ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਲਿੰਕ ਫਰਜੀ ਹੈ। ਲੁਭਾਉਣ ਵਾਲੇ ਮੈਸੇਜ ਨਾਲ ਫਿਸ਼ਿੰਗ ਲਿੰਕ ਨੂੰ ਸਾਂਝਾ ਕਰਕੇ ਲੋਕਾਂ ਨੂੰ ਫਸਾਉਣ ਦੇ ਮਕਸਦ ਨਾਲ ਇਸ ਪੋਸਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਲਿੰਕ ਦੇ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਿੰਕ ‘ਤੇ ਕਲਿਕ ਕਰਨ ‘ਤੇ ਤੁਸੀਂ 5000 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਸ ਲਿੰਕ ਨੂੰ ਅੱਗੇ ਸ਼ੇਅਰ ਕਰਨ ਲਈ ਵੀ ਕਿਹਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਲਿੰਕ ਫਰਜੀ ਹੈ। ਲੁਭਾਉਣ ਵਾਲੇ ਮੈਸੇਜ ਨਾਲ ਫਿਸ਼ਿੰਗ ਲਿੰਕ ਨੂੰ ਸਾਂਝਾ ਕਰਕੇ ਲੋਕਾਂ ਨੂੰ ਫਸਾਉਣ ਦੇ ਮਕਸਦ ਨਾਲ ਇਸ ਪੋਸਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ Gurmandeep Noor ਨੇ ( ਆਰਕਾਈਵ ਲਿੰਕ) ਇਸ ਪੋਸਟ ਨੂੰ 27 ਫਰਵਰੀ ਨੂੰ ਸ਼ੇਅਰ ਕੀਤਾ ਹੈ। ਪੋਸਟ ਉੱਥੇ ਲਿਖਿਆ ਹੋਇਆ ਹੈ, “ਮੈਜਿਕ ਬੋਕਸ ਨੂੰ ਛੋਹਵੋ ਅਤੇ 5000 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰੋ।”
ਫੇਸਬੁੱਕ ਪੇਜ Utsav dhamaka ਨੇ ਵੀ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ।
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ। ਵਾਇਰਲ ਪੋਸਟ ਦੇਖਣ ਵਿਚ ਸ਼ਕੀ ਲੱਗੀ।
ਜਾਂਚ ਵਿਚ ਅੱਗੇ ਅਸੀਂ ਦਿੱਤੇ ਗਏ ਲਿੰਕ ਨੂੰ ਗੌਰ ਨਾਲ ਦੇਖਿਆ। ਲਿੰਕ ਦਾ ਯੂਆਰਐਲ pytm.ackomoney.co.zw ਹੈ। ਜਿਸਤੋਂ ਸਾਫ ਹੁੰਦਾ ਹੈ ਕਿ ਇਹ ਕਿਸੀ ਅਧਿਕਾਰਿਕ ਵੈਬਸਾਈਟ ਦਾ ਲਿੰਕ ਨਹੀਂ ਹੈ। ਪੈਸੇ ਖਾਤੇ ਵਿਚ ਪਵਾਉਣ ਲਈ ਇੱਕ ਕਾਰਡ ਸਕ੍ਰੈਚ ਕਰਨ ਨੂੰ ਕਿਹਾ ਗਿਆ ਹੈ।
ਅਸੀਂ ਪੋਸਟ ਨੂੰ ਸਾਈਬਰ ਐਕਸਪਰਟ ਅਨੁਜ ਅਗਰਵਾਲ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਇਸ ਲਿੰਕ ਨੂੰ ਫਿਸ਼ਿੰਗ ਲਿੰਕ ਦਸਿਆ। ਉਨ੍ਹਾਂ ਦਾ ਕਹਿਣਾ ਹੈ, “ਇਸ ਤਰ੍ਹਾਂ ਦੇ ਫਰਾਡ ਮੈਸੇਜ ਲੋਕਾਂ ਨੂੰ ਫਸਾਉਣ ਲਈ ਹੁੰਦੇ ਹਨ। ਇਨ੍ਹਾਂ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਪਹਿਲਾ ਵੀ ਵਿਸ਼ਵਾਸ ਨਿਊਜ ਅਜਿਹੇ ਕਈ ਫਰਜੀ ਪੋਸਟਾਂ ਦੀ ਪੜਤਾਲ ਕਰ ਚੁੱਕਿਆ ਹੈ, ਜਿਸਨੂੰ ਤੁਸੀਂ ਸਾਡੀ ਵੈਬਸਾਈਟ ‘ਤੇ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤ ‘ਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸਕੈਨਿੰਗ ਕੀਤੀ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਨੂੰ ਲੱਗਭਗ 8 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਲਿੰਕ ਫਰਜੀ ਹੈ। ਲੁਭਾਉਣ ਵਾਲੇ ਮੈਸੇਜ ਨਾਲ ਫਿਸ਼ਿੰਗ ਲਿੰਕ ਨੂੰ ਸਾਂਝਾ ਕਰਕੇ ਲੋਕਾਂ ਨੂੰ ਫਸਾਉਣ ਦੇ ਮਕਸਦ ਨਾਲ ਇਸ ਪੋਸਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।