Fact Check: ਭਗਵੰਤ ਮਾਨ ਦੀ ਆਲੋਚਨਾ ਦੇ ਦਾਅਵੇ ਨਾਲ ਵਾਇਰਲ ਕੇਜਰੀਵਾਲ ਦਾ ਵੀਡੀਓ ਕਲਿਪ ਐਡੀਟੇਡ ਹੈ, ਗੁਜਰਾਤ ਦੇ ਸੀਐਮ ‘ਤੇ ਸਾਧਿਆ ਸੀ ਨਿਸ਼ਾਨਾ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਵਾਇਰਲ ਵੀਡੀਓ ਵਿੱਚ ਕਹੀਆਂ ਗੱਲਾਂ CM ਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਭੂਪੇਂਦਰਭਾਈ ਪਟੇਲ ਬਾਰੇ ਆਖੀਂ ਸੀ। ਹੁਣ ਵੀਡੀਓ ਦੇ ਇੱਕ ਹਿੱਸੇ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਇੱਕ ਕੋਲਾਜ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਪੀਚ ਦਿੰਦੇ ਹੋਏ ਅਤੇ ਦੂਜੇ ਵੀਡੀਓ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ‘ਚ ਸੀਐਮ ਮਾਨ ਦੀ ਅਰਵਿੰਦ ਕੇਜਰੀਵਾਲ ਦਾ ਅਸ਼ੀਰਵਾਦ ਲੈਂਦੇ ਹੋਏ ਦੀ ਤਸਵੀਰ ਵੀ ਹੈ। ਹੁਣ ਇਸ ਕੋਲਾਜ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਨੇ ਆਪਣੀ ਸਪੀਚ ਵਿੱਚ ਭਗਵੰਤ ਮਾਨ ਨੂੰ ਕਠਪੁਤਲੀ ਸੀਐਮ ਦੱਸਿਆ ਹੈ।

ਵਿਸ਼ਵਾਸ ਨਿਊਜ਼ ਨੇ ਵਿਸਥਾਰ ਨਾਲ ਵੀਡੀਓ ਦੀ ਜਾਂਚ ਕੀਤੀ ਅਤੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ। ਵਾਇਰਲ ਕਲਿਪ ਖਮਭਾਲਿਆ ‘ਚ ਹੋਈ ਸੀਐਮ ਕੇਜਰੀਅਲ ਦੀ ਜਨਸਭਾ ਦਾ ਇੱਕ ਹਿੱਸਾ ਹੈ ਜਿਸਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਦੁਰਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Aaap party pap party ਨੇ 22 ਨਵੰਬਰ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਭਗਵੰਤ ਮਾਨ ਦੀਆਂ ਗੁਜਰਾਤ ਚ ਹੋ ਰਹੀਆਂ ਤਰੀਫਾਂ ”

ਵੀਡੀਓ ਦੇ ਉੱਤੇ ਲਿਖਿਆ ਹੈ : ਕੇਜਰੀਵਾਲ ਦੇ ਭਗਵੰਤ ਮਾਨ ਬਾਰੇ ਸੱਚੇ ਬੋਲ।

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਪੜਤਾਲ

ਅਸੀਂ ਵਾਇਰਲ ਵੀਡੀਓ ਦੀ ਵੱਖ- ਵੱਖ ਜਾਂਚ ਕੀਤੀ ਅਤੇ ਸਭ ਤੋਂ ਪਹਿਲਾਂ ਸੀਐਮ ਕੇਜਰੀਵਾਲ ਦੀ ਸਪੀਚ ਵਾਲੀ ਵੀਡੀਓ ਨੂੰ ਖੋਜਿਆ। ਪੜਤਾਲ ਲਈ ਅਸੀਂ ਇਨਵਿਡ ਟੂਲ ਦੀ ਵਰਤੋਂ ਕਰਦੇ ਹੋਏ ਵੀਡੀਓ ਦੇ ਕਈ ਕੀਫ੍ਰੇਮ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ 22 ਨਵੰਬਰ 2022 ਨੂੰ ਆਮ ਆਦਮੀ ਪਾਰਟੀ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਪੂਰਾ ਵੀਡੀਓ ਮਿਲਿਆ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸਾਫ ਸੁਣਿਆ ਜਾ ਸਕਦਾ ਹੈ ਕਿ ‘ਅੱਜ ਦੋ ਚਿਹਰੇ ਹਨ ਗੁਜਰਾਤ ਦੀ ਜਨਤਾ ਦੇ ਸਾਹਮਣੇ, ਇੱਕ ਇਸੁਦਾਨ ਗਾਧਵੀ ਅਤੇ ਦੂੱਜੇ ਭੂਪੇਂਦਰਭਾਈ ਪਟੇਲ ਤੁਸੀਂ ਕਿਸ ਨੂੰ ਸੀਐਮ ਬਣਾਓਗੇ।”

ਵੀਡੀਓ ਵਿੱਚ ਅੱਗੇ ਉਹ ਇਸੁਦਾਨ ਗਾਧਵੀ ਦੀ ਤਰੀਫ ਕਰਦੇ ਹੋਏ ਕਹਿੰਦੇ ਹਨ ਕਿ ‘ਇਸੁਦਾਨ ਗਾਧਵੀ ਯੂਵਾ ਹੈ, ਪੜ੍ਹਿਆ ਲਿਖਿਆ ਹੈ, ਕਿਸਾਨ ਦਾ ਪੁੱਤਰ ਹੈ, ਆਪਣਾ ਜੀਵਨ ਕਿਸਾਨਾਂ ਅਤੇ ਬੇਰੋਜ਼ਗਾਰਾਂ ਲਈ ਲਗਾ ਦਿਤੀ ਅਤੇ ਦੂਜੇ ਪਾਸੇ ਭੂਪੇਂਦਰਭਾਈ ਪਟੇਲ ਹੈ। ਉਨ੍ਹਾਂ ਕੋਲ ਪਾਵਰ ਹੀ ਨਹੀਂ ਹੈ, ਉਹ ਕਠਪੁਤਲੀ ਸੀਐਮ ਹੈ। ਆਪਣਾ ਚਪੜਾਸੀ ਨਹੀਂ ਬਦਲ ਸਕਦੇ ਉਹ, ਚਪੜਾਸੀ ਲਗਾ ਨਹੀਂ ਸਕਦੇ। ਆਦਮੀ ਚੰਗੇ ਹਨ, ਪਰ ਚਲਦੀ ਹੀ ਨਹੀਂ ਉਨ੍ਹਾਂ ਦੀ। ਕਠਪੁਤਲੀ ਸੀਐਮ ਹੈ, ਕਠਪੁਤਲੀ ਸੀਐਮ ਚਾਹੀਦਾ ਹੈ ਜਾਂ ਪੜ੍ਹਾ ਲਿਖਿਆ ਸੀਐਮ ਚਾਹੀਦਾ ਹੈ। ਕਠਪੁਤਲੀ ਸੀਐਮ ਨਹੀਂ ਚਾਹੀਦਾ।”ਵੀਡੀਓ ਵਿੱਚ 22 ਮਿੰਟ 9 ਸੈਕੰਡ ਤੋਂ ਲੈ ਕੇ 23 ਮਿੰਟ 42 ਸੈਕੰਡ ਵਿਚਕਾਰ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਉਹ ਸੀਐਮ ਮਾਨ ਬਾਰੇ ਨਹੀਂ ਬਲਕਿ ਗੁਜਰਾਤ ਦੇ ਸੀਐਮ ਭੂਪੇਂਦਰਭਾਈ ਪਟੇਲ ਬਾਰੇ ਗੱਲ ਆਖੀਂ ਸੀ।

ਪੜਤਾਲ ‘ਚ ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ ਵਿੱਚ 22 ਨਵੰਬਰ 2022 ਨੂੰ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ,’ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭੂਪੇਂਦਰ ਪਟੇਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਟੇਲ ਇੱਕ ‘ਕਠਪੁਤਲੀ ਮੁੱਖ ਮੰਤਰੀ’ ਹਨ ਜੋ ਆਪਣੇ ਸਹਾਇਕ ਨੂੰ ਵੀ ਨਹੀਂ ਬਦਲ ਸਕਦੇ। ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਖੰਭਾਲੀਆ ਵਿਖੇ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੂਦਨ ਗਾਧਵੀ ਦੇ ਸਮਰਥਨ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਗੁਪਤ ਸਮਝੌਤਾ ਹੈ।”

ਦੁੱਜੀ ਵੀਡੀਓ

ਸੀਐਮ ਭਗਵੰਤ ਮਾਨ ਦੀ ਵੀਡੀਓ ਨੂੰ ਅਸੀਂ ਕੀ-ਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਨਿਊਜ਼ ਵੈਬਸਾਈਟਾਂ ‘ਤੇ ਅਪਲੋਡ ਮਿਲੀ। ਦੈਨਿਕ ਜਾਗਰਣ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ 2 ਅਕਤੂਬਰ 2022 ਨੂੰ ਇਹ ਵੀਡੀਓ ਸ਼ੇਅਰ ਕੀਤਾ ਗਿਆ ਸੀ। ਵੀਡੀਓ ਗੁਜਰਾਤ ਦਾ ਹੈ ਜਿੱਥੇ ਲੋਕਾਂ ਦੇ ਕਹਿਣ ‘ਤੇ ਭਗਵੰਤ ਮਾਨ ਨੇ ਗਰਬਾ ਅਤੇ ਭੰਗੜਾ ਕੀਤਾ ਸੀ।

ਫੋਟੋ

ਕੋਲਾਜ ਵਿੱਚ ਦਿੱਖ ਰਹੀ ਫੋਟੋ ਸਾਨੂੰ 11 ਮਾਰਚ 2022 ਨੂੰ ਦੈਨਿਕ ਜਾਗਰਣ ਦੀ ਇੱਕ ਖਬਰ ਵਿੱਚ ਮਿਲੀ। ਖਬਰ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ ,’ਤਸਵੀਰ ਉਦੋਂ ਦੀ ਜਦੋਂ ਪੰਜਾਬ ‘ਚ ਜਿੱਤ ਤੋਂ ਅਗਲੇ ਹੀ ਦਿਨ ਭਗਵੰਤ ਮਾਨ ਦਿੱਲੀ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ‘ਆਪ’ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਅਤੇ ਅਰਵਿੰਦ ਕੇਜਰੀਵਾਲ ਦਾ ਅਸ਼ੀਰਵਾਦ ਵੀ ਲਿਆ ਸੀ । ‘

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਗੁਜਰਾਤ ਦੇ ਐਸੋਸੀਏਟ ਐਡੀਟਰ ਜੀਵਨ ਕਪੂਰੀਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਗੱਲਾਂ ਉਨ੍ਹਾਂ ਨੇ ਭਗਵੰਤ ਮਾਨ ਬਾਰੇ ਨਹੀਂ ਸਗੋ ਬੀਜੇਪੀ ਨੇਤਾ ਭੂਪੇਂਦਰਭਾਈ ਪਟੇਲ ਬਾਰੇ ਆਖੀਂ ਸੀ।

ਪੜਤਾਲ ਦੇ ਏਨੀ ਵਿੱਚ ਅਸੀਂ ਇਸ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਫੇਸਬੁੱਕ ‘ਤੇ ਇਸ ਪੇਜ ਨੂੰ 56K ਲੋਗ ਫੋਲੋ ਕਰਦੇ ਹਨ। ਫੇਸਬੁੱਕ ‘ਤੇ ਇਸ ਪੇਜ ਨੂੰ 3 ਜੁਲਾਈ 2015 ਨੂੰ ਬਣਾਈਏ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਵਾਇਰਲ ਵੀਡੀਓ ਵਿੱਚ ਕਹੀਆਂ ਗੱਲਾਂ CM ਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਭੂਪੇਂਦਰਭਾਈ ਪਟੇਲ ਬਾਰੇ ਆਖੀਂ ਸੀ। ਹੁਣ ਵੀਡੀਓ ਦੇ ਇੱਕ ਹਿੱਸੇ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts