਹੇਡਲਾਈਨ ਸੀ- “ਸ਼ੇਰ ਨੇ ਆਪਣੇ ਬੱਚੇ ਨੂੰ ਮਾਰਿਆ ਅਤੇ ਖਾ ਲਿਆ।” ਇਸ ਖਬਰ ਵਿਚ ਵਾਇਰਲ ਹੋ ਰਹੀ ਤਸਵੀਰ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਖਬਰ ਵਿਚ ਜਿਕਰ ਸੀ ਕਿ ਇਹ ਘਟਨਾ ਦੱਖਣ ਅਫ਼ਰੀਕਾ ਦੇ Ingwelala Private Nature Reserve ਦੀ ਹੈ। ਇਸ ਖਬਰ ਅਨੁਸਾਰ, ਸ਼ੇਰ ਦਾ ਸ਼ਿਕਾਰ ਬਣਿਆ ਵਿਅਕਤੀ ਇੱਕ ਸ਼ਿਕਾਰੀ ਸੀ। ਖਬਰ ਵਿਚ ਕੀਤੇ ਵੀ ਚਰਚ ਨੇਤਾ ਜਾਂ ਪਾਦਰੀ ਦਾ ਦਾਅਵਾ ਨਹੀਂ ਹੈ।
ਵੱਧ ਪੁਸ਼ਟੀ ਲਈ ਅਸੀਂ Ingwelala Private Nature Reserve ਦੇ ਮੈਨੇਜਰ ਜੋਨ ਲੇਵੇਲਿਅਨ ਨਾਲ ਫੋਨ ‘ਤੇ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਰਿਜ਼ਰਵ ਵਿਚ ਅਜਿਹੀ ਕਿਸੇ ਘਟਨਾ ਦਾ ਜ਼ਿਕਰ ਨਹੀਂ ਸੁਣਿਆ ਹੈ। ਵਾਇਰਲ ਹੋ ਰਿਹਾ ਫੋਟੋ ਓਨਾਦੇ ਰਿਜ਼ਰਵ ਦਾ ਨਹੀਂ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਰਿਜ਼ਰਵ ਵਿਚ 2017 ਅੰਦਰ ਸ਼ੇਰ ਦੁਆਰਾ ਇੱਕ ਸ਼ਿਕਾਰੀ ਦਾ ਸ਼ਿਕਾਰ ਜ਼ਰੂਰ ਕੀਤਾ ਗਿਆ ਸੀ ਪਰ ਇਸਦਾ ਕਿਸੇ ਚਰਚ ਨਾਲ ਸਬੰਧ ਨਹੀਂ ਹੈ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਕਾਫੀ ਖੋਜ ਬਾਅਦ ਸਾਡੇ ਹੱਥ ਇੱਕ ਵੀਡੀਓ ਲੱਗਿਆ। ਅਸਲ ਵਿਚ ਇਹ ਵੀਡੀਓ 1981 ਵਿੱਚ ਯੂਰੋਪ ਅੰਦਰ ਰਿਲੀਜ਼ ਹੋਈ ਫਿਲਮ ‘ਰੋਰ’ ਦੇ ਟ੍ਰੇਲਰ ਦਾ ਹੈ ਜਿਸਨੂੰ 2015 ਵਿਚ ਅਮਰੀਕਾ ਅੰਦਰ ਰਿਰਲੀਜ਼ ਕੀਤਾ ਗਿਆ ਸੀ। ਹੇਠਾਂ ਦਿੱਤੇ ਗਏ ਸਕ੍ਰੀਨਸ਼ੋਟ ਵਿਚ ਤੁਸੀਂ ਇਹ ਆਪ ਵੇਖ ਸਕਦੇ ਹੋ। ਇਹ ਵਾਇਰਲ ਫੋਟੋ ਇਸੇ ਵੀਡੀਓ ਤੋਂ ਚੱਕਿਆ ਗਿਆ ਹੈ।
ਇਸ ਪੋਸਟ ਨੂੰ The Hypernationalist ਨਾਂ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 7,225 ਫਾਲੋਅਰਸ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਇੱਕ ਫਿਲਮ ਦੇ ਸੀਨ ਦੀ ਹੈ। ਇਸ ਤਸਵੀਰ ਦਾ ਕਿਸੇ ਚਰਚ ਦੇ ਪਾਦਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤਸਵੀਰ ਨਾਲ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।