ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੁੱਝ ਸਮੇਂ ਤੋਂ ਇੱਕ ਅਜਿਹੀ ਪੋਸਟ ਵਾਇਰਲ ਹੋ ਰਹੀ ਹੈ, ਜਿਸਵਿਚ ਇੱਕ ਮੋਬਾਈਲ ਨੰਬਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੰਬਰ ਯੂਪੀ ਦੇ ਮੁੱਖਮੰਤਰੀ ਯੋਗੀ ਆਦਿੱਤਯਨਾਥ ਦਾ ਹੈ। ਨੰਬਰ ਹੈ 9454404444. ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ ਹੈ। ਆਪਣੀ ਪੜਤਾਲ ਵਿਚ ਸਾਨੂੰ ਪਤਾ ਚੱਲਿਆ ਕਿ ਜਿਹੜੇ ਨੰਬਰ ਨੂੰ ਯੋਗੀ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਨੰਬਰ ਸਰਕਾਰੀ ਰੇਲਵੇ ਪੁਲਿਸ (GRP) ਦਾ ਹੈਲਪਲਾਈਨ WhatsApp ਨੰਬਰ ਹੈ। ਇਸ ਨੰਬਰ ਨੂੰ 16 ਨਵੰਬਰ 2016 ਵਿਚ ਸ਼ੁਰੂ ਕੀਤਾ ਗਿਆ ਸੀ।
Manukrishnna Amardas Udasinnirwann ਨਾਂ ਦੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕਰਦੇ ਹੋਏ ਇੱਕ ਦਾਅਵਾ ਕੀਤਾ ਗਿਆ ਕਿ ਯੋਗੀ ਆਦਿੱਤਯਨਾਥ ਨੇ ਦਿੱਤਾ ਆਪਣਾ ਨੰਬਰ 9454404444. ਜੇਕਰ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੋਵੇ ਤਾਂ ਉਹ ਸਿੱਧਾ WhatsApp ਕਰੇ। 3 ਘੰਟਿਆਂ ਅੰਦਰ ਹੋਵੇਗੀ ਕਾਰਵਾਹੀ।
ਇਹ ਮੈਸਜ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਾਇਰਲ ਹੋ ਰਿਹਾ ਹੈ। ਕਦੇ ਇਸਨੂੰ WhatsApp ‘ਤੇ ਵਾਇਰਲ ਕੀਤਾ ਜਾਂਦਾ ਹੈ ਅਤੇ ਕਦੇ ਇਸਨੂੰ ਫੇਸਬੁੱਕ ‘ਤੇ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਮੋਬਾਈਲ ਨੰਬਰ ਨੂੰ ਆਪਣੇ ਫੋਨ ਵਿਚ ਸੇਵ ਕੀਤਾ। ਇਸਦੇ ਬਾਅਦ WhatsApp ਨੂੰ ਓਪਨ ਕਰਕੇ ਇਸ ਨੰਬਰ ਨੂੰ ਖੋਲਿਆ। ਇਧਰੋਂ ਅਸੀਂ ਸੱਚਾਈ ਦੇ ਕਰੀਬ ਪੁੱਜ ਗਏ। ਇਸ ਨੰਬਰ ਦੇ ਅਬਾਊਟ ਵਿਚ ਲਿਖਿਆ ਹੋਇਆ ਹੈ ਕਿ ਇਹ ਸਰਕਾਰੀ ਰੇਲਵੇ ਪੁਲਿਸ (GRP) ਉ.ਪ੍ਰ ਦਾ WhatsApp ਹੈਲਪਲਾਈਨ ਨੰਬਰ ਹੈ। ਇੰਨਾ ਹੀ ਨਹੀਂ, ਡਿਸਪਲੇ ਇਮੇਜ ਵਿਚ ਵੀ 9454404444 ਨੰਬਰ ਨੂੰ ਵੇਖਿਆ ਜਾ ਸਕਦਾ ਹੈ। ਇੱਥੇ ਸਾਫਤੋਰ ‘ਤੇ ਲਿਖਿਆ ਹੈ ਕਿ ਇਹ (GRP) ਦਾ WhatsApp ਨੰਬਰ ਹੈ। ਅਪਰਾਧ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਫੋਟੋ, ਆਡੀਓ/ਵੀਡੀਓ ਕਲਿਪ ਭੇਜੋ।
ਇਸਦੇ ਬਾਅਦ ਅਸੀਂ GRP ਦੇ ਕੰਟ੍ਰੋਲ ਰੂਮ ਦੇ ਨੰਬਰ 945444-02544 ‘ਤੇ ਸੰਪਰਕ ਕੀਤਾ। ਇੱਥੇ ਸਾਡੀ ਗੱਲ ਅਨੂਪ ਕੁਮਾਰ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਨੰਬਰ ਨੂੰ ਯੋਗੀ ਆਦਿੱਤਯਨਾਥ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ GRP ਦਾ ਨੰਬਰ ਹੈ। ਇਸ ਨੰਬਰ ਨੂੰ ਇਸ ਕਰਕੇ ਸ਼ੁਰੂ ਕੀਤਾ ਗਿਆ ਸੀ ਕਿ ਕੋਈ ਵੀ ਯਾਤ੍ਰੀ ਆਪਣੀ ਸਮੱਸਿਆ GRP ਨੂੰ ਸਿੱਧਾ ਭੇਜ ਸਕੇ।
ਇਸਦੇ ਬਾਅਦ ਵਿਸ਼ਵਾਸ ਟੀਮ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਗੂਗਲ ‘ਤੇ ਗਈ। ਕਈ ਕੀ-ਵਰਡ ਟਾਈਪ ਕਰਨ ਦੇ ਬਾਅਦ ਸਾਨੂੰ inextlive ਵੈੱਬਸਾਈਟ ‘ਤੇ ਇੱਕ ਖਬਰ ਮਿਲੀ। 17 ਨਵੰਬਰ 2016 ਨੂੰ ਅਪਲੋਡ ਕੀਤੀ ਗਈ ਹੈਡਿੰਗ ਸੀ: ਹੁਣ GRP ਵੀ WhatsApp ਦੇ ਜਰੀਏ ਸੁਣੇਗੀ ਫਰਿਆਦ
ਖਬਰ ਵਿਚ ਦੱਸਿਆ ਗਿਆ ਸੀ ਕਿ ‘GRP’ ਦੀ ਤਰਫ਼ੋਂ ਹੈਲਪਲਾਈਨ WhatsApp ਨੰਬਰ 9454404444 ਜਾਰੀ ਕੀਤਾ ਗਿਆ ਹੈ। ਇਹ ਨੰਬਰ ਪੂਰੇ ਪ੍ਰਦੇਸ਼ ਵਿਚ ਚਾਲੂ ਰਹੇਗਾ ਅਤੇ ਸ਼ਿਕਾਇਤਾਂ ਉੱਤੇ ਕਾਰਵਾਹੀ ਕੀਤੀ ਜਾਵੇਗੀ। WhatsApp ਨੰਬਰ 9454404444 ‘ਤੇ ਪੂਰੇ ਪ੍ਰਦੇਸ਼ ਤੋਂ ਸ਼ਿਕਾਇਤ ਭੇਜੀ ਜਾ ਸਕਦੀ ਹੈ। ਨਵੇਂ ਨੰਬਰ ਨੂੰ ਲੋਕੀਂ ਆਪਣੇ ਸਮਾਰਟਫੋਨ ਵਿਚ ਸੇਵ ਕਰ ਕਿਸੇ ਵੀ ਦੁਰਘਟਨਾ ਜਾਂ ਸੱਮਸਿਆ ਦੀ ਸ਼ਿਕਾਇਤ ਮੈਸਜ ਜਾਂ ਫੋਟੋ ਨਾਲ ਭੇਜ ਸਕਦੇ ਹਨ। ਸਬੰਧਿਤ ਖਬਰ ਨੂੰ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅੰਤ ਵਿਚ ਅਸੀਂ ਵਾਇਰਲ ਮੈਸਜ ਕਰਨ ਵਾਲੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚੱਲਿਆ ਕਿ ਇਹ ਯੂਜ਼ਰ ਇੱਕ ਖਾਸ ਵਿਚਾਰਧਾਰਾ ਤੋਂ ਪ੍ਰਭਾਵਿਤ ਪੋਸਟ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜ਼ੀ ਸਾਬਤ ਹੁੰਦਾ ਹੈ। ਜਿਹੜੇ ਨੰਬਰ ਨੂੰ ਯੋਗੀ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਨੰਬਰ ਸਰਕਾਰੀ ਰੇਲਵੇ ਪੁਲਿਸ (GRP) ਦਾ ਹੈਲਪਲਾਈਨ WhatsApp ਨੰਬਰ ਹੈ। ਇਸ ਨੰਬਰ ਨੂੰ 16 ਨਵੰਬਰ 2016 ਵਿਚ ਸ਼ੁਰੂ ਕੀਤਾ ਗਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।