ਕਰੰਸੀ ਬਜ਼ਾਰ ਵਿਚ RBI ਦੀ ਤਰਫ਼ੋਂ 1000 ਰੁਪਏ ਦੇ ਸਿੱਕਿਆਂ ਨੂੰ ਜਾਰੀ ਕੀਤੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। RBI ਨੇ ਸਾਲ 2012 ਵਿਚ ਤੰਜਾਵੂਰ ਦੇ ਵਰਹਦੇਸ਼ਵਰ ਮੰਦਰ ਦੇ 1000 ਸਾਲ ਪੂਰੇ ਹੋਣ ਦੇ ਮੌਕੇ ‘ਤੇ ਪ੍ਰਤੀਕ ਚਿਨ੍ਹ ਦੇ ਤੋਰ ‘ਤੇ ਜਾਰੀ ਕੀਤਾ ਗਿਆ ਸੀ, ਜਿਹੜੀ ਕਰੰਸੀ ਦੇ ਰੂਪ ਵਿਚ ਇਸਤੇਮਾਲ ਕਰਨ ਯੋਗ ਨਹੀਂ ਸੀ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ 1000 ਰੁਪਏ ਦੇ ਸਿੱਕੇ ਨੂੰ ਜਾਰੀ ਕੀਤਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਅਸਲ ਵਿਚ 1000 ਰੁਪਏ ਦੇ ਜਿਹੜੇ ਸਿੱਕੇ ਦੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਸਨੂੰ ਸਾਲ 2012 ਵਿਚ ਤੰਜਾਵੂਰ ਦੇ ਵਰਹਦੇਸ਼ਵਰ ਮੰਦਰ ਦੇ 1000 ਸਾਲ ਪੂਰੇ ਹੋਣ ਦੇ ਮੌਕੇ ‘ਤੇ ਪ੍ਰਤੀਕ ਚਿਨ੍ਹ ਦੇ ਤੋਰ ‘ਤੇ ਜਾਰੀ ਕੀਤਾ ਗਿਆ ਸੀ, ਜਿਹੜੀ ਕਰੰਸੀ ਦੇ ਰੂਪ ਵਿਚ ਇਸਤੇਮਾਲ ਕਰਨ ਯੋਗ ਨਹੀਂ ਸੀ।
ਫੇਸਬੁੱਕ ਯੂਜ਼ਰ “तेजमलकूमार तेजमलकूमार” ਨੇ 1000 ਰੁਪਏ ਦੇ ਇੱਕ ਸਿੱਕੇ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”1000 ਰੁਪਏ ਦਾ ਸਿੱਕਾ। RBI ਨੇ ਹਾਲ ਹੀ ਵਿਚ ਜਾਰੀ ਕੀਤਾ ਹੈ। ਕਿਰਪਾ ਕਰਕੇ ਸਾਰੇ ਸ਼ੇਅਰ ਕਰੋ।”
ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਪਹਿਲਾਂ ਵੀ ਫਰਜ਼ੀ ਦਾਅਵੇ ਨਾਲ ਵਾਇਰਲ ਹੁੰਦੀ ਰਹੀ ਹੈ। ਨਿਊਜ਼ ਸਰਚ ਵਿਚ ਸਾਨੂੰ ਅਜਿਹੇ ਕਈ ਆਰਟੀਕਲ ਮਿਲੇ, ਜਿਸਦੇ ਵਿਚ 1000 ਰੁਪਏ ਦੇ ਸਿੱਕੇ ਬਾਰੇ ਵਿਚ ਜਾਣਕਾਰੀ ਸੀ। ਅੰਗਰੇਜ਼ੀ ਅਖਬਾਰ ‘The Times of India’ ਵਿਚ 22 ਜੁਲਾਈ 2012 ਨੂੰ ਛਪੀ ਖਬਰ ਮੁਤਾਬਕ, ‘ਤੰਜਾਵੂਰ ਦੇ ਵਰਹਦੇਸ਼ਵਰ ਮੰਦਰ ਦੇ 1000 ਸਾਲ ਪੂਰੇ ਹੋਣ ਦੇ ਮੌਕੇ ‘ਤੇ RBI ਨੇ ਪ੍ਰਤੀਕ ਚਿਨ੍ਹ ਦੇ ਰੂਪ ਵਿਚ 1000 ਰੁਪਏ ਦੇ ਸਿੱਕੇਆਂ ਨੂੰ ਜਾਰੀ ਕੀਤਾ।’
ਖਬਰ ਮੁਤਾਬਕ, ਇਹ ਇਸ ਸੀਰੀਜ਼ ਵਿਚ ਹੁਣ ਤੱਕ ਦਾ ਸਬਤੋਂ ਵੱਡਾ ਮੌਦ੍ਰਿਕ ਮੁੱਲ ਵਾਲਾ ਸਿੱਕਾ ਹੈ। ਇਸਤੋਂ ਪਹਿਲਾਂ RBI ਨੇ 150 ਰੁਪਏ ਦੇ ਵੱਧ ਮੁੱਲ ਵਾਲੇ ਸਿੱਕੇ ਜਾਰੀ ਕੀਤੇ ਸੀ।
ਹਾਲਾਂਕਿ, ਇਹ ਸਿੱਕੇ ਕਰੰਸੀ ਬਜ਼ਾਰ ਵਿਚ ਚੱਲਣ ਲਈ ਨਹੀਂ ਬਣਾਏ ਗਏ ਸਨ।
ਕਰੰਸੀ ਬਜ਼ਾਰ ਵਿਚ ਮੌਜੂਦ ਸਿੱਕਿਆਂ ਦੇ ਬਾਰੇ ਵਿਚ RBI ਦੀ ਵੈੱਬਸਾਈਟ ‘ਤੇ ਵੱਧ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦਾ ਕੇਂਦਰੀ ਬੈਂਕ ਭਾਰਤੀ ਰਿਜ਼ਰਵ ਬੈਂਕ ਨੋਟਾਂ ਅਤੇ ਸਿੱਕਿਆਂ ਨੂੰ ਜਾਰੀ ਕਰਦਾ ਹੈ। RBI ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਕਰੰਸੀ ਬਜ਼ਾਰ ਵਿਚ ਮੌਜੂਦ ਸਿੱਕਿਆਂ ਵਿਚੋਂ ਦੀ ਵੱਧ ਮੌਦ੍ਰਿਕ ਮੁੱਲ 10 ਰੁਪਏ ਹੈ। ਕਰੰਸੀ ਬਜ਼ਾਰ ਵਿਚ ਮੌਜੂਦ ਸਾਰੇ ਪ੍ਰਕਾਰ ਦੇ ਸਿੱਕਿਆਂ ਦੀ ਜਾਣਕਾਰੀ ਨੂੰ RBI ਦੀ ਵੈੱਬਸਾਈਟ ‘ਤੇ ਵੇਖਿਆ ਜਾ ਸਕਦਾ ਹੈ।
RBI ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਸਰਕਾਰ ਨੇ ਜੂਨ 2011 ਦੇ ਬਾਅਦ ਕਰੰਸੀ ਬਜ਼ਾਰ ਵਿਚੋਂ 25 ਪੈਸੇ ਅਤੇ ਉਸਤੋਂ ਘੱਟ ਮੁੱਲ ਦੇ ਸਿੱਕਿਆਂ ਨੂੰ ਵਾਪਸ ਲੈ ਲਿਆ ਹੈ। ਕਰੰਸੀ ਬਜ਼ਾਰ ਵਿਚ ਮੌਜੂਦ ਸਿੱਕੇ 2011 ਸਿੰਬਲ ਸੀਰੀਜ਼ ਦੇ ਹਨ।
ਮਤਲਬ ਕਰੰਸੀ ਬਜ਼ਾਰ ਵਿਚ ਸਬਤੋਂ ਵੱਧ ਮੌਦ੍ਰਿਕ ਮੁੱਲ ਵਾਲਾ ਸਿੱਕਾ 10 ਰੁਪਏ ਦਾ ਹੈ, ਜਦਕਿ ਸਬਤੋਂ ਘੱਟ ਮੌਦ੍ਰਿਕ ਮੁੱਲ ਵਾਲਾ ਸਿੱਕਾ 50 ਪੈਸੇ ਦਾ ਹੈ।
RBI ਦੇ ਪ੍ਰਵਕਤਾ ਨੇ ਕਿਹਾ, ‘ਸਿੱਕੇ ਅਤੇ ਨੋਟਾਂ ਦੇ ਬਾਰੇ ਵਿਚ ਕਿਸੇ ਵੀ ਤਰ੍ਹਾਂ ਦੀ ਅਧਿਕਾਰਿਕ ਜਾਣਕਾਰੀ ਨੂੰ RBI ਦੀ ਵੈੱਬਸਾਈਟ ‘ਤੇ ਚੈੱਕ ਕੀਤਾ ਜਾ ਸਕਦਾ ਹੈ।’
RBI ਦੀ ਵੈੱਬਸਾਈਟ ‘ਤੇ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ, ਜਿਸਦੇ ਵਿਚ ਕਰੰਸੀ ਬਜ਼ਾਰ ਵਿਚ 1000 ਰੁਪਏ ਦੇ ਸਿੱਕੇ ਨੂੰ ਜਾਰੀ ਕੀਤੇ ਜਾਣ ਦੀ ਗੱਲ ਦਾ ਜਿਕਰ ਹੋ।
ਕਰੰਸੀ ਬਜ਼ਾਰ ਵਿਚ ਮੌਜੂਦਾ ਨੋਟਾਂ ਦੇ ਬਾਰੇ ਵਿਚ ਵੀ RBI ਦੀ ਵੈੱਬਸਾਈਟ ‘ਤੇ ਜਾਣਕਾਰੀ ਦਿੱਤੀ ਗਈ ਹੈ। ਰਿਜ਼ਰਵ ਬੈਂਕ ਦੀ ਵੈੱਬਸਾਈਟ ‘ਤੇ ਉਨ੍ਹਾਂ ਸਾਰੇ ਨੋਟਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ, ਜਿਹੜੇ ਚਲਣ ਵਿਚ ਹਨ, ਜਿਨ੍ਹਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਇਸਤੋਂ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ 350 ਰੁਪਏ ਦੇ ਨੋਟਾਂ ਨੂੰ ਜਾਰੀ ਕੀਤੇ ਜਾਣ ਦੀ ਅਫਵਾਹ ਵਾਇਰਲ ਹੋਈ ਸੀ, ਜਿਸਦੀ ਪੜਤਾਲ ਵਿਸ਼ਵਾਸ ਨਿਊਜ਼ ਨੇ ਕੀਤੀ ਸੀ।
ਨਤੀਜਾ: ਕਰੰਸੀ ਬਜ਼ਾਰ ਵਿਚ RBI ਦੀ ਤਰਫ਼ੋਂ 1000 ਰੁਪਏ ਦੇ ਸਿੱਕਿਆਂ ਨੂੰ ਜਾਰੀ ਕੀਤੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। RBI ਨੇ ਸਾਲ 2012 ਵਿਚ ਤੰਜਾਵੂਰ ਦੇ ਵਰਹਦੇਸ਼ਵਰ ਮੰਦਰ ਦੇ 1000 ਸਾਲ ਪੂਰੇ ਹੋਣ ਦੇ ਮੌਕੇ ‘ਤੇ ਪ੍ਰਤੀਕ ਚਿਨ੍ਹ ਦੇ ਤੋਰ ‘ਤੇ ਜਾਰੀ ਕੀਤਾ ਗਿਆ ਸੀ, ਜਿਹੜੀ ਕਰੰਸੀ ਦੇ ਰੂਪ ਵਿਚ ਇਸਤੇਮਾਲ ਕਰਨ ਯੋਗ ਨਹੀਂ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।