ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੁੱਝ ਸਮੇਂ ਤੋਂ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮਹਿਲਾ ਸੁਰੱਖਿਆ ਨੂੰ ਲੈ ਕੇ ਗੱਲ ਕਹੀ ਗਈ ਹੈ। ਮੈਸਜ ਦੇ ਅਨੁਸਾਰ, ਰਾਤ ਨੂੰ ਕੱਲੇ ਸਫ਼ਰ ਕਰਨ ਵਾਲੀ ਮਹਿਲਾਵਾਂ ਇਸ ਸੁਵਿਧਾ ਦਾ ਲਾਭ ਲੈ ਸਕਦੀਆਂ ਹਨ। ਮੈਸਜ ਵਿਚ ਲਿਖਿਆ ਹੈ, “ਤੁਸੀਂ ਜੱਦ ਵੀ ਕੱਲੇ ਰਾਤ ਨੂੰ ਆਟੋ ਜਾਂ ਟੈਕਸੀ ਵਿਚ ਬੈਠਦੇ ਹੋ ਤਾਂ ਉਸ ਆਟੋ ਜਾਂ ਟੈਕਸੀ ਦਾ ਨੰਬਰ 9969777888 ‘ਤੇ sms ਕਰ ਦਵੋ, ਇਸਦੇ ਨਾਲ ਤੁਹਾਡੇ ਫੋਨ ਤੇ ਮੈਸਜ ਆਵੇਗਾ ਪੁਸ਼ਟੀ ਦਾ, ਤੁਹਾਡੇ ਵਾਹਨ ‘ਤੇ GPRS ਤੋਂ ਨਜ਼ਰ ਰਖੀ ਜਾਵੇਗੀ।” ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਪੂਰੇ ਤਰੀਕੇ ਸਹੀ ਨਹੀਂ ਹੈ। ਸਾਡੀ ਪੜਤਾਲ ਵਿੱਚ ਦੋ ਗੱਲਾਂ ਸਾਹਮਣੇ ਆਈਆਂ। ਪਹਿਲੀ- ਇਹ ਸੁਵਿਧਾ ਸਿਰਫ਼ ਮੁੰਬਈ ਸ਼ਹਿਰ ਲਈ ਸੀ ਅਤੇ ਦੁੱਜੀ – ਮਾਰਚ, 2014 ਵਿਚ ਸ਼ੁਰੂ ਹੋਈ ਇਹ ਸੁਵਿਧਾ ਮਾਰਚ, 2017 ਵਿਚ ਬੰਦ ਕਰ ਦਿੱਤੀ ਗਈ ਸੀ।
ਵਾਇਰਲ ਮੈਸਜ ਵਿਚ ਤਸਵੀਰ ‘ਤੇ ਇੱਕ ਟੈਕਸਟ ਲਿਖਿਆ ਹੋਇਆ ਹੈ। ਇਸ ਤਸਵੀਰ ਵਿਚ ਇੱਕ ਡਰੀ ਹੋਈ ਮਹਿਲਾ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਨਾਲ ਹੀ, ਪ੍ਰਧਾਨਮੰਤ੍ਰੀ ਦੀ ਤਸਵੀਰ ਵੀ ਲੱਗੀ ਹੋਈ ਹੈ। ਤਸਵੀਰ ਵਿਚ ਟੈਕਸਟ ਲਿਖਿਆ ਹੈ “VERY IMPORTANT. ਸੂਚਨਾ: ਕੱਲੇ ਸਫ਼ਰ ਕਰਨ ਵਾਲੀ ਮਹਿਲਾਵਾਂ ਦੇ ਹਿੱਤ ਵਿਚ ਜਾਰੀ। ਤੁਸੀਂ ਜੱਦ ਵੀ ਕੱਲੇ ਰਾਤ ਨੂੰ ਆਟੋ ਜਾਂ ਟੈਕਸੀ ਵਿਚ ਬੈਠਦੇ ਹੋ ਤਾਂ ਉਸ ਆਟੋ ਜਾਂ ਟੈਕਸੀ ਦਾ ਨੰਬਰ 9969777888 ‘ਤੇ sms ਕਰ ਦਵੋ, ਇਸਦੇ ਨਾਲ ਤੁਹਾਡੇ ਫੋਨ ਤੇ ਮੈਸਜ ਆਵੇਗਾ ਪੁਸ਼ਟੀ ਦਾ, ਤੁਹਾਡੇ ਵਾਹਨ ‘ਤੇ GPRS ਤੋਂ ਨਜ਼ਰ ਰਖੀ ਜਾਵੇਗੀ। ਵੱਧ ਤੋਂ ਵੱਧ ਇਸ ਮੈਸਜ ਨੂੰ ਸ਼ੇਅਰ ਕਰੋ।”
ਇਸ ਮੈਸਜ ਦੀ ਸੱਚਾਈ ਪਤਾ ਕਰਨ ਲਈ ਅਸੀਂ ਇਸ ਨੰਬਰ ਦੇ ਬਾਰੇ ਵਿਚ ਸਰਚ ਕੀਤਾ। ਪੜਤਾਲ ਵਿਚ ਸਾਨੂੰ ਪਤਾ ਚੱਲਿਆ ਕਿ ਮੁੰਬਈ ਪੁਲਿਸ ਨੇ ਮਾਰਚ 2014 ਵਿਚ ਮੋਬਾਈਲ ਸਰਵਿਸ ਪ੍ਰੋਵਾਈਡਰ ਕੰਪਨੀ MTNL ਦੇ ਨਾਲ ਰੱਲ ਕੇ ਇਹ ਸੇਵਾ ਸ਼ੁਰੂ ਕਿੱਤੀ ਸੀ।
ਅਸੀਂ ਮੁੰਬਈ ਪੁਲਿਸ ਦੇ ਹੈਡ-ਕਵਾਟਰ ਤੇ ਕਾਲ ਕੀਤਾ ਜਿਥੋਂ ਸਾਨੂੰ ਪਤਾ ਚੱਲਿਆ ਕਿ ਇਸ ਨੰਬਰ ‘ਤੇ ਕੈਬ ਜਾਂ ਆਟੋ ਵਿਹਕਲ ਨੰਬਰ ਮੈਸਜ ਕਰਨ ਤੋਂ ਬਾਅਦ ਜੇ 100 ਨੰਬਰ ਤੇ ਕਾਲ ਕੀਤਾ ਜਾਂਦਾ ਹੈ ਤਾਂ GPS ਲੋਕੇਸ਼ਨ ਨੂੰ ਟ੍ਰੈਕ ਕਿੱਤੀ ਜਾਂਦੀ ਸੀ। ਇਹ ਸੇਵਾ ਹੁਣ ਬੰਦ ਕਰ ਦਿੱਤੀ ਜਾ ਚੁੱਕੀ ਹੈ।
ਮੁੰਬਈ ਪੁਲਿਸ ਦੁਆਰਾ ਸਾਨੂੰ ਦੱਸਿਆ ਗਿਆ ਕਿ ਇਸ ਸੇਵਾ ਨੂੰ ਜ਼ਿਆਦਾ ਰਿਸਪੌਂਸ ਨਹੀਂ ਮਿਲਿਆ ਸੀ। VAS ਦੇ ਮੁਕਾਬਲੇ ਟਵਿੱਟਰ ਦੀ ਸੇਵਾ ਲੋਕਾਂ ਨੂੰ ਵੱਧ ਚੰਗੀ ਲੱਗੀ ਸੀ ਅਤੇ ਇਸਲਈ ਲੋਕਾਂ ਨੇ ਟਵਿੱਟਰ ‘ਤੇ ਮੁੰਬਈ ਪੁਲਿਸ ਦੀ ਸੇਵਾ ਦਾ ਵੱਧ ਇਸਤੇਮਾਲ ਸ਼ੁਰੂ ਕਰ ਦਿੱਤਾ। ਇਸ ਕਰਕੇ ਇਸ ਮੋਬਾਈਲ ਨੰਬਰ ਦੀ ਸੇਵਾ ਮਾਰਚ, 2017 ਵਿਚ ਹੀ ਬੰਦ ਕਰ ਦਿੱਤੀ ਗਈ ਸੀ।
ਇਸ ਸਿਲਸਿਲੇ ਵਿਚ ਅਸੀਂ ਦਿੱਲੀ ਪੁਲਿਸ ਦੇ ਹੈਡ-ਕਵਾਟਰ ਨਾਲ ਸੰਪਰਕ ਕੀਤਾ ਜਿਥੋਂ ਸਾਨੂੰ ਪਤਾ ਚੱਲਿਆ ਕਿ ਅਜਿਹੀ ਕੋਈ ਵੀ ਸੇਵਾ ਲਾਗੂ ਨਹੀਂ ਹੈ। ਸਾਨੂੰ ਦੱਸਿਆ ਗਿਆ ਕਿ ਦਿੱਲੀ ਪੁਲਿਸ ਨੇ ਮਾਰਚ 31, 2016 ਨੂੰ ਟਵੀਟ ਕਰਕੇ ਇਹ ਗੱਲ ਕਹੀ ਸੀ ਕਿ ਅਜਿਹੀ ਕੋਈ ਵੀ ਸੇਵਾ ਦਿੱਲੀ ਵਿਚ ਨਹੀਂ ਚਲ ਰਹੀ ਹੈ। ਤੁਸੀਂ ਇਸ ਟਵੀਟ ਨੂੰ ਥੱਲੇ ਵੇਖ ਸਕਦੇ ਹੋ।
ਇਸ ਸਿਲਸਿਲੇ ਵਿਚ ਪਿਛਲੇ ਸਾਲ ਜੂਨ ਵਿਚ ਬੰਗਲੁਰੂ ਪੁਲਿਸ ਨੇ ਵੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ।
ਤੁਸੀਂ ਇਹ ਟਵੀਟ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।
ਇਸ ਵਾਇਰਲ ਮੈਸਜ ਨੂੰ Shiv Thakur ਨਾਂ ਦੇ ਫੇਸਬੁੱਕ ਯੂਜ਼ਰ ਰਾਹੀਂ � pyar tune � kya kiya zing �� ਨਾਂ ਦੇ ਪੇਜ ਤੇ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 74,572 ਮੇਂਬਰਸ ਹਨ।
ਨਤੀਜਾ: ਸਾਡੀ ਪੜਤਾਲ ਵਿੱਚ ਦੋ ਗੱਲਾਂ ਸਾਹਮਣੇ ਆਈਆਂ। ਪਹਿਲੀ- ਇਹ ਸੁਵਿਧਾ ਸਿਰਫ਼ ਮੁੰਬਈ ਸ਼ਹਿਰ ਲਈ ਸੀ ਅਤੇ ਦੁੱਜੀ – ਮਾਰਚ, 2014 ਵਿਚ ਸ਼ੁਰੂ ਹੋਈ ਇਹ ਸੁਵਿਧਾ ਮਾਰਚ, 2017 ਵਿਚ ਬੰਦ ਕਰ ਦਿੱਤੀ ਗਈ ਸੀ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।