Fact Check: ਫਰੀਦਾਬਾਦ ਦੇ ਅਟਾਲੀ ਦੇ ਨਾਂ ‘ਤੇ ਵਾਇਰਲ ਹੋਇਆ ਪੁਰਾਣਾ ਵੀਡੀਓ, 4 ਸਾਲ ਪਹਿਲਾਂ ਹੋਇਆ ਸੀ ਬਵਾਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਝ ਮੁਸਲਮਾਨਾਂ ਨੇ ਅਟਾਲੀ ਪਿੰਡ ਅੰਦਰ ਮੰਦਰ ‘ਚ ਕੀਰਤਨ ਕਰ ਰਹੀ ਮਹਿਲਾਵਾਂ ‘ਤੇ ਪਥਰਾਵ ਕੀਤਾ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਵੀਡੀਓ 2015 ਤੋਂ ਸੋਸ਼ਲ ਮੀਡੀਆ ਅਤੇ Youtube ‘ਤੇ ਮੌਜੂਦ ਹੈ। ਅਟਾਲੀ ਪਿੰਡ ਵਿਚ ਹਾਲ ਦੇ ਦਿਨਾਂ ਵਿਚ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਆਰ.ਕੇ. ਸਾਹੂ ਨੇ ਇੱਕ ਪੁਰਾਣੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ”ਕਲ ਸ਼ਾਮ ਅਟਾਲੀ ਪਿੰਡ ਫਰੀਦਾਬਾਦ ਵਿਚ ਸ਼ਾਂਤੀ ਪਸੰਦ ਮੁਸਲਿਮ ਲੋਕਾਂ ਦੁਆਰਾ ਮੰਦਰ ਵਿਚ ਕੀਰਤਨ ਕਰ ਰਹੀ ਮਹਿਲਾਵਾਂ ‘ਤੇ ਪਥਰਾਵ। ਇੱਕ ਜਾਗਰੂਕ ਮਹਿਲਾ ਨੇ ਇਸ ਵੀਡੀਓ ਨੂੰ ਬਣਾਇਆ ਜੋ ਕਿ ਹੁਣ ਪੂਰੇ ਹਿੰਦੁਸਤਾਨ ਵਿਚ ਫੈਲ ਚੁੱਕੀ ਹੈ। ਕਿਸੇ ਨਿਊਜ਼ ਚੈਨਲ ਉੱਤੇ ਇਹ ਨਹੀਂ ਦਿਖਾਈ ਜਾਵੇਗੀ।”

ਇਸ ਵੀਡੀਓ ਨੂੰ ਵੱਖ-ਵੱਖ ਯੂਜ਼ਰ ਫੇਸਬੁੱਕ ‘ਤੇ ਅਪਲੋਡ ਕਰ ਰਹੇ ਹਨ। ਇਨਾਂ ਹੀ ਨਹੀਂ, ਇਹ ਵੀਡੀਓ Youtube ਅਤੇ WhatsApp ‘ਤੇ ਵੀ ਵਾਇਰਲ ਹੋ ਰਹੀ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਗੂਗਲ ਵਿਚ ‘ਅਟਾਲੀ ਵਿਚ ਪਥਰਾਵ’ ਟਾਈਪ ਕਰਕੇ ਸਰਚ ਕੀਤਾ। ਸਾਨੂੰ ਕਈ ਖਬਰਾਂ ਅਤੇ ਵੀਡੀਓ ਮਿਲੇ। ਕੁੱਝ ਇਸੇ ਸਾਲ ਅਪਲੋਡ ਕੀਤੇ ਗਏ ਸਨ ਅਤੇ ਕੁੱਝ ਪਹਿਲਾਂ ਅਪਲੋਡ ਕੀਤੇ ਗਏ ਸਨ।

ਸਾਨੂੰ ਸਬਤੋਂ ਪੁਰਾਣਾ ਲਿੰਕ ਦੈਨਿਕ ਜਾਗਰਣ ਦੀ ਵੈੱਬਸਾਈਟ ਦਾ ਮਿਲਿਆ। ਇਸ ਖਬਰ ਦੀ ਹੈਡਿੰਗ ਸੀ: ਅਟਾਲੀ ਅੰਦਰ ਕੀਰਤਨ ਦੌਰਾਨ ਪਥਰਾਵ ਬਾਅਦ ਤਣਾਅ

ਇਹ ਖਬਰ 1 ਜੁਲਾਈ 2015 ਨੂੰ ਅਪਲੋਡ ਕੀਤੀ ਗਈ ਸੀ। ਇਸ ਪੁਰਾਣੀ ਖਬਰ ਅਨੁਸਾਰ, ਪਿੰਡ ਅਟਾਲੀ ਵਿਚ ਮੁਸ਼ਕਲ ਨਾਲ ਸ਼ਾਂਤ ਹੋਈ ਸੰਪਰਦਾਇਕ ਤਣਾਅ ਦੀ ਅੱਗ ਇੱਕ ਵਾਰ ਫੇਰ ਜਲ ਉਠੀ ਹੈ। ਬੁਧਵਾਰ ਦੁਪਹਿਰ ਬਾਅਦ ਕੀਰਤਨ ਕਰ ਰਹੀ ਪਿੰਡ ਦੀ ਔਰਤਾਂ ‘ਤੇ ਕਿਸੇ ਸ਼ਰਾਰਤੀ ਨੇ ਪੱਥਰ ਸੁੱਟਿਆ। ਜਾਣਕਾਰੀ ਪਿੰਡ ਦੇ ਮਰਦਾਂ ਕੋਲ ਪਹੁੰਚਣ ਨਾਲ ਪ੍ਰਭਾਵਿਤ ਪੱਖ ਨੇ ਸੰਪਰਦਾਏ ਵਿਸ਼ੇਸ਼ ਦੇ ਇੱਕ ਨੰਬਰਦਾਰ ਘਰ ਪਥਰਾਵ ਕਰ ਤੋੜਫੋੜ ਕੀਤੀ। ਇਸਦੇ ਬਾਅਦ ਦੋਵੇਂ ਪੱਖ ਆਹਮਣੇ ਸਾਹਮਣੇ ਪੱਥਰ ਲੈ ਕੇ ਡੱਟ ਗਏ।

2015 ਦੀ ਇਸ ਖਬਰ ਨੂੰ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।

ਇਸਦੇ ਬਾਅਦ ਅਸੀਂ ਅਟਾਲੀ ਵਿਵਾਦ ਨੂੰ ਸਮਝਣ ਲਈ ਫੇਰ ਤੋਂ ਗੂਗਲ ਦੀ ਮਦਦ ਲਿੱਤੀ। ਸਾਰੇ ਪ੍ਰਮੁੱਖ ਅਖਬਾਰਾਂ, ਪਤ੍ਰਿਕਾਵਾਂ ਅਤੇ ਨਿਊਜ਼ ਚੈਨਲਾਂ ਦੀ ਖਬਰਾਂ ਦੇ ਅਧਾਰ ‘ਤੇ ਸਾਨੂੰ ਪਤਾ ਚਲਿਆ ਕਿ 4 ਸਾਲ ਪਹਿਲਾਂ ਅਟਾਲੀ ਵਿਚ ਇੱਕ ਧਾਰਮਿਕ ਸਥਾਨ ਦੇ ਨਿਰਮਾਣ ਨੂੰ ਲੈ ਕੇ ਦੋ ਸਮੁਦਾਏ ਆਪਸ ਵਿਚ ਲੱੜ ਪਏ। ਗੱਲ ਇਥੇ ਤੱਕ ਆ ਗਈ ਸੀ ਕਿ ਲੋਕਾਂ ਨੂੰ ਕਈ ਦਿਨ ਪੁਲਿਸ ਥਾਣੇ ਅੰਦਰ ਸ਼ਰਣ ਲੈਣੀ ਪਈ ਸੀ। ਉਸ ਸਮੇਂ ਇਸ ਘਟਨਾ ‘ਤੇ ਖੂਬ ਰਾਜਨੀਤੀ ਹੋਈ ਸੀ। ਹੇਠਾਂ ਤੁਸੀਂ ਆਊਟਲੁਕ ਦੀ ਰਿਪੋਰਟ ਨੂੰ ਪੜ੍ਹ ਸਕਦੇ ਹੋ।

ਇਸਦੇ ਬਾਅਦ ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਲਈ InVID ਟੂਲ ਦੀ ਮਦਦ ਲਈ। ਕਈ ਕੀ-ਫ਼੍ਰੇਮਸ ਦੀ ਮਦਦ ਤੋਂ ਸਾਨੂੰ ਸਬਤੋਂ ਪੁਰਾਣਾ ਵੀਡੀਓ 3 ਜੁਲਾਈ 2015 ਦਾ ਮਿਲਿਆ। ਇਸਨੂੰ Madday Goswami ਨਾਂ ਦੇ Youtube ਅਕਾਊਂਟ ‘ਤੇ ਅਪਲੋਡ ਕੀਤਾ ਗਿਆ ਸੀ। ਇਸ ਨਾਲ ਇਹ ਪਤਾ ਚਲਿਆ ਕਿ ਜਿਹੜੀ ਵੀਡੀਓ ਨੂੰ ਹੁਣ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਘਟੋਂ-ਘਟ 4 ਸਾਲ ਪੁਰਾਣਾ ਹੈ। ਇਸ ਵੀਡੀਓ ਦਾ ਹਾਲ ਦੇ ਸਮੇਂ ਨਾਲ ਕੋਈ ਸਬੰਧ ਨਹੀਂ ਹੈ। ਇਸ ਵੀਡੀਓ ਦੀ ਲੋਕੇਸ਼ਨ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।

ਇਸਦੇ ਬਾਅਦ ਅਸੀਂ ਹੁਣ ਦੀ ਸਥਿਤੀ ਜਾਣਨ ਲਈ ਫਰੀਦਾਬਾਦ ਵਿਚ ਪੈਂਦੇ ਬੱਲਬਗੜ੍ਹ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ। ਓਥੇ ਸਾਡੀ ਗੱਲ ਇੰਸਪੈਕਟਰ ਰਾਜੀਵ ਕੁਮਾਰ ਨਾਲ ਹੋਈ। ਉਨ੍ਹਾਂ ਨੇ ਦਸਿਆ ਕਿ ਵਾਇਰਲ ਵੀਡੀਓ ਉਨ੍ਹਾਂ ਦੇ ਖੇਤਰ ਦਾ ਨਹੀਂ ਹੈ। ਅਜਿਹੀ ਕੋਈ ਵੀ ਘਟਨਾ ਸਾਡੇ ਇਥੇ ਨਹੀਂ ਵਾਪਰੀ ਹੈ। ਸਾਡੇ ਖੇਤਰ ਵਿਚ ਮਾਹੌਲ ਸ਼ਾਂਤੀਪੂਰਣ ਹੈ।

ਅੰਤ ਵਿਚ ਅਸੀਂ ਪੁਰਾਣੇ ਵੀਡੀਓ ਨੂੰ ਅਟਾਲੀ ਦੇ ਨਾਂ ‘ਤੇ ਵਾਇਰਲ ਕਰਨ ਵਾਲੇ ਆਰ ਕੇ ਸਾਹੂ ਦੇ ਫੇਸਬੁੱਕ ਅਕੁੰਤ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਹ ਅਕਾਊਂਟ ਮਾਰਚ 2012 ਵਿਚ ਬਣਾਇਆ ਗਿਆ ਸੀ। ਦਿੱਲੀ ਦੇ ਰਹਿਣ ਵਾਲੇ ਆਰ ਕੇ ਸਾਹੂ ਇੱਕ ਖਾਸ ਪਾਰਟੀ ਨਾਲ ਜੁੜੇ ਹੋਏ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਿਹਾ ਵੀਡੀਓ 4 ਸਾਲ ਪੁਰਾਣਾ ਹੈ। ਹਾਲ ਫਿਲਹਾਲ ਵਿਚ ਅਜਿਹੀ ਕੋਈ ਘਟਨਾ ਫਰੀਦਾਬਾਦ ਦੇ ਅਟਾਲੀ ਵਿਚ ਨਹੀਂ ਵਾਪਰੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts