Fact Check: ਦਸਤਾਰ ਮੁਕਾਬਲੇ ਦੀ ਤਸਵੀਰ ਨੂੰ ਸ਼ਾਹੀਨ ਬਾਗ ਦੇ ਨਾਂ ਤੋਂ ਕੀਤਾ ਜਾ ਰਿਹਾ ਹੈ ਵਾਇਰਲ
ਇਹ ਵਾਇਰਲ ਤਸਵੀਰ ਸ਼ਾਹੀਨ ਬਾਗ ਦੀ ਨਹੀਂ ਬਲਕਿ ਦਸਤਾਰ ਮੁਕਾਬਲੇ ਦੀ ਹੈ ਜਿਹੜਾ ਮਈ 2017 ਵਿਚ ਪੰਜਾਬ ਦੇ ਬਠਿੰਡਾ ਵਿਚ ਹੋਇਆ ਸੀ।
- By: Bhagwant Singh
- Published: Feb 8, 2020 at 06:07 PM
- Updated: Feb 8, 2020 at 06:16 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਪਿਛਲੇ ਕਈ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਅਤੇ NRC ਖਿਲਾਫ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਨੂੰ ਲੈ ਕੇ ਕਈ ਪੋਸਟ ਵਾਇਰਲ ਹੋਈਆਂ ਹਨ। ਇਸੇ ਤਰ੍ਹਾਂ ਇੱਕ ਪੋਸਟ ਸ਼ਾਹੀਨ ਬਾਗ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਤਸਵੀਰ ਹੈ। ਇਸ ਤਸਵੀਰ ਵਿਚ ਕਈ ਸਾਰੇ ਸਿੱਖਾਂ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਸ਼ਾਹੀਨ ਬਾਗ ਦੀ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਸ਼ਾਹੀਨ ਬਾਗ ਦੀ ਨਹੀਂ ਬਲਕਿ ਪੰਜਾਬ ਦੀ ਹੈ। ਇਹ ਤਸਵੀਰ 20 ਮਈ 2017 ਵਿਚ ਬਠਿੰਡਾ ਪੰਜਾਬ ਵਿਚ ਹੋਏ ਦਸਤਾਰ ਮੁਕਾਬਲੇ ਦੀ ਹੈ। ਇਸਦਾ ਸ਼ਾਹੀਨ ਬਾਗ ਵਿਚ ਚੱਲ ਰਹੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ Shah Nawaz Khan ਨਾਂ ਦੇ ਯੂਜ਼ਰ ਨੇ ਇੱਕ ਤਸਵੀਰ ਪੋਸਟ ਕੀਤੀ ਜਿਸਦੇ ਵਿਚ ਕਈ ਸਾਰੇ ਸਿੱਖਾਂ ਨੂੰ ਕੱਠੇ ਵੇਖਿਆ ਜਾ ਸਕਦਾ ਹੈ। ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ: “Beautiful Picture from Shaheen Bagh”
ਇਸ ਪੋਸਟ ਦੇ ਆਰਕਾਈਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਥਾਂ ‘ਤੇ ਵੱਖ-ਵੱਖ ਸਾਲ ਵਿਚ ਅਪਲੋਡ ਮਿਲੀ।
ਗੂਗਲ ਟਾਈਮਲਾਈਨ ਫਿਲਟਰ ਦਾ ਇਸਤੇਮਾਲ ਕਰਨ ਨਾਲ ਸਬਤੋਂ ਪੁਰਾਣਾ ਲਿੰਕ ਸਾਨੂੰ ਇੱਕ ਫੇਸਬੁੱਕ ਪੋਸਟ ਦਾ ਮਿਲਿਆ। ਸਾਨੂੰ ਇਹ ਤਸਵੀਰ 20 ਮਈ 2017 ਦੇ ਇੱਕ ਫੇਸਬੁੱਕ ਪੋਸਟ ‘ਤੇ ਅਪਲੋਡ ਮਿਲੀ। ਗੁਰਸੇਵਕ ਸਿੰਘ ਭਾਣਾ ਨਾਂ ਦੇ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਅਪਲੋਡ ਕੀਤਾ ਸੀ। ਇਸ ਤਸਵੀਰ ਨਾਲ ਯੂਜ਼ਰ ਨੇ ਡਿਸਕ੍ਰਿਪਸ਼ਨ ਲਿਖਿਆ ਸੀ: “ਇਤਿਹਾਸਕ ਵਾਲ ਪੇਪਰ”
ਇਸ ਪੋਸਟ ਨਾਲ ਇੱਕ ਗੱਲ ਤਾਂ ਸਾਫ ਹੋ ਗਈ ਕਿ ਇਸ ਤਸਵੀਰ ਦਾ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਨਾਲ ਕੋਈ ਮੇਲ ਨਹੀਂ ਕਿਓਂਕਿ ਇਹ ਤਸਵੀਰ 2017 ਵਿਚ ਅਪਲੋਡ ਕੀਤੀ ਗਈ ਸੀ।
ਹੁਣ ਅਸੀਂ ਗੁਰਸੇਵਕ ਦੇ ਫੇਸਬੁੱਕ ਅਕਾਊਂਟ ਨੂੰ ਸਕੈਨ ਕੀਤਾ ਅਤੇ ਉਨ੍ਹਾਂ ਦੇ ਅਬਾਊਟ ਸੈਕਸ਼ਨ ਵਿਚ ਦਿੱਤੇ ਨੰਬਰ ‘ਤੇ ਕਾਲ ਕਰ ਉਨ੍ਹਾਂ ਨਾਲ ਸੰਪਰਕ ਕੀਤਾ। ਗੁਰਸੇਵਕ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਤਸਵੀਰ ਦਸਤਾਰ ਮੁਕਾਬਲੇ ਦੀ ਹੈ ਜਿਹੜਾ ਮਈ 2017 ਵਿਚ ਦਮਦਮਾ ਸਾਹਿਬ, ਤਲਵੰਡੀ ਸਾਬੋ ਬਠਿੰਡਾ (ਪੰਜਾਬ) ਵਿਚ ਕਰਵਾਇਆ ਗਿਆ ਸੀ। ਇਸ ਤਸਵੀਰ ਦਾ ਸ਼ਾਹੀਨ ਬਾਗ ਵਿਚ ਹੋ ਰਹੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ। ਸਿੰਘ ਨੇ ਸਾਨੂੰ ਦੱਸਿਆ ਕਿ ਸਬਤੋਂ ਪਹਿਲਾਂ ਇਹ ਤਸਵੀਰ ਉਨ੍ਹਾਂ ਨੇ ਹੀ ਫੇਸਬੁੱਕ ‘ਤੇ ਮਈ 2017 ਵਿਚ ਸ਼ੇਅਰ ਕੀਤੀ ਸੀ ਅਤੇ ਇਸ ਤਸਵੀਰ ਵਿਚ ਉਹ ਵੀ ਹਨ।
ਤੁਹਾਨੂੰ ਦੱਸ ਦਈਏ ਕਿ ਇਸ ਵਾਇਰਲ ਤਸਵੀਰ ਵਿਚ ਗੁਰਸੇਵਕ ਨੂੰ ਵੀ ਵੇਖਿਆ ਜਾ ਸਕਦਾ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Shah Nawaz Khan ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਇਹ ਵਾਇਰਲ ਤਸਵੀਰ ਸ਼ਾਹੀਨ ਬਾਗ ਦੀ ਨਹੀਂ ਬਲਕਿ ਦਸਤਾਰ ਮੁਕਾਬਲੇ ਦੀ ਹੈ ਜਿਹੜਾ ਮਈ 2017 ਵਿਚ ਪੰਜਾਬ ਦੇ ਬਠਿੰਡਾ ਵਿਚ ਹੋਇਆ ਸੀ।
- Claim Review : ਸਿੱਖਾਂ ਦੀ ਇਹ ਤਸਵੀਰ ਸ਼ਾਹੀਨ ਬਾਗ ਤੋਂ
- Claimed By : FB User- Shah Nawaz Khan
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...